Welcome to Canadian Punjabi Post
Follow us on

27

March 2019
ਭਾਰਤ

ਕਤਰ ਏਅਰਲਾਈਨ ਦੇ ਜਹਾਜ਼ ਨਾਲ ਪਾਣੀ ਦਾ ਟੈਂਕਰ ਟਕਰਾਇਆ

November 01, 2018 11:18 PM

ਕੋਲਕਾਤਾ, 1 ਨਵੰਬਰ (ਪੋਸਟ ਬਿਊਰੋ)- ਕੋਲਕਾਤਾ ਹਵਾਈ-ਅੱਡੇ ਉੱਤੇ ਬੁੱਧਵਾਰ ਦੀ ਰਾਤ ਕਤਰ ਏਅਰਵੇਜ਼ ਦੇ ਇਕ ਜਹਾਜ਼ ਨੂੰ ਪਾਣੀ ਦੇ ਟੈਂਕਰ ਨੇ ਟੱਕਰ ਮਾਰ ਦਿੱਤੀ। ਹਾਦਸੇ ਸਮੇਂ ਜਹਾਜ਼ ਦੋਹਾ ਲਈ ਉਡਾਣ ਭਰਨ ਦੀ ਤਿਆਰੀ `ਚ ਸੀ। ਇਸ ਘਟਨਾ `ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
ਏਅਰਪੋਰਟ ਆਥਾਰਿਟੀ ਆਫ ਇੰਡੀਆ (ਏ ਏ ਆਈ) ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਦੇਰ ਰਾਤ 2.30 ਵਜੇ ਇਕ ਪਾਣੀ ਦਾ ਟੈਂਕਰ ਦੋਹਾ ਜਾਣ ਵਾਲੇ ਜਹਾਜ਼ ਨਾਲ ਲੈਂਡਿੰਗ ਗੇਅਰ ਦੇ ਨੇੜੇ ਟਕਰਾ ਗਿਆ। ਜਹਾਜ਼ ਵਿੱਚੋਂ ਤਰੁੰਤ ਯਾਤਰੀਆਂ ਨੂੰ ਬਾਹਰ ਕੱਢ ਕੇ ਜਹਾਜ਼ ਨੂੰ ਜਾਂਚ ਲਈ ਭੇਜਿਆ ਗਿਆ। ਆਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕਿਸੇ ਨੂੰ ਵੀ ਸੱਟ ਨਹੀਂ ਲੱਗੀ। ਉਨ੍ਹਾਂ ਦੱਸਿਆ ਕਿ ਸਾਰੇ 103 ਯਾਤਰੀਆਂ ਨੂੰ ਨੇੜੇ ਦੇ ਇਕ ਹੋਟਲ `ਚ ਜਗ੍ਹਾ ਦਿੱਤੀ ਗਈ। ਏ ਏ ਆਈ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਾਣੀ ਦੇ ਟੈਂਕਰ ਵਿੱਚ ਕੁਝ ਤਕਨੀਕੀ ਨੁਕਸ ਸਨ ਅਤੇ ਉਸ ਦੀ ਬ੍ਰੇਕ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੀ ਸੀ। ਦੂਜੇ ਪਾਸੇ ਡੀ ਜੀ ਸੀ ਏ ਦੇ ਇਕ ਆਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਸ਼ੁਰੂ ਕੀਤੀ ਗਈ ਹੈ।

Have something to say? Post your comment