Welcome to Canadian Punjabi Post
Follow us on

16

January 2019
ਬ੍ਰੈਕਿੰਗ ਖ਼ਬਰਾਂ :
ਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!
ਅੰਤਰਰਾਸ਼ਟਰੀ

ਕੈਲੀਫੋਰਨੀਆ ਵਿੱਚ 800 ਫੁੱਟ ਉਚਾਈ ਤੋਂ ਡਿੱਗਣ ਨਾਲ ਭਾਰਤੀ ਜੋੜੇ ਦੀ ਮੌਤ

November 01, 2018 08:23 AM

ਨਿਊਯਾਰਕ, 31 ਅਕਤੂਬਰ (ਪੋਸਟ ਬਿਊਰੋ)- ਕੈਲੀਫੋਰਨੀਆ ਦੇ ਯੋਜ਼ੇਮਾਈਟ ਨੈਸ਼ਨਲ ਪਾਰਕ ਵਿੱਚ ਇਸ ਹਫਤੇ ਇਕ ਭਾਰਤੀ ਜੋੜੇ ਦੀ 800 ਫੁੱਟ ਉਚੀ ਚੋਟੀ ਤੋਂ ਡਿੱਗ ਕੇ ਮੌਤ ਹੋ ਗਈ। ਇਨ੍ਹਾਂ ਦੀ ਪਛਾਣ ਵਿਸ਼ਨੂੰ ਵਿਸ਼ਵਨਾਥ (29) ਅਤੇ ਉਸ ਦੀ ਪਤਨੀ ਮੀਨਾਕਸ਼ੀ ਮੂਰਤੀ (30) ਵਜੋਂ ਹੋਈ ਹੈ, ਜੋ ਅਮਰੀਕਾ ਵਿੱਚ ਰਹਿੰਦੇ ਸਨ।
‘ਸਾਨ ਫਰਾਂਸਿਸਕੋ ਕਰੌਨੀਕਲ' ਅਖਬਾਰ ਦੀ ਰਿਪੋਰਟ ਮੁਤਾਬਕ ਇਹ ਜੋੜਾ ਹਾਲ ਹੀ ਵਿੱਚ ਨਿਊਯਾਰਕ ਤੋਂ ਸੈਨ ਹੋਜ਼ੇ ਤਬਦੀਲ ਹੋਇਆ ਸੀ, ਜਿਥੇ ਵਿਸ਼ਵਨਾਥ ਨੂੰ ਸਿਸਕੋ ਕੰਪਨੀ ਵਿੱਚ ਸਿਸਟਮ ਇੰਜੀਨੀਅਰ ਵਜੋਂ ਨੌਕਰੀ ਮਿਲੀ ਸੀ। ਇਹ ਜੋੜਾ ਦੁਨੀਆ ਭਰ ਵਿੱਚ ਖਤਰਨਾਕ ਥਾਵਾਂ ਦੀ ਸੈਰ ਕਰਦਾ ਰਹਿੰਦਾ ਸੀ ਤੇ ਆਪਣਾ ਇਕ ਬਲੌਗ ‘ਹੌਲੀਡੇਅਜ਼ ਐਂਡ ਹੈਪਿਲੀਐਵਰਆਫਟਰਜ਼' ਲਿਖਦੇ ਸਨ। ਬੀਤੇ ਵੀਰਵਾਰ ਇਨ੍ਹਾਂ ਦੀਆਂ ਲਾਸ਼ਾਂ ਟੈਫਟ ਪੁਆਇੰਟ ਹੇਠੋਂ ਰੇਂਜਰਜ਼ ਨੂੰ ਮਿਲੀਆਂ ਸਨ, ਜੋ ਯੋਜ਼ੇਮਾਈਟ ਵੈਲੀ, ਯੋਜ਼ੇਮਾਈਟ ਫਾਲਜ਼ ਅਤੇ ਅਲ ਕੈਪਟੇਨ ਆਉਣ ਵਾਲੇ ਲੋਕਾਂ ਦੀ ਪਸੰਦੀਦਾ ਜਗ੍ਹਾ ਹੈ। ਇਕ ਦਿਨ ਪਹਿਲਾਂ ਕਿਸੇ ਨੇ ਇਹ ਲਾਸ਼ਾਂ ਉਥੇ ਦੇਖੀਆਂ ਸਨ। ਪਾਰਕ ਦੇ ਬੁਲਾਰੇ ਜੇਮੀ ਰਿਚਰਡਜ਼ ਨੇ ਅਖਬਾਰ ਨੂੰ ਦੱਸਿਆ, ‘ਸਾਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਘਟਨਾ ਕਿਵੇਂ ਵਾਪਰੀ। ਸ਼ਾਇਦ ਸਾਨੂੰ ਇਸ ਤ੍ਰਾਸਦਿਕ ਘਟਨਾ ਦਾ ਸਾਰਾ ਵੇਰਵਾ ਕਦੇ ਵੀ ਪਤਾ ਨਾ ਚੱਲ ਸਕੇ।' ਰਿਚਰਡਜ਼ ਨੇ ਦੱਸਿਆ ਕਿ ਇਸ ਸਾਲ ਅੱਜ ਤੱਕ ਪਾਰਕ ਵਿੱਚ ਦਸ ਜਣਿਆਂ ਦੀ ਡਿੱਗ ਕੇ ਮੌਤ ਹੋ ਚੁੱਕੀ ਹੈ। ਇਹ ਬਹੁਤ ਰਮਣੀਕ ਤੇ ਜੰਗਲੀ ਜਗ੍ਹਾ ਹੈ। ਜੇ ਤੁਸੀਂ ਇਥੇ ਧਿਆਨ ਨਾਲ ਕਦਮ ਨਾ ਰੱਖੋ ਤਾਂ ਤੁਹਾਨੂੰ ਡਿੱਗਦਿਆਂ ਦੇਰ ਨਹੀਂ ਲੱਗਦੀ। ਇਸ ਤੋਂ ਪਹਿਲਾਂ ਨੈਸ਼ਨਲ ਪਾਰਕ ਸਰਵਿਸ ਨੇ ਆਪਣੇ ਇਕ ਬਿਆਨ ਵਿੱਚ ਦੱਸਿਆ ਕਿ ਦੋਵਾਂ ਦੀ ਮੌਤ ਟੈਫਟ ਪੁਆਇੰਟ ਤੋਂ ਡਿੱਗਣ ਕਾਰਨ ਹੋਈ ਹੈ ਤੇ ਉਹ ਕਰੀਬ 800 ਫੁੱਟ ਦੀ ਉਚਾਈ ਤੋਂ ਡਿੱਗੇ ਸਨ।

Have something to say? Post your comment
 
ਹੋਰ ਅੰਤਰਰਾਸ਼ਟਰੀ ਖ਼ਬਰਾਂ