Welcome to Canadian Punjabi Post
Follow us on

27

March 2019
ਭਾਰਤ

ਬਿਟਕੁਆਇਨ ਦੁਨੀਆ ਲਈ ਖਤਰਾ ਬਣਦਾ ਜਾ ਰਿਹੈ

November 03, 2018 02:42 AM

ਨਵੀਂ ਦਿੱਲੀ, 2 ਨਵੰਬਰ (ਪੋਸਟ ਬਿਊਰੋ)- ਵਰਚੁਅਲ ਕਰੰਸੀ ਬਿਟਕੁਆਇਨ ਦੁਨੀਆ ਵਿੱਚ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਕਮਾਈ ਦਾ ਵਸੀਲਾ ਬਣਦੀ ਜਾਂਦੀ ਹੈ, ਦੂਜੇ ਪਾਸੇ ਇਹੀ ਬਿਟਕੁਆਇਨ ਦੁਨੀਆ ਲਈ ਖਤਰਾ ਬਣ ਰਹੀ ਹੈ। ਹਾਲ ਹੀ ਵਿੱਚ ਜਾਰੀ ਹੋਈ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਦੁਨੀਆ ਦੀਆਂ ਦੂਜੀ ਟੈਕਨਾਲੋਜੀਜ਼ ਵਾਂਗ ਬਿਟਕੁਆਇਨ ਨਾਲ ਵੀ ਵਾਤਾਵਰਣ ਲਈ ਖਤਰਾ ਪੈਦਾ ਹੋ ਰਿਹਾ ਹੈ ਕਿ ਜੇ ਬਿਟਕੁਆਇਨ ਦੀ ਵਰਤੋਂ ਇਸ ਦਰ ਨਾਲ ਹੁੰਦੀ ਰਹੀ ਤਾਂ ਸਾਲ 2033 ਤੱਕ ਗਲੋਬਲ ਤਾਪਮਾਨ ਵਿੱਚ ਦੋ ਡਿਗਰੀ ਸੈਲਸੀਅਸ ਦਾ ਵਾਧਾ ਹੋ ਜਾਵੇਗਾ।
ਇੱਕ ਅਮਰੀਕੀ ਯੂਨੀਵਰਸਿਟੀ ਦੇ ਵਿਦਿਆਰਥੀ ਰੈਡੀ ਕਾਲਿਸ ਨੇ ਆਪਣੀ ਰਿਪੋਰਟ ਵਿੱਚ ਇਹ ਗੱਲ ਕਹੀ ਹੈ ਕਿ ਬਿਟਕੁਆਇਨ ਇੱਕ ਤਰ੍ਹਾਂ ਦੀ ਕ੍ਰਿਪਟੋ ਕਰੰਸੀ ਹੈ, ਜਿਸ ਵਿੱਚ ਹੈਵੀ ਹਾਰਡਵੇਅਰ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੇ ਲਈ ਵੱਡੇ ਪੱਧਰ 'ਤੇ ਬਿਜਲੀ ਦੀ ਜ਼ਰੂਰਤ ਹੁੰਦੀ ਹੈ। ਹਾਲ ਹੀ ਵਿੱਚ ਜਾਰੀ ਕੀਤੀ ਕਲਾਈਮੇਟ ਚੇਂਜ ਰਿਪੋਰਟ 'ਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ। ਦਰਅਸਲ ਹਰ ਬਿਟਕੁਆਇਨ ਦੀ ਖਰੀਦ ਨੂੰ ਕੁਝ ਲੋਕਾਂ ਵੱਲੋਂ ਰਿਕਾਰਡ ਕੀਤਾ ਜਾਂਦਾ ਹੈ, ਜਿਸ ਨੂੰ ਮਾਇਨਰਸ ਕਹਿੰਦੇ ਹਨ। ਇਹ ਮਾਇਨਰਸ ਹਰ ਟਾਈਮਫਰੇਮ ਦੇ ਆਧਾਰ 'ਤੇ ਇਸ ਟਰਾਂਜੈਕਸ਼ਨ ਨੂੰ ਅੱਗੇ ਬਲਾਕ ਦੇ ਰੂਪ ਵਿੱਚ ਇਕੱਠਾ ਕਰਦੇ ਹਨ। ਇਸ ਬਲਾਕ ਨੂੰ ਅੱਗੇ ਚੱਲ ਕੇ ਚੇਨ ਬਣਾਇਆ ਜਾਂਦਾ ਹੈ, ਜੋ ਅੱਗੇ ਚੱਲ ਕੇ ਬਿਟਕੁਆਇਨ ਦਾ ਇੱਕ ਤਰ੍ਹਾਂ ਦਾ ਵਹੀ-ਖਾਤਾ ਹੰੁਦਾ ਹੈ। ਮਾਇਨਰਹਸ ਨੂੰ ਵੈਰੀਫਿਕੇਸ਼ਨ ਪ੍ਰੋਸੈਸ ਅਤੇ ਗਿਣਤੀ ਕਰਨ ਲਈ ਵੱਡੇ ਪੱਧਰ 'ਤੇ ਬਿਜਲੀ ਦੀ ਜ਼ਰੂਰਤ ਹੁੰਦੀ ਹੈ। ਬਿਟਕੁਆਇਨ ਲਈ ਬਿਜਲੀ ਦੀ ਜ਼ਰੂਰਤ ਨੇ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਖੜ੍ਹੀਆਂ ਕੀਤੀਆਂ ਹਨ। ਬੀਤੇ ਕੁਝ ਸਮੇਂ 'ਚ ਇਸ ਨੂੰ ਲੈ ਕੇ ਕਈ ਆਨਲਾਈਨ ਪਲੇਟਫਾਰਮ 'ਤੇ ਬਹਿਸ ਵੀ ਹੋਈ ਹੈ। ਇਸ ਬਹਿਸ 'ਚ ਜ਼ਿਆਦਾਤਰ ਗੱਲਾਂ ਬਿਟਕੁਆਇਨ ਦੀਆਂ ਸਹੂਲਤਾਂ ਅਤੇ ਰਿੰਗਸ ਨੂੰ ਕਿੱਥੇ ਰੱਖਿਆ ਜਾਵੇ, 'ਤੇ ਕੇਂਦਰਿਤ ਰਹੀਆਂ, ਪਰ ਬਿਟਕੁਆਇਨ ਦਾ ਵਾਤਾਵਰਣ 'ਤੇ ਕੀ ਅਸਰ ਪਵੇਗਾ, ਇਸ ਦੇ ਬਾਰੇ ਬਹੁਤ ਘੱਟ ਗੱਲਾਂ ਹੋਈਆਂ ਹਨ। ਖੋਜਕਾਰਾਂ ਨੇ ਬਿਟਕੁਆਇਨ ਮਾਈਨਿੰਗ ਲਈ ਵਰਤੇ ਜਾਣ ਵਾਲੇ ਕੰਪਿਊਟਰ ਦੀ ਪਾਵਰ ਸਮਰੱਥਾ ਅਤੇ ਉਸ ਦੀ ਵਰਤੋਂ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ। ਇਸ ਰਿਸਰਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਥਾਵਾਂ 'ਤੇ ਜਿੱਥੇ ਬਿਟਕੁਆਇਨ ਮਾਈਨਿੰਗ ਲਈ ਕੰਪਿਊਟਰਾਂ ਦੀ ਵਰਤੋਂ ਹੁੰਦੀ ਹੈ, ਉਥੇ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਜ਼ਿਆਦਾ ਹੋਈ ਹੈ।

Have something to say? Post your comment