Welcome to Canadian Punjabi Post
Follow us on

27

March 2019
ਪੰਜਾਬ

ਕੁੰਡਲੀਆਂ ਦੇਖਣ ਵਾਲੇ ਜੋਤਸ਼ੀ ਨੂੰ ਇਨਕਮ ਟੈਕਸ ਵਾਲਿਆਂ ਘੇਰ ਲਿਆ

November 03, 2018 02:37 AM

ਸੁਨਾਮ (ਊਧਮ ਸਿੰਘ ਵਾਲਾ), 2 ਨਵੰਬਰ (ਪੋਸਟ ਬਿਊਰੋ)- ਬਹੁਤ ਸਾਰੇ ਲੋਕਾਂ ਦੀ ਕੁੰਡਲੀ ਵੇਖਣ ਤੇ ਉਨ੍ਹਾਂ ਦੀ ਗ੍ਰਹਿ ਦਸ਼ਾ ਦੱਸਣ ਵਾਲਾ ਸੁਨਾਮ ਦਾ ਇੱਕ ਜੋਤਸ਼ੀ ਇਹ ਜੋਤਿਸ਼ ਨਹੀਂ ਲਾ ਸਕਿਆ ਕਿ ਉਸ ਦੀ ਆਪਣੀ ਕੁੰਡਲੀ ਵਿੱਚ ਬੁੱਧ ਬਾਰ੍ਹਵੇਂ ਅਤੇ ਸ਼ਨੀ ਅੱਠਵੇਂ ਘਰ ਵਿੱਚ ਆਣ ਬੈਠਾ ਹੈ। ਆਮਦਨ ਟੈਕਸ ਵਿਭਾਗ ਨੇ ਕਰੀਬ ਵੀਹ ਘੰਟੇ ਤੱਕ ਬਰੀਕੀ ਨਾਲ ਇਸ ਜੋਤਸ਼ੀ ਦੀ ਆਮਦਨ ਦੀ ਜਾਂਚ ਕੀਤੀ ਹੈ। ਵਿਭਾਗ ਦੇ ਸੂਤਰਾਂ ਅਨੁਸਾਰ ਇਹ ਸੂਹ ਮਿਲੀ ਸੀ ਕਿ ਸੁਨਾਮ ਦਾ ਰੋਹਿਤ ਸ਼ਰਮਾ ਨਾਂਅ ਦਾ ਜੋਤਸ਼ੀ ਆਪਣੀ ਕਰੋੜਾਂ ਦੀ ਆਮਦਨ ਨੂੰ ਵਿਭਾਗ ਤੋਂ ਲੁਕੋ ਰਿਹਾ ਹੈ। ਇਸੇ ਉੱਤੇ ਕਾਰਵਾਈ ਕਰਦਿਆਂ ਵਿਭਾਗ ਸੀਨੀਅਰ ਅਧਿਕਾਰੀ ਗਗਨ ਕੁੰਦਰਾ ਦੀ ਅਗਵਾਈ ਵਿੱਚ ਕਰੀਬ ਚਾਲੀ ਮੈਂਬਰਾਂ ਵੱਲੋਂ ਜੋਤਸ਼ੀ ਦੀ ਆਮਦਨ ਅਤੇ ਖਰਚ ਦਾ ਬਰੀਕੀ ਨਾਲ ਜਾਇਜ਼ਾ ਲਿਆ ਗਿਆ।
ਵਰਨਣ ਯੋਗ ਹੈ ਕਿ ਸੁਨਾਮ ਤੋਂ ਨਗਰ ਕੌਂਸਲ ਦੀ ਸਾਬਕਾ ਚੇਅਰਪਰਸਨ ਗੀਤਾ ਸ਼ਰਮਾ ਦੇ ਇਸ ਜੋਤਸ਼ੀ ਪੁੱਤਰ ਕੋਲ ਕਈ ਸਿਆਸੀ ਅਗੂ ਅਤੇ ਵੱਡੇ ਅਫਸਰ ਆਪਣੀਆਂ ਕੁੰਡਲੀਆਂ ਵਿਖਾਉਣ ਆਉਂਦੇ ਹਨ। ਲੋਕਾਂ ਨੇ ਦੱਸਿਆ ਕਿ ਉਸ ਜੋਤਸ਼ੀ ਤੋਂ ਪੁੱਛਣਾ ਲੈਣ ਵਾਲਿਆਂ ਨੂੰ ਵੱਖ-ਵੱਖ ਵਰਗਾਂ ਵਿੱਚ ਵਿਚਰਨਾ ਪੈਂਦਾ ਹੈ, ਜਿਵੇਂ ਜੇ ਕਿਸੇ ਨੇ ਆਮ ਮਿਲਣਾ ਹੋਵੇ ਤਾਂ ਉਸ ਨੂੰ ਪੰਜ ਸੌ ਰੁਪਏ ਫੀਸ ਦੇ ਕੇ ਘੰਟਿਆਂ ਬੱਧੀ ਉਡੀਕ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਜਨਮ ਕੁੰਡਲੀ ਬਣਾਉਣ ਦੇ ਉਹ 11 ਸੌ ਰੁਪਏ ਲੈਂਦਾ ਹੈ। ਜੇ ਕਿਸੇ ਨੂੰ ਐਮਰਜੈਂਸੀ ਹੋਵੇ ਤਾਂ ਉਸ ਨੂੰ 2500 ਰੁਪਏ ਦੇਣੇ ਪੈਂਦੇ ਹਨ। ਸੰਗਰੂਰ ਰੇਂਜ ਦੇ ਇਨਕਮ ਟੈਕਸ ਵਿਭਾਗ ਦੇ ਐਡੀਸ਼ਨਲ ਕਮਿਸ਼ਨਰ ਕੁਲਰਾਜ ਸਿੰਘ ਬੈਂਸ ਨੇ ਦੱਸਿਆ ਕਿ ਜੋਤਸ਼ੀ ਦੇ ਲੈਪਟਾਪ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਅਤੇ ਇਸ ਦੌਰਾਨ ਕੀਤੇ ਸੁਆਲਾਂ ਦੇ ਉਹ ਸਹੀ ਜਵਾਬ ਨਾ ਦੇ ਸਕਿਆ। ਉਨ੍ਹਾਂ ਦੱਸਿਆ ਕਿ ਜੋਤਸ਼ੀ ਨੇ ਆਪਣੀ ਇੱਕ ਕਰੋੜ ਤੀਹ ਲੱਖ ਰੁਪਏ ਦੀ ਆਮਦਨ ਦੇ ਵਸੀਲਿਆਂ ਦਾ ਕੋਈ ਪੁਖਤਾ ਉਤਰ ਨਹੀਂ ਦਿੱਤਾ।

Have something to say? Post your comment
ਹੋਰ ਪੰਜਾਬ ਖ਼ਬਰਾਂ
ਗੋਲੀਕਾਂਡ ਮਾਮਲਾ : ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਫਿਰ ਦੋ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ
ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਵਿਰੁੱਧ ਹਾਈ ਕੋਰਟ ਵਲੋਂ ਵਾਰੰਟ ਜਾਰੀ, ਤੇ ਫਿਰ ਰੱਦ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚਾਚਾ ਕੁੰਵਰ ਦਵਿੰਦਰ ਸਿੰਘ ਦਾ ਦਿਹਾਂਤ
ਯੂਥ ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ
ਧੀ ਦਾ ਕਾਤਲ ਫਰਾਰ ਹਵਾਲਾਤੀ ਮੇਜਰ ਸਿੰਘ ਗ੍ਰਿਫਤਾਰ
ਅੰਮ੍ਰਿਤਸਰ ਹਵਾਈ ਅੱਡੇ ਉੱਤੇ 32.98 ਲੱਖ ਦਾ ਸੋਨਾ ਜ਼ਬਤ
ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਸਬੰਧੀ ‘ਸਿਟ' ਵੱਲੋਂ ਨਵੇਂ ਸਬੂਤ ਪੇਸ਼
ਕਾਂਗਰਸ ਆਗੂ ਦੂਲੋ ਨੇ ਕਿਹਾ : ਪੰਜਾਬ ਵਿੱਚ ਮੰਤਰੀ, ਪੁਲਸ ਅਤੇ ਤਸਕਰਾਂ ਦੀ ਮਿਲੀਭੁਗਤ ਨਾਲ ਨਸ਼ਾ ਵਿਕਦੈ
ਤਿੰਨ ਨਵੇਂ ਸੈਨਿਕ ਸਕੂਲਾਂ `ਚ ਦਾਖਲੇ ਲਈ ਅਰਜ਼ੀਆਂ ਮੰਗੀਆਂ, ਦਾਖਲਾ ਪ੍ਰੀਖਿਆ 29 ਅਪਰੈਲ ਨੂੰ ਹੋਵੇਗੀ
ਪੁਲਸ ਹਿਰਾਸਤ ਵਿੱਚੋਂ ਭੱਜੇ ਕੈਦੀ ਵੱਲੋਂ ਪਤਨੀ ਤੇ ਧੀ ਦਾ ਕਤਲ