Welcome to Canadian Punjabi Post
Follow us on

27

March 2019
ਕੈਨੇਡਾ

ਓਟਵਾ ਵਿੱਚ ਦੋ ਜਹਾਜ਼ਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਹਲਾਕ

November 05, 2018 08:10 AM

ਓਟਵਾ, 4 ਨਵੰਬਰ (ਪੋਸਟ ਬਿਊਰੋ) : ਐਤਵਾਰ ਸਵੇਰੇ ਓਟਵਾ ਵਿੱਚ ਦੋ ਜਹਾਜ਼ਾਂ ਦੇ ਹਵਾ ਵਿੱਚ ਟਕਰਾਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ।
ਚਸ਼ਮਦੀਦਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਨਿੱਕੇ ਜਹਾਜ਼ ਦੀ ਹਵਾ ਵਿੱਚ ਹੀ ਵੱਡੇ ਜਹਾਜ਼ ਨਾਲ ਹੋਈ ਟੱਕਰ ਤੋਂ ਬਾਅਦ ਨਿੱਕਾ ਜਹਾਜ਼ ਕਾਰਪ ਵਿੱਚ ਮੈਕਗੀ ਸਾਈਡ ਰੋਡ ਨੇੜੇ ਖੇਤਾਂ ਵਿੱਚ ਜਾ ਡਿੱਗਿਆ। ਇਹ ਹਾਦਸਾ ਸਵੇਰੇ 10.00 ਵਜੇ ਤੋਂ ਤੁਰੰਤ ਬਾਅਦ ਕਾਰਪ ਏਅਰਪੋਰਟ ਨੇੜੇ ਵਾਪਰਿਆ। ਇਹ ਥਾਂ ਡਾਊਨਟਾਊਨ ਓਟਵਾ ਤੋਂ 25 ਕਿਲੋਮੀਟਰ ਪੱਛਮ ਵੱਲ ਸਥਿਤ ਹੈ।
ਓਟਵਾ ਪੈਰਾਮੈਡਿਕਸ ਸੁਪਰਡੈਂਟ ਟੌਮ ਕੈਪਿਕ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਉੱਤੇ ਸੱਭ ਤੋਂ ਪਹਿਲਾਂ ਪਹੁੰਚਣ ਵਾਲਿਆਂ ਨੇ ਅੱਗ ਦੀਆਂ ਲਪਟਾਂ ਵਿੱਚ ਘਿਰੇ ਜਹਾਜ਼ ਨੂੰ ਵੇਖਿਆ ਜਿਸ ਵਿੱਚ ਉਦੋਂ ਵੀ ਇੱਕ ਵਿਅਕਤੀ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਹਾਦਸੇ ਵਿੱਚ ਸ਼ਾਮਲ ਦੂਜਾ ਜਹਾਜ਼ ਮੁੜ ਸਹੀ ਸਲਾਮਤ ਓਟਵਾ ਇੰਟਰਨੈਸ਼ਨਲ ਏਅਰਪੋਰਟ ਉੱਤੇ ਪਰਤਣ ਵਿੱਚ ਕਾਮਯਾਬ ਹੋ ਗਿਆ।
ਸੀਨੀਅਰ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਜਾਂਚਕਾਰ ਬੈਵਰਲੀ ਹਾਰਵੇਅ ਨੇ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਾਦਸਾਗ੍ਰਸਤ ਜਹਾਜ਼ ਦਾ ਮਲਬਾ ਜਾਂਚ ਲਈ ਨੇੜਲੀ ਲੈਬੌਰਟਰੀ ਵਿੱਚ ਲਿਜਾਇਆ ਜਾਵੇਗਾ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ