Welcome to Canadian Punjabi Post
Follow us on

17

November 2018
ਭਾਰਤ

ਫਰਜ਼ੀ ਸੁਨੇਹੇ ਬਾਰੇ ਭਾਰਤ ਸਰਕਾਰ ਵੱਲੋਂ ‘ਵਟਸਐਪ' ਤੋਂ ਪਛਾਣ ਤੇ ਜਗ੍ਹਾ ਦੱਸਣ ਦੀ ਮੰਗ

November 01, 2018 11:23 PM

ਨਵੀਂ ਦਿੱਲੀ, 1 ਨਵੰਬਰ (ਪੋਸਟ ਬਿਊਰੋ)- ਭਾਰਤ ਸਰਕਾਰ ਨੇ ਕੱਲ੍ਹ ਕਿਹਾ ਕਿ ‘ਵਟਸਐਪ' ਤੋਂ ਆਏ ਸੁਨੇਹਿਆਂ ਦਾ ‘ਡੀਕ੍ਰਿਪਟ' (ਕੋਡ ਤੋਂ ਬਗੈਰ) ਰੂਪ ਨਹੀਂ ਮੰਗਿਆ ਜਾ ਰਿਹਾ, ਪਰ ਅਜਿਹੇ ਲੋਕਾਂ ਦੀ ਪਛਾਣ ਤੇ ਜਗ੍ਹਾ ਬਾਰੇ ਸੂਚਨਾ ਮੰਗੀ ਜਾ ਰਹੀ ਹੈ, ਜੋ ਫਰਜ਼ੀ ਸੁਨੇਹੇ ਭੇਜ ਕੇ ਹਿੰਸਾ ਅਤੇ ਹੋਰ ਅਪਰਾਧਾਂ ਨੂੰ ਸ਼ਹਿ ਦਿੰਦੇ ਹਨ।
‘ਵਟਸਐਪ' ਦੇ ਉਪ ਪ੍ਰਧਾਨ ਕ੍ਰਿਸ ਡੇਨੀਅਲਜ਼ ਨਾਲ ਮੁਲਾਕਾਤ ਤੋਂ ਬਾਅਦ ਸੂਚਨਾ ਤਕਨੀਕ ਬਾਰੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸਰਕਾਰ ਜਦੋਂ ਅਜਿਹੇ ਕੇਸਾਂ ਵਿੱਚ ਕਿਸੇ ਦੀ ਪਛਾਣ ਜ਼ਾਹਰ ਕਰਨ ਦੀ ਮੰਗ ਕਰਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸੁਨੇਹੇ ਜ਼ਾਹਿਰ ਕੀਤੇ ਜਾਣ। ਪ੍ਰਸਾਦ ਨੇ ਕਿਹਾ ਕਿ ਕ੍ਰਿਸ ਤੇ ਉਨ੍ਹਾਂ ਦੀ ਟੀਮ ਨੇ ਇਸ ਮਾਮਲੇ 'ਤੇ ਗੌਰ ਕਰਕੇ ਜਵਾਬ ਦੇਣ ਦਾ ਭਰੋਸਾ ਦਿੱਤਾ ਹੈ। ‘ਫੇਸਬੁੱਕ' ਦੀ ਮਾਲਕੀ ਵਾਲੇ ‘ਵਟਸਐਪ' ਉੱਤੇ ਬੀਤੇ ਕਈ ਮਹੀਨਿਆਂ ਤੋਂ ਫਰਜ਼ੀ ਸੁਨੇਹਿਆਂ ਨੂੰ ਨੱਥ ਪਾਉਣ ਦੇ ਲਈ ਦਬਾਅ ਪਾਇਆ ਜਾ ਰਿਹਾ ਹੈ। ਕੰਪਨੀ ਨੇ ਭਾਰਤ ਲਈ ਇਕ ਵਿਸ਼ੇਸ਼ ਅਧਿਕਾਰੀ ਦੀ ਨਿਯੁਕਤੀ ਕਰਨ ਦਾ ਫੈਸਲਾ ਕੀਤਾ ਹੈ, ਜੋ ਸਰਕਾਰ ਨਾਲ ਵੱਖ-ਵੱਖ ਨੁਕਤਿਆਂ ਉਤੇ ਸੰਪਰਕ ਰੱਖੇਗਾ। ਮੰਤਰੀ ਨੇ ਕਿਹਾ ਕਿ ਚੰਗਾ ਹੋਵੇਗਾ ਜੇ ਅਧਿਕਾਰੀ ਭਾਰਤ ਵਿੱਚ ਹੀ ਰਹਿ ਕੇ ਕੰਮ ਕਰੇ।

Have something to say? Post your comment