Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਬੈਟਮੈਨ ਬਣ ਕੇ ਅਲੀ ਫਜ਼ਲ ਨੇ ਕੀਤੀ ਮਦਦ

April 06, 2020 08:33 AM

ਅਭਿਨੇਤਾ ਅਲੀ ਫਜ਼ਲ ਨੇ ਲੋੜਵੰਦਾਂ ਦੀ ਮਦਦ ਬੜੇ ਦਿਲਚਸਪ ਅੰਦਾਜ਼ ਵਿੱਚ ਕੀਤੀ। ਅਲੀ ਸੁਪਰਹੀਰੋ ਬੈਟਮੈਨ ਦਾ ਮੁਖੌਟਾ ਲਕਾ ਕੇ ਘਰੋਂ ਬਾਹਰ ਨਿਕਲੇ। ਉਨ੍ਹਾਂ ਨੇ ਕਾਲੇ ਰੰਗ ਦਾ ਮਾਸਕ ਪਾਇਆ ਹੋਇਆ ਸੀ। ਉਹ ਖੁਦ ਕਾਰ ਚਲਾ ਕੇ ਮੁੰਬਈ ਦੇ ਵਿਲੇਪਾਰਲੇ ਇਲਾਕੇ ਵਿੱਚ ਮਦਦ ਕਰਨ ਲਈ ਗਏ ਤੇ ਕਾਰ ਵਿੱਚ ਉਨ੍ਹਾਂ ਨੇ ਇੱਕ ਵੀਡੀਓ ਬਣਾਇਆ, ਜਿਸ ਵਿੱਚ ਫਿਲਮ ‘ਵਿਜੈਪਥ’ ਦਾ ਗਾਣਾ ‘ਜਿਸ ਸੇ ਡਰਤੇ ਥੇ, ਵਹੀ ਬਾਤ ਹੋ ਗਈ...’ ਚੱਲ ਰਿਹਾ ਹੈ ਅਤੇ ਅਲੀ ਵੀ ਨਾਲ-ਨਾਲ ਝੂਮ ਰਹੇ ਹਨ। ਇਸ ਵੀਡੀਓ ਦੇ ਨਾਲ ਅਲੀ ਨੇ ਬਾਹਰ ਨਿਕਲਣ ਦੀ ਵਜ੍ਹਾ ਦੱਸੀ।
ਅਲੀ ਨੇ ਲਿਖਿਆ, ਬਾਹਰ ਜੋ ਮੁਸ਼ਕਲਾਂ ਹਨ, ਉਨ੍ਹਾਂ ਨੇ ਦੇਖ ਨਹੀਂ ਪਾਇਆ। ਅਸੀਂ ਕੁਝ ਚੀਜ਼ਾਂ ਜਮ੍ਹਾ ਕੀਤੀਆਂ ਹਨ, ਜਿਸ ਨੂੰ ਅਸੀਂ ਵਿਲੇਪਾਰਲੇ ਭੇਜਾਂਗੇ। ਪੈਟਰੋਲ ਪੰਪ ਕੋਲ ਕੁਝ ਲੋਕ ਹਨ, ਜਿਨ੍ਹਾਂ ਨੂੰ ਖਾਣੇ ਦੀ ਬਹੁਤ ਲੋੜ ਹੈ। ਕੋਈ ਹੋਰ ਵੀ ਹੈ ਤਾਂ ਦੱਸੋ। ਆਪਣਾ ਕੰਮ ਕਰਦੇ ਰਹੋ, ਉਹ ਯੋਗਦਾਨ ਕਿੰਨਾ ਵੱਡਾ ਜਾਂ ਛੋਟਾ ਹੈ, ਇਸ ਨਾਲ ਫਰਕ ਨਹੀਂ ਪੈਂਦਾ। ਇਸ 'ਤੇ ਰਿਚਾ ਚੱਢਾ ਨੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ, ‘ਓਹ ਮੇਰਾ ਦਿਲ।' ਸੰਜੇ ਦੱਤ ਦੀ ਪਤਨੀ ਮਾਨਿਅਤਾ ਦੱਤ ਨੇ ਲਿਖਿਆ, ਬਹੁਤ ਵਧੀਆ ਕੰਮ ਕਰ ਰਹੇ ਹੋ। ਕਈ ਯੂਜ਼ਰਸ ਨੇ ਇਸ 'ਤੇ ਮਜ਼ੇਦਾਰ ਪ੍ਰਤੀਕਿਰਿਆ ਦਿੱਤੀ। ਇੱਕ ਯੂਜਰ ਨੇ ਲਿਖਿਆ ਕਿ ਚੀਨ ਨਾ ਜਾਣਾ, ਨਹੀਂ ਤਾਂ ਉਥੇ ਲੋਕ ਖਾ ਜਾਣਗੇ। ਜ਼ਿਆਦਾਤਰ ਯੂਜ਼ਰਸ ਨੇ ਅਲੀ ਤੋਂ ਉਨ੍ਹਾਂ ਦੀ ਵੈੱਬ ਸੀਰੀਜ਼ ‘ਮਿਰਜ਼ਾਪੁਰ 2’ ਦੀ ਰਿਲੀਜ਼ ਦੇ ਬਾਰੇ ਵੀ ਪੁੱਛਿਆ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ