Welcome to Canadian Punjabi Post
Follow us on

14

November 2018
ਭਾਰਤ

ਭਾਜਪਾ ਨੂੰ ਡੱਕਣ ਦਾ ਮੋਰਚਾ ਬਣਾਉਣ ਵਾਸਤੇ ਰਾਹੁਲ ਤੇ ਨਾਇਡੂ ਵੱਲੋਂ ਮੀਟਿੰਗਾਂ ਦਾ ਮੁੱਢ

November 02, 2018 08:24 AM

ਨਵੀਂ ਦਿੱਲੀ, 1 ਨਵੰਬਰ, (ਪੋਸਟ ਬਿਊਰੋ)- ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਵੀਰਵਾਰ ਨੂੰ ਕਿਹਾ ਕਿ ਵਿਰੋਧੀ ਪਾਰਟੀਆਂ ਭਾਜਪਾ ਨੂੰ ਹਰਾਉਣ ਲਈ ਮਿਲ ਕੇ ਕੰਮ ਕਰਨਗੀਆਂ। ਤੇਲਗੂ ਦੇਸਮ ਪਾਰਟੀ ਦੇ ਆਗੂ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਅੱਜ ਰਾਹੁਲ ਗਾਂਧੀ ਨਾਲ ਇਥੇ ਮੁਲਾਕਾਤ ਕੀਤੀ।
ਇਸ ਮੌਕੇ ਚੰਦਰ ਬਾਬੂ ਨਾਇਡੂ ਦੀ ਹਾਜ਼ਰੀ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਇਸ ਦੇਸ਼ ਦੇ ਲੋਕਤੰਤਰੀ ਅਦਾਰਿਆਂ ਉੱਤੇ ਹਮਲੇ ਰੋਕਣ ਨੂੰ ਯਕੀਨੀ ਬਣਾਉਣਗੀਆਂ। ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਬੇਰੁਜ਼ਗਾਰੀ ਅਤੇ ਰਾਫ਼ਾਲ ਜੈੱਟ ਜਹਾਜ਼ ਸੌਦੇ ਵਿੱਚ ਭ੍ਰਿਸ਼ਟਾਚਾਰ ਅਤੇ ਹੋਰ ਅਹਿਮ ਮੁੱਦੇ ਉਠਾ ਕੇ ਸਰਕਾਰ ਦਾ ਪਰਦਾ ਫ਼ਾਸ਼ ਕਰਨਗੀਆਂ। ਉਨ੍ਹਾਂ ਕਿਹਾ, ‘ਇਹ ਸਾਫ ਹੈ ਕਿ ਭ੍ਰਿਸ਼ਟਾਚਾਰ ਹੋ ਰਿਹਾ ਹੈ। ਜਿਹੜੇ ਅਦਾਰੇ ਜਾਂਚ ਕਰ ਰਹੇ ਹਨ, ਉਨ੍ਹਾਂ ਉੱਤੇ ਹਮਲੇ ਹੋ ਰਹੇ ਹਨ। ਭ੍ਰਿਸ਼ਟਾਚਾਰ ਦਾ ਪੈਸਾ ਕਿਥੇ ਗਿਆ ਤੇ ਕਿਸ ਨੇ ਕੀਤਾ, ਲੋਕ ਜਾਣਨਾ ਚਾਹੁੰਦੇ ਹਨ।`
ਚੰਦਰ ਬਾਬੂ ਨਾਇਡੂ ਨੇ ਕਿਹਾ ਕਿ ਉਹ ਵਿਰੋਧੀ ਧਿਰਾਂ ਨੂੰ ਇਕੱਠੇ ਕਰਨ ਲਈ ਸਾਰਿਆਂ ਨਾਲ ਵਿਚਾਰਾਂ ਕਰ ਰਹੇ ਹਨ। ਉਨ੍ਹਾਂ ਕਿਹਾ, ‘ਅਸੀਂ ਸਾਂਝੇ ਮੰਚ ਵਿੱਚ ਮਿਲਾਂਗੇ ਅਤੇ ਰਣਨੀਤੀ ਬਣਾਵਾਂਗੇ।` ਉਨ੍ਹਾਂ ਕਿਹਾ, ‘ਤੁਸੀਂ ਉਮੀਦਵਾਰਾਂ ਵਿੱਚ ਦਿਲਚਸਪੀ ਰਖਦੇ ਹੋ, ਸਾਨੂੰ ਦੇਸ਼ ਦਾ ਫਿਕਰ ਹੈ।` ਨਾਇਡੂ ਅਤੇ ਰਾਹੁਲ ਦੀ ਮੁਲਾਕਾਤ ਓਦੋਂ ਹੋਈ ਹੈ, ਜਦੋਂ ਤਿਲੰਗਾਨਾ ਵਿੱਚ 7 ਦਸੰਬਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਦੋਵੇਂ ਧਿਰਾਂ ਵਿੱਚ ਸੀਟਾਂ ਦੀ ਵੰਡ ਦੀ ਗੱਲਬਾਤ ਚੱਲ ਰਹੀ ਹੈ।
ਇਸ ਦੌਰਾਨ ਐੱਨ ਸੀ ਪੀ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਸਰਕਾਰ ਨਾਲ ਟੱਕਰ ਲੈਣ ਲਈ ਗ਼ੈਰ-ਭਾਜਪਾ ਪਾਰਟੀਆਂ ਘੱਟੋ ਘੱਟ ਸਾਂਝਾ ਪ੍ਰੋਗਰਾਮ ਬਣਾ ਕੇ ਚੱਲਣਗੀਆਂ। ਉਨ੍ਹਾਂ ਨੇ ਸੀ ਬੀ ਆਈ ਅਤੇ ਰਿਜ਼ਰਵ ਬੈਂਕ ਵਰਗੇ ਅਦਾਰਿਆਂ `ਤੇ ਹੋ ਰਹੇ ਹਮਲਿਆਂ ਉਪਰ ਚਿੰਤਾ ਜਤਾਈ ਤੇ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਤੇਲਗੂ ਦੇਸਮ ਪਾਰਟੀ ਦੇ ਪ੍ਰਧਾਨ ਐਨ ਚੰਦਰਬਾਬੂ ਨਾਇਡੂ ਕਾਂਗਰਸ ਤੇ ਹੋਰ ਗ਼ੈਰ-ਭਾਜਪਾ ਪਾਰਟੀਆਂ ਨਾਲ ਗੱਲਬਾਤ ਕਰਨਗੇ ਅਤੇ ਬਾਅਦ `ਚ ਸਾਰਿਆਂ ਦੀ ਬੈਠਕ ਦਿੱਲੀ ਵਿੱਚ ਸੱਦੀ ਜਾਵੇਗੀ।

Have something to say? Post your comment
 
ਹੋਰ ਭਾਰਤ ਖ਼ਬਰਾਂ