Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਜ਼ਰਾ ਫਾਸਲੇ ਸੇ ਮਿਲਾ ਕਰੋ..

April 06, 2020 08:26 AM

-ਡਾ. ਕੁਲਦੀਪ ਸਿੰਘ ਦੀਪ
‘ਕੋਈ ਹਾਥ ਭੀ ਨਾ ਮਿਲਾਏਗਾ
ਜੋ ਗਲੇ ਮਿਲੋਗੇ ਤਪਾਕ ਸੇ
ਯੇ ਨਯੇ ਮਿਜ਼ਾਜ ਕਾ ਸ਼ਹਿਰ ਹੈ, ਜ਼ਰਾ ਫਾਸਲੇ ਸੇ ਮਿਲਾ ਕਰੋ।'
ਬਸ਼ੀਰ ਬਦਰ ਦਾ ਇਹ ਸ਼ਿਅਰ ਗਲੋਬਲਾਈਜ਼ੇਸ਼ਨ ਦੇ ਦੌਰ ਵਿੱਚ ਵਿਚਰ ਰਹੇ ਆਧੁਨਿਕ ਮਨੁੱਖ ਦੇ ਸਵਾਰਥੀ ਕਿਰਦਾਰ ਦੀ ਨਿਸ਼ਾਨਦੇਹੀ ਕਰਦਾ ਹੈ। ਹਲਾਤ ਦਾ ਸਿਤਮ ਹੈ ਕਿ ਵਿਸ਼ਵੀਕਰਨ ਦੇ ‘ਆਨਲਾਈਨ ਦੌਰ' ਦੀ ‘ਆਫਲਾਈਨ ਮਹਾਮਾਰੀ' ਕੋਰੋਨਾ ਦੇ ਸੱਚ ਦੀ ਸਥਿਤੀ ਵੀ ਇਹ ਸ਼ੇਅਰ ਬਾਖੂਬੀ ਦੱਸਦਾ ਹੈ। ਕੋਵਿਡ-19 ਨਾਂ ਦਾ ਇਹ ਵਾਇਰਸ ਜਿਸ ਦਾ ‘ਨਿੱਕ-ਨੇਮ' ਕੋਰੋਨਾ ਹੈ, ਅਜਿਹਾ ਲਾਗ ਦਾ ਰੋਗ ਹੈ ਜੋ ਇੱਕ ਤੋਂ ਦੂਜੇ ਮਨੁੱਖ ਤੱਕ ਨੱਕ, ਅੱਖ ਤੇ ਮੂੰਹ ਰਾਹੀਂ ਪਹੁੰਚਦਾ ਹੈ। ਇਸ ਤੋਂ ਬਚਾਅ ਲਈ ਮਨੁੱਖ ਨੂੰ ਜਨਤਕ ਫਾਸਲੇ (ਸੋਸ਼ਲ ਡਿਸਟੈਂਸਿੰਗ) ਦਾ ਸੰਕਲਪ ਹੋਂਦ ਵਿੱਚ ਆਉਂਦਾ ਹੈ। ਇਹ ਹਕੀਕਤ ਹੈ ਕਿ ਜਿਵੇਂ-ਜਿਵੇਂ ਯੁੱਗ ਬਦਲਦਾ ਹੈ, ਜੀਵਨ ਸ਼ੈਲੀ ਬਦਲਦੀ ਹੈ। ਤਿਵੇਂ-ਤਿਵੇਂ ਬਿਮਾਰੀਆਂ ਤੇ ਮਹਾਮਾਰੀਆਂ ਦੇ ਸਰੂਪ ਬਦਲਦੇ ਰਹਿੰਦੇ ਹਨ। ਵੀਹਵੀਂ ਸਦੀ ਵਿਗਿਆਨ ਦੀ ਸਦੀ ਸੀ ਅਤੇ 21ਵੀਂ ਸਦੀ ਵਿਗਿਆਨ ਦੇ ਨਾਲ-ਨਾਲ ਸੂਚਨਾ ਅਤੇ ਤਕਨੀਕ ਵਿੱਚ ਕਰਾਂਤੀ ਦੀ ਸਦੀ ਹੈ। ਵੀਹਵੀਂ ਸਦੀ ਤੋਂ ਪਹਿਲਾਂ ਮਨੁੱਖ ਦਾ ਦਾਇਰਾ ਸਥਾਨਕ ਸੀ।
ਪਹਾੜ, ਦਰਿਆ, ਜੰਗਲ, ਝੀਲਾਂ ਅਤੇ ਸਮੁੰਦਰ ਆਦਿ ਕੁਦਰਤੀ ਵਰਤਾਰੇ ਮਨੁੱਖ ਦਾ ਰਾਹ ਰੋਕ ਲੈਂਦੇ ਸਨ। ਇਸ ਲਈ ਮਨੁੱਖੀ ਲੱਭਤਾਂ ਵੀ ਕੁਝ ਘੇਰਿਆਂ ਤੱਕ ਸੀਮਤ ਹੋ ਜਾਂਦੀਆਂ ਸਨ ਅਤੇ ਆਫ਼ਤਾਂ ਕੁਝ ਖਿੱਤਿਆਂ ਤੱਕ ਸਿਮਟ ਜਾਂਦੀਆਂ ਸਨ। ਜੇ ਇਹ ਕਿਸੇ ਇੱਕ ਘੇਰੇ ਤੋਂ ਪਾਰ ਜਾਂਦੀਆਂ ਸਨ ਤਾਂ ਕਾਫੀ ਵਕਤ ਲੱਗ ਜਾਂਦਾ ਸੀ, ਪਰ ਜਦ ਇਹ ਮਹਾਮਾਰੀਆਂ ਫੈਲ ਜਾਂਦੀਆਂ ਸਨ ਤਾਂ ਇਲਾਜ ਪ੍ਰਣਾਲੀ ਉਨੱਤ ਨਾ ਹੋਣ ਕਾਰਨ ਮੌਤਾਂ ਦੀ ਗਿਣਤੀ ਲੱਖਾਂ-ਕਰੋੜਾਂ ਤੱਕ ਪਹੁੰਚ ਜਾਂਦੀ ਸੀ। ਪੰਜਾਬ ਵਿੱਚ ‘ਕੱਤੇ ਦੀ ਬਿਮਾਰੀ' ਦੇ ਨਾਂ ਨਾਲ ਜਾਣੀ ਜਾਂਦੀ ਪਲੇਗ ਦੀ ਬਿਮਾਰੀ ਇਹੋ ਜਿਹੀ ਹੀ ਮਹਾਮਾਰੀ ਸੀ ਜਿਸ ਨੇ ਕਿਸਾਨਾਂ ਲਈ ਸਭ ਤੋਂ ਵੱਧ ਰੁਝੇਵਿਆਂ ਵਾਲੇ ਮਹੀਨੇ ਕੱਤਕ ਵਿੱਚ ਘਰ-ਘਰ ਸੱਥਰ ਵਿਛਾ ਦਿੱਤੇ ਸਨ। ਇਸੇ ਲਈ ਇਹ ਬਿਮਾਰੀ ਸਾਡੇ ਸੱਭਿਆਚਾਰਕ ਅਚੇਤ ਮਨ ਵਿੱਚ ‘ਕੱਤੇ ਦੀ ਬਿਮਾਰੀ' ਨਾਲ ਜਾਣੀ ਜਾਂਦੀ ਹੈ।
ਪੂਰੇ ਵਿਸ਼ਵ 'ਚ ਅੱਜ ਤੱਕ ਦੀਆਂ ਸਾਰੀਆਂ ਮਹਾਮਾਰੀਆਂ ਦਾ ਇਤਿਹਾਸ ਦੱਸਦਾ ਹੈ ਕਿ ਮਨੁੱਖ ਜਾਤੀ ਨੇ ਸਦੀਆਂ ਦੇ ਇਤਿਹਾਸ ਵਿੱਚ ਬੇਸ਼ੱਕ ਵਿਕਾਸ ਦੇ ਅਨੇਕ ਪੜਾਅ ਤੈਅ ਕੀਤੇ, ਪਰ ਇਹ ਵਿਕਾਸ ਬਹੁਤੀ ਵਾਰ ਅਜਿਹਾ ਬੇਤਰਤੀਬਾ, ਬੇਤੂਕਾ ਅਤੇ ਸਵਾਰਥ ਭਰਪੂਰ ਸੀ ਕਿ ਕੁਦਰਤ ਅਤੇ ਮਨੁੱਖ ਦਾ ਸੰਤੁਲਨ ਵਿਗੜਦਾ ਗਿਆ। ਇਸੇ ਕਾਰਨ ਸਮੇਂ-ਸਮੇੇਂ ਇਹ ਮਹਾਮਾਰੀਆਂ ਫੈਲਦੀਆਂ ਗਈਆਂ। ਇਨ੍ਹਾਂ ਦੇ ਫੈਲਣ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਚੱਲ ਰਹੀ ਵਪਾਰ ਜੰਗ, ਕਬਜ਼ ਕਰਨ ਦੀ ਨੀਤੀ, ਆਬਾਦੀ ਦਾ ਦਬਾਅ, ਸਮਾਜਿਕ ਤੇ ਆਰਥਿਕ ਨਾਬਰਾਬਰੀ, ਹਥਿਆਰਾਂ ਦੇ ਅੰਨ੍ਹਵਾਹ ਜ਼ਖੀਰੇ, ਐਟਮੀ ਪ੍ਰੀਖਣਾਂ 'ਚੋਂ ਪੈਂਦਾ ਹੋਇਆ ਪ੍ਰਦੂਸ਼ਣ, ਗੰਦੀਆਂ-ਮੰਦੀਆਂ ਜੀਣ ਹਾਲਤਾਂ, ਪੌਣ-ਪਾਣੀ ਦਾ ਪ੍ਰਦੂਸ਼ਣ, ਮੌਸਮ ਵਿੱਚ ਆਇਆ ਅਸਾਵਾਪਣ, ਰੁੱਖਾਂ, ਜੰਗਲਾਂ ਅਤੇ ਕੁਦਰਤੀ ਠਾਹਰਾਂ ਦੀ ਕਮੀ ਨਾਲ ਪੈਦਾ ਅਸੰਤੁਲਨ, ਕੁਦਰਤੀ ਸਰੋਤਾਂ ਦੀ ਬੇਤਹਾਸਾਂ ਬਰਬਾਦੀ ਆਦਿ ਅਨੇਕ ਕਾਰਨ ਜ਼ਿੰਮੇਵਾਰ ਹਨ।
ਕੋਰੋਨਾ ਦਾ ਰੋਗ ਚੀਨ ਦੇ ਸ਼ਹਿਰ ਵੁਹਾਨ 'ਚ ਦਸੰਬਰ 2019 ਵਿੱਚ ਪੈਦਾ ਹੋਇਆ ਸੀ। ਕੋਵਿਡ-19 ਕਿਹਾ ਜਾਂਦਾ ਇਹ ਵਾਇਰਸ ਅੱਜ ਵਿਸ਼ਵ ਦੇ ਲਗੱਭਗ ਸਾਰੇ ਦੇਸ਼ਾਂ 'ਚ ਪੁੱਜ ਗਿਆ ਹੈ। ਪੂਰੇ ਵਿਸ਼ਵ ਵਿੱਚ ਇਸ ਦੇ ਲਗੱਭਗ ਅੱਠ ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਕਾਰਨ 68 ਹਜ਼ਾਰ ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ ਤੇ ਢਾਈ ਲੱਕ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ। ਵੱਖ-ਵੱਖ ਮੁਲਕਾਂ ਨੇ ਇਸ ਤੋਂ ਬਚਣ ਲਈ ਮੁਕੰਮਲ ਜਾਂ ਅੰਸ਼ਿਕ ਰੂਪ ਵਿੱਚ ਲਾਕਡਾਊਨ ਕੀਤਾ ਹੈ। ਭਾਰਤ ਵਿੱਚ ਵੀ 21 ਦਿਨ ਮੁਕੰਮਲ ਤੌਰ 'ਤੇ ਲਾਕਡਾਊਨ ਕੀਤਾ ਗਿਆ ਹੈ ਜੋ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਤਾਲਾਬੰਦੀ ਹੈ। ਇਹ ਕੋਰੋਨਾ ਇੱਕ ਵਾਇਰਸ ਨਹੀਂ, ਵਾਇਰਸਾਂ ਦਾ ਪੂਰਾ ਪਰਵਾਰ ਹੈ ਜਿਸ ਵਿੱਚ ਐਮ ਈ ਆਰ ਐਸ ਵਾਇਰਸ, ਸਾਰਸ ਆਦਿ ਕਈ ਵਾਇਰਸ ਹਨ। ਕੋੋਰੋਨਾ ਦੇ ਸਬੰਧ ਵਿੱਚ ਪਹਿਲੀ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਉਸ ਵਿਅਕਤੀ ਤੋਂ ਤੁਹਾਡੇ ਤੱਕ ਆਵੇਗਾ ਜੋ ਪਹਿਲਾਂ ਹੀ ਇਸ ਤੋਂ ਪ੍ਰਭਾਵਿਤ ਹੈ। ਇਸੇ ਲਈ ਇਸ ਤੋਂ ਬਚਣ ਲਈ ‘ਜਨਤਕ ਫਾਸਲੇ' (ਸੋਸ਼ਲ ਡਿਸਟੈਂਸਿੰਗ) ਦਾ ਸੰਕਲਪ ਪੈਦਾ ਹੋਇਆ ਹੈ ਭਾਵ ‘ਦੂਰੀ ਬਣਾਓ ਅਤੇ ਮੌਜ ਉਡਾਓ।'
ਉਂਜ ਇਹ ਜਿੰਨਾ ਕਹਿਣਾ ਸੁਖਾਲਾ ਹੈ, ਕਰਨਾ ਓਨਾ ਔਖਾ ਹੈ। ਅਸੀਂ ਬਹੁਤ ਸਾਰੇ ਕਾਰਨਾਂ ਕਰ ਕੇ ਸਮਾਜ ਵਿੱਚ ਇੱਕ-ਦੂਜੇ ਨਾਲ ਜੁੜੇ ਹੁੰਦੇ ਹਾਂ। ਮਨੁੱਖੀ ਸਬੰਧਾਂ ਦੀ ਲੜੀ ਕਾਰਨ ਕੋਰੋਨਾ ਅੱਗੇ ਤੋਂ ਅੱਗੇ ਫੈਲਦਾ ਜਾ ਰਿਹਾ ਹੈ। ਇਹ ਵਾਇਰਸ 2+2+2+2+2+2 ਦੇ ਹਿਸਾਬ ਨਾਲ ਨਹੀਂ ਵੱਧਦਾ, ਬਲਕਿ 2ਣ2ਣ4ਣ16ਣ196 ਦੇ ਹਿਸਾਬ ਨਾਲ ਦਿਨਾਂ ਵਿੱਚ ਹੀ ਲੱਖਾਂ-ਕਰੋੜਾਂ ਲੋਕਾਂ ਨੂੰ ਸ਼ਿਕਾਰ ਬਣਾ ਲੈਂਦਾ ਹੈ। ਜਿਹੜਾ ਮੁਲਕ ਕੋਰੋਨਾ ਪ੍ਰਭਾਵਿਤ ਬੰਦਿਆਂ ਦੀ ਪਛਾਣ ਕਰਕੇ ਸੰਪਰਕ ਚੇਨ ਤੇ ਸਪਲਾਈ ਚੇਨ ਤੋੜ ਦਿੰਦਾ ਹੈ, ਉਹ ਇਸ ਨੂੰ ਰੋਕ ਲੈਂਦਾ ਹੈ। ਜੋ ਦੇਸ਼ ਅਜਿਹਾ ਨਹੀਂ ਕਰਦੇ ਉਹ ਮਨੁੱਖੀ, ਮਾਨਸਿਕ, ਸਰੀਰਕ, ਸਮਾਜਿਕ ਅਤੇ ਆਰਥਿਕ ਤਬਾਹੀ ਦੇ ਰਾਹ 'ਤੇ ਤੁਰ ਪੈਂਦੇ ਹਨ। ਅੱਖ, ਨੱਕ, ਮੂੰਹ ਅਤੇ ਹੱਥ ਇਸ ਵਾਇਰਸ ਤੋਂ ਪ੍ਰਭਾਵਿਤ ਹੋਣ ਦੇ ਸੰਵੇਦਨਸ਼ੀਲ ਰਸਤੇ ਹਨ। ਕੋਰੋਨਾ ਪੀੜਤ ਵਿਅਕਤੀ ਜਦ ਕਿਸੇ ਨਾਲ ਹੱਥ ਮਿਲਾਉਂਦਾ ਜਾਂ ਛਿੱਕਦਾ ਜਾਂ ਖੰਘਦਾ ਜਾਂ ਵਸਤਾਂ ਨੂੰ ਛੂੰਹਦਾ ਹੈ ਤਾਂ ਇਹ ਉਸ ਤੋਂ ਅੱਗੇ ਹੋਰਾਂ ਵਿੱਚ ਫੈਲਦਾ ਜਾਂਦਾ ਹੈ। ਪਹਿਲੀ ਗੱਲ ਇਹ ਹੈ ਕਿ ਕੋਰੋਨਾ ਤੋਂ ਘਬਰਾਉਣ ਦੀ ਲੋੜ ਨਹੀਂ। ਹਰ ਸੰਕਟ ਸਾਨੂੰ ਸਿੱਖਣ ਦੇ ਨਵੇਂ ਮੌਕੇ ਦਿੰਦਾ ਹੈ। ਇਸ ਵਾਰ ਵੀ ਸਿੱਖੋ। ਇਹ ਸਾਨੂੰ ਆਪਣੀ ਜੀਵਨ-ਸ਼ੈਲੀ ਬਦਲਣ ਦੇ ਨਵੇਂ ਮੌਕੇ ਦੇ ਰਿਹਾ ਹੈ। ਆਪਣੀਆਂ ਲੋੜਾਂ ਘਟਾਈਏਂ। ਭਾਂਤ-ਭਾਂਤ ਦੇ ਹਾਰਡ, ਜੰਕ ਤੇ ਫਾਸਟ ਫੂਡ ਸਾਡੇ ਸੁਭਾਅ ਦਾ ਹਿੱਸਾ ਬਣਦੇ ਜਾ ਰਹੇ ਸਨ। ਕੋਰੋਨਾ ਸਾਨੂੰ ਆਪਣੇ ਘਰ ਤੱਕ ਸੀਮਤ ਕਰਕੇ ਇਨ੍ਹਾਂ ਬਾਜ਼ਾਰੂ ਵਸਤਾਂ ਨੂੰ ਖਾਣ ਤੋਂ ਵਰਜਦਾ ਹੈ। ਸੰਕਟ ਦੀ ਘੜੀ ਵਿੱਚ ਸਾਨੂੰ ਆਪਣਾ ਵਕਤ ਸਿਰਜਣਾਤਮਕ ਕੰਮਾਂ ਵਿੱਚ ਲਾਉਣਾ ਚਾਹੀਦਾ ਹੈ। ਦੋਸਤੋ! ਬੇਲੋੜਾ ਬਾਹਰ ਜਾਣ ਤੋਂ ਗੁਰੇਜ਼ ਕਰੋ।
ਜੇ ਡਿਉੂਟੀ ਜਾਂ ਹੋਰ ਜ਼ਰੂਰੀ ਲੋੜਾਂ ਕਾਰਨ ਬਾਹਰ ਜਾਣਾ ਪੈ ਜਾਵੇ ਤਾਂ ਘੱਟ ਤੋਂ ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੋ। ਵਾਰ-ਵਾਰ ਸਾਬਣ ਜਾਂ ਅਲਕੋਹਲ ਵਾਲੇ ਹੈਂਡ ਰਬ ਨਾਲ ਹੱਥ ਧੋਤੇ ਜਾਣ। ਅਣਧੋਤੇ ਹੱਥਾਂ ਨਾਲ ਨੱਕ, ਅੱਖਾਂ ਅਤੇ ਮੂੰਹ ਨਾ ਛੂਹੋ। ਹੋਰਾਂ ਨੂੰ ਦੂਰੋਂ ਹੱਥ ਜੋੜ ਕੇ ਨਮਸਤੇ ਜਾਂ ਸਤਿ ਸ੍ਰੀ ਅਕਾਲ ਕਹੋ। ਹੱਥ ਮਿਲਾਉਣ ਦੀ ਆਦਤ ਛੱਡਣ ਵਿੱਚ ਹੀ ਭਲਾਈ ਹੈ। ਸਫ਼ਾਈ ਦਾ ਪੂਰਾ ਖ਼ਿਆਲ ਰੱਖੋ। ਤੁਸੀਂ ਹੱਥਾਂ, ਮੋਬਾਈਲ, ਰਿਮੋਟ ਅਤੇ ਅਜਿਹੀਆਂ ਹੋਰ ਅਨੇਕਾਂ ਚੀਜ਼ਾਂ 'ਤੇ ਬੇਸ਼ੁਮਾਰ ਵਾਇਰਸ ਚੁੱਕੀ ਫਿਰਦੇ ਹੋ। ਇਹ ਚੇਤੇ ਰੱਖੋ ਕਿ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਮਤਲਬ ਮੌਤ ਨਹੀਂ। ਤੱਥ ਇਹ ਹੈ ਕਿ ਬਜ਼ੁਰਗਾਂ, ਬੱਚਿਆਂ, ਬਿਮਾਰਾਂ ਤੇ ਕਮਜ਼ੋਰ ਇੱਛਾ ਸ਼ਕਤੀ ਵਾਲੇ ਲੋਕਾਂ 'ਤੇ ਹੀ ਇਹ ਜਾਨਲੇਵਾ ਹੋ ਸਕਦਾ ਹੈ। ਇੱਕ ਆਮ ਇਨਸਾਨ ਕੁਝ ਦਿਨ ਵੱਖਰਾ ਰਹਿ ਕੇ ਅਤੇ ਸਾਧਾਰਨ ਡੋਜ਼ ਲੈ ਕੇ ਪੂਰੀ ਤਰ੍ਹਾਂ ਤੰਦਰੁਸਤ ਹੋ ਸਕਦਾ ਹੈ। ਕੋਰੋਨਾ ਦੀ ਸਮੱਸਿਆ ਇਹ ਨਹੀਂ ਕਿ ਇਸ ਜਾਨ ਲੈਂਦਾ ਹੈ, ਬਲਕਿ ਇਹ ਹੈ ਕਿ ਇਹ ਬਹੁਤ ਜਲਦ ਫੈਲਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ