Welcome to Canadian Punjabi Post
Follow us on

24

March 2019
ਅੰਤਰਰਾਸ਼ਟਰੀ

ਟਰੰਪ ਵੱਲੋਂ ਜਮਾਂਦਰੂ ਨਾਗਰਿਕਤਾ ਨੂੰ ਖਤਮ ਕਰਨ ਦੇ ਫੈਸਲੇ ਦੀ ਆਲੋਚਨਾ

November 01, 2018 08:07 AM

ਵਾਸ਼ਿੰਗਟਨ, 31 ਅਕਤੂਬਰ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਵਿਚ ਜਨਮ ਲੈਣ ਵਾਲੇ ਅਜਿਹੇ ਬੱਚਿਆਂ ਦੀ ਜਮਾਂਦਰੂ ਨਾਗਰਿਕਤਾ ਦੇ ਅਧਿਕਾਰ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ ਜਿਨ੍ਹਾਂ ਦੇ ਮਾਤਾ-ਪਿਤਾ ਅਮਰੀਕੀ ਨਾਗਰਿਕ ਨਹੀਂ। ਇਸ ਲਈ ਰਾਸ਼ਟਰਪਤੀ ਨੇ ਸ਼ਾਸਕੀ ਹੁਕਮ ਕਰਨ ਦੀ ਗੱਲ ਕਹੀ ਹੈ, ਜਿਸ ਦੀ ਆਲੋਚਨਾ ਹੋ ਰਹੀ ਹੈ। ਖੁਦ ਟਰੰਪ ਦੀ ਰੀਪਬਲਿਕਨ ਪਾਰਟੀ ਤੋਂ ਵੀ ਆਲੋਚਨਾ ਦੀਆਂ ਆਵਾਜਾਂ ਉੱਠ ਰਹੀਆਂ ਹਨ।
ਇਸ ਸੰਬੰਧ ਵਿੱਚ ਡੋਨਾਲਡ ਟਰੰਪ ਨੇ ਇਕ ਸਮਾਚਾਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਜਮਾਂਦਰੂ ਨਾਗਰਿਕਤਾ ਨੂੰ ਖਤਮ ਕਰਨਾ ਹੋਵੇਗਾ ਅਤੇ ਇਹ ਕੰਮ ਸ਼ਾਸਕੀ ਆਦੇਸ਼ ਨਾਲ ਹੋਵੇਗਾ। ਅਮਰੀਕਾ ਦੀ ਪ੍ਰਤੀਨਿਧੀ ਸਭਾ ਦੇ ਸਪੀਕਰ, ਕਾਂਗਰਸ ਮੈਂਬਰ ਪੌਲ ਰਯਾਨ ਨੇ ਕਿਹਾ, ‘ਤੁਸੀਂ ਸ਼ਾਸਕੀ ਆਦੇਸ਼ ਨਾਲ ਜਮਾਂਦਰੂ ਨਾਗਰਿਕਤਾ ਖਤਮ ਨਹੀਂ ਕਰ ਸਕਦੇ।`` ਰਯਾਨ ਨੇ ਕੇਂਟੁਕੀ ਦੇ ਲੇਸਿੰਗਟਨ ਦੇ ਸਥਾਨਕ ਰੇਡੀਓ ਸਟੇਸ਼ਨ ਨੂੰ ਕਿਹਾ, ‘ਜਦੋਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ਾਸਕੀ ਆਦੇਸ਼ ਨਾਲ ਇਮੀਗ੍ਰੇਸ਼ਨ ਨਿਯਮ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਉਦੋਂ ਵੀ ਅਸੀਂ ਇਸ ਫੈਸਲੇ ਨੂੰ ਪਸੰਦ ਨਹੀਂ ਕੀਤਾ ਸੀ ਅਤੇ ਕੰਜ਼ਰਵੇਟਿਵ ਪਾਰਟੀ ਤੋਂ ਹੋਣ ਦੇ ਨਾਤੇ ਅਸੀਂ ਸੰਵਿਧਾਨ ਵਿਚ ਵਿਸ਼ਵਾਸ ਰੱਖਦੇ ਹਾਂ।`
ਵਰਤਮਾਨ ਕਾਨੂੰਨ ਮੁਤਾਬਕ ਅਮਰੀਕਾ ਵਿਚ ਜਨਮ ਲੈਣ ਵਾਲਾ ਹਰ ਬੱਚਾ ਅਮਰੀਕੀ ਨਾਗਰਿਕ ਹੁੰਦਾ ਹੈ, ਭਾਵੇਂ ਉਸ ਦੇ ਮਾਤਾ-ਪਿਤਾ ਅਮਰੀਕਾ ਦੇ ਨਾਗਰਿਕ ਹੋਣ ਜਾਂ ਨਾ। ਟਰੰਪ ਨੇ ਇੰਟਰਵਿਊ ਵਿਚ ਕਿਹਾ, ‘ਮੈਨੂੰ ਹਮੇਸ਼ਾ ਦੱਸਿਆ ਗਿਆ ਹੈ ਕਿ ਤੁਹਾਨੂੰ ਸੰਵਿਧਾਨ ਵਿਚ ਸੋਧ ਦੀ ਲੋੜ ਹੈ। ਪਹਿਲੀ ਗੱਲ ਤੁਹਾਨੂੰ ਇਹ ਨਹੀਂ ਕਰਨਾ ਹੈ। ਦੂਜੀ ਗੱਲ ਕਿ ਤੁਸੀਂ ਇਹ ਕਾਂਗਰਸ ਰਾਹੀਂ ਕਰ ਸਕਦੇ ਹੋ। ਅੱਜ ਉਹ ਕਹਿ ਰਹੇ ਹਨ ਕਿ ਮੈਂ ਸਿਰਫ ਸ਼ਾਸਕੀ ਆਦੇਸ਼ ਜ਼ਰੀਏ ਅਜਿਹਾ ਕਰ ਸਕਦਾ ਹਾਂ।` ਇਸ ਇੰਟਰਵਿਊ ਦਾ ਕੁਝ ਹਿੱਸਾ ਮੰਗਲਵਾਰ ਨੂੰ ਪ੍ਰਸਾਰਿਤ ਕੀਤਾ ਗਿਆ ਸੀ।
ਟਰੰਪ ਨੇ ਕਿਹਾ ਕਿ ਅਮਰੀਕਾ ਵਿਚ ਜਨਮ ਲੈਣ ਵਾਲੇ ਕਿਸੇ ਵੀ ਬੱਚੇ ਨੂੰ ਨਾਗਰਿਕਤਾ ਦੇਣਾ ਹਾਸੋਹੀਣਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦੁਨੀਆ ਵਿਚ ਇਕੱਲੇ ਦੇਸ਼ ਹਾਂ, ਜਿੱਥੇ ਕੋਈ ਆਉਂਦਾ ਹੈ ਤੇ ਬੱਚੇ ਨੂੰ ਜਨਮ ਦਿੰਦਾ ਤੇ ਫਿਰ ਬੱਚਾ 85 ਸਾਲਾਂ ਲਈ ਅਮਰੀਕਾ ਦਾ ਨਾਗਰਿਕ ਬਣ ਜਾਂਦਾ ਹੈ। ਨਾਲ ਉਸ ਨੂੰ ਹਰ ਤਰ੍ਹਾਂ ਦੇ ਲਾਭ ਮਿਲਦੇ ਹਨ। ਇਹ ਹਾਸੋਹੀਣਾ ਹੈ ਤੇ ਇਸ ਨੂੰ ਖਤਮ ਕਰਨਾ ਹੋਵੇਗਾ। ਸੈਨੇਟ ਦੀ ਸ਼ਕਤੀਸ਼ਾਲੀ ਨਿਆਂ ਪਾਲਿਕਾ ਕਮੇਟੀ ਦੇ ਪ੍ਰਧਾਨ ਰੀਪਬਲਿਕ ਪਾਰਲੀਮੈਂਟ ਮੈਂਬਰ ਚੱਕ ਗ੍ਰਾਸਲੇ ਨੇ ਕਿਹਾ ਕਿ ਏਦਾਂ ਕਰਨ ਲਈ ਸੰਵਿਧਾਨ ਵਿਚ ਸੋਧ ਕਰਨੀ ਹੋਵੇਗੀ। ਡੈਮੋਕ੍ਰੈਟਿਕ ਪਾਰਟੀ ਦੀ ਨੇਤਾ ਨੈਂਸੀ ਪੇਲੋਸੀ ਨੇ ਟਰੰਪ ਦੇ ਇਸ ਦੀ ਆਲੋਚਨਾ ਕੀਤੀ ਹੈ। ਅਮਰੀਕੀ ਇਮੀਗ੍ਰੇਸ਼ਨ ਕੌਂਸਲ ਦੇ ਕਾਰਜਕਾਰੀ ਡਾਇਰੈਕਟਰ ਬੇਥ ਵਰਲਿਨ ਨੇ ਕਿਹਾ, ‘ਕੋਈ ਰਾਸ਼ਟਰਪਤੀ ਕਲਮ ਨਾਲ ਸੰਵਿਧਾਨ ਨਹੀਂ ਬਦਲ ਸਕਦਾ। ਜਮਾਂਦਰੂ ਨਾਗਰਿਕਤਾ ਦੀ ਵਿਵਸਥਾ ਨੂੰ ਸੰਵਿਧਾਨ ਵਿਚ ਇਕ ਨਵੀਂ ਸੋਧ ਜ਼ਰੀਏ ਹੀ ਖਤਮ ਕੀਤਾ ਜਾ ਸਕਦਾ ਹੈ।`

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ