Welcome to Canadian Punjabi Post
Follow us on

24

March 2019
ਅੰਤਰਰਾਸ਼ਟਰੀ

ਧਮਕੀਆਂ ਪਿੱਛੋਂ ਆਸੀਆ ਬੀਬੀ ਦਾ ਵਕੀਲ ਦੇਸ਼ ਛੱਡ ਗਿਆ

November 05, 2018 07:22 AM

ਇਸਲਾਮਾਬਾਦ, 4 ਨਵੰਬਰ (ਪੋਸਟ ਬਿਊਰੋ)- ਪਾਕਿਸਤਾਨ 'ਚ ਕੁਫਰ ਦੇ ਦੋਸ਼ ਵਿੱਚ ਸਜ਼ਾ ਕੱਟ ਰਹੀ ਆਸੀਆ ਬੀਬੀ ਦੇ ਬਰੀ ਹੋਣ ਪਿੱਛੋਂ ਦੇਸ਼ ਵਿੱਚ ਹੋਏ ਰੋਸ ਪ੍ਰਦਰਸ਼ਨਾਂ ਦਾ ਚੱਕਰ ਕੱਲ੍ਹ ਰੁਕ ਗਿਆ। ਕੇਸ ਲੜ ਰਹੇ ਵਕੀਲ ਸੈਫੁਲ ਮਲੂਕ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਪਿੱਛੋਂ ਕੱਲ੍ਹ ਆਪਣਾ ਦੇਸ਼ ਛੱਡ ਦਿੱਤਾ ਸੀ।
ਵਰਨਣ ਯੋਗ ਹੈ ਕਿ ਚਾਰ ਬੱਚਿਆਂ ਦੀ ਮਾਂ ਆਸੀਆ ਬੀਬੀ (47) ਨੂੰ ਸਾਲ 2010 ਵਿੱਚ ਆਪਣੇ ਗੁਆਂਢੀ ਕੋਲ ਇਸਲਾਮ ਦੀ ਨਿੰਦਾ ਕਰਨ ਦੇ ਕਾਰਨ ਕੁਫਰ ਕਾਨੂੰਨ ਹੇਠ ਸਜ਼ਾ ਦਿੱਤੀ ਗਈ ਸੀ ਅਤੇ ਉਹ ਪਿਛਲੇ ਅੱਠ ਸਾਲ ਤੋਂ ਜੇਲ੍ਹ ਵਿੱਚ ਬੰਦ ਸੀ। ਆਸੀਆ ਬੀਬੀ ਨੇ ਹਮੇਸ਼ਾ ਆਪਣੇ ਆਪ ਨੂੰ ਬੇਕਸੂਰ ਕਿਹਾ ਸੀ। ਮੀਡੀਆ ਅਨੁਸਾਰ ਆਸੀਆ ਦੇ ਵਕੀਲ ਸੈਫੁਲ ਮਲੂਕ ਨੇ ਕਿਹਾ ਕਿ ਮੌਜੂਦਾ ਹਾਲਾਤ 'ਚ ਉਸ ਲਈ ਪਾਕਿਸਤਾਨ ਵਿੱਚ ਪ੍ਰੈਕਟਿਸ ਕਰਨਾ ਬਹੁਤ ਮੁਸ਼ਕਲ ਹੈ। ਇਸ ਲਈ ਉਸ ਉਸ ਨੇ ਕੱਲ੍ਹ ਆਪਣਾ ਦੇਸ਼ ਛੱਡ ਦਿੱਤਾ। ਸੈਫੁਲਾ ਨੇ ਕਿਹਾ ਕਿ ਉਹ ਭਵਿੱਖ 'ਚ ਆਪਣੇ ਕਲਾਈਂਟ ਦੇ ਲਈ ਪੇਸ਼ ਹੋਣ ਲਈ ਓਦੋਂ ਹੀ ਆਵੇਗਾ, ਜਦੋਂ ਫੌਜ ਉਸ ਨੂੰ ਪੂਰੀ ਸੁਰੱਖਿਆ ਦੇਵੇਗੀ। ਮਲੂਕ ਨੇ ਕਿਹਾ ਕਿ ਉਸ ਦੇ ਪਰਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਤੇ ਸਰਕਾਰ ਨੂੰ ਉਨ੍ਹਾਂ ਦੇ ਪਰਵਾਰ ਨੂੰ ਸਰਕਾਰ ਪੂਰੀ ਸੁਰੱਖਆ ਦੇਵੇ। ਮਲੂਕ ਕਿਹੜੇ ਦੇਸ਼ ਗਿਆ ਹੈ, ਸੁਰੱਖਿਆ ਕਾਰਨਾਂ ਕਰ ਕੇ ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ।
ਇਸ ਦੌਰਾਨ ਇਸ ਕੇਸ ਦੇ ਸ਼ਿਕਾਇਤ ਕਰਤਾ ਕਾਰੀ ਮੁਹੰਮਦ ਸਾਲਾਮ ਨੇ ਸੁਪਰੀਮ ਕੋਰਟ 'ਚ ਰਿਵਿਊ ਪਟੀਸ਼ਨ ਪਾ ਕੇ ਮੰਗ ਕੀਤੀ ਹੈ ਕਿ ਇਸ ਦੀ ਸੁਣਵਾਈ ਫੌਰਨ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਸੀਆ ਬੀਬੀ ਦੇਸ਼ ਛੱਡ ਸਕਦੀ ਹੈ। ਇਸ ਲਈ ਬਾਹਰ ਜਾਣ ਤੋਂ ਰੋਕਣ ਲਈ ਉਸ ਦਾ ਨਾਂਅ ਐਗਜ਼ਿਟ ਕੰਟਰੋਲ ਲਿਸਟ (ਈ ਸੀ ਐੱਲ) ਵਿੱਚ ਪਾਇਆ ਜਾਵੇ। ਜਾਣਕਾਰ ਸੂਤਰਾਂ ਅਨੁਸਾਰ ਇਹ ਪਟੀਸ਼ਨ ਸੁਪਰੀਮ ਕੋਰਟ ਦੀ ਲਾਹੌਰ ਰਜਿਸਟਰੀ ਤੋਂ ਇਸਲਾਮਾਬਾਦ ਰਜਿਸਟਰੀ 'ਚ ਭੇਜੀ ਗਈ ਹੈ, ਜਿਸ ਦੀ ਤਰੀਕ ਤੈਅ ਹੋ ਗਈ ਹੈ ਤੇ ਇਸ ਦੀ ਸੁਣਵਾਈ 'ਚ ਸਾਰੇ ਜੱਜ ਸ਼ਾਮਲ ਹੋਣਗੇ। ਪਟੀਸ਼ਨ ਦੀ ਲੀਗਲ ਟੀਮ ਇਹ ਕੋਸ਼ਿਸ਼ ਕਰ ਰਹੀ ਹੈ ਕਿ ਇਸ ਮਾਮਲੇ ਦੀ ਸੁਣਵਾਈ ਅਗਲੇ ਹਫਤੇ ਕੀਤੀ ਜਾਵੇ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ