Welcome to Canadian Punjabi Post
Follow us on

14

November 2018
ਟੋਰਾਂਟੋ

ਸ਼ਹੀਦੀ ਸਮਾਗਮ ਸਬੰਧੀ ਪਾਠ ਆਰੰਭ, ਭੋਗ 4 ਨੂੰ

November 02, 2018 10:42 AM

ਟੋਰਾਂਟੋ, 1 ਨਵੰਬਰ (ਪੋਸਟ ਬਿਊਰੋ) : ਸਿੱਖ ਸਪਿਚੂਅਲ ਸੈਂਟਰ ਰੈਕਸਡੇਲ ਟੋਰਾਂਟੋ ਵੱਲੋਂ ਭਾਈ ਬੇਅੰਤ ਸਿੰਘ ਤੇ 1984 ਦੇ ਸ਼ਹੀਦਾਂ ਅਤੇ ਬਰਗਾੜੀ ਦੇ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਗੁਰਦੁਆਰਾ ਸਾਹਿਬ ਵਿੱਚ ਸਹਿਜ ਪਾਠ ਆਰੰਭ ਹੋ ਚੁੱਕੇ ਹਨ। 4 ਨਵੰਬਰ, 2018 ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ। ਸਵੇਰੇ 10:00 ਵਜੇ ਤੋਂ 12:00 ਵਜੇ ਤੱਕ ਕੀਰਤਨ ਕੀਤਾ ਜਾਵੇਗਾ ਤੇ 12:00 ਤੋਂ 12:30 ਤੱਕ ਪੰਥਕ ਬੁਲਾਰੇ ਆਪਣੇ ਵਿਚਾਰ ਪੇਸ਼ ਕਰਨਗੇ। 12:30 ਵਜੇ ਅਰਦਾਸ ਕੀਤੀ ਜਾਵੇਗੀ। ਇਸ ਮੌਕੇ ਬਰਗਾੜੀ ਕਾਂਡ ਵਿੱਚ ਸ਼ਹੀਦ ਹੋਏ ਤੇ ਮੋਰਚਾ ਸਾਂਭਣ ਵਾਲੇ ਸਿੰਘਾਂ ਲਈ ਵੀ ਅਰਦਾਸ ਕੀਤੀ ਜਾਵੇਗੀ। ਇਸ ਲਈ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਹੁੰਮ ਹੁੰਮਾਂ ਕੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਣ।

 

Have something to say? Post your comment