Welcome to Canadian Punjabi Post
Follow us on

17

November 2018
ਭਾਰਤ

ਸ਼ੀਨਾ ਬੋਰਾ ਕੇਸ ਵਿੱਚ ਇੰਦਰਾਣੀ ਦੀ ਜ਼ਮਾਨਤ ਦੀ ਅਰਜ਼ੀ ਰੱਦ

November 05, 2018 07:32 AM

ਮੁੰਬਈ, 4 ਨਵੰਬਰ (ਪੋਸਟ ਬਿਊਰੋ)- ਆਪਣੀ ਧੀ ਸ਼ੀਨਾ ਬੋਰਾ ਦੀ ਹੱਤਿਆ ਦੇ ਦੋਸ਼ ਵਿੱਚ ਕੀਤੀ ਗ੍ਰਿਫਤਾਰ ਇੰਦਰਾਣੀ ਮੁਖਰਜੀ ਦੀ ਜ਼ਮਾਨਤ ਦੀ ਅਰਜ਼ੀ ਕੱਲ੍ਹ ਅਦਾਲਤ ਨੇ ਰੱਦ ਕਰ ਦਿੱਤੀ ਹੈ। ਵਰਨਣ ਯੋਗ ਹੈ ਕਿ ਇਹ ਦੂਜਾ ਮੌਕਾ ਹੈ ਜਦੋਂ ਇਦਰਾਣੀ ਮੁਖਰਜੀ ਦੀ ਜ਼ਮਾਨਤ ਅਰਜ਼ੀ ਰੱਦ ਕੀਤੀ ਗਈ ਹੈ।
ਵਰਨਣ ਯੋਗ ਹੈ ਕਿ ਸ਼ੀਨਾ ਬੋਰਾ ਦੀ ਹੱਤਿਆ ਅਪ੍ਰੈਲ 2012 ਵਿੱਚ ਹੋਈ ਸੀ ਤੇ ਇੰਦਰਾਣੀ ਨੂੰ ਅਗਸਤ 2015 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇੰਦਰਾਣੀ ਦੇ ਪਤੀ ਪੀਟਰ ਮੁਖਰਜੀ ਅਤੇ ਸ਼ੀਨਾ ਦੇ ਪਿਤਾ ਸੰਜੀਵ ਖੰਨਾ ਵੀ ਜੇਲ੍ਹ ਵਿੱਚ ਹਨ। ਵਿਸ਼ੇਸ਼ ਸੀ ਬੀ ਆਈ ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰਦੇ ਹੋਏ ਕਿਹਾ ਕਿ ਇੰਦਰਾਣੀ 'ਤੇ ਗੰਭੀਰ ਦੋਸ਼ ਹਨ। ਇਸ ਕੇਸ ਵਿੱਚ ਉਸ ਦੇ ਮਤਰੇਏ ਪੁੱਤਰ ਰਾਹੁਲ ਮੁਖਰਜੀ ਸਮੇਤ ਕਈ ਗਵਾਹਾਂ ਦੇ ਬਿਆਨ ਹਾਲੇ ਰਿਕਾਰਡ ਕਰਨੇ ਹਨ, ਜਿਨ੍ਹਾਂ ਕਰ ਕੇ ਉਸ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਮੁੰਬਈ ਦੀ ਭਾਏਲਖਾ ਜੇਲ੍ਹ ਵਿੱਚ ਬੰਦ ਇੰਦਰਾਣੀ ਨੇ ਖਰਾਬ ਸਿਹਤ ਦੇ ਆਧਾਰ 'ਤੇ ਜ਼ਮਾਨਤ ਦੇਣ ਲਈ ਅਦਾਲਤ ਨੂੰ ਬੇਨਤੀ ਕੀਤੀ ਸੀ। ਉਸ ਨੇ ਕਿਹਾ ਸੀ ਕ ਜੇਲ੍ਹ 'ਚ ਰਹਿਣ ਦੌਰਾਨ ਉਸ ਨੂੰ ਦੋ ਵਾਰ ਹਸਪਤਾਲ 'ਚ ਭਰਤੀ ਕਰਾਇਆ ਗਿਆ। ਇੱਕ ਵਾਰ ਦਵਾਈਆਂ ਜ਼ਿਆਦਾ ਮਾਤਰਾ 'ਚ ਲੈਣ ਕਰ ਕੇ ਇਸੇ ਸਾਲ ਅਪ੍ਰੈਲ ਵਿੱਚ ਸਾਹ ਲੈਣ ਵਿੱਚ ਮੁਸ਼ਕਲ ਆਉਣ ਕਰ ਕੇ ਉਸ ਨੂੰ ਭਰਤੀ ਹੋਣਾ ਪਿਆ। ਇਸ ਮਾਮਲੇ ਵਿੱਚ ਇੰਦਰਾਣੀ ਦੇ ਡਰਾਈਵਰ ਸ਼ਿਆਮਲ ਰਾਏ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ, ਪਰ ਬਾਅਦ ਵਿੱਚ ਉਹ ਪੁਲਸ ਦਾ ਗਵਾਹ ਬਣ ਗਿਆ। ਬੀਤੇ ਸ਼ੁੱਕਰਵਾਰ ਨੂੰ ਸਿ਼ਆਮਲ ਰਾਏ ਦੀ ਜ਼ਮਾਨਤ ਦੀ ਅਰਜ਼ੀ ਵੀ ਰੱਦ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਸੁਣਵਾਈ ਪਿਛਲੇ ਸਾਲ ਸ਼ੁਰੂ ਹੋਈ ਸੀ ਅਤੇ ਅੱਜ ਤੱਕ 10 ਤੋਂ ਵੱਧ ਗਵਾਹਾਂ ਦੇ ਬਿਆਨ ਹੋ ਚੁੱਕੇ ਹਨ।

Have something to say? Post your comment