Welcome to Canadian Punjabi Post
Follow us on

25

August 2019
ਬ੍ਰੈਕਿੰਗ ਖ਼ਬਰਾਂ :
ਅੰਤਰਰਾਸ਼ਟਰੀ

ਨਸ਼ੇ ਵਿੱਚ ਟੱਲੀ ਹੋਏ ਜਾਪਾਨ ਦੇ ਪਾਇਲਟ ਨੇ ਜਹਾਜ਼ ਉਡਾਉਣ ਦੀ ਕੋਸ਼ਿਸ਼ ਕੀਤੀ

November 03, 2018 02:46 AM

ਲੰਡਨ, 2 ਨਵੰਬਰ (ਪੋਸਟ ਬਿਊਰੋ)- ਏਥੋਂ ਦੇ ਹੀਥਰੋ ਹਵਾਈ ਅੱਡੇ `ਤੇ ਇਕ ਪਾਇਲਟ ਦੀ ਗਲਤੀ ਨਾਲ ਵੱਡਾ ਹਾਦਸਾ ਹੋਣ ਲੱਗਾ ਬਚ ਗਿਆ। ਨਸ਼ੇ ਵਿਚ ਟੱਲੀ ਹੋ ਕੇ ਜਾਪਾਨ ਏਅਰਲਾਈਨਜ਼ ਦਾ ਪਾਇਲਟ ਜਹਾਜ਼ ਉਡਾਉਣ ਲੱਗਾ ਸੀ, ਪਰ ਉਸ ਨੂੰ ਪਹਿਲਾਂ ਹੀ ਹਿਰਾਸਤ ਵਿਚ ਲੈ ਲਿਆ ਗਿਆ। ਫਲਾਈਟ ਲੰਡਨ ਤੋਂ ਟੋਕੀਓ ਜਾਣ ਵਾਲੀ ਸੀ। ਜਹਾਜ਼ ਦੇ ਪਾਇਲਟ ਨੇ ਮਿਥੀ ਮਾਤਰਾ ਤੋਂ ਲੱਗਭਗ 10 ਫੀਸਦੀ ਵੱਧ ਸ਼ਰਾਬ ਪੀਤੀ ਹੋਈ ਸੀ। ਜਾਪਾਨ ਏਅਰਲਾਈਨਜ਼ ਨੇ ਆਪਣੇ ਪਾਇਲਟ ਦੀ ਇਸ ਗਲਤੀ ਦੇ ਲਈ ਮੁਆਫੀ ਮੰਗੀ ਹੈ।
ਅਸਲ ਵਿਚ 42 ਸਾਲਾ ਪਾਇਲਟ ਕਤਸੁਤੋਸ਼ੀ ਜਿਤਸੁਵਾਵਾ ਜਦੋਂ ਬੱਸ ਉੱਤੇ ਰਨਵੇਅ ਉੱਤੇ ਖੜ੍ਹੇ ਜਹਾਜ਼ ਵੱਲ ਜਾ ਰਿਹਾ ਸੀ ਤਾਂ ਬੱਸ ਡਰਾਈਵਰ ਨੂੰ ਮਹਿਸੂਸ ਹੋਇਆ ਕਿ ਪਾਇਲਟ ਨੇ ਸ਼ਰਾਬ ਪੀਤੀ ਹੈ। ਉਸ ਨੇ ਪਾਇਲਟ ਦੇ ਮੂੰਹ ਨੂੰ ਸੁੰਘਿਆ ਤਾਂ ਉਸ ਤੋਂ ਸ਼ਰਾਬ ਦੀ ਗੰਧ ਆ ਰਹੀ ਸੀ। ਡਰਾਈਵਰ ਨੇ ਇਸ ਦੀ ਸ਼ਿਕਾਇਤ ਏਅਰਲਾਈਨਜ਼ ਦੇ ਅਧਿਕਾਰੀ ਨੂੰ ਕੀਤੀ। ਇਸ ਪਿੱਛੋਂ ਜਦੋਂ ਪਾਇਲਟ ਦੇ ਖੂਨ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਦੇ ਖੂਨ ਵਿਚ ਤੈਅ ਮਾਤਰਾ ਤੋਂ 109 ਮੈਗਨੀਸ਼ੀਅਮ ਆਕਸਾਈਡ ਵੱਧ ਹੈ। ਜਾਪਾਨ ਏਅਰਲਾਈਨਜ਼ ਦੀ ਫਲਾਈਟ ਨੇ ਲੰਡਨ ਤੋਂ ਟੋਕਿਓ ਜਾਣਾ ਸੀ। ਜਹਾਜ਼ ਦੇ ਟੇਕਆਫ ਹੋਣ ਤੋਂ ਸਿਰਫ 50 ਮਿੰਟ ਪਹਿਲਾਂ ਨਸ਼ੇ ਵਿਚ ਟੱਲੀ ਪਾਇਲਟ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਸ ਜਹਾਜ਼ ਵਿਚ 244 ਯਾਤਰੀ ਸਵਾਰ ਸਨ।
ਮਿਲੀ ਜਾਣਕਾਰੀ ਮੁਤਾਬਕ ਪਾਇਲਟ ਨੇ ਅਦਾਲਤ ਵਿੱਚ ਮੰਨ ਲਿਆ ਕਿ ਉਸ ਨੇ ਬੀਤੀ ਰਾਤ ਦੋ ਬੋਤਲਾਂ ਵਾਈਨ ਅਤੇ ਇਕ ਬੋਤਲ ਬੀਅਰ ਪੀਤੀ ਸੀ। ਜਿਤਸੁਵਾਵਾ ਹਾਲੇ ਪੁਲਸ ਹਿਰਾਸਤ ਵਿਚ ਹੈ ਤੇ 29 ਨਵੰਬਰ ਨੂੰ ਉਸ ਨੂੰ ਅਦਾਲਤ ਸੁਣਾਈ ਜਾਵੇਗੀ। ਇਸ ਘਟਨਾਕ੍ਰਮ ਦੇ ਸਾਹਮਣੇ ਆਉਣ ਪਿੱਛੋਂ ਜਾਪਾਨ ਏਅਰਲਾਈਨਜ਼ ਨੇ ਬਿਆਨ ਜਾਰੀ ਕਰਕੇ ਆਪਣੇ ਪਾਇਲਟ ਦੀ ਇਸ ਹਰਕਤ ਲਈ ਮੁਆਫੀ ਮੰਗੀ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ