Welcome to Canadian Punjabi Post
Follow us on

17

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਸਵਾਮੀ ਆਨੰਦ ਗਿਰੀ ਵੱਲੋਂ ਪਰਵਾਸੀ ਭਾਰਤੀਆਂ ਨੂੰ ਕੁੰਭ ਦੇ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ

November 02, 2018 10:36 AM
ਪੰਜਾਬੀ ਪੋਸਟ ਦੇ ਦਫਤਰ ਪਹੁੰਚੇ ਸਵਾਮੀ ਆਨੰਦ ਗਿਰੀ ਜੀ ਨਾਲ ਜਗਦੀਸ਼ ਗਰੇਵਾਲ, ਮੇਜਰ ਨੱਤ ਅਤੇ ਜੱਸ ਤੂਰ ਕੁਝ ਯਾਦਗਾਰ ਪਲਾਂ ਦੌਰਾਨ।

ਬਰੈਂਪਟਨ, 1 ਨਵੰਬਰ (ਪੋਸਟ ਬਿਊਰੋ) : ਸਵਾਮੀ ਆਨੰਦ ਗਿਰੀ, ਜੋ ਕਿ ਅਖਾੜਾ ਪਰੀਸ਼ਦ ਦੇ ਕੌਮੀ ਪ੍ਰਧਾਨ ਮਹੰਤ ਨਰਿੰਦਰ ਗਿਰੀ ਦੇ ਚੇਲੇ ਹਨ ਤੇ ਜਿਹੜੇ ਇਨ੍ਹੀਂ ਦਿਨੀ ਕੈਨੇਡਾ ਦੇ ਦੌਰੇ ਉੱਤੇ ਹਨ, ਦਾ ਮਕਸਦ ਹਿੰਦੂ ਹੈਰੀਟੇਜ ਮੰਥ ਦੌਰਾਨ ਹੋ ਰਹੇ ਵੱਡੇ ਸਮਾਗਮ ਵਿੱਚ ਹਿੱਸਾ ਲੈਣਾ ਹੈ। ਇਹ ਸਮਾਗਮ 3 ਨਵੰਬਰ ਨੂੰ ਇੰਟਰਨੈਸ਼ਨਲ ਸੈਂਟਰ ਵਿਖੇ ਹੋਣ ਜਾ ਰਹੇ ਹਨ। ਜਿਸ ਵਿੱਚ ਦੁਨੀਆ ਭਰ ਤੋਂ ਹਿੰਦੂ ਭਾਈਚਾਰੇ ਨਾਲ ਸਬੰਧਤ ਵੱਖ ਵੱਖ ਆਗੂ ਭਾਗ ਲੈਣਗੇ। ਕੱਲ੍ਹ ਉਹ ਆਪਣੇ ਰੁਝੇਵੇਂ ਭਰੇ ਸਮੇਂ ਵਿੱਚੋਂ ਚੰਦ ਪਲ ਕੱਢ ਕੇ ਪੰਜਾਬੀ ਪੋਸਟ ਦੇ ਦਫਤਰ ਪਹੁੰਚੇ ਜਿੱਥੇ ਉਨ੍ਹਾਂ ਭਾਰਤ ਵਿੱਚ ਵਿੱਦਿਆ ਦੇ ਪਸਾਰ ਲਈ ਕੀਤੇ ਜਾ ਰਹੇ ਕੰਮਾਂ ਦੀ ਖੁੱਲ੍ਹ ਕੇ ਚਰਚਾ ਕੀਤੀ।
ਇਸ ਦੌਰਾਨ ਸਵਾਮੀ ਆਨੰਦ ਗਿਰੀ ਵੱਲੋਂ ਪਰਵਾਸੀ ਭਾਰਤੀਆਂ ਨੂੰ ਕੁੰਭ ਦੇ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਐਨਆਰਆਈਜ਼ ਲਈ ਕੁੰਭ ਮੇਲੇ ਦੌਰਾਨ ਖਾਸ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਅੱਗੇ ਆਖਿਆ ਕਿ ਜਿਵੇਂ ਅਸੀਂ ਸਿੱਖਾਂ ਨਾਲ ਰਲ ਕੇ ਖਾਲਸਾ ਜੀ ਦੇ 300 ਸਾਲਾ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪਰਵ ਦੇ ਜਸ਼ਨ ਮਨਾਏ ਹਨ ਇਸੇ ਤਰਜ਼ ਉੱਤੇ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਗੁਰਪੁਰਬ ਰਲ ਮਿਲ ਕੇ ਮਨਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਭਾਰਤ ਸਰਕਾਰ ਦੀ ਸ਼ਲਾਘਾ ਕੀਤੀ ਜਿਹੜੀ ਹਰ ਦੇਸ਼ ਵਿੱਚ ਇਸ ਅਹਿਮ ਦਿਵਸ ਨੂੰ ਮਨਾਉਣ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਗੁਰੂ ਨਾਨਕ ਦੇਵ ਜੀ ਨੇ ਆਪਣਾ ਜੀਵਨ ਮਨੁੱਖਤਾ ਤੇ ਸਰਬਸਾਂਝੀਵਾਲਤਾ ਲੇਖੇ ਲਾ ਦਿੱਤਾ।
ਉਨ੍ਹਾਂ ਆਖਿਆ ਕਿ ਉਨ੍ਹਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ  www.anandgiriyoga.com ਉੱਤੇ ਵਿਜਿ਼ਟ ਕੀਤਾ ਜਾ ਸਕਦਾ ਹੈ। ਜਿ਼ਕਰਯੋਗ ਹੈ ਕਿ ਸਵਾਮੀ ਆਨੰਦ ਗਿਰੀ ਜੀ ਰੂਹਾਨੀ ਆਗੂ ਹਨ ਤੇ ਉਹ ਸਮਾਜ ਦੀ ਸੇਵਾ ਕਰਨ ਤੇ ਆਪਣੇ ਕੰਮ ਤੇ ਗਿਆਨ ਨਾਲ ਲੋਕਾਂ ਨੂੰ ਪ੍ਰੇਰਿਤ ਕਰਨ ਪ੍ਰਤੀ ਸਮਰਪਿਤ ਹਨ। ਦੋਸਤ, ਫਿਲਾਸਫਰ ਤੇ ਗਾਈਡ ਵਜੋਂ ਉਨ੍ਹਾਂ ਆਪਣੇ ਪੈਰੋਕਾਰਾਂ ਨੂੰ ਹਮੇਸ਼ਾਂ ਵੈਦਿਕ ਸਿੱਖਿਆ ਹੀ ਦਿੱਤੀ ਹੈ ਤੇ ਉਨ੍ਹਾਂ ਦਾ ਰਾਹ ਰੁਸ਼ਨਾਇਆ ਹੈ। 

ਆਪਣੀ ਜਿ਼ੰਦਗੀ ਦਾ ਵਧੇਰੇ ਸਮਾਂ ਉਨ੍ਹਾਂ ਕੇਦਾਰ, ਹਿਮਾਲਿਆ ਵਿਖੇ ਤੁੰਗਨਾਥ, ਰੁਦਰਨਾਥ, ਕਲਪੇਸ਼ਵਰ, ਮਦਮਹੇਸ਼ਵਰ, ਤ੍ਰਿਯੋਗੀ ਨਾਰਾਇਣ ਤੇ ਵਾਸੂਕਿਟਲ ਵਿਖੇ ਗਿਰੀਰਾਜ ਤੇ ਸਾਰਸਵਤ ਮਹਾਰਾਜ ਤਹਿਤ ਬਿਤਾਇਆ। ਉਨ੍ਹਾਂ ਵੇਦਾਂ ਤੇ ਆਯੁਰਵੇਦ ਵਿੱਚ ਤਾਲੀਮ ਹਾਸਲ ਕੀਤੀ। ਉਨ੍ਹਾਂ ਆਪਣੀ ਯੋਗ ਸਿੱਖਿਆ ਯੋਗਾ ਨਿਕੇਤਨ ਧਾਮ ਰਿਸ਼ੀਕੇਸ਼ ਤੋਂ ਮਹਾਮੰਡਲੇਸ਼ਵਰ ਵਿਸ਼ਵ ਗੁਰੂ ਜੀ ਮਹਾਰਾਜ ਤੋਂ ਹਾਸਲ ਕੀਤੀ। ਸਵਾਮੀ ਜੀ ਨੇ ਸਿਰਫ ਵੈਦਿਕ ਤਾਲੀਮ ਹੀ ਹਾਸਲ ਨਹੀਂ ਕੀਤੀ ਸਗੋਂ ਉਨ੍ਹਾਂ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਆਪਣੀ ਗ੍ਰੈਜੂਏਸ਼ਨ ਮੁਕੰਮਲ ਕੀਤੀ ਤੇ ਉਹ ਯੋਗਾ ਤੰਤਰ ਵਿੱਚ ਪੀਐਚਡੀ ਵੀ ਪੂਰੀ ਕਰ ਰਹੇ ਹਨ। ਸਵਾਮੀ ਜੀ ਛੇ ਯੂਨੀਵਰਸਿਟੀਜ਼ ਵਿੱਚ ਗੈਸਟ ਲੈਕਚਰਰ ਹਨ ਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਉਨ੍ਹਾਂ ਨੂੰ ਵੱਖ ਵੱਖ ਸਕੂਲਾਂ ਕਾਲਜਾਂ ਵਿੱਚ ਵੀ ਸਮੇਂ ਸਮੇਂ ਉੱਤੇ ਬੁਲਾਇਆ ਜਾਂਦਾ ਹੈ।
ਉਨ੍ਹਾਂ ਦਾ ਸੁਪਨਾ ਕੌਮਾਂਤਰੀ ਪੱਧਰ ਦਾ ਗੁਰੂਕੁਲ ਖੋਲ੍ਹਣ ਦਾ ਹੈ ਜਿੱਥੇ ਵੇਦਾਂਤਾ, ਸੰਸਕ੍ਰਿਤ ਤੇ ਹੋਰਨਾਂ ਲੋਕਾਂ ਨੂੰ ਆਪਣੇ ਸੱਭਿਆਚਾਰ ਤੋਂ ਜਾਣੂ ਕਰਵਾਇਆ ਜਾਣਾ ਹੋਵੇ। ਇਸ ਸੱਭ ਤੋਂ ਇਲਾਵਾ ਸਵਾਮੀ ਜੀ ਸਵਰਨ ਭੂਮੀ ਪ੍ਰਯਾਗ ਨਾਂ ਦੀ ਕਿਤਾਬ ਵੀ ਲਿਖ ਚੁੱਕੇ ਹਨ ਜੋ ਕਿ 2013 ਵਿੱਚ ਕੁੰਭ ਮੇਲੇ ਵਿੱਚ ਰਲੀਜ਼ ਹੋਈ ਸੀ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ ਫੋਰਡ ਸਰਕਾਰ ਬਣਾ ਰਹੀ ਹੈ ਗੋ ਟਰੇਨ ਲਾਈਨਜ਼ ਉੱਤੇ 300 ਨਵੇਂ ਟਰਿੱਪ ਸ਼ੁਰੂ ਕਰਨ ਦੀ ਯੋਜਨਾ ਲੇਕ ਓਨਟਾਰੀਓ ਤੋਂ ਮਿਲੀ 14 ਸਾਲਾ ਲੜਕੇ ਦੀ ਲਾਸ਼ ਐਸ਼ਬ੍ਰਿੱਜਿਜ਼ ਬੇਅ ਨੇੜੇ ਡੁੱਬੇ ਵਿਅਕਤੀ ਦੀ ਕੀਤੀ ਜਾ ਰਹੀ ਹੈ ਭਾਲ ਦਿਨ ਦਿਹਾੜੇ ਚੱਲੀ ਗੋਲੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ ਤੇਜ਼ ਹਵਾਵਾਂ ਕਾਰਨ ਓਨਟਾਰੀਓ ਵਿੱਚ ਸੈਂਕੜੇ ਲੋਕ ਅਜੇ ਵੀ ਹਨ੍ਹੇਰੇ ਵਿੱਚ