Welcome to Canadian Punjabi Post
Follow us on

27

March 2019
ਪੰਜਾਬ

ਅਕਾਲੀਆਂ ਦੇ ਵਿਰੋਧ ਪਿੱਛੋਂ ਕਾਂਗਰਸੀ ਕੌਂਸਲਰ ਸਣੇ 12 ਉੱਤੇ ਕੇਸ ਦਰਜ

November 01, 2018 11:05 PM

ਜਲੰਧਰ, 1 ਨਵੰਬਰ (ਪੋਸਟ ਬਿਊਰੋ)- ਕਾਂਗਰਸੀ ਕੌਂਸਲਰ ਬੱਬੀ ਚੱਢਾ ਦੇ ਖਿਲਾਫ ਮਹਾਜਨ ਪਰਵਾਰ ਦਾ ਪੱਖ ਲੈਂਦੇ ਹੋਏ ਅਕਾਲੀ ਦਲ ਦੇ ਨੇਤਾ ਐੱਚ ਐੱਸ ਵਾਲੀਆ ਨੇ ਕੱਲ੍ਹ ਆਪਣੇ ਸਮਰਥਕਾਂ ਨਾਲ ਡਵੀਜ਼ਨ ਨੰਬਰ ਦੇ ਦੋ ਅੱਗੇ ਧਰਨਾ ਦਿੱਤਾ। ਉਹ ਬੱਬੀ ਚੱਢਾ ਅਤੇ ਉਸ ਦੇ ਬੇਟੇ ਦੇ ਖਿਲਾਫ ਗੰਭੀਰ ਜ਼ਖਮੀ ਕਰ ਕੇ ਲੁੱਟਖੋਹ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰ ਕੇ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਸਨ। ਕਰੀਬ ਡੇਢ ਘੰਟਾ ਵਿਖਾਵਾਕਾਰੀ ਪੁਲਸ ਅਤੇ ਕਾਂਗਰਸੀ ਕੌਂਸਲਰ ਚੱਢਾ ਦੇ ਖਿਲਾਫ ਨਾਅਰੇ ਲਾਉਂਦੇ ਅਤੇ ਪੁਲਸ 'ਤੇ ਸੱਤਾ ਪੱਖ ਦੇ ਦਬਾਅ ਵਿੱਚ ਕੰਮ ਕਰਨ ਦਾ ਦੋਸ਼ ਲਗਾਉਂਦੇ ਰਹੇ।
ਇਸੇ ਮੌਕੇ ਥਾਣੇ ਦੇ ਐੱਸ ਐੱਚ ਓ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸੀ ਕੌਂਸਲਰ ਦੇ ਖਿਲਾਫ ਸਖਤ ਕਾਨੂੰਨੀ ਧਾਰਾਵਾਂ ਦਾ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕੀਤਾ ਜਾਏਗਾ, ਇਹ ਭਰੋਸਾ ਮਿਲਣ ਦੇ ਬਾਅਦ ਹੀ ਧਰਨੇ ਨੂੰ ਉਠਾਇਆ ਗਿਆ। ਅਕਾਲੀ ਨੇਤਾ ਐੱਚ ਐੱਸ ਵਾਲੀਆ ਨੇ ਕਿਹਾ ਕਿ ਚੱਢਾ ਅਤੇ ਉਸ ਦੇ ਸਾਥੀਆਂ ਨੇ ਜ਼ਰਾ ਜਿਹੀ ਗੱਲ 'ਤੇ ਮਹਾਜਨ ਪਰਵਾਰ ਦੇ ਦਸ ਸਾਲ ਦੇ ਬੱਚੇ ਤੋਂ ਲੈ ਕੇ 65 ਸਾਲ ਦੇ ਬਜ਼ੁਰਗ ਤੱਕ ਨੂੰ ਕੁੱਟਿਆ ਅਤੇ ਕਾਰ ਵਿੱਚੋਂ ਡੇਢ ਲੱਖ ਰੁਪਏ ਕੱਢ ਕੇ ਲੈ ਗਿਆ ਅਤੇ ਫਰਜ਼ੀ ਸੱਟ ਲਗਵਾ ਕੇ ਮਹਾਜਨ ਪਰਵਾਰ 'ਤੇ ਝੂਠਾ ਕੇਸ ਬਣਾਉਣ ਦੀ ਸਾਜ਼ਿਸ਼ ਰਚੀ।
ਕਾਂਗਰਸੀ ਕੌਂਸਲਰ ਬੱਬੀ ਚੱਢਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖਿਲਾਫ ਸਿਆਸੀ ਸਾਜ਼ਿਸ਼ ਹੋਈ ਹੈ। ਉਨ੍ਹਾਂ ਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਅਤੇ ਸਾਥੀਆਂ ਨੂੰ ਝੂਠਾ ਫਸਾਉਣ ਦੀ ਸਾਜ਼ਿਸ਼ ਹੋ ਰਹੀ ਹੈ। ਮਹਾਜਨ ਪਰਵਾਰ ਅਕਾਲੀ ਨੇਤਾ ਐੱਚ ਐੱਸ ਵਾਲੀਆ ਦੇ ਦੋਸ਼ ਝੂਠੇ ਹਨ, ਮਹਾਜਨ ਪਰਵਾਰ ਨੇ ਗੁੰਡਾਗਰਦੀ ਕੀਤੀ ਹੈ। ਅਕਾਲੀ ਨੇਤਾਵਾਂ ਤੇ ਮਹਾਜਨ ਸਮਰਥਕਾਂ ਵੱਲੋਂ ਪ੍ਰਦਰਸ਼ਨ ਦੇ ਬਾਅਦ ਦਬਾਅ ਵਧਦਾ ਦੇਖ ਕੇ ਵੱਡੇ ਨੇਤਾਵਾਂ ਨੇ ਕੌਂਸਲਰ ਬੱਬੀ ਚੱਢਾ ਤੋਂ ਹੱਥ ਖਿੱਚ ਲਿਆ। ਇਸ ਦੇ ਬਾਅਦ ਪੁਲਸ ਨੇ ਦੇਰ ਰਾਤ ਕੌਂਸਲਰ ਬੱਬੀ ਚੱਢੀ ਸਮੇਤ 12 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਗੋਲੀਕਾਂਡ ਮਾਮਲਾ : ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਫਿਰ ਦੋ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ
ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਵਿਰੁੱਧ ਹਾਈ ਕੋਰਟ ਵਲੋਂ ਵਾਰੰਟ ਜਾਰੀ, ਤੇ ਫਿਰ ਰੱਦ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚਾਚਾ ਕੁੰਵਰ ਦਵਿੰਦਰ ਸਿੰਘ ਦਾ ਦਿਹਾਂਤ
ਯੂਥ ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ
ਧੀ ਦਾ ਕਾਤਲ ਫਰਾਰ ਹਵਾਲਾਤੀ ਮੇਜਰ ਸਿੰਘ ਗ੍ਰਿਫਤਾਰ
ਅੰਮ੍ਰਿਤਸਰ ਹਵਾਈ ਅੱਡੇ ਉੱਤੇ 32.98 ਲੱਖ ਦਾ ਸੋਨਾ ਜ਼ਬਤ
ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਸਬੰਧੀ ‘ਸਿਟ' ਵੱਲੋਂ ਨਵੇਂ ਸਬੂਤ ਪੇਸ਼
ਕਾਂਗਰਸ ਆਗੂ ਦੂਲੋ ਨੇ ਕਿਹਾ : ਪੰਜਾਬ ਵਿੱਚ ਮੰਤਰੀ, ਪੁਲਸ ਅਤੇ ਤਸਕਰਾਂ ਦੀ ਮਿਲੀਭੁਗਤ ਨਾਲ ਨਸ਼ਾ ਵਿਕਦੈ
ਤਿੰਨ ਨਵੇਂ ਸੈਨਿਕ ਸਕੂਲਾਂ `ਚ ਦਾਖਲੇ ਲਈ ਅਰਜ਼ੀਆਂ ਮੰਗੀਆਂ, ਦਾਖਲਾ ਪ੍ਰੀਖਿਆ 29 ਅਪਰੈਲ ਨੂੰ ਹੋਵੇਗੀ
ਪੁਲਸ ਹਿਰਾਸਤ ਵਿੱਚੋਂ ਭੱਜੇ ਕੈਦੀ ਵੱਲੋਂ ਪਤਨੀ ਤੇ ਧੀ ਦਾ ਕਤਲ