Welcome to Canadian Punjabi Post
Follow us on

24

March 2019
ਪੰਜਾਬ

ਡੀ ਏ ਵੀ ਕਾਲਜ ਦੇ ਸੁਪਰਡੈਂਟ ਦੇ ਕਾਤਲ ਨੂੰ ਉਮਰ ਕੈਦ

November 01, 2018 11:13 PM

ਹੁਸ਼ਿਆਰਪੁਰ, 1 ਨਵੰਬਰ (ਪੋਸਟ ਬਿਊਰੋ)- ਵਧੀਕ ਜ਼ਿਲਾ ਤੇ ਸੈਸ਼ਨ ਜੱਜ ਰਣਜੀਤ ਸਿੰਘ ਜੈਨ ਦੀ ਅਦਾਲਤ ਨੇ ਡੀ ਏ ਵੀ ਕਾਲਜ 'ਚ ਦਿਨ ਦਿਹਾੜੇ ਗੋਲੀ ਮਾਰ ਕੇ ਸੁਪਰਡੈਂਟ ਦੀ ਹੱਤਿਆ ਕਰਨ ਦੇ ਕੇਸ ਦੀ ਸੁਣਵਾਈ ਤੋਂ ਬਾਅਦ ਪਾਏ ਗਏ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਤੇ 12 ਹਜ਼ਾਰ ਰੁਪਏ ਜੁਰਮਾਨੇ ਦੇ ਹੁਕਮ ਸੁਣਾਏ।
ਵਰਨਣ ਯੋਗ ਹੈ ਕਿ ਕਿਰਨ ਭੱਲਾ ਪਤਨੀ ਰਾਜ ਕੁਮਾਰ ਭੱਲਾ ਵਾਸੀ ਯੂ ਐਨ ਇਨਕਲੇਵ ਊਨਾ ਰੋਡ ਥਾਣਾ ਸਿਟੀ ਨੇ ਪੁਲਸ ਨੂੰ 10 ਫਰਵਰੀ 2015 ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਹ ਡੀ ਏ ਵੀ ਕਾਲਜ 'ਚ ਲਾਇਬਰੇਰੀਅਨ ਹੈ ਅਤੇ ਉਸ ਦਾ ਪਤੀ ਰਾਜ ਕੁਮਾਰ ਭੱਲਾ ਪੁੱਤਰ ਹਕੀਕਤ ਰਾਏ ਭੱਲਾ ਵੀ ਉਸ ਦੇ ਨਾਲ ਦਫਤਰ 'ਚ ਸੁਪਰਡੈਂਟ ਸੀ। ਉਸ ਨੇ ਦੱਸਿਆ ਕਿ ਮੀਨਾ ਮਹਿਤਾ ਪਤਨੀ ਰਾਜਿੰਦਰ ਪਾਲ ਮਹਿਤਾ ਵਾਸੀ ਰਾਮ ਨਗਰ ਨਜ਼ਦੀਕ ਸ਼ਿਮਲਾ ਪਹਾੜੀ ਵੀ ਉਸ ਦੇ ਕਾਲਜ 'ਚ ਕਲਰਕ ਸੀ, ਜਿਸ ਨੇ ਧੋਖਾਧੜੀ ਕੀਤੀ ਤੇ ਉਸ ਨੂੰ ਕਾਲਜ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਸੀ, ਜਿਸ ਦਾ ਲੜਕਾ ਰੋਹਿਤ ਮਹਿਤਾ ਮਾਲ ਰੋਡ 'ਤੇ ਪੀਰਾਂ ਦੀ ਮਜ਼ਾਰ ਬਾਬਾ ਬਣਾਂ ਸ਼ਾਹ ਬੈਠਦਾ ਸੀ। ਉਹ ਕਾਲਜ ਵਲੋਂ ਉਸ ਦੀ ਮਾਤਾ ਨੂੰ ਸਸਪੈਂਡ ਕਰਨ ਦੀ ਰੰਜਿਸ਼ ਰੱਖਦਾ ਸੀ। ਦੁਪਹਿਰ ਬਾਅਦ ਜਦੋਂ ਉਹ ਆਪਣੇ ਪਤੀ ਨਾਲ ਦਫਤਰ ਤੋਂ ਬਾਹਰ ਨਿਕਲੀ ਤਾਂ ਰੋਹਿਤ ਰਿਵਾਲਵਰ ਲੈ ਕੇ ਕਾਲਜ 'ਚ ਦਾਖਲ ਹੋਇਆ ਸੀ ਤੇ ਉਸ ਦੇ ਪਤੀ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਸ ਦੀ ਮੌਤ ਹੋ ਗਈ। ਤਤਕਾਲੀਨ ਥਾਣਾ ਸਦਰ ਦੇ ਇੰਚਾਰਜ ਪ੍ਰੇਮ ਕੁਮਾਰ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਧੀਰੋਆਣਾ ਸਾਹਿਬ ਸਪੋਰਟਸ ਕਲੱਬ ਦੇ ਫੁੱਟਬਾਲ ਖਿਡਾਰੀਆਂ ਨੂੰ ਵਰਦੀਆਂ ਅਤੇ ਕਿੱਟਾਂ ਦਿੱਤੀਆਂ
ਦੋ ਡੱਬਿਆਂ ਤੇ ਟਿਫਨ ਵਿੱਚ ਛਿਪਾ ਕੇ 62.30 ਲੱਖ ਕੈਸ਼ ਲਿਜਾਂਦੇ ਛੇ ਜਣੇ ਗ੍ਰਿਫਤਾਰ
ਜਲੰਧਰ ਗੋਲੀ ਕਾਂਡ ਵਿੱਚ ਵਿਵੇਕ ਮਹਾਜਨ ਤੇ ਰਿਸ਼ੂ ਗ੍ਰਿਫਤਾਰ
ਪੈਪਸੂ ਦੀ ਬੱਸ ਵਿੱਚੋਂ ਚਾਂਦੀ ਦੇ ਬਿਸਕੁਟਾਂ ਦੀ ਵੱਡੀ ਖੇਪ ਫੜੀ
ਯੂਨੀਵਰਸਿਟੀ ਵੱਲੋਂ ‘ਸ਼ਬਦ’ ਦੀ ਥਾਂ ‘ਐਨਥਮ' ਵਜੋਂ ‘ਗੀਤ' ਲਾਗੂ ਕਰਨ ਦਾ ਮਾਮਲਾ ਭਖਿਆ!
ਜ਼ਾਬਤੇ ਦੀ ਉਲੰਘਣਾ ਕਾਰਨ ਚੰਦੂਮਾਜਰਾ ਨੂੰ ਦੂਜਾ ਨੋਟਿਸ ਜਾਰੀ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ: ਮੈਂ ਕਾਂਗਰਸ ਦਾ ਵਫਾਦਾਰ ਸਿਪਾਹੀ, ਭਾਜਪਾ ਵੱਲ ਜਾਣ ਦੀ ਸੋਚਣਾ ਵੀ ਗੁਨਾਹ
ਬਾਦਲ ਅਕਾਲੀ ਦਲ ਨੂੰ ਸੱਟ: ਬ੍ਰਹਮਪੁਰਾ ਦੇ ਭਤੀਜੇ ਉੱਤੇ ਬਿਨਾਂ ਆਗਿਆ ਰੈਲੀ, ਸ਼ਰਾਬ ਪਰੋਸਣ ਦਾ ਕੇਸ ਦਰਜ
ਚੋਣ ਕਮਿਸ਼ਨ ਨੂੰ ਡੀ ਸੀ ਰੋਪੜ ਦੇ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਸ਼ਿਕਾਇਤ
ਬੇਅਦਬੀ ਤੇ ਗੋਲ਼ੀ ਕਾਂਡ: ਡੇਰਾ ਸੱਚਾ ਸੌਦਾ ਦੇ ਮੁਖੀ ਤੋਂ ਪੁੱਛਗਿੱਛ ਤੱਕ ਗੱਲ ਜਾ ਪਹੁੰਚੀ