Welcome to Canadian Punjabi Post
Follow us on

17

November 2018
ਅੰਤਰਰਾਸ਼ਟਰੀ

ਪਾਕਿਸਤਾਨ ਨਾਲ ਚੀਨ ਬੱਸ ਸੇਵਾ ਸ਼ੁਰੂ ਕਰੇਗਾ, ਕਸ਼ਮੀਰ ਮੁੱਦੇ ਤੋਂ ਵੱਖ ਰਹੇਗਾ

November 01, 2018 10:40 PM

ਬੀਜਿੰਗ, 1 ਨਵੰਬਰ (ਪੋਸਟ ਬਿਊਰੋ)- ਪਾਕਿਸਤਾਨ ਨਾਲ ਪ੍ਰਸਤਾਵਿਤ ਬੱਸ ਸੇਵਾ ਬਾਰੇ ਚੀਨ ਨੇ ਕਸ਼ਮੀਰ ਮੁੱਦੇ `ਤੇ ਖੁਦ ਨੂੰ ਵੱਖ ਕਰ ਲਿਆ ਹੈ। ਉਸ ਨੇ ਕਿਹਾ ਹੈ ਕਿ ਵਿਦੇਸ਼ ਬਾਰੇ ਸਾਡੇ ਰੁਖ ਵਿਚ ਕੋਈ ਬਦਲਾਅ ਨਹੀਂ ਹੋਵੇਗਾ।
ਚੀਨ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ ਓ ਕੇ) ਰਾਹੀਂ ਪਾਕਿਸਤਾਨ ਨਾਲ ਪ੍ਰਸਤਾਵਿਤ ਬੱਸ ਸੇਵਾ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸਲਾਮਾਬਾਦ ਨਾਲ ਉਸ ਦੇ ਸਹਿਯੋਗ ਦਾ ਖੇਤਰੀ ਵਿਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਅਤੇ ਕਸ਼ਮੀਰ ਮੁੱਦੇ `ਤੇ ਸਾਡੇ ਸਿਧਾਂਤਕ ਰੁਖ ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਭਾਰਤ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਪ੍ਰਾਜੈਕਟਾਂ ਹੇਠ ਪੀ ਓ ਕੇ ਰਾਹੀਂ ਦੋ ਦੇਸ਼ਾਂ ਵਿਚਾਲੇ ਬੱਸ ਸੇਵਾ ਨੂੰ ਲੈ ਕੇ ਚੀਨ ਅਤੇ ਪਾਕਿਸਤਾਨ ਦੇ ਸਾਹਮਣੇ ਆਪਣਾ ਸਖ਼ਤ ਵਿਰੋਧ ਦਰਜ ਕਰਵਾਇਆ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਬੱਸ ਸੇਵਾ ਨਾਲ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਉਲੰਘਣਾ ਹੋਵੇਗੀ। ਪਾਕਿਸਤਾਨ ਤੋਂ ਮਿਲੀ ਰਿਪੋਰਟ ਮੁਤਾਬਕ ਓਥੋਂ ਦੇ ਲਾਹੌਰ ਤੇ ਚੀਨ ਦੇ ਕਾਸ਼ਗਰ ਵਿਚਾਲੇ ਇਹ ਨਵੀਂ ਬੱਸ ਸੇਵਾ ਤਿੰਨ ਨਵੰਬਰ ਤੋਂ ਸ਼ੁਰੂ ਹੋਵੇਗੀ। ਇਹ ਬੱਸ ਪੀ ਓ ਕੇ ਵਿੱਚੋਂ ਲੰਘੇਗੀ। ਭਾਰਤ ਦੇ ਵਿਰੋਧ ਬਾਰੇ ਪੁੱਛੇ ਜਾਣ ਉਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਦੇ ਰਣਨੀਤਕ ਵਿਰੋਧ ਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪਰ ਕਸ਼ਮੀਰ ਦੇ ਮੁੱਦੇ `ਤੇ ਚੀਨ ਦੀ ਸਥਿਤੀ ਸਪੱਸ਼ਟ ਹੈ। ਅਸੀਂ ਇਸ ਨੂੰ ਕਈ ਵਾਰ ਸਪੱਸ਼ਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਅਤੇ ਪਾਕਿਸਤਾਨ ਵਿਚਾਲੇ ਸਹਿਯੋਗ ਦਾ ਖੇਤਰੀ ਵਿਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਕਸ਼ਮੀਰ ਮੁੱਦੇ `ਤੇ ਸਾਡੇ ਸਿਧਾਂਤਕ ਰੁਖ ਉਤੇ ਕੋਈ ਨਵਾਂ ਪ੍ਰਭਾਵ ਨਹੀਂ ਪਵੇਗਾ। ਚੀਨ ਨੇ ਕਿਹਾ ਕਿ ਕਸ਼ਮੀਰ ਮੁੱਦੇ ਨੂੰ ਵਾਰਤਾ ਅਤੇ ਵਿਚਾਰ-ਵਟਾਂਦਰੇ ਰਾਹੀਂ ਭਾਰਤ ਤੇ ਪਾਕਿਸਤਾਨ ਵਿਚਾਲੇ ਦੋ ਪੱਖੀ ਢੰਗ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਾਂਝੇ ਰੋਡ ਪ੍ਰਾਜੈਕਟ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਹ ਚੀਨ ਤੇ ਪਾਕਿਸਤਾਨ ਵਿਚਾਲੇ ਇਕ ਆਰਥਿਕ ਸਹਿਯੋਗ ਪ੍ਰਾਜੈਕਟ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਿਸੇ ਤੀਜੀ ਧਿਰ ਖਿਲਾਫ ਨਿਸ਼ਾਨਾ ਨਹੀਂ ਹੈ।

Have something to say? Post your comment