Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਹਾਦਸੇ ਪਿੱਛੋਂ ਰੁੱਖ ਉਤੇ ਜਾ ਲਟਕੀ ਕਾਰ, ਔਰਤ 6 ਦਿਨਾਂ ਬਾਅਦ ਜਿੰਦਾ ਮਿਲੀ

November 01, 2018 10:47 PM

ਵਾਸ਼ਿੰਗਟਨ, 1 ਨਵੰਬਰ (ਪੋਸਟ ਬਿਊਰੋ)- ਅਮਰੀਕਾ ਵਿੱਚ ਬੀਤੇ ਦਿਨੀਂ ਇਕ ਕਾਰ ਹਾਦਸਾ ਗ੍ਰਸਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਇਕ ਦਰੱਖਤ ਉਤੇ ਲਟਕ ਗਈ ਅਤੇ ਇਸ ਨੂੰ ਚਲਾਉਣ ਵਾਲੀ ਔਰਤ ਦੀ ਜਾਨ ਮੁਸ਼ਕਲ `ਚ ਫਸ ਗਈ। ਇਸ ਦੁਰਘਟਨਾ ਨੂੰ ਵਾਪਰਦਿਆਂ ਕਿਸੇ ਨੇ ਨਹੀਂ ਦੇਖਿਆ ਸੀ ਤੇ 6 ਦਿਨਾਂ ਤਕ ਕਾਰ ਲਟਕਦੀ ਰਹੀ ਅਤੇ ਔਰਤ ਜ਼ਿੰਦਗੀ ਲਈ ਸੰਘਰਸ਼ ਕਰਦੀ ਰਹੀ।
12 ਅਕਤੂਬਰ ਨੂੰ ਨੈਸ਼ਨਲ ਹਾਈਵੇਅ-60 ਕੋਲ ਵਿਕਨਬਰਗ `ਚ 53 ਸਾਲਾ ਔਰਤ ਦੀ ਕਾਰ ਦੁਰਘਟਨਾ ਗ੍ਰਸਤ ਹੋਈ ਤੇ ਰੇਲਿੰਗ ਤੋਂ ਉੱਛਲਦੀ ਹੋਈ ਦੂਰ ਇਕ ਦਰੱਖਤ ਉਤੇ ਲਟਕ ਗਈ। 6 ਦਿਨਾਂ ਬਾਅਦ ਜਦ ਪੁਲਸ ਓਥੇ ਪੁੱਜੀ ਤਾਂ ਕਾਰ ਖਾਲੀ ਸੀ। ਪੁਲਸ ਨੇ ਰਸਤਾ ਲੱਭਿਆ ਅਤੇ ਜ਼ਖਮੀ ਔਰਤ ਤਕ ਪੁੱਜੀ। ਔਰਤ ਨੇ ਦੱਸਿਆ ਕਿ ਕੁਝ ਦਿਨਾਂ ਤਕ ਉਹ ਆਪਣੀ ਕਾਰ ਵਿੱਚ ਰਹੀ ਤੇ ਫਿਰ ਕਿਸੇ ਤਰ੍ਹਾਂ ਹੌਲੀ-ਹੌਲੀ ਬਾਹਰ ਨਿਕਲੀ। ਔਰਤ ਇੰਨੀ ਕਮਜ਼ੋਰ ਸੀ ਕਿ ਉਹ ਤੁਰ ਵੀ ਨਹੀਂ ਸਕੀ ਅਤੇ ਹੈਲੀਕਾਪਟਰ ਰਾਹੀਂ ਉਸ ਨੂੰ ਹਸਪਤਾਲ `ਚ ਭਰਤੀ ਕਰਵਾਇਆ ਗਿਆ। ਹੈਰਾਨੀ ਦੀ ਗੱਲ ਇਹ ਸੀ ਕਿ ਇੰਨੇ ਦਿਨ ਭੁੱਖੀ-ਪਿਆਸੀ ਅਤੇ ਜ਼ਖਮੀ ਔਰਤ ਜਿਊਂਦੀ ਰਹੀ, ਪਰ ਕਿਸੇ ਨੂੰ ਵੀ ਯਕੀਨ ਨਹੀਂ ਸੀ ਕਿ ਉਹ ਬਚ ਗਈ ਹੋਵੇਗੀ। ਫਿਲਹਾਲ ਹਸਪਤਾਲ `ਚ ਉਸ ਦਾ ਇਲਾਜ ਚੱਲ ਰਿਹਾ ਹੈ।
ਉਸ ਔਰਤ ਨੇ ਦੱਸਿਆ ਕਿ ਉਸ ਨੇ ਕਈ ਵਾਰ ਕਾਰ ਵਿੱਚੋਂ ਉੱਤਰ ਕੇ ਸੜਕ `ਤੇ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੇ ਇੰਨੀਆਂ ਕੁ ਸੱਟਾਂ ਸਨ ਕਿ ਉਹ ਬਾਹਰ ਨਹੀਂ ਨਿਕਲ ਸਕੀ। ਫਿਰ ਬਹੁਤ ਮੁਸ਼ਕਲ ਨਾਲ ਕਾਰ `ਚੋਂ ਬਾਹਰ ਨਿਕਲ ਸਕੀ। ਪੁਲਸ ਨੇ ਦੱਸਿਆ ਕਿ ਕਿਸੇ ਨੇ ਵੀ ਇਹ ਘਟਨਾ ਵਾਪਰਦਿਆਂ ਨਹੀਂ ਦੇਖੀ ਸੀ, ਇਸੇ ਲਈ ਔਰਤ ਨੂੰ ਲੱਭਣ `ਚ ਪ੍ਰਸ਼ਾਸਨ ਨੂੰ 6 ਦਿਨ ਲੱਗ ਗਏ। ਉਨ੍ਹਾਂ ਕਿਹਾ ਕਿ 18 ਅਕਤੂਬਰ ਨੂੰ ਐਰੀਜੋਨਾ ਹਾਈਵੇਅ ਪ੍ਰਬੰਧਕ ਦਲ ਨੇ ਟੁੱਟੀ ਹੋਈ ਰੇਲਿੰਗ ਦੇਖੀ ਤਾਂ ਉਨ੍ਹਾਂ ਦੀ ਨਜ਼ਰ ਦਰੱਖਤ `ਤੇ ਲਟਕ ਰਹੀ ਕਾਰ `ਤੇ ਪਈ ਅਤੇ ਇਸ ਮਗਰੋਂ ਸਾਰੀ ਕਾਰਵਾਈ ਹੋਈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ