Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ
 
ਅੰਤਰਰਾਸ਼ਟਰੀ

ਮਲੇਸ਼ੀਆ ਦੇ ਹਾਦਸਾ ਗ੍ਰਸਤ ਜਹਾਜ਼ ਦਾ ਕੁਝ ਹਿੱਸਾ ਸਮੁੰਦਰ ਵਿੱਚ ਦਿੱਸਿਆ

November 01, 2018 10:34 PM

ਜਕਾਰਤਾ, 1 ਨਵੰਬਰ (ਪੋਸਟ ਬਿਊਰੋ)- ਇੰਡੋਨੇਸ਼ੀਆ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੇ ਮਲਬੇ ਦੀ ਭਾਲ ਵਿੱਚ ਲੱਗੇ ਕਰਮਚਾਰੀਆਂ ਨੇ ਵੱਡੀ ਸਫਲਤਾ ਦਾ ਦਾਅਵਾ ਕੀਤਾ ਹੈ। ਉਨ੍ਹਾਂ ਮੁਤਾਬਕ ਜਹਾਜ਼ ਦੇ ਮੁੱਖ ਹਿੱਸੇ (ਫਿਊਜ਼ਲੇਜ) ਦਾ ਰੇਡੀਓ ਸੰਕੇਤ ਮਿਲਿਆ ਹੈ। ਜਲਦੀ ਹੀ ਗੋਤਾਖੋਰਾਂ ਨੂੰ ਭੇਜ ਕੇ ਉਸ ਸੰਕੇਤ ਦੀ ਪੁਸ਼ਟੀ ਕੀਤੀ ਜਾਏਗੀ।
ਲਾਇਨ ਏਅਰ ਦਾ ਬੋਇੰਗ-737 ਮੈਕਸ-8 ਜਹਾਜ਼ ਸੋਮਵਾਰ ਸਮੁੰਦਰ ਵਿੱਚ ਡਿੱਗ ਗਿਆ ਸੀ। ਇਸ ਦੁਰਘਟਨਾ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 189 ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ ਸੀ। ਜਹਾਜ਼ ਨੂੰ ਭਾਰਤੀ ਪਾਇਲਟ ਭਵਯ ਸੁਨੇਜਾ (31) ਉਡਾ ਰਹੇ ਸਨ, ਜਦ ਕਿ ਕੋ-ਪਾਇਲਟ ਜਕਾਰਤਾ ਵਾਸੀ ਹਰਵਿਨੋ ਸਨ। ਇੰਡੋਨੇਸ਼ੀਆ ਦੇ ਫੌਜ ਮੁਖੀ ਹਾਦੀ ਜਜਾਂਤੋ ਨੇ ਕਿਹਾ, ਸਾਨੂੰ ਪੂਰੀ ਆਸ ਹੈ ਕਿ ਫਿਊਜ਼ਲੇਜ ਦਾ ਇੱਕ ਹਿੱਸਾ ਮਿਲ ਗਿਆ ਹੈ। ਸਮੁੰਦਰੀ ਫੌਜ ਅਧਿਕਾਰੀ ਕਰਨਲ ਹੈਰਿਸ ਨੇ ਦੱਸਿਆ ਕਿ ਕਰੀਬ 32 ਮੀਟਰ ਦੀ ਡੂੰਘਾਈ 'ਤੇ 22 ਮੀਟਰ ਲੰਬੀ ਕੋਈ ਚੀਜ਼ ਦਿਸੀ ਹੈ। ਗੋਤਾਖੋਰਾਂ ਨੂੰ ਇਸ ਦਾ ਪਤਾ ਲਾਉਣ ਲਈ ਭੇਜਿਆ ਜਾਏਗਾ। ਖੋਜਕਰਤਾ ਜਹਾਜ਼ ਦੇ ਬਲੈਕ ਬਾਕਸ ਰਿਕਾਰਡਰ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬਲੈਕ ਬਾਕਸ ਰਿਕਾਰਡਰ ਦੀ ਮਦਦ ਤੋਂ ਇਹ ਪਤਾ ਲੱਗਣ ਦੀ ਆਸ ਹੈ ਕਿ ਆਖਰੀ ਪਲਾਂ ਵਿੱਚ ਪਾਇਲਟਾਂ ਦੀ ਕੀ ਗੱਲ ਹੋਈ ਸੀ। ਅਧਿਕਾਰੀਆਂ ਮੁਤਾਬਕ ਉਡਾਨ ਭਰਨ ਦੇ ਕੁਝ ਮਿੰਟ ਬਾਅਦ ਪਾਇਲਟਾਂ ਨੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ ਸੀ। ਗਰਾਊਂਡ ਕੰਟਰੋਲ ਅਧਿਕਾਰੀਆਂ ਨੇ ਇਜਾਜ਼ਤ ਦੇ ਦਿੱਤੀ ਸੀ, ਪਰ ਕੁਝ ਮਿੰਟ ਬਾਅਦ ਜਹਾਜ਼ ਦਾ ਸੰਪਰਕ ਟੁੱਟ ਗਿਆ ਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦੌਰਾਨ ਉਡਾਣ ਤੋਂ ਪਹਿਲਾਂ ਜਹਾਜ਼ ਦੀ ਹਾਲਤ ਬਾਰੇ ਮੀਡੀਆ ਵਿੱਚ ਉਠ ਰਹੇ ਸਵਾਲਾਂ ਨੂੰ ਦੇਖਦੇ ਹੋਏ ਇੰਡੋਨੇਸ਼ੀਆ ਦੇ ਟਰਾਂਸਪੋਰਟ ਮੰਤਰੀ ਨੇ ਲਾਇਨ ਏਅਰ ਦੇ ਟੈਕਨੀਕਲ ਡਾਇਰੈਕਟਰ ਅਤੇ ਕਈ ਤਕਨੀਸ਼ੀਅਨਾਂ ਨੂੰ ਸਸਪੈਂਡ ਕਰ ਦਿੱਤਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ ਮਾਲਦੀਵ 'ਚ ਭਾਰਤ ਵਿਰੋਧੀ ਮਿਊਜ਼ੂ ਨੇ ਜਿੱਤੀ ਸੰਸਦੀ ਚੋਣ, 93 'ਚੋਂ 71 ਸੀਟਾਂ ਮਿਲੀਆਂ ਯੂਰਪੀਅਨ ਯੂਨੀਅਨ ਨੇ ਭਾਰਤੀਆਂ ਲਈ ਬਦਲੇ ਵੀਜ਼ਾ ਨਿਯਮ, 5 ਸਾਲ ਦੀ ਵੈਧਤਾ ਵਾਲਾ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ ਮਿਲੇਗਾ ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀ ਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾ ਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ ਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ