Welcome to Canadian Punjabi Post
Follow us on

27

March 2019
ਅੰਤਰਰਾਸ਼ਟਰੀ

ਅਫ਼ਗਾਨਿਸਤਾਨ `ਚ ਹੈਲੀਕਾਪਟਰ ਹਾਦਸੇ ਕਾਰਨ 25 ਜਣਿਆਂ ਦੀ ਮੌਤ

November 01, 2018 08:20 AM

ਕਾਬੁਲ, 31 ਅਕਤੂਬਰ (ਪੋਸਟ ਬਿਊਰੋ)- ਅਫ਼ਗਾਨਿਸਤਾਨ ਵਿਚ ਅੱਜ ਇਕ ਫ਼ੌਜੀ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਪੱਛਮੀ ਫਰਾਹ ਸੂਬੇ ਵਿਚ ਹੋਈ ਇਸ ਦੁਰਘਟਨਾ ਵਿਚ ਸਾਰੇ 25 ਸਵਾਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਇਕ ਫ਼ੌਜੀ ਕਮਾਂਡਰ ਅਤੇ ਮਈ ਵਿਚ ਤਾਲਿਬਾਨ ਦੇ ਖ਼ਿਲਾਫ਼ ਅਹਿਮ ਭੂਮਿਕਾ ਨਿਭਾਉਣ ਵਾਲੀ ਸੂਬਾ ਕੌਂਸਲ ਦਾ ਮੁਖੀ ਸ਼ਾਮਿਲ ਸਨ। ਤਾਲਿਬਾਨ ਅੱਤਵਾਦੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਹੈਲੀਕਾਪਟਰ ਡੇਗਿਆ ਹੈ।
ਗਵਰਨਰ ਦੇ ਬੁਲਾਰੇ ਮੁਹੰਮਦ ਨਾਸੇਰ ਮੇਹਰੀ ਨੇ ਦੱਸਿਆ ਕਿ ਦੋ ਫ਼ੌਜੀ ਹੈਲੀਕਾਪਟਰਾਂ ਨੇ ਫਰਾਹ ਸੂਬੇ ਨੇੜਲੇ ਹੇਰਾਤ ਸੂਬੇ ਲਈ ਉਡਾਣ ਭਰੀ ਸੀ। ਘੱਟ ਰੋਸ਼ਨੀ ਕਾਰਨ ਇਕ ਹੈਲੀਕਾਪਟਰ ਦਾ ਕੰਟਰੋਲ ਟੁੱਟ ਗਿਆ ਅਤੇ ਪਹਾੜੀ ਨਾਲ ਜਾ ਟਕਰਾਇਆ। ਇਸ ਵਿੱਚ ਫ਼ੌਜੀ ਕਮਾਂਡਰ ਨੇਮਾਤੁੱਲਾ ਖਲੀਲ ਤੇ ਸੂਬਾ ਕੌਂਸਲ ਦੇ ਮੁਖੀ ਫਰੀਦ ਬਖਤਿਆਰ ਵੀ ਬੈਠੇ ਸਨ। ਹੋਰ ਮ੍ਰਿਤਕਾਂ ਵਿੱਚ ਚਾਲਕ ਦਲ ਦੇ ਇਲਾਵਾ ਫ਼ੌਜੀ ਅਤੇ ਕੌਂਸਲ ਦੇ ਮੈਂਬਰ ਸ਼ਾਮਲ ਸਨ। ਪਿਛਲੇ ਦਿਨਾਂ ਵਿਚ ਇਹ ਦੂਜਾ ਫ਼ੌਜੀ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ ਹੈ। ਸਤੰਬਰ ਵਿਚ ਅਜਿਹੇ ਹੀ ਹਾਦਸੇ `ਚ ਹੈਲੀਕਾਪਟਰ ਵਿਚ ਸਵਾਰ ਚਾਲਕ ਦਲ ਦੇ ਸਾਰੇ ਮੈਂਬਰ ਮਾਰੇ ਗਏ ਸਨ।
ਇਸ ਦੌਰਾਨ ਅਫ਼ਗਾਨਿਸਤਾਨ ਦੀ ਸਭ ਤੋਂ ਵੱਡੀ ਜੇਲ੍ਹ ਪੁਲ-ਏ-ਚਰਖੀ ਦੇ ਗੇਟ ਸਾਹਮਣੇ ਆਤਮਘਾਤੀ ਹਮਲੇ ਵਿਚ ਛੇ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਕਾਬੁਲ ਦੀ ਇਸ ਜੇਲ੍ਹ `ਚ ਕਈ ਤਾਲਿਬਾਨ ਅੱਤਵਾਦੀਆਂ ਸਣੇ ਸੈਂਕੜੇ ਕੈਦੀ ਹਨ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਜੀਬ ਦਾਨਿਸ਼ ਨੇ ਦੱਸਿਆ ਕਿ ਹਮਲਾਵਰ ਨੇ ਜੇਲ੍ਹ ਦੇ ਕਰਮਚਾਰੀਆਂ ਨੂੰ ਲੈ ਕੇ ਆ ਰਹੇ ਵਾਹਨ ਦੇ ਨੇੜੇ ਪੁੱਜ ਕੇ ਖ਼ੁਦ ਨੂੰ ਉਡਾ ਲਿਆ। ਹਮਲੇ ਵਿਚ ਛੇ ਦੀ ਮੌਤ ਹੋ ਗਈ ਅਤੇ ਅੱਠ ਲੋਕ ਜ਼ਖ਼ਮੀ ਹੋ ਗਏ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਐੱਨ.ਆਈ.ਟੀ.ਟੀ. ਕਾਲਜ ਮੈਨੁਕਾਓ ਵਿਖੇ ਲੈਵਲ-5 ਅਤੇ ਲੈਵਲ-6 ਦਾ ਬਿਜਨਸ ਡਿਪਲੋਮਾ ਬੰਦ
ਔਕਲੈਂਡ ਕ੍ਰਿਕਟ ਵੱਲੋਂ ਕਰਵਾਏ ਗਏ ਟੀ-20 ਲੀਗ-1ਏ ਗ੍ਰੇਡ ਦੀ ਟ੍ਰਾਫੀ `ਤੇ 'ਸੁਪਰਜਾਇੰਟਸ' ਨੇ ਕੀਤਾ ਕਬਜ਼ਾ
ਦੇਸ਼ ਧਰੋਹ ਕੇਸ ਵਿੱਚ ਅਦਾਲਤ ਨੇ ਮੁਸ਼ੱਰਫ ਨੂੰ 3 ਬਦਲ ਦਿੱਤੇ
ਦੁਬਈ ਦੇ ਹਸਪਤਾਲ 'ਚ ਦਾਖਲ ਪੰਜਾਬੀ ਦਾ ਬਿੱਲ ਅਠਾਰਾਂ ਲੱਖ ਨੂੰ ਟੱਪਿਆ
ਮੋਦੀ ਨੇ ਟਵਿੱਟਰ 'ਤੇ ਘੇਰਾ ਵਧਾਉਣ ਲਈ ਲਿਆ ਸੀ ਉਘੀਆਂ ਹਸਤੀਆਂ ਦਾ ਸਹਾਰਾ
ਅਮਰੀਕਾ ਨੇ ਮੇਰੇ ਕਤਲ ਦੀ ਸਾਜ਼ਿਸ਼ ਲਈ ਦਿੱਤੀ ਮਦਦ: ਮਾਦੁਰੋ
ਭਾਰਤ ਵਿੱਚ ਐੱਚ ਆਈ ਵੀ ਪੀੜਤਾਂ ਵਿੱਚ ਟੀ ਬੀ ਨਾਲ ਮਰਨ ਦੀ ਦਰ 84 ਫੀਸਦੀ ਤੱਕ ਘਟੀ
ਸਕਾਟਲੈਂਡ ਯਾਰਡ ਦੀ ਇਮਾਰਤ ਨੂੰ ਆਲੀਸ਼ਾਨ ਹੋਟਲ ਵਿੱਚ ਬਦਲ ਦਿੱਤਾ ਗਿਆ
ਬ੍ਰਿਟੇਨ ਦੇ ਏਸ਼ੀਆਈ ਧਨ ਕੁਬੇਰਾਂ ਵਿਚਾਲੇ ਹਿੰਦੂਜਾ ਪਰਿਵਾਰ ਫਿਰ ਨੰਬਰ ਵੰਨ
ਭਾਰਤੀ ਲੋਕਾਂ ਦੇ ਘਰਾਂ ਤੋਂ ਬੀਤੇ ਸਾਲਾਂ ਦੇ ਦੌਰਾਨ 1280 ਕਰੋੜ ਦੇ ਗਹਿਣੇ ਚੋਰੀ