Welcome to Canadian Punjabi Post
Follow us on

27

March 2019
ਕੈਨੇਡਾ

ਬਰੈਂਪਟਨ, ਰਾਇਰਸਨ ਵੱਲੋਂ ਯੂਨੀਵਰਸਿਟੀ ਪ੍ਰੋਜੈਕਟ ਨਾਲ ਅੱਗੇ ਵਧਣ ਦਾ ਫੈਸਲਾ!

November 05, 2018 08:27 AM

ਬਰੈਂਪਟਨ, 4 ਨਵੰਬਰ (ਪੋਸਟ ਬਿਊਰੋ) : ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਅੱਜ ਸੱਦੀ ਗਈ ਕਾਉਂਸਲ ਦੀ ਖਾਸ ਮੀਟਿੰਗ ਵਿੱਚ ਰਾਇਰਸਨ ਤੇ ਸਿਟੀ ਆਫ ਬਰੈਂਪਟਨ ਦੋਵਾਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਉਹ ਅਸਲ ਯੂਨੀਵਰਸਿਟੀ ਕੈਂਪਸ ਪਲੈਨ ਦੇ ਕਈ ਹਿੱਸਿਆਂ ਨਾਲ ਹੀ ਅੱਗੇ ਵਧਣਗੇ। ਇਸ ਵਿੱਚ ਚੈਂਗ ਸਕੂਲ ਆਫ ਕੰਟੀਨਿਊਇੰਗ ਐਜੂਕੇਸ਼ਨ, ਨਵੀਂ ਲਾਇਬ੍ਰੇਰੀ ਕਾਇਮ ਕਰਨਾ, ਇਨੋਵੇਸ਼ਨ ਸੈਂਟਰ ਤੇ ਸਾਈਬਰ ਸਕਿਊਰਿਟੀ ਹੱਬ ਕਾਇਮ ਕਰਨਾ ਆਦਿ ਸ਼ਾਮਲ ਹਨ। 

ਕਾਉਂਸਲਰਜ਼ ਨੂੰ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਰਾਇਰਸਨ ਬਰੈਂਪਟਨ ਕੈਂਪਸ ਲਈ ਨਵੇਂ ਪ੍ਰਸਤਾਵ ਉੱਤੇ ਵੀ ਕੰਮ ਕਰ ਰਿਹਾ ਹੈ ਜਿਹੜਾ ਅਗਲੇ ਸਾਲ ਪ੍ਰੋਵਿੰਸ਼ੀਅਲ ਸਰਕਾਰ ਸਾਹਮਣੇ ਪੇਸ਼ ਕੀਤਾ ਜਾਵੇਗਾ। ਜਿ਼ਕਰਯੋਗ ਹੈ ਕਿ ਪਿਛਲੀ ਸਰਕਾਰ ਵੱਲੋਂ ਨਵੇਂ ਕੈਂਪਸ ਲਈ 90 ਮਿਲੀਅਨ ਡਾਲਰ ਦੇ ਫੰਡ ਮੁਹੱਈਆ ਕਰਵਾਉਣ ਦੇ ਵਾਅਦੇ ਨੂੰ ਨਵੀਂ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਰਾਇਰਸਨ ਦੇ ਡਿਪਟੀ ਪ੍ਰੋਵੋਸਟ ਤੇ ਵਾਈਸ ਪ੍ਰੋਵੋਸਟ ਗਲੈਨ ਕ੍ਰੇਨੇ ਨੇ ਆਖਿਆ ਕਿ ਸੁਣਨ ਵਿੱਚ ਆਇਆ ਹੈ ਕਿ ਪ੍ਰੋਵਿੰਸ ਵੱਲੋਂ ਇਹ ਫੰਡਿੰਗ ਇਸ ਲਈ ਰੱਦ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਦੀ ਵਿੱਤੀ ਸਥਿਤੀ ਠੀਕ ਨਹੀਂ ਹੈ। ਉਨ੍ਹਾਂ ਆਖਿਆ ਕਿ ਪ੍ਰੋਵਿੰਸ ਵੱਲੋਂ ਨਵੇਂ ਪ੍ਰਸਤਾਵ ਨਾਲ ਸਾਨੂੰ ਵਾਪਿਸ ਆਉਣ ਦਾ ਸੰਕੇਤ ਦਿੱਤਾ ਗਿਆ ਹੈ ਤੇ ਅਸੀਂ ਬਰੈਂਪਟਨ ਵਿੱਚ ਇਹੋ ਕਰਾਂਗੇ।
ਇਸ ਤੋਂ ਇਲਾਵਾ ਯੂਨੀਵਰਸਿਟੀ ਪ੍ਰਸ਼ਾਸਕ ਇਸ ਸਮੇਂ ਸਾਇਬਰ ਸਕਿਊਰਿਟੀ ਇੰਸਟੀਚਿਊਟ ਨੂੰ ਲੀਹ ਉੱਤੇ ਰੱਖਣ ਲਈ ਫੰਡਾਂ ਵਾਸਤੇ ਫੈਡਰਲ ਸਰਕਾਰ ਦੀ ਲਾਬਿੰਗ ਕਰ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਰਾਇਰਸਨ ਦੀ ਬਰੈਂਪਟਨ ਦੇ ਪੰਜ ਲਿਬਰਲ ਐਮਪੀਜ਼ ਨਾਲ ਸਕਾਰਾਤਮਕ ਗੱਲਬਾਤ ਪਹਿਲਾਂ ਹੀ ਹੋ ਚੁੱਕੀ ਸੀ। ਕਾਉਂਸਲਰ ਢਿੱਲੋਂ ਨੇ ਆਖਿਆ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਉਹ ਇਸ ਗੱਲ ਨੂੰ ਲੈ ਕੇ ਖੁਸ਼ ਹਨ ਕਿ ਰਾਇਰਸਨ ਤੇ ਬਰੈਂਪਟਨ ਯੂਨੀਵਰਸਿਟੀ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਨ। ਉਨ੍ਹਾਂ ਆਖਿਆ ਕਿ ਰਾਇਰਸਨ ਚੈਂਗ ਸਕੂਲ ਜੂਨ 2019 ਵਿੱਚ ਬਰੈਂਪਟਨ ਵਿੱਚ ਆ ਜਾਵੇਗਾ ਤੇ ਸ਼ਹਿਰ ਦੇ 100 ਮਿਲੀਅਨ ਡਾਲਰ ਦੀ ਲਾਗਤ ਵਾਲਾ ਇਨੋਵੇਸ਼ਨ ਸੈਂਟਰ ਵੀ ਯੋਜਨਾ ਮੁਤਾਬਕ ਅੱਗੇ ਵੱਧ ਰਿਹਾ ਹੈ ਤੇ ਇਸ ਲਈ ਸਥਾਨਕ ਵਾਸੀਆਂ ਨੂੰ ਆਪਣਾ ਰੌਂਅ ਸਕਾਰਾਤਮਕ ਰੱਖਣਾ ਚਾਹੀਦਾ ਹੈ।
ਉਨ੍ਹਾਂ ਆਖਿਆ ਕਿ ਭਾਵੇਂ ਇਸ ਸਬੰਧ ਵਿੱਚ ਅਜੇ ਹੋਰ ਗੱਲਬਾਤ ਕੀਤੀ ਜਾਣੀ ਬਾਕੀ ਹੈ ਪਰ ਸਾਨੂੰ ਆਸ ਹੈ ਕਿ ਪ੍ਰੋਵਿੰਸ ਹੌਲੀ ਹੌਲੀ ਸਾਨੂੰ ਉਹ ਫੰਡ ਮੁਹੱਈਆ ਕਰਾਵੇਗੀ ਜਿਸ ਦੀ ਸਾਨੂੰ ਬੇਹੱਦ ਲੋੜ ਹੈ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ