Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਬੰਗਲਾ ਦੇਸ਼ ਵਿੱਚ ਪ੍ਰਧਾਨ ਮੰਤਰੀ ਹਸੀਨਾ 560 ਮਾਡਲ ਮਸਜਿਦਾਂ ਬਣਵਾਏਗੀ

November 06, 2018 06:00 AM

ਢਾਕਾ, 5 ਨਵੰਬਰ (ਪੋਸਟ ਬਿਊਰੋ)- ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਦੇਸ਼ 'ਚ 560 ਮਾਡਲ ਮਸਜਿਦਾਂ ਬਣਾਉਣ ਦੇ ਨਾਲ ਇਕ ਇਸਲਾਮੀ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ ਹੈ।
ਹਸੀਨਾ ਸ਼ੇਖ ਦੇ ਇਸ ਕਦਮ ਨੂੰ ਅਗਲੇ ਮਹੀਨੇ ਹੋਣ ਵਾਲੀਆਂ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਇਸਲਾਮੀ ਕੱਟੜਪੰਥੀਆਂ ਨੂੰ ਭਰਮਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਢਾਕਾ ਟਿ੍ਰਬਿਊਨ ਦੀ ਰਿਪੋਰਟ ਮੁਤਾਬਕ ਹਸੀਨਾ ਨੇ ਇਕ ਸਮਾਰੋਹ 'ਚ ਕਿਹਾ ਕਿ ਸਾਊਦੀ ਅਰਬ ਦੀ ਮਦਦ ਨਾਲ ਇਹ ਮਸਜਿਦਾਂ ਤੇ ਯੂਨੀਵਰਸਿਟੀ ਬਣਾਈ ਜਾਵੇਗੀ। ਉਨ੍ਹਾਂ ਨੇ ਮੌਲਵੀਆਂ ਨੂੰ ਸੋਸ਼ਲ ਮੀਡੀਆ ਉਤੇ ਫੈਲਾਏ ਜਾ ਰਹੇ ਇਸਲਾਮ ਵਿਰੋਧੀ ਗਲਤ ਪ੍ਰਚਾਰ ਤੋਂ ਸ਼ਾਂਤ ਰਹਿਣ ਦੀ ਅਪੀਲ ਕੀਤੀ। ਹਸੀਨ ਦੇ ਕਹਿਣ ਅਨੁਸਾਰ ਉਨ੍ਹਾਂ ਦੀ ਸਰਕਾਰ ਨੇ ਸੋਸ਼ਲ ਮੀਡੀਆ ਉਤੇ ਧਰਮ ਖਿਲਾਫ ਗਲਤ ਭਾਵਨਾ ਪੂਰਨ ਮੁਹਿੰਮ ਚਲਾਉਣ ਵਾਲਿਆਂ ਨੂੰ ਸਜ਼ਾ ਦਿਵਾਉਣ ਲਈ ਸਖਤ ਸਾਈਬਰ ਅਪਰਾਧ ਕਾਨੂੰਨ ਬਣਾਏ ਹਨ। ਪ੍ਰਧਾਨ ਮੰਤਰੀ ਦੀ ਅਵਾਮੀ ਲੀਗ ਪਾਰਟੀ ਨੂੰ ਧਰਮ ਨਿਰਪੱਖ ਤੇ ਉਨ੍ਹਾਂ ਦੀ ਵਿਰੋਧੀ ਖਾਲਿਦਾ ਜ਼ਿਆ ਦੀ ਬੰਗਲਾ ਦੇਸ਼ ਨੈਸ਼ਨਲਿਸਟ ਪਾਰਟੀ ਨੂੰ ਕੱਟੜਪੰਥੀਆਂ ਦਾ ਕਰੀਬੀ ਮੰਨਿਆ ਜਾਂਦਾ ਹੈ। ਇਸ ਲਈ ਰਾਜਨੀਤੀ ਦੇ ਜਾਣਕਾਰ ਉਨ੍ਹਾਂ ਦੇ ਇਸ ਤਾਜ਼ੇ ਐਲਾਨ ਨੂੰ ਕੱਟੜ ਇਸਲਾਮੀ ਵੋਟਰਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਵਜੋਂ ਦੇਖ ਰਹੇ ਹਨ ਜੋ ਰਿਵਾਇਤੀ ਰੂਪ ਨਾਲ ਬੀ ਐਨ ਪੀ ਅਤੇ ਉਸ ਦੀ ਸਹਿਯੋਗੀ ਜਮਾਤ-ਏ-ਇਸਲਾਮੀ ਦੇ ਵੋਟਰ ਮੰਨੇ ਜਾਂਦੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ