Welcome to Canadian Punjabi Post
Follow us on

29

March 2024
 
ਭਾਰਤ

ਮੋਦੀ ਦੇ ਸੱਦੇ ਉੱਤੇ ਸਾਰੇ ਭਾਰਤ ਵਿੱਚ 9 ਮਿੰਟ ਲਈ ਦੀਵੇ ਜਗਾਏ ਗਏ

April 06, 2020 08:41 AM

ਨਵੀਂ ਦਿੱਲੀ, 5 ਅਪਰੈਲ, (ਪੋਸਟ ਬਿਊਰੋ)- ਐਤਵਾਰ ਦੀ ਰਾਤ ਨੌਂ ਵਜੇ ਭਾਰਤ ਵਿੱਚ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਉੱਤੇ ਕੋਰੋਨਾ ਦੇ ਖਿਲਾਫ ਜੰਗ ਵਿੱਚ ਇੱਕਮੁੱਠਤਾ ਲਈ ਦੀਵੇ ਜਗਾਏ, ਪਰ ਮੋਦੀ ਦੀ ਅਪੀਲ ਕਿ ਇਸ ਮੌਕੇ ਕੋਈ ਹੁੱਲੜਬਾਜ਼ੀ ਨਹੀਂ ਕਰਨੀ, ਦੇ ਬਾਵਜੂਦ ਪਟਾਕੇ ਚਲਾ ਕੇ ਹੰਗਾਮਾ ਹੁੰਦਾ ਰਿਹਾ।
ਕੋਰੋਨਾ ਦੀ ਮਹਾਮਾਰੀ ਦੇ ਵਿਰੁੱਧ ਲੜਾਈ ਵਿਚ ਭਾਰਤ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਦੀ ਰਾਤ ਨੌਂ ਵਜੇ ਨੌਂ ਮਿੰਟ ਤਕ ਦੀਵੇ, ਮੋਮਬੱਤੀ ਅਤੇ ਟਾਰਚ ਦੀ ਰੋਸ਼ਨੀ ਜਗਾ ਕੇ ਇਕਜੁਟਤਾ ਦਿਖਾਉਣ ਨੂੰ ਕਿਹਾ ਸੀ। ਉਨ੍ਹਾਂ ਦੀ ਅਪੀਲ ਮੰਨਦੇ ਹੋਏ ਆਮ ਲੋਕਾਂ ਨੇ ਨੌਂ ਵੱਜਣ ਤੋਂ ਵੀ ਪਹਿਲਾਂ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕੀਤੀਆਂ ਅਤੇ ਛੱਤਾਂ, ਦਰਵਾਜ਼ਿਆਂ ਅਤੇ ਬਾਲਕੋਨੀਆਂ ਉੱਤੇ ਦੀਵੇ ਜਗਾ ਕੇ ਰੱਖ ਦਿੱਤੇ। ਦੀਵਿਆਂ ਦੀਆਂ ਲੜੀਆਂ ਦੀਵਾਲੀ ਦੇ ਦਿਨ ਵਾਂਗ ਸੱਜੀਆਂ ਜਾਪਦੀਆਂ ਸਨ। ਇਸ ਨਾਲ ਕੋਰੋਨਾ ਦੀ ਮਹਾਮਾਰੀ ਦੌਰਾਨ ਲੋਕਾਂ ਦੀ ਸੇਵਾ ਕਰ ਰਹੇ ਸਿਹਤ ਮੁਲਾਜ਼ਮਾਂ, ਪੁਲਿਸ ਵਾਲਿਆਂ ਤੇ ਹੋਰ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ ਗਿਆ।
ਉਂਜ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਜਿਵੇਂ 22 ਮਾਰਚ ਦੇ ਜਨਤਾ ਕਰਫਿਊ ਦੇ ਦਿਨ ਸ਼ਾਮ ਵੇਲੇ ਜਦੋਂ ਤਾੜੀਆਂ ਮਾਰਨ ਅਤੇ ਥਾਲੀਆਂ ਵਜਾਉਣ ਨੂੰ ਕਿਹਾ ਸੀ ਤਾਂ ਬਹੁਤ ਸਾਰੇ ਲੋਕ ਜਲੂਸ ਕੱਢਣ ਤੁਰ ਪਏ ਸਨ, ਇਸ ਵਾਰੀ ਇਸ ਤਰ੍ਹਾਂ ਨਾ ਕੀਤਾ ਜਾਵੇ, ਪਰ ਇਸ ਵਾਰੀ ਵੀ ਲਗਭਗ ਉਹੋ ਕੁਝ ਹੁੰਦਾ ਰਿਹਾ। ਨੌਂ ਵਜੇ ਦੀਵੇ ਜਗਾਉਣ ਦੇ ਨਾਲ ਦੇਸ਼ ਵਿੱਚ ਕਈ ਥਾਂਵਾਂ ਤੋਂ ਪਟਾਕੇ ਚਲਾਉਣ ਅਤੇ ਨੱਚਣ ਆਦਿ ਦੀਆਂ ਖਬਰਾਂ ਵੀ ਮਿਲਦੀਆਂ ਰਹੀਆਂ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ