Welcome to Canadian Punjabi Post
Follow us on

18

January 2019
ਬ੍ਰੈਕਿੰਗ ਖ਼ਬਰਾਂ :
ਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਭਾਰਤ

ਮੋਦੀ ਨੇ ਸਰਦਾਰ ਪਟੇਲ ਦਾ ‘ਸਟੈਚੂ ਆਫ਼ ਯੂਨਿਟੀ` ਦੇਸ਼ ਦੇ ਲੋਕਾਂ ਨੂੰ ਅਰਪਣ ਕੀਤਾ

November 01, 2018 09:10 AM

* ਬੁੱਤ ਦਾ ਵਿਰੋਧ ਕਰਦੇ ਪੰਜ ਕਬਾਇਲੀ ਗ੍ਰਿਫ਼ਤਾਰ

ਕੇਵੜੀਆ (ਗੁਜਰਾਤ), 31 ਅਕਤੂਬਰ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੁੱਧਵਾਰ ਨੂੰ ਸਰਦਾਰ ਵੱਲਭ ਭਾਈ ਪਟੇਲ ਦਾ 182 ਮੀਟਰ ਉੱਚਾ ਬੁੱਤ ਭਾਰਤ ਦੇ ਲੋਕਾਂ ਨੂੰ ਸਮਰਪਿਤ ਕੀਤਾ। ‘ਲੋਹ ਪੁਰਸ਼’ ਕਹੇ ਜਾਂਦੇ ਪਟੇਲ ਦਾ ਇਹ ਬੁੱਤ ਦੁਨੀਆ ਦੀ ਸਭ ਤੋਂ ਉੱਚੀ ਯਾਦਗਾਰ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਬੁੱਤ ਭਾਰਤ ਦੇ ਟੋਟੇ ਕਰਨ ਦੀ ਸਾਜ਼ਿਸ਼ ਰੋਕਣ ਲਈ ਪਟੇਲ ਦੇ ਹੌਸਲੇ ਦੀ ਯਾਦ ਦਿਵਾਵੇਗਾ। ਯਾਦਗਾਰ ਉਸਾਰਨ ਦੇ ਫ਼ੈਸਲੇ ਦੀ ਨੁਕਤਾਚੀਨੀ ਕਰਨ ਵਾਲਿਆਂ ਬਾਰੇ ਨਰਿੰਦਰ ਮੋਦੀ ਨੇ ਕਿਹਾ ਕਿ ਸਰਦਾਰ ਪਟੇਲ ਵਰਗੇ ਕੌਮੀ ਨਾਇਕਾਂ ਲਈ ਅਜਿਹੀਆਂ ਯਾਦਗਾਰਾਂ ਉਸਾਰ ਕੇ ਕੀ ਉਨ੍ਹਾਂ ਕੋਈ ਗੁਨਾਹ ਕੀਤਾ ਹੈ। ਗੁਜਰਾਤ ਦੇ ਨਰਮਦਾ ਜ਼ਿਲ੍ਹੇ `ਚ ਸਰਦਾਰ ਸਰੋਵਰ ਡੈਮ ਨੇੜੇ ਸਾਧੂ ਬੇਟ `ਤੇ ਬਣੇ ਇਸ ਬੁੱਤ ਨੂੰ ‘ਸਟੈਚੂ ਆਫ਼ ਯੂਨਿਟੀ` ਦਾ ਨਾਮ ਦਿੱਤਾ ਗਿਆ ਹੈ ਅਤੇ ਇਸ ਦੀ ਉਚਾਈ ਅਮਰੀਕਾ `ਚ ‘ਸਟੈਚੂ ਆਫ਼ ਲਿਬਰਟੀ` ਤੋਂ ਦੁੱਗਣੀ ਹੈ ਅਤੇ ਇਹ ਚੀਨ ਦੇ 153 ਮੀਟਰ ਬੋਧੀ ਮੰਦਿਰ ਤੋਂ ਵੱਡਾ ਹੈ। ਮੋਦੀ ਨੇ ਗੁਜਰਾਤ ਦਾ ਮੁੱਖ ਮੰਤਰੀ ਹੁੰਦਿਆਂ ਇਸ ਯਾਦਗਾਰ ਦਾ 2013 ਵਿੱਚ ਨੀਂਹ ਪੱਥਰ ਰੱਖਿਆ ਸੀ। ਵਰਨਣ ਯੋਗ ਹੈ ਕਿ ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਪਟੇਲ ਨੇ 550 ਰਿਆਸਤਾਂ ਦਾ ਭਾਰਤ ਵਿੱਚ ਰਲੇਵਾਂ ਕਰਵਾਇਆ ਸੀ। ਸਰਦਾਰ ਪਟੇਲ ਦੇ 143ਵੀਂ ਜਨਮ ਦਿਨ ਮੌਕੇ ਹੋਏ ਇਸ ਸਮਾਗਮ ਵਿੱਚ ਗੁਜਰਾਤ ਦੇ ਗਵਰਨਰ ਓ ਪੀ ਕੋਹਲੀ, ਮੁੱਖ ਮੰਤਰੀ ਵਿਜੇ ਰੂਪਾਨੀ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਸਮੇਤ ਹੋਰ ਕਈ ਆਗੂ ਹਾਜ਼ਰ ਸਨ। ਬੁੱਤ ਦਾ ਨਿਰਮਾਣ 2989 ਕਰੋੜ ਦੀ ਲਾਗਤ ਨਾਲ ਕੀਤਾ ਗਿਆ ਹੈ।
ਨਰਿੰਦਰ ਮੋਦੀ ਨੇ ਭਾਸ਼ਣ ਕਰਦਿਆਂ ਕਿਹਾ, “ਸਰਦਾਰ ਦਾ ਬੁੱਤ ਏਕਤਾ ਦਾ ਸੂਤਰ ਹੈ ਅਤੇ ਸਾਨੂੰ ਦੇਸ਼ ਨੂੰ ‘ਏਕ ਭਾਰਤ ਸ਼੍ਰੇਸ਼ਠ ਭਾਰਤ` ਦਾ ਸੁਪਨਾ ਲੈ ਕੇ ਅੱਗੇ ਵਧਣਾ ਚਾਹੀਦਾ ਹੈ।” ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਭਾਰਤ ਸਰਕਾਰ ਨੇ ਡਾਕਟਰ ਬੀ ਆਰ ਅੰਬੇਦਕਰ ਤੇ ਸ਼ਿਆਮਜੀ ਕ੍ਰਿਸ਼ਨ ਵਰਮਾ ਸਣੇ ਕਈ ਹਸਤੀਆਂ ਦੀਆਂ ਯਾਦਗਾਰਾਂ ਬਣਾਈਆਂ ਹਨ। ਉਨ੍ਹਾਂ ਮੁੰਬਈ `ਚ ਛਤਰਪਤੀ ਸ਼ਿਵਾਜੀ ਦੇ ਬੁੱਤ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਯਾਦ ਵਿੱਚ ਬਣ ਰਹੇ ਇੱਕ ਅਜਾਇਬਘਰ ਸਮੇਤ ਹੋਰ ਬਣ ਰਹੀਆਂ ਯਾਦਗਾਰਾਂ ਵੀ ਦੱਸੀਆਂ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੁਝ ਲੋਕ ਉਨ੍ਹਾਂ ਦੇ ਕਦਮਾਂ ਨੂੰ ਸਿਆਸੀ ਅੱਖ ਨਾਲ ਦੇਖਦੇ ਹਨ। ਸਰਦਾਰ ਪਟੇਲ ਵਰਗੇ ਕੌਮੀ ਨਾਇਕਾਂ ਦੇ ਯੋਗਦਾਨ ਦੀ ਸ਼ਲਾਘਾ ਕਰਨ `ਤੇ ਸਾਡੀ ਆਲੋਚਨਾ ਹੋ ਰਹੀ ਹੈ। ਸਾਨੂੰ ਅਹਿਸਾਸ ਕਰਾਇਆ ਜਾਂਦਾ ਹੈ ਕਿ ਅਸੀਂ ਗੰਭੀਰ ਗੁਨਾਹ ਕਰ ਦਿੱਤਾ ਹੈ। ਆਪਣੇ 55 ਮਿੰਟਾਂ ਦੇ ਭਾਸ਼ਣ ਵਿੱਚ ਉਨ੍ਹਾਂ ਕਿਹਾ ਕਿ ਇਹ ਕਰੋੜਾਂ ਭਾਰਤੀ ਲੋਕਾਂ ਦੇ ਜਜ਼ਬਾਤ ਸਨ ਕਿ ਜਿਸ ਆਗੂ ਨੇ ਇਸ ਦੇਸ਼ ਨੂੰ ਜੋੜਿਆ, ਉਸ ਦਾ ਬਣਦਾ ਸਨਮਾਨ ਹੋਣਾ ਚਾਹੀਦਾ ਹੈ।
ਇਸ ਦੌਰਾਨ ਸਰਦਾਰ ਵੱਲਭ ਭਾਈ ਪਟੇਲ ਦੇ ਬੁੱਤ ‘ਸਟੈਚੂ ਆਫ਼ ਯੂਨਿਟੀ` ਦਾ ਵਿਰੋਧ ਕਰਦੇ ਕਬਾਈਲੀ ਆਗੂ ਪ੍ਰਫੁੱਲ ਵਸਾਵਾ ਤੇ ਚਾਰ ਹੋਰਨਾਂ ਨੂੰ ਨਰਮਦਾ ਜ਼ਿਲ੍ਹੇ ਦੇ ਰਾਜਪੀਪਲਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਕਬਾਈਲੀ ਆਗੂਆਂ ਦੇ ਇਕ ਵਰਗ ਨੇ ਨਰਮਦਾ ਅਤੇ ਭਰੁਚ ਨਾਲ ਦੇ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ `ਚ ਬੰਦ ਰੱਖਿਆ। ਉਨ੍ਹਾਂ ਦੋਸ਼ ਲਾਇਆ ਕਿ ਯਾਦਗਾਰ ਦੀ ਉਸਾਰੀ ਨਾਲ ਵਿਕਾਸ ਰੁਕ ਗਿਆ ਤੇ ਕੁਦਰਤੀ ਵਸੀਲੇ ਨਸ਼ਟ ਹੋਏ ਹਨ। ਵਸਾਵਾ ਤੇ ਹੋਰਾਂ ਨੇ ਰਾਜਪੀਪਲਾ ਦੇ ਬਾਹਰ ਰੋਸ ਮਾਰਚ ਵੀ ਕੱਢਿਆ, ਜੋ ਉਦਘਾਟਨ ਵਾਲੀ ਥਾਂ ਤੋਂ 23 ਕਿਲੋਮੀਟਰ ਦੂਰ ਸੀ। ਉਨ੍ਹਾਂ ਨੇ ਰੋਸ ਵਜੋਂ ਕਾਲੇ ਗੁਬਾਰੇ ਛੱਡੇ ਅਤੇ ‘ਮੋਦੀ ਵਾਪਸ ਜਾਓ` ਦੇ ਨਾਅਰੇ ਲਾਏ। ਨਰਮਦਾ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸਾਰੇ ਬਾਜ਼ਾਰ ਪੂਰੀ ਤਰ੍ਹਾਂ ਖੁੱਲ੍ਹੇ ਸਨ, ਪਰ ਭਰੁਚ ਦੇ ਕੁਲੈਕਟਰ ਰਵੀ ਕੁਮਾਰ ਅਰੋੜਾ ਨੇ ਕਿਹਾ ਕਿ ਬੰਦ ਦੇ ਸੱਦੇ ਨਾਲ ਨੇਤਰੰਗ ਤੇ ਝਗਾੜੀਆ ਤਹਿਸੀਲਾਂ `ਚ ਜਨਜੀਵਨ ਠੱਪ ਰਿਹਾ। ਇਸ ਤੋਂ ਪਹਿਲਾਂ 29 ਅਕਤੂਬਰ ਨੂੰ ਸਰਦਾਰ ਸਰੋਵਰ ਡੈਮ ਨੇੜਲੇ 22 ਪਿੰਡਾਂ ਦੇ ਸਰਪੰਚਾਂ ਨੇ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਆਖਿਆ ਸੀ ਕਿ ਇਨ੍ਹਾਂ ਪਿੰਡਾਂ ਦੇ ਲੋਕ ਉਨ੍ਹਾਂ ਦਾ ਸਵਾਗਤ ਨਹੀਂ ਕਰਨਗੇ। ਸਥਾਨਕ ਕਬਾਈਲੀ ਆਗੂਆਂ ਦੇ ਇਕ ਵਰਗ ਨੇ ਇਸ ਸਮਾਗਮ ਦੇ ਬਾਈਕਾਟ ਦਾ ਐਲਾਨ ਕੀਤਾ ਸੀ।

Have something to say? Post your comment
 
ਹੋਰ ਭਾਰਤ ਖ਼ਬਰਾਂ
ਸੀ ਬੀ ਆਈ ਵਿੱਚ ਫਿਰ ਵੱਡੇ ਪੱਧਰ ਦੀ ਚੱਕ-ਥੱਲ ਕੀਤੀ ਗਈ
ਵਿਵਾਦਤ ਇੰਟਰਵਿਊ ਦੇਣ ਮਗਰੋਂ ਹਾਰਦਿਕ ਪੰਡਯਾ ਘਰੋਂ ਬਾਹਰ ਨਹੀਂ ਨਿਕਲ ਰਿਹਾ
ਮੁੰਬਈ ਵਿੱਚ ਪੁਰਾਤਨ ਹਥਿਆਰਾਂ ਦਾ ਭੰਡਾਰ ਮਿਲਣ ਪਿੱਛੋਂ ਭਾਜਪਾ ਨੇਤਾ ਗ੍ਰਿਫਤਾਰ
ਡੀ ਜੀ ਪੀ ਦੀਆਂ ਨਿਯੁਕਤੀਆਂ ਬਾਰੇ ਸੁਪਰੀਮ ਕੋਰਟ ਵੱਲੋਂ ਪੰਜਾਂ ਰਾਜਾਂ ਦੀ ਅਪੀਲ ਰੱਦ
ਸੱਤਿਆਸਰੂਪ ਨੇ ਸਭ ਤੋਂ ਛੋਟੀ ਉਮਰੇ ਸੱਤ ਜਵਾਲਾਮੁਖੀ ਤੇ ਸੱਤ ਪਰਬਤਾਂ ਨੂੰ ਫਤਹਿ ਕੀਤਾ
ਪਿਛਲੇ ਦਸ ਸਾਲਾਂ 'ਚ ਭਾਰਤ ਵਿੱਚ 429 ਸ਼ੇਰਾਂ ਦਾ ਸ਼ਿਕਾਰ ਕੀਤਾ ਗਿਆ
ਸੀ ਬੀ ਆਈ ਦੇ ਨਵੇਂ ਮੁਖੀ ਦਾ ਐਲਾਨ 24 ਨੂੰ ਹੋਣ ਦੀ ਸੰਭਾਵਨਾ
ਵਿਰੋਧ ਦੇ ਬਾਵਜੂਦ ਜਸਟਿਸ ਖੰਨਾ ਤੇ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਬਣੇ
ਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾ
ਜਸਟਿਸ ਮਹੇਸ਼ਵਰੀ ਤੇ ਖੰਨਾ ਨੂੰ ਸੁਪਰੀਮ ਕੋਰਟ ਭੇਜਣ ਦਾ ਸਾਬਕਾ ਜੱਜ ਵੱਲੋਂ ਵਿਰੋਧ