Welcome to Canadian Punjabi Post
Follow us on

25

March 2019
ਪੰਜਾਬ

ਬੰਬ ਧਮਾਕੇ ਕਰਨ ਦੀ ਯੋਜਨਾ ਪੁਲਸ ਨੇ ਨਾਕਾਮ ਕੀਤੀ

November 02, 2018 08:43 AM

* ਤੰਦਾਂ ਰਿਫਰੈਂਡਮ ਗਰੁੱਪ ਨਾਲ ਜੁੜਨ ਲੱਗੀਆਂ



ਪਟਿਆਲਾ, 1 ਨਵੰਬਰ, (ਪੋਸਟ ਬਿਊਰੋ)- ਇਸ ਜਿ਼ਲੇ ਦੀ ਪੁਲੀਸ ਨੇ ਅੱਜ ਆਈ ਐਸ ਆਈ ਦੀ ਹਮਾਇਤ ਵਾਲੇ ਅਤੇ ਸਿੱਖਸ ਫਾਰ ਜਸਟਿਸ ਦੇ ਸਮੱਰਥਕ ਇੱਕ ਨੌਜਵਾਨ ਸ਼ਬਨਮਦੀਪ ਸਿੰਘ ਉਰਫ਼ ਮਨਿੰਦਰ ਲਾਹੌਰੀਆ ਸ਼ੇਰੂ ਉਰਫ਼ ਦੀਪ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਪਿਸਤੌਲ ਅਤੇ ਹੈਂਡ ਗ੍ਰਨੇਡ ਬਰਾਮਦ ਕੀਤਾ ਹੈ। ਪਿੰਡ ਦਫਤਰੀਵਾਲਾ (ਜ਼ਿਲ੍ਹਾ ਪਟਿਆਲਾ) ਦੇ ਸ਼ਬਨਮਦੀਪ ਦੀ ਪਟਿਆਲਾ ਸ਼ਹਿਰ ਦੇ ਭੀੜ ਭੜੱਕੇ ਵਾਲੇ ਇਲਾਕੇ ਵਿਚ ਅੱਜ ਧਮਾਕਾ ਕਰਨ ਦੀ ਯੋਜਨਾ ਸੀ। ਕਿਹਾ ਜਾਂਦਾ ਹੈ ਕਿ ਉਸ ਨੂੰ ਵਿਦੇਸ਼ ਤੋਂ ਦਸ ਲੱਖ ਰੁਪਏ ਮਿਲਣੇ ਸਨ ਤੇ ਪੰਜਾਹ ਹਜ਼ਾਰ ਰੁਪਏ ਪੇਸ਼ਗੀ ਮਿਲ ਚੁੱਕੇ ਸਨ। ਪੁਲਸ ਨੇ ਉਸ ਨੂੰ ‘ਖਾਲਿਸਤਾਨ ਗਦਰ ਫੋਰਸ` ਦਾ ਆਗੂ ਦੱਸਿਆ ਹੈ। ਉਸ ਨੂੰ ਪਟਿਆਲਾ ਦੀ ਅਦਾਲਤ `ਚ ਪੇਸ਼ ਕੀਤਾ ਗਿਆ, ਜਿਥੋਂ ਪੰਜ ਦਿਨ ਦੇ ਪੁਲੀਸ ਰਿਮਾਂਡ `ਤੇ ਭੇਜ ਦਿੱਤਾ ਗਿਆ।
ਪਟਿਆਲਾ ਦੇ ਐਸ ਐਸ ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਬਨਮਦੀਪ ਨੂੰ ਏਥੇ ਲਾਹੌਰੀ ਗੇਟ ਇਲਾਕੇ ਤੋਂ ਫੜਿਆ ਗਿਆ ਹੈ। ਉਸ ਦੇ ਖ਼ਿਲਾਫ਼ ਰਾਜਸਥਾਨ ਵਿਚ ਕੇਸ ਦਰਜ ਹੈ, ਜਿੱਥੋਂ ਉਹ ਜ਼ਮਾਨਤ `ਤੇ ਆਇਆ ਹੈ। ਉਸ ਨੂੰ ਡੀ ਐਸ ਪੀ (ਡੀ) ਸੁਖਮਿੰਦਰ ਸਿੰਘ ਚੌਹਾਨ ਦੀ ਅਗਵਾਈ ਹੇਠ ਸੀ ਆਈ ਏ ਸਟਾਫ਼ ਸਮਾਣਾ ਦੀ ਟੀਮ ਨੇ ਫੜਿਆ ਹੈ। ਪੁਲੀਸ ਦੇ ਦੱਸਣ ਮੁਤਾਬਕ ਸ਼ਬਨਮਦੀਪ ਨੇ ‘ਜਰਨੈਲ ਸਿੰਘ ਭਿੰਡਰਾਂਵਾਲਾ` ਦੀ ਪ੍ਰੋਫਾਈਲ ਤਸਵੀਰ ਨਾਲ ‘ਲਾਹੌਰੀਆ ਜੱਟ ਗਿੱਲ` ਦੇ ਨਾਮ ਹੇਠ ਫੇਸਬੁੱਕ ਅਕਾਊਂਟ ਬਣਾਇਆ ਹੋਇਆ ਹੈ। ਪੁਲੀਸ ਜਾਂਚ ਮੁਤਾਬਕ ਉਸ ਨੇ ਜੁਲਾਈ 2018 ਵਿਚ ਪਾਕਿਸਤਾਨ ਤੋਂ ਇੱਕ ਸ਼ੱਕੀ ਪਾਕਿਸਤਾਨੀ ਖੁਫ਼ੀਆ ਅਧਿਕਾਰੀ ਨਾਲ ਸੰਪਰਕ ਕੀਤਾ ਤੇ ਉਸ ਨੂੰ ਪਾਕਿਸਤਾਨੀ ਸਿੱਖ ਗੋਪਾਲ ਸਿੰਘ ਚਾਵਲਾ ਨਾਲ ਮਿਲਾਇਆ। ਸ਼ਬਨਮਦੀਪ ਦਾ ਨਿਹਾਲ ਸਿੰਘ ਨਾਮ ਦੇ ਵਿਅਕਤੀ ਨਾਲ ਵੀ ਸੰਪਰਕ ਸੀ।
ਇਸ ਦੌਰਾਨ ਪੰਜਾਬ ਪੁਲਸ ਦੇ ਮੁਖੀ ਸੁਰੇਸ਼ ਅਰੋੜਾ ਨੇ ਕਿਹਾ ਕਿ ਸ਼ਬਨਮਦੀਪ ਦੀ ਗ੍ਰਿਫ਼ਤਾਰੀ ਤੋਂ ਸਾਫ਼ ਹੋ ਗਿਆ ਕਿ ਹਿੰਸਾ, ਸਾੜ-ਫੂਕ ਜਿਹੀਆਂ ਗਤੀਵਿਧੀਆਂ ਰਾਹੀਂ ਸਿੱਖਸ ਫਾਰ ਜਸਟਿਸ (ਐਸ ਐਫ ਜੇ) ਰੈਫਰੈਂਡਮ 2020 ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਇਨ੍ਹਾਂ ਦੇਸ਼ ਵਿਰੋਧੀ ਤੇ ਫਿਰਕੂ ਤਾਕਤਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਤੇ ਕਿਹਾ ਕਿ ਜਾਵੇਦ ਖ਼ਾਨ ਨੇ ਮਿੱਥ ਕੇ ਕਤਲ ਦਾ ਕੰਮ ਸ਼ਬਨਮਦੀਪ ਨੂੰ ਸੌਂਪਿਆ ਤੇ ਏਦਾਂ ਦੀ ਹਰ ਵਾਰਦਾਤ ਲਈ 10 ਲੱਖ ਰੁਪਏ ਦੇਣ ਵਾਅਦਾ ਕੀਤਾ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਅਪਰਾਧੀ ਰਿਕਾਰਡ ਵਾਲੇ ਉਮੀਦਵਾਰਾਂ ਨੂੰ ਅਖਬਾਰਾਂ ਤੇ ਚੈਨਲਾਂ 'ਚ ਖੁਦ ਇਸ਼ਤਿਹਾਰ ਦੇਣਾ ਪਵੇਗਾ
ਪੰਜਾਬ ਸਰਕਾਰ ਵੱਲੋਂ ਸਟੈਨੋ ਟਾਈਪਿਸਟਾਂ ਦੀ ਭਰਤੀ ਉੱਤੇ ਹਾਈ ਕੋਰਟ ਦੀ ਰੋਕ
ਹਾਈ ਕੋਰਟ ਨੇ ਪੁੱਛ ਲਿਆ: ਸਰਕਾਰੀ ਨੌਕਰੀ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਵਾਂਝਾ ਕਿਉਂ ਰੱਖਿਆ ਜਾ ਰਿਹੈ?
ਬਾਕੀ ਸਾਰੇ ਪਾਸੇ ਧੱਕੇ, ਸਿਰਫ ਇਕ ਜਥੇਦਾਰ ਨੇ ਹੋਲੇ-ਮਹੱਲੇ ਦੀ ਅਗਵਾਈ ਕੀਤੀ
ਧੀਰੋਆਣਾ ਸਾਹਿਬ ਸਪੋਰਟਸ ਕਲੱਬ ਦੇ ਫੁੱਟਬਾਲ ਖਿਡਾਰੀਆਂ ਨੂੰ ਵਰਦੀਆਂ ਅਤੇ ਕਿੱਟਾਂ ਦਿੱਤੀਆਂ
ਦੋ ਡੱਬਿਆਂ ਤੇ ਟਿਫਨ ਵਿੱਚ ਛਿਪਾ ਕੇ 62.30 ਲੱਖ ਕੈਸ਼ ਲਿਜਾਂਦੇ ਛੇ ਜਣੇ ਗ੍ਰਿਫਤਾਰ
ਜਲੰਧਰ ਗੋਲੀ ਕਾਂਡ ਵਿੱਚ ਵਿਵੇਕ ਮਹਾਜਨ ਤੇ ਰਿਸ਼ੂ ਗ੍ਰਿਫਤਾਰ
ਪੈਪਸੂ ਦੀ ਬੱਸ ਵਿੱਚੋਂ ਚਾਂਦੀ ਦੇ ਬਿਸਕੁਟਾਂ ਦੀ ਵੱਡੀ ਖੇਪ ਫੜੀ
ਯੂਨੀਵਰਸਿਟੀ ਵੱਲੋਂ ‘ਸ਼ਬਦ’ ਦੀ ਥਾਂ ‘ਐਨਥਮ' ਵਜੋਂ ‘ਗੀਤ' ਲਾਗੂ ਕਰਨ ਦਾ ਮਾਮਲਾ ਭਖਿਆ!
ਜ਼ਾਬਤੇ ਦੀ ਉਲੰਘਣਾ ਕਾਰਨ ਚੰਦੂਮਾਜਰਾ ਨੂੰ ਦੂਜਾ ਨੋਟਿਸ ਜਾਰੀ