ਸਲਮਾਨ ਖਾਨ ਇਨ੍ਹੀਂ ਦਿਨੀਂ ‘ਭਾਰਤ’ ਦੀ ਸ਼ੂਟਿੰਗ ਵਿੱਚ ਬਿਜ਼ੀ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਆਬੂ ਧਾਬੀ ਵਿੱਚ ਫਿਲਮ ਦੀ ਸ਼ੂਟਿੰਗ ਕੀਤੀ ਹੈ। ਉਹ ਇਸ ਫਿਲਮ ਬਾਰੇ ਕਾਫੀ ਚਿੰਤਾ ਵਿੱਚ ਹਨ। ਸ਼ੁਰੂ ਤੋਂ ਉਹ ਇਸ 'ਤੇ ਕਾਫੀ ਧਿਆਨ ਦੇ ਰਹੇ ਹਨ। ਸਲਮਾਨ ਸਕ੍ਰਿਪਟ ਵਿਚ ਵੀ ਇਨਵਾਲਵ ਸਨ ਅਤੇ ਉਨ੍ਹਾਂ ਨੇੇ ਇਸ ਵਿੱਚ ਕੁਝ ਬਦਲਾਅ ਵੀ ਕਰਵਾਏ ਸਨ।
ਅੱਜ ਕੱਲ੍ਹ ਉਹ ਫਿਲਮ ਦੀ ਰਨਿੰਗ ਟਾਈਮ 'ਤੇ ਵੀ ਧਿਆਨ ਦੇ ਰਹੇ ਹਨ। ਉਹ ਨਹੀਂ ਚਾਹੁੰਦੇ ਕਿ ਫਿਲਮ ਲੰਬੀ ਹੋਵੇ ਕਿਉਂਕਿ ਇਹ ਇੱਕ ਸੀਰੀਅਸ ਡਰਾਮਾ ਹੈ। ਇਸ ਦੇ ਅਗਲੇ ਸ਼ਡਿਊਲ ਦੀ ਸ਼ੂਟਿੰਗ ਦਿਵਾਲੀ ਦੇ ਤੁਰੰਤ ਬਾਅਦ ਪੰਜਾਬ ਵਿੱਚ ਐਲ ਓ ਸੀ ਦੇ ਨੇੜੇ ਹੋਵੇਗੀ। ਫਿਲਮ ਵਿੱਚ ਸਲਮਾਨ ਦੇ ਇਲਾਵਾ ਦਿਸ਼ਾ ਪਟਾਨੀ, ਕੈਟਰੀਨਾ ਕੈਫ ਅਤੇ ਸੁਨੀਲ ਗਰੋਵਰ ਵੀ ਹਨ।