Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਕੋਰੋਨਾ ਵਾਇਰਸ ਫੈਲਣ ਉਪਰੰਤ ਅਮਰੀਕਾ ਨੇ ਲੱਖਾਂ ਮਾਸਕ ਤੇ ਵੈਂਟੀਲੇਟਰ ਚੀਨ ਨੂੰ ਵੇਚੇ ਸੀ- ਵੱਡੇ ਖੁਲਾਸੇ ਨਾਲ ਅਮਰੀਕਾ’ਚ ਹੜਕੰਪ

April 03, 2020 11:19 PM
ਮੈਨਹੱਟਨ, ਨਿਓੂਯਾਰਕ ਵਿੱਚ ਈਸਟ 30 ਸਟ੍ਰੀਟ ਤੇ ਇੱਕ ਅਸਥਾਈ ਮੁਰਦਾ ਘਰ ਸਥਾਪਤ ਕੀਤਾ ਗਿਆ ਹੈ।

 

*ਅਮਰੀਕਾ ‘ਚ ਮੌਤਾਂ ਦੀ ਗਿਣਤੀ 6100 ਤੋਂ ਉਪਰ ਹੋਈ


ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਜਿਥੇ ਅੱਜ ਅਮਰੀਕਾ ਵਿੱਚ ਕਰੋਨਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ ਉਥੇ ਇੱਕ ਵੱਡਾ ਖੁਲਾਸੇ ਨਾਲ ਹੜਕੰਮ ਵੀ ਮੱਚ ਗਿਆ ਹੈ ਕਿ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਨੇ ਲੱਖਾਂ ਮਾਸਕ ਤੇ ਵੈਂਟੀਲੇਟਰ ਚੀਨ ਨੂੰ ਵੇਚੇ ਸੀ ਤੇ ਅੱਜ ਅਮਰੀਕਾ ਦੇ ਹਸਪਤਾਲਾਂ ਵਿਚ ਡਾਕਟਰਾਂ ਤੇ ਹੋਰ ਮੈਡੀਕਲ ਸਟਾਫ਼ ਨੂੰ ਆਪਣੀ ਹਿਫ਼ਾਜਤ ਲਈ ਲੋੜੀਂਦੇ ਸਮਾਨ ਸਰਜੀਕਲ ਮਾਸਕ ਤੇ ਫੇਸ ਸ਼ੀਲਡ ਤੋਂ ਬਿਨਾਂ ਮਰੀਜ਼ਾਂ ਦਾ ਇਲਾਜ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕਈ ਰਾਜਾਂ ਵਿਚ ਵੈਂਟੀਲੇਟਰਾਂ ਦੀ ਘਾਟ ਹੈ। ਇਸ ਦੌਰਾਨ ਅਮਰੀਕਾ ਰਾਸ਼ਟਰਪਤੀ ਨੂੰ ਫੋਨ ਤੇ ਵਿਸ਼ੇਸ ਤੌਰ ਤੇ ਰੂਸ ਦੇ ਰਾਸ਼ਟਰਪਤੀ ਪੂਤਨ ਨਾਲ ਗੱਲ ਕਰਕੇ ਲੱਖਾਂ ਮਾਸਕ ਤੇ ਵੈਂਟੀਲੇਟਰ ਕੱਲ ਵੱਡੇ ਕਾਰਗੋ ਜਹਾਜ ਰਾਹੀਂ ਮੰਗਵਾਉਣੇ ਪਏ। ਇਸੇ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਜਨਵਰੀ ਤੇ ਫਰਵਰੀ ਵਿਚ ਅਮਰੀਕਾ ਨੇ ਚੀਨ ਨੂੰ ਲੱਖਾਂ ਮਾਸਕ, ਵੈਂਟੀਲੇਟਰ ਤੇ ਡਾਕਟਰੀ ਅਮਲੇ ਨੂੰ ਲੋੜੀਂਦੇ ਹਿਫ਼ਾਜਤੀ ਸਮਾਨ ਦੀ ਬਰਾਮਦ ਕੀਤੀ। ਉਸ ਸਮੇਂ ਚੀਨ ਵਿਚ ਕੋਰੋਨਾਵਾਇਰਸ ਪੂਰੀ ਤਰਾਂ ਪੈਰ ਪਸਾਰ ਚੁੱਕਾ ਸੀ ਤੇ ਅਮਰੀਕਾ ਦੀਆਂ ਖੁਫ਼ੀਆ ਏਜੰਸੀ ਨੇ ਚਿਤਾਵਨੀ ਦਿੱਤੀ ਸੀ ਕਿ ਇਹ ਬਹੁਤ ਛੇਤੀ ਹੋਰ ਦੇਸ਼ਾਂ ਵਿਚ ਵੀ ਫੈਲ ਸਕਦਾ ਹੀ। ਯੂ ਐਸ ਸੈਨਸਜ਼ ਬਿਊਰੋ ਅਨੁਸਾਰ ਇਸ ਸਾਲ ਦੇ ਪਹਿਲੇ ਦੋ ਮਹੀਨਿਆਂ ਦੌਰਾਨ ਅਮਰੀਕੀ ਕੰਪਨੀਆਂ ਨੇ 175 ਲੱਖ ਡਾਲਰਾਂ ਦੇ ਮਾਸਕ, 136 ਲੱਖ ਡਾਲਰਾਂ ਦੇ ਸਰਜੀਕਲ ਵਸਤਰ ਤੇ 272 ਲੱਖ ਡਾਲਰਾਂ ਤੋਂ ਵਧ ਮੁੱਲ ਦੇ ਵੈਂਟੀਲੇਟਰਾਂ ਦੀ ਚੀਨ ਨੂੰ ਬਰਾਮਦ ਕੀਤੀ। ਪਿਛਲੇ ਇਕ ਦਹਾਕੇ ਦੇ ਇਸੇ ਸਮੇਂ ਦੌਰਾਨ ਇਸ ਸਮਾਨ ਦੀ ਏਨੀ ਵੱਡੀ ਪੱਧਰ ਉਪਰ ਬਰਾਮਦ ਚੀਨ ਨੂੰ ਕਦੀ ਵੀ ਨਹੀਂ ਕੀਤੀ ਗਈ। ਵਾਈਟ ਹਾਊਸ ਤੇ ਕਾਂਗਰਸ ਦੀ ਖੁਫ਼ੀਆ ਕਮੇਟੀ ਨੇ ਜਨਵਰੀ ਤੇ ਫਰਵਰੀ ਵਿਚ ਕੋਰੋਨਾ ਵਾਇਰਸ ਦੇ ਫੈਲਣ ਦੀ ਚਿਤਾਵਨੀ ਦਿੱਤੀ ਸੀ ਪਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਮੁੱਖ ਡਾਕਟਰੀ ਸਮਾਨ ਦੀ ਬਰਾਮਦ ਨਹੀਂ ਰੋਕੀ ਜਦ ਕਿ ਘਟੋ ਘਟ 54 ਦੇਸ਼ਾਂ ਨੇ ਅਜਿਹੀ ਬਰਾਮਦ ਰੋਕ ਦਿੱਤੀ ਸੀ। ਇਸੇ ਦੌਰਾਨ ਅਮਰੀਕਾ ਵਿਚ ਵੀਰਵਾਰ ਤੱਕ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 6100 ਉਪਰ ਹੋ ਗਈ ਹੈ ਜਦ ਕਿ ਕੁੱਲ ਪੀੜਤਾਂ ਦੀ ਗਿਣਤੀ 2,45,373 ਤੋਂ ਵਧ ਹੋ ਗਈ ਹੈ।ਇਸ ਵਿੱਚ ਕੇਵਲ ਨਿਓਯਾਰਕ ਵਿੱਚ ਮਰਨ ਵਾਲਿਆਂ ਦੀ ਗਿਣਤੀ 2538 ਤੋਂ ਉਪਰ ਹੈ ਤੇ ਇਥੇ ਕਰੋਨਾ ਪੀੜਤਾਂ ਦੀ ਗਿਣਤੀ ਕਰੀਬ ਇੱਕ ਲੱਖ ਦੇ ਕਰੀਬ ਹੈ।

 

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ