Welcome to Canadian Punjabi Post
Follow us on

24

March 2019
ਕੈਨੇਡਾ

ਚਰਚਿਲ ਵਿੱਚ ਰੇਲ ਸੇਵਾ ਬਹਾਲ ਹੋਣ ਮੌਕੇ ਟਰੂਡੋ ਆਪ ਪਹੁੰਚੇ

November 02, 2018 08:08 AM

ਚਰਚਿਲ, ਮੈਨੀਟੋਬਾ, 1 ਨਵੰਬਰ (ਪੋਸਟ ਬਿਊਰੋ) : ਉੱਤਰੀ ਮੈਨੀਟੋਬਾ ਦੇ ਟਾਊਨ ਦਾ ਦੌਰਾ ਕਰਨ ਆਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇਸ ਦੌਰੇ ਕਾਰਨ ਤੇ ਰੇਲ ਸੇਵਾ ਦੇ ਮੁੜ ਸ਼ੁਰੂ ਹੋਣ ਦੀ ਆਸ ਵਿੱਚ ਚਰਚਿਲ ਵਾਸੀਆਂ ਨੇ ਬੋਨਫਾਇਰ ਤੇ ਸਟਰੀਟ ਪਾਰਟੀ ਕੀਤੀ।
ਸਥਾਨਕ ਵਾਸੀ ਪੈਟਰੀਸ਼ੀਆ ਕੈਂਡਿਊਰਿਨ ਤੇ ਹੋਰਨਾਂ ਨੇ ਖੁਸ਼ੀ ਵਿੱਚ ਖੀਵੇ ਹੁੰਦਿਆਂ ਆਖਿਆ ਕਿ ਹੁਣ ਅਸੀਂ ਬੰਦੀ ਬਣ ਕੇ ਨਹੀਂ ਰਹਾਂਗੇ ਤੇ ਅਸੀਂ ਆਜ਼ਾਦ ਹੋ ਗਏ ਹਾਂ। ਇੱਕ ਸਾਲ ਤੋਂ ਵੀ ਵੱਧ ਸਮੇਂ ਬਾਅਦ ਬੁੱਧਵਾਰ ਨੂੰ ਚਰਚਿਲ ਵਿੱਚ ਪਹਿਲੀ ਰੇਲਗੱਡੀ ਪਹੁੰਚੀ ਜਿਸ ਕਾਰਨ ਸਥਾਨਕ ਵਾਸੀਆਂ ਨੂੰ ਜਿੱਥੇ ਕਾਫੀ ਹੈਰਾਨੀ ਹੋਈ ਉੱਥੇ ਹੀ ਉਨ੍ਹਾਂ ਨੂੰ ਕਾਫੀ ਚਾਅ ਵੀ ਚੜ੍ਹਿਆ। ਜਿ਼ਕਰਯੋਗ ਹੈ ਕਿ 2017 ਦੀ ਬਹਾਰ ਦੇ ਮੌਸਮ ਵਿੱਚ ਇੱਥੇ ਆਏ ਹੜ੍ਹਾਂ ਕਾਰਨ ਰੇਲਵੇ ਟਰੈਕਜ਼ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ ਤੇ 900 ਲੋਕਾਂ ਦੀ ਆਬਾਦੀ ਵਾਲੇ ਇਸ ਇਲਾਕੇ, ਜੋ ਕਿ ਹਡਸਨ ਬੇਅ ਦੇ ਕਿਨਾਰੇ ਉੱਤੇ ਸਥਿਤ ਹੈ, ਦਾ ਜ਼ਮੀਨੀ ਲਿੰਕ ਬਾਹਰੀ ਦੁਨੀਆ ਨਾਲੋਂ ਟੁੱਟ ਗਿਆ ਸੀ।
ਉਸ ਦੌਰਾਨ ਹਵਾਈ ਰਸਤੇ ਰਾਹੀਂ ਚਰਚਿਲ ਦੇ ਲੋਕਾਂ ਤੱਕ ਆਮ ਵਸਤਾਂ ਆਦਿ ਪਹੁੰਚਾਈਆਂ ਜਾਂਦੀਆਂ ਸਨ ਤੇ ਘਰ ਦੀ ਵਰਤੋਂ ਵਿੱਚ ਆਉਣ ਵਾਲਾ ਆਮ ਸਾਜ਼ੋ ਸਮਾਨ ਤੱਕ ਕਾਫੀ ਮਹਿੰਗਾ ਹੋ ਗਿਆ ਸੀ ਤੇ ਫਿਊਲ ਦੀਆਂ ਕੀਮਤਾਂ ਆਸਮਾਨੀ ਚੜ੍ਹ ਗਈਆਂ ਸਨ। ਕਈ ਲੋਕਾਂ ਨੇ ਤਾਂ ਟਾਊਨ ਛੱਡਣ ਵਿੱਚ ਹੀ ਭਲਾਈ ਸਮਝੀ ਸੀ। ਫੈਡਰਲ ਸਰਕਾਰ ਨੇ ਰੇਲਵੇਲਾਈਨ ਖਰੀਦਣ ਤੇ ਇਸ ਦੀ ਮੁਰੰਮਤ ਵਿੱਚ ਮਦਦ ਲਈ 74 ਮਿਲੀਅਨ ਡਾਲਰ ਖਰਚ ਕੀਤੇ ਹਨ। ਇਸ ਦੇ ਨਾਲ ਹੀ ਟਾਊਨ ਦੀ ਬੰਦਰਗਾਹ ਦੀ ਵੀ ਮੁਰੰਮਤ ਕੀਤੀ ਗਈ ਹੈ।
ਇਸ ਮੌਕੇ ਟਰੂਡੋ ਨੇ ਆਖਿਆ ਕਿ ਓਮਨੀਟਰੈਕਸ ਨੇ ਰੇਲਵੇ ਟਰੈਕ ਦੀ ਮੁਰੰਮਤ ਵਿੱਚ ਕੋਈ ਦਿਲਚਸਪੀ ਨਹੀਂ ਵਿਖਾਈ, ਇਸ ਲਈ ਕਮਿਊਨਿਟੀ ਲਈ ਕੰਪਨੀ ਬਦਲੀ ਜਾਣਾ ਕਾਫੀ ਜ਼ਰੂਰੀ ਸੀ। ਇਹ ਸੰਪਤੀ ਆਰਕਟਿਕ ਗੇਟਵੇਅ ਗਰੁੱਪ ਵੱਲੋਂ ਖਰੀਦੀ ਗਈ ਹੈ ਜਿਸ ਵਿੱਚ ਫਰਸਟ ਨੇਸ਼ਨਜ਼ ਕਮਿਊਨਿਟੀਜ਼, ਟੋਰਾਂਟੋ ਦੀ ਫੇਅਰਫੈਕਸ ਫਾਇਨਾਂਸ਼ੀਅਲ ਹੋਲਡਿੰਗਜ਼ ਤੇ ਰੇਜਾਈਨਾ ਸਥਿਤ ਏਜੀਟੀ ਫੂਡ ਭਾਈਵਾਲ ਹਨ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਿਬਰਲਾਂ ਦੀ ਹਾਈਡਰੋ ਦਰਾਂ ਵਿੱਚ ਕਟੌਤੀਆਂ ਦੀ ਯੋਜਨਾ ਨੂੰ ਬਦਲੇਗੀ ਫੋਰਡ ਸਰਕਾਰ
ਆਪਣਾ ਆਧਾਰ ਗੁਆ ਚੁੱਕੇ ਹਨ ਲਿਬਰਲ, ਕੰਜ਼ਰਵੇਟਿਵਾਂ ਦੀ ਸਥਿਤੀ ਮਜ਼ਬੂਤ : ਸਰਵੇਖਣ
ਅਜੇ ਵੀ ਜਾਰੀ ਹੈ ਮੈਰਾਥਨ ਵੋਟਿੰਗ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਜਵਾਬ ਹਾਸਲ ਕਰਨ ਲਈ ਟੋਰੀਜ਼ ਨੇ ਲਾਂਚ ਕੀਤੀ ਮੈਰਾਥਨ ਵੋਟਿੰਗ
ਹੁਣ ਸੇਲੀਨਾ ਸੀਜ਼ਰ ਚੇਵਾਨ ਨੇ ਛੱਡਿਆ ਟਰੂਡੋ ਦਾ ਸਾਥ
ਟੈਵਰਨਰ ਦੀ ਨਿਯੁਕਤੀ ਦੇ ਮਾਮਲੇ ਵਿੱਚ ਇੰਟੇਗ੍ਰਿਟੀ ਕਮਿਸ਼ਨਰ ਨੇ ਫੋਰਡ ਨੂੰ ਦਿੱਤੀ ਕਲੀਨ ਚਿੱਟ
ਕੈਨੇਡਾ ਛੱਡਣ ਵਾਲਿਆਂ ਦਾ ਟਰੈਕ ਰਿਕਾਰਡ ਰੱਖਣ ਲਈ ਡਾਟਾ ਇੱਕਠਾ ਕਰੇਗੀ ਫੈਡਰਲ ਸਰਕਾਰ
ਇਮਾਰਤ ਵਿੱਚ ਅੱਗ ਲੱਗਣ ਮਗਰੋਂ ਤਿੰਨ ਵਿਅਕਤੀਆਂ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ
ਬੱਜਟ 2019: ਚੋਣਾਂ ਦੇ ਵਰ੍ਹੇ ਵਿੱਚ ਮਨ ਲੁਭਾਵਣੀਆਂ ਉਮੀਦਾਂ
ਅਸੈਂਬਲੀ ਪਲਾਂਟ ਦੇ ਭਵਿੱਖ ਬਾਰੇ ਜੀਐਮ ਨਾਲ ਚੱਲ ਰਹੀ ਹੈ ਸਕਾਰਾਤਮਕ ਗੱਲਬਾਤ : ਯੂਨੀਫੌਰ