Welcome to Canadian Punjabi Post
Follow us on

24

March 2019
ਅੰਤਰਰਾਸ਼ਟਰੀ

ਪਾਰਕਿੰਗ ਜਗ੍ਹਾ ਲਈ ਭਾਰਤੀ ਮੂਲ ਦੇ ਅਮਰੀਕੀ ਵਿਦਿਆਰਥੀ ਨੇ ਐਲਗੋਰਿਦਮ ਬਣਾਈ

November 01, 2018 10:58 PM

ਹਿਊਸਟਨ, 1 ਨਵੰਬਰ (ਪੋਸਟ ਬਿਊਰੋ)- ਵਿਸ਼ਵ ਦੇ ਸਾਰੇ ਪ੍ਰਮੁੱਖ ਮਹਾਨਗਰਾਂ ਦੀ ਸਾਂਝੀ ਸਮੱਸਿਆ ਕਾਰ ਪਾਰਕਿੰਗ ਦਾ ਹੱਲ ਭਾਰਤੀ ਮੂਲ ਦੇ ਇਕ ਅਮਰੀਕੀ ਵਿਦਿਆਰਥੀ ਨੇ ਮੈਥ ਦੇ ਜ਼ਰੀਏ ਕੱਢਣ ਦਾ ਯਤਨ ਕੀਤਾ ਹੈ।
ਵਿਦਿਆਰਥੀ ਨੇ ਕਾਰ ਪਾਰਕ ਕਰਨ ਲਈ ਜਗ੍ਹਾ ਲੱਭਣ ਦੇ ਲਈ ਇਕ ਖਾਸ ਐਲਗੋਰਿਦ੍ਰਮ ਵਿਕਸਿਤ ਕਰ ਲਈ ਹੈ। ਰਾਜਸਥਾਨ ਵਿੱਚ ਪਿਲਾਨੀ ਦੇ ਬਿਰਲਾ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿੱਚ ਬੀ ਏ ਪਾਸ ਸਾਈ ਨਿਖਿਲ ਰੈਡੀ ਮੇਟ੍ਰਪੱਲੀ ਅੱਜ ਕੱਲ੍ਹ ਹੰਟ੍ਰਸਵਿਲੇ ਵਿੱਚ ਅਲਬਾਮਾ ਯੂਨੀਵਰਸਿਟੀ ਵਿੱਚ ਅੱਗੇ ਦੀ ਪੜ੍ਹਾਈ ਕਰ ਰਹੇ ਹਨ। ਉਥੇ ਭਾਰਤ ਵਿੱਚ ਸਿੱਖਿਆ, ਸਾਖਰਤਾ ਅਤੇ ਸਿਹਤ ਸੇਵਾ ਦੇ ਖੇਤਰ ਵਿੱਚ ਵਰਨਣ ਯੋਗ ਯੋਗਦਾਨ ਦੇਣ ਵਾਲੇ ਭਾਰਤੀ ਅਮਰੀਕੀ ਜੋੜੇ ਨੂੰ ਅਮਰੀਕਾ ਵਿੱਚ ਸਨਮਾਨਿਤ ਕੀਤਾ ਗਿਆ। ਮੈਰੀ ਤੇ ਵਿਜੈ ਗੋਰਾਡੀਆ ਨੇ ਹਾਲ ਵਿੱਚ ਇਥੇ ਰਾਏ ਐਮ ਹੰਫੀਗਟਨ ਪੁਰਸਕਾਰ ਹਾਸਲ ਕੀਤਾ। ਉਹ ਕਈ ਦਹਾਕਿਆਂ ਤੋਂ ਭਾਰਤ ਵਿੱਚ ਇਨ੍ਹਾਂ ਖੇਤਰਾਂ ਵਿੱਚ ਯੋਗਦਾਨ ਦੇ ਰਹੇ ਹਨ।
ਇਸ ਦੌਰਾਨ ਅਮਰੀਕਾ ਦੇ ਇਕ ਯੂਨੀਵਰਸਿਟੀ ਦੇ ਕੰਪਿਊਟਰ ਨੈਟਵਰਕ 'ਤੇ ਸਾਈਬਰ ਹਮਲੇ ਕਰਨ ਦੇ ਕੇਸ ਵਿੱਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 86 ਲੱਖ ਡਾਲਰ ਦਾ ਹਰਜਾਨਾ ਭਰਨ ਤੇ ਛੇ ਮਹੀਨੇ ਘਰ ਵਿੱਚ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨਿਊਜਰਸੀ ਦੇ 22 ਸਾਲਾ ਪਾਰਸ ਝਾਅ ਨੇ ਪਹਿਲਾ ਅਮਰੀਕੀ ਜ਼ਿਲਾ ਜਸਟਿਸ ਮਾਈਕਲ ਸ਼ਿਪ ਦੇ ਸਾਹਮਣੇ ਕੰਪਿਊਟਰ ਧੋਖਾਧੜੀ ਅਤੇ ਦੁਰਵਰਤੋਂ ਐਕਟ ਦਾ ਉਲੰਘਣ ਕਰਨ ਦਾ ਅਪਰਾਧ ਕਬੂਲ ਕੀਤਾ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ