Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਟਰੰਪ ਪਰਵਾਰ ਵੀ ਕੋਰੋਨਾ ਦੀ ਮਾਰ ਤੋਂ ਬਚ ਨਹੀਂ ਸਕਿਆ

April 04, 2020 11:22 PM

ਨਿਊਯਾਰਕ, 4 ਅਪ੍ਰੈਲ (ਪੋਸਟ ਬਿਊਰੋ)- ਦੁਨੀਆ ਦੀ ਮਹਾਸ਼ਕਤੀ ਅਮਰੀਕਾ ਕੋਰੋਨਾ ਵਾਇਰਸ ਅੱਗੇ ਬੇਵੱਸ ਵਿਖਾਈ ਦੇ ਰਿਹਾ ਹੈ। ਕੁਝ ਹਫ਼ਤੇ ਪਹਿਲਾਂ ਤੱਕ ਕੋਰੋਨਾ ਦਾ ਮਜ਼ਾਕ ਉਡਾਉਣ ਵਾਲੇ ਟਰੰਪ ਵੀ ਇਸ ਤੋਂ ਨਹੀਂ ਬਚ ਸਕੇ। ਉਨ੍ਹਾਂ ਦੀ ਪਰਵਾਰਕ ਕੰਪਨੀ ਟਰੰਪ ਆਰਗੇਨਾਈਜ਼ੇਸ਼ਨ ਨੇ ਡਿਊਸ਼ ਬੈਂਕ ਵਰਗੇ ਕਰਜ਼ਦਾਤਿਆਂ ਨੂੰ ਕਿਹਾ ਹੈ ਕਿ ਕੀ ਉਹ ਕੋਰੋਨਾ ਵਾਇਰਸ ਮਹਾਮਾਰੀ ਨਾਲ ਆਰਥਿਕ ਨੁਕਸਾਨ ਕਾਰਨ ਕਰਜ਼ਾ ਅਦਾਇਗੀ 'ਚ ਦੇਰੀ ਕਰ ਸਕਦੀ ਹੈ?
ਅਸਲ ਵਿੱਚ ਟਰੰਪ ਵੱਲੋਂ ਬਣਾਈਆਂ ਕੰਪਨੀਆਂ ਦੇ ਟਰੰਪ ਆਰਗੇਨਾਈਜ਼ੇਸ਼ਨ, ਜਿਸ ਦਾ ਸੰਚਾਲਨ ਉਨ੍ਹਾਂ ਦੇ ਬੇਟੇ ਕਰਦੇ ਹਨ, ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੱਗੀਆਂ ਪਾਬੰਦੀਆਂ ਨਾਲ ਦੂਜੀਆਂ ਕੰਪਨੀਆਂ ਵਾਂਗ ਘਾਟਾ ਝੱਲਣਾ ਪੈ ਰਿਹਾ ਹੈ। ਨਿਊਯਾਰਕ ਟਾਈਮਸ ਦੀ ਰਿਪੋਰਟ ਹੈ ਕਿ ਟਰੰਪ ਆਰਗੇਨਾਈਜ਼ੇਸ਼ਨ ਨੇ ਮਾਰਚ ਅੰਤ 'ਚ ਡਿਊਸ਼ ਬੈਂਕ ਨਾਲ ਸੰਪਰਕ ਕੀਤਾ ਅਤੇ ਕਰਜ਼ਾ ਅਦਾਇਗੀ ਦੀ ਸਮਾਂ-ਹੱਦ ਵਧਾਉਣ ਬਾਰੇ ਪੁੱਛਿਆ। ਆਰਗੇਨਾਈਜ਼ੇਸ਼ਨ ਦੇ ਕਾਰਜਕਾਰੀ ਵਾਈਸ ਚੇਅਰਮੈਨ ਤੇ ਟਰੰਪ ਦੇ ਬੇਟੇ ਏਰਿਕ ਨੇ ਦੱਸਿਆ ਕਿ ਇਨ੍ਹੀ ਦਿਨੀਂ ਹਰ ਕੋਈ ਇੱਕ-ਦੂਜੇ ਦੀ ਮਦਦ ਕਰ ਰਿਹਾ ਹੈ। ਸੂਤਰਾਂ ਅਨੁਸਾਰ ਡਿਊਸ਼ ਬੈਂਕ ਦਾ ਟਰੰਪ ਆਰਗੇਨਾਈਜ਼ੇਸ਼ਨ 'ਤੇ ਕਈ ਸੌ ਕਰੋੜ ਡਾਲਰ ਬਕਾਇਆ ਹੈ। ਗਰੁੱਪ ਨੇ ਟਰੰਪ ਇੰਟਰਨੈਸ਼ਨਲ ਗੋਲਫ ਕਲੱਬ ਅਤੇ ਕੁਝ ਹੋਰ ਜਾਇਦਾਦਾਂ ਦੇ ਕਿਰਾਏ ਨੂੰ ਟਾਲਣ ਦੀ ਵੀ ਅਪੀਲ ਕੀਤੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ