Welcome to Canadian Punjabi Post
Follow us on

14

November 2018
ਕੈਨੇਡਾ

ਟਰੂਡੋ ਨੇ ਬ੍ਰਾਊਨ ਨਾਲ ਫੋਨ ਉੱਤੇ ਕੀਤੀ ਸਕਾਰਾਤਮਕ ਗੱਲਬਾਤ

November 05, 2018 08:31 AM

ਬਰੈਂਪਟਨ, 4 ਨਵੰਬਰ (ਪੋਸਟ ਬਿਊਰੋ) : ਬਰੈਂਪਟਨ ਤੋਂ ਚੁਣੇ ਗਏ ਨਵੇਂ ਮੇਅਰ ਪੈਟ੍ਰਿਕ ਬ੍ਰਾਊਨ ਦਾ ਕਹਿਣਾ ਹੈ ਕਿ ਬਰੈਂਪਟਨ ਵਾਸੀਆਂ ਨੂੰ ਦਰਪੇਸ਼ ਮੁੱਦਿਆਂ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਉਨ੍ਹਾਂ ਦੀ ਸਕਾਰਾਤਮਕ ਗੱਲਬਾਤ ਹੋਈ।
ਜਿ਼ਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੇ ਜਾਣ ਤੇ ਸਕਾਰਾਤਮਕ ਸੰਕੇਤ ਮਿਲਣ ਤੋਂ ਪਹਿਲਾਂ ਆਪਣੇ ਵੱਲੋਂ ਕੀਤੇ ਗਏ ਕਈ ਟਵੀਟਸ ਵਿੱਚ ਬ੍ਰਾਊਨ ਨੇ ਆਖਿਆ ਸੀ ਕਿ ਬਰੈਂਪਟਨ ਨੂੰ ਸਿੱਖਿਆ, ਹੈਲਥ ਕੇਅਰ ਤੇ ਟਰਾਂਜਿ਼ਟ ਸਬੰਧੀ ਬੁਨਿਆਦੀ ਢਾਂਚੇ ਵਾਸਤੇ ਆਪਣਾ ਬਣਦਾ ਹਿੱਸਾ ਨਹੀਂ ਮਿਲ ਰਿਹਾ। ਉਨ੍ਹਾਂ ਆਖਿਆ ਕਿ ਇਸ ਗੱਲ ਦੀ ਉਨ੍ਹਾਂ ਨੂੰ ਖੁਸ਼ੀ ਹੈ ਤੇ ਉਹ ਇਸ ਸਬੰਧ ਵਿੱਚ ਟਰੂਡੋ ਦੀ ਸਿਫਤ ਵੀ ਕਰਦੇ ਹਨ ਕਿ ਉਨ੍ਹਾਂ ਬਰੈਂਪਟਨ ਦੇ ਟਰਾਂਜਿ਼ਟ ਸਬੰਧੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਵਿੱਚ ਦਿਲਚਸਪੀ ਵਿਖਾਈ ਹੈ। ਬ੍ਰਾਊਨ ਨੇ ਆਖਿਆ ਕਿ ਇਹ ਤਾਂ ਸਮਾਂ ਹੀ ਦੱਸੇਗਾ ਕਿ ਟਰੂਡੋ ਵੱਲੋਂ ਦਿਵਾਏ ਇਸ ਭਰੋਸੇ ਵਿੱਚ ਕਿੰਨੀ ਕੁ ਸੱਚਾਈ ਹੈ ਪਰ ਇਸ ਫੋਨ ਕਾਲ ਨੂੰ ਅਸੀਂ ਸਕਾਰਾਤਮਕ ਮੰਨ ਕੇ ਚੱਲਾਂਗੇ। ਉਨ੍ਹਾਂ ਆਖਿਆ ਕਿ ਬਰੈਂਪਟਨ ਨੂੰ ਵੀ ਬਣਦਾ ਹਿੱਸਾ ਜ਼ਰੂਰ ਮਿਲਣਾ ਚਾਹੀਦਾ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਬ੍ਰਾਊਨ 3 ਦਸੰਬਰ ਨੂੰ ਆਪਣੇ ਅਹੁਦੇ ਦੀ ਸੰਹੁ ਚੁੱਕਣਗੇ। ਟਰੂਡੋ ਦੇ ਆਫਿਸ ਵੱਲੋਂ ਕਿਸੇ ਵੀ ਤਰ੍ਹਾਂ ਦੇ ਫੰਡ ਮੁਹੱਈਆ ਕਰਵਾਉਣ ਦਾ ਵਾਅਦਾ ਨਹੀਂ ਕੀਤਾ ਗਿਆ ਜਾਂ ਕਿਸੇ ਖਾਸ ਪ੍ਰੋਜੈਕਟ ਲਈ ਕੋਈ ਗਾਰੰਟੀ ਨਹੀਂ ਦਿੱਤੀ ਗਈ। ਪਰ ਅਗਲੇ ਮਹੀਨੇ ਬਰੈਂਪਟਨ ਦੀ ਨਵੀਂ ਕਾਉਂਸਲ ਦੇ ਰਸਮੀ ਤੌਰ ਉੱਤੇ ਕੰਮ ਸ਼ੁਰੂ ਕਰਨ ਸਮੇਂ ਸ਼ਹਿਰ ਦੇ ਨਵੇਂ ਮੇਅਰ ਨਾਲ ਰਲ ਕੇ ਕੰਮ ਕਰਨ ਦੀ ਇੱਛਾ ਪ੍ਰਧਾਨ ਮੰਤਰੀ ਆਫਿਸ ਵੱਲੋਂ ਜ਼ਰੂਰ ਪ੍ਰਗਟਾਈ ਗਈ।
ਪ੍ਰਧਾਨ ਮੰਤਰੀ ਦੇ ਪ੍ਰੈੱਸ ਸਕੱਤਰ ਮੈਟ ਪੈਸਕੂਜ਼ੋ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਬ੍ਰਾਊਨ ਨੂੰ ਮੇਅਰ ਬਣਨ ਉੱਤੇ ਵਧਾਈ ਦੇਣ ਲਈ ਫੋਨ ਕੀਤਾ ਸੀ। ਉਨ੍ਹਾਂ ਕੈਨੇਡੀਅਨਾਂ ਤੇ ਬਰੈਂਪਟਨ ਦੇ ਲੋਕਾਂ ਨਾਲ ਸਬੰਧਤ ਮੁੱਦਿਆਂ ਉੱਤੇ ਰਲ ਕੇ ਕੰਮ ਕਰਨ ਲਈ ਸਹਿਮਤੀ ਵੀ ਪ੍ਰਗਟਾਈ।

 

Have something to say? Post your comment
 
ਹੋਰ ਕੈਨੇਡਾ ਖ਼ਬਰਾਂ
ਫੋਰਡ ਸਰਕਾਰ ਵੱਲੋਂ ਬਣਾਏ ਨਵੇਂ ਨਿਯਮ ਕਾਰਨ ਲਿਬਰਲਾਂ ਤੋਂ ਆਫੀਸ਼ੀਅਲ ਪਾਰਟੀ ਦਾ ਦਰਜਾ ਖੁੱਸਿਆ
ਐਨਡੀਪੀ ਦੀ ਡਿਪਟੀ ਆਗੂ ਨੂੰ ਈਡੀਅਟ ਆਖਣ ਉੱਤੇ ਫੈਡੇਲੀ ਨੇ ਮੰਗੀ ਮੁਆਫੀ
ਲੇਬਰ ਸੁਧਾਰਾਂ ਨੂੰ ਰੱਦ ਕਰਨ ਸਦਕਾ ਘੱਟ ਰਹੀ ਹੈ ਫੋਰਡ ਦੀ ਮਕਬੂਲੀਅਤ!
ਕਾਰੋਬਾਰੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਟਰੂਡੋ ਏਸ਼ੀਆ ਪਹੁੰਚੇ
ਟਰੂਡੋ ਨੂੰ ਇਸ ਮਹੀਨੇ ਕੈਨੇਡਾ-ਅਮਰੀਕਾ ਟੈਰਿਫ ਵਿਵਾਦ ਹੱਲ ਹੋਣ ਦੀ ਆਸ
ਟੋਰਾਂਟੋ ਵਿੱਚ ਯਹੂਦੀ ਲੜਕਿਆਂ ਉੱਤੇ ਹੋਏ ਹਮਲੇ ਦੀ ਹੇਟ ਕ੍ਰਾਈਮ ਵਜੋਂ ਜਾਂਚ ਕਰ ਰਹੀ ਹੈ ਪੁਲਿਸ
ਬ੍ਰੈੱਡ ਵਿੱਚ ਚੂਹਾ ਪਾਏ ਜਾਣ ਉੱਤੇ ਲੋਬਲਾਅ ਨੇ ਮੰਗੀ ਮੁਆਫੀ
ਟੋਰੀਜ਼ ਸੈਕਸ ਸਕੈਂਡਲ ਉੱਤੇ ਪਰਦਾ ਪਾਉਣ ਦਾ ਫੋਰਡ ਉੱਤੇ ਲੱਗਿਆ ਦੋਸ਼
ਸ਼ਾਂਤੀ ਫੋਰਮ ਮੌਕੇ ਇੱਕਠੇ ਬੈਠੇ ਟਰੂਡੋ ਤੇ ਪੁਤਿਨ
ਗੋਲੀ ਲੱਗਣ ਕਾਰਨ 17 ਸਾਲਾ ਲੜਕੇ ਦੀ ਮੌਤ, 15 ਸਾਲਾ ਲੜਕਾ ਗ੍ਰਿਫਤਾਰ