Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਭਾਰਤ

ਭਾਰਤ ਵਿੱਚ ਇਕੋ ਦਿਨ ਵਿੱਚ ਕੋਰੋਨਾ ਦੇ 535 ਨਵੇਂ ਕੇਸ ਲੱਭੇ

April 05, 2020 10:22 AM

* ਯੂ ਪੀ ਵਿੱਚ 40, ਦਿੱਲੀ ਦੇ 59 ਦੇ 42 ਤਬਲੀਗੀ ਪ੍ਰਭਾਵਤ ਨਿਕਲੇ

ਨਵੀਂ ਦਿੱਲੀ, 4 ਅਪਰੈਲ, (ਪੋਸਟ ਬਿਊਰੋ)- ਭਾਰਤ ਵਿੱਚ ਕੋਰੋਨਾ ਦੀ ਇਨਫੈਕਸ਼ਨ ਦੇ ਕੇਸ ਵਧ ਰਹੇ ਹਨ ਤੇ ਸ਼ਨੀਵਾਰ ਸ਼ਾਮ ਤੱਕ 500 ਤੋਂ ਵੱਧ ਨਵੇਂ ਕੇਸ ਪਤਾ ਲੱਗਣ ਨਾਲ ਇਹ ਅੰਕੜਾ ਸਾਢੇ ਤਿੰਨ ਹਜ਼ਾਰ ਤੋਂ ਟੱਪ ਗਿਆ ਹੈ, ਜਿਨ੍ਹਾਂ ਵਿੱਚੋਂ ਲਗਪਗ ਅੱਧੇ ਲੋਕ ਤਬਲੀਗੀ ਜਮਾਤ ਵਾਲੇ ਹਨ। ਮੌਤਾਂ ਦੀ ਗਿਣਤੀ 100 ਤੋਂ ਟੱਪ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ਨਿਚਰਵਾਰ ਨੂੰ ਮਹਾਰਾਸ਼ਟਰ ਵਿੱਚ ਛੇ ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਚਾਰ ਮੌਤਾਂ ਇਕੱਲੇ ਮੁੰਬਈ ਵਿੱਚ ਹੋਈਆਂ ਹਨ। ਤਾਮਿਲ ਨਾਡੂ ਵਿੱਚ ਦੋ ਅਤੇ ਕਰਨਾਟਕ, ਗੁਜਰਾਤ ਤੇ ਰਾਜਸਥਾਨ ਵਿੱਚ ਇਕ-ਇਕ ਮੌਤ ਕੋਰੋਨਾ ਕਾਰਨ ਹੋਈ ਹੈ। ਇਸ ਦੌਰਾਨ ਮਹਾਰਾਸ਼ਟਰ ਵਿੱਚ 145 ਨਵੇਂ ਕੇਸ ਮਿਲੇ ਹਨ। ਇਨ੍ਹਾਂ ਵਿਚੋਂ ਇਕੱਲੇ ਮੁੰਬਈ ਵਿੱਚ 52 ਕੇਸ ਹਨ। ਇਸ ਰਾਜ ਵਿੱਚ ਕੋਰੋਨਾ ਤੋਂ ਪ੍ਰਭਾਵਤ ਲੋਕਾਂ ਦੀ ਗਿਣਤੀ 635 ਹੋ ਗਈ ਹੈ। ਤਾਮਿਲ ਨਾਡੂ ਤੋਂ ਅੱਜ ਸ਼ਾਮ ਤੱਕ 74 ਨਵੇਂ ਕੇਸ ਲੱਭੇ ਹਨ, ਜਿਨ੍ਹਾਂ ਵਿਚੋਂ 73 ਲੋਕ ਦਿੱਲੀ ਵਿੱਚ ਤਬਲੀਗੀ ਜਮਾਤ ਦੇ ਪ੍ਰੋਗਰਾਮ ਵਿੱਚ ਹੋ ਕੇ ਮੁੜੇ ਸਨ। ਇਨ੍ਹਾਂ ਨਾਲ ਇਸ ਰਾਜ ਵਿੱਚ ਕੇਸਾਂ ਦੀ ਗਿਣਤੀ 485 ਹੋ ਗਈ ਹੈ। ਕੇਰਲ ਵਿੱਚ ਮਿਲੇ 11 ਨਵੇਂ ਕੇਸਾਂ ਵਿੱਚੋਂ ਤਿੰਨ ਜਣੇ ਤਬਲੀਗ ਵਾਲੇ ਹਨ। ਇਸ ਨਾਲ ਰਾਜ ਵਿੱਚ ਕੁਲ 306 ਕੇਸ ਹੋ ਗਏ ਤੇ ਦੋ ਦੀ ਮੌਤ ਹੋ ਚੁੱਕੀ ਹੈ। ਕਰਨਾਟਕ ਵਿੱਚ 16 ਨਵੇਂ ਪੌਜ਼ਿਟਿਵ ਕੇਸ ਮਿਲਣ ਨਾਲ ਕੁੱਲ ਗਿਣਤੀ 144 ਹੋ ਗਈ ਹੈ। ਆਂਧਰਾ ਪ੍ਰਦੇਸ਼ ਵਿੱਚ 26 ਨਵੇਂ ਕੇਸ ਪਤਾ ਲੱਗੇ ਹਨ ਤੇ ਸਾਰੇ ਲੋਕ ਤਬਲੀਗੀ ਹਨ। ਇਨ੍ਹਾਂ ਵਿੱਚ ਸੱਤ ਔਰਤਾਂ ਵੀ ਹਨ। ਇਸ ਰਾਜ ਵਿੱਚ ਕੇਸਾਂ ਦੀ ਗਿਣਤੀ 190 ਹੋ ਗਈ ਹੈ। ਗੁਜਰਾਤ ਵਿੱਚ 13 ਨਵੇਂ ਕੇਸਾਂ ਨਾਲ ਪ੍ਰਭਾਵਤ ਲੋਕਾਂ ਦੀ ਗਿਣਤੀ 108 ਹੋ ਗਈ ਹੈ ਤੇ ਉੱਤਰ ਪ੍ਰਦੇਸ਼ ਵਿੱਚ 52 ਨਵੇਂ ਕੇਸ ਮਿਲੇ ਹਨ, ਜਿਨ੍ਹਾਂ ਵਿਚੋਂ 40 ਤਬਲੀਗ ਵਾਲੇ ਹਨ। ਏਥੇ ਕੁਲ ਕੇਸ 234 ਹੋ ਗਏ ਹਨ। ਬੰਗਾਲ ਵਿੱਚ 11 ਨਵੇਂ ਕੇਸਾਂ ਵਿੱਚੋਂ ਇਕ ਤਬਲੀਗੀ ਹੈ ਤੇ ਕੁਲ ਗਿਣਤੀ 49 ਹੋ ਗਈ ਹੈ। ਜੰਮੂ-ਕਸ਼ਮੀਰ ਵਿੱਚ ਛੇ ਤਬਲੀਗੀ ਲੋਕਾਂ ਦੇ ਨਾਲ 17 ਲੋਕਾਂ ਦੀ ਰਿਪੋਰਟ ਪੌਜ਼ਿਟਿਵ ਮਿਲਣ ਨਾਲ ਪ੍ਰਭਾਵਤ ਲੋਕਾਂ ਦਾ ਅੰਕੜਾ 92 ਹੋ ਗਿਆ ਹੈ। ਦਿੱਲੀ ਤੋਂ 59 ਨਵੇਂ ਕੇਸ ਮਿਲੇ ਹਨ, ਜਿਨ੍ਹਾਂ ਵਿਚੋਂ 42 ਤਬਲੀਗ ਵਾਲੇ ਹਨ ਅਤੇ ਕੁਲ ਗਿਣਤੀ 445 ਹੋ ਗਈ ਹੈ। ਰਾਜਸਥਾਨ ਵਿੱਚ 22 ਨਵੇਂ ਕੇਸ ਮਿਲੇ ਹਨ, ਜਿਨ੍ਹਾਂ ਵਿਚੋਂ 10 ਤਬਲੀਗ ਵਾਲੇ ਦੱਸੇ ਗਏ ਅਤੇ ਕੁਲ ਕੇਸ 200 ਹੋ ਗਏ ਹਨ। ਛੇ ਨਵੇਂ ਕੇਸਾਂ ਦੇ ਨਾਲ ਮੱਧ ਪ੍ਰਦੇਸ਼ ਵਿੱਚ ਗਿਣਤੀ 178 ਹੋ ਗਈ ਹੈ। ਛੱਤੀਸਗੜ੍ਹ ਵਿੱਚ ਮਿਲਿਆ ਨਵਾਂ ਕੇਸ ਵੀ ਤਬਲੀਗ ਦਾ ਹੈ। ਹਰਿਆਣਾ ਵਿੱਚ 12 ਨਵੇਂ ਕੇਸਾਂ ਨਾਲ ਕੁੱਲ ਗਿਣਤੀ 70 ਹੋ ਗਈ ਹੈ। ਉੱਤਰਾਖੰਡ ਵਿੱਚ ਛੇ ਨਵੇਂ ਕੇਸ ਮਿਲੇ ਅਤੇ ਸਾਰੇ ਤਬਲੀਗੀ ਹਨ ਤੇ ਏਥੇ ਕੁੱਲ ਕੇਸ 22 ਹੋ ਗਏ ਹਨ। ਪੂਰਬ ਉੱਤਰ ਵਿੱਚ ਪੰਜ ਨਵੇਂ ਕੇਸਾਂ ਨਾਲ ਕੁੱਲ ਗਿਣਤੀ 29 ਹੋ ਗਈ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼