Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਕੋਰੋਨਾ ਦੇ ਕਾਰਨ ਸਸਕਾਰ ਤੇ ਸ਼ੋਕ ਪ੍ਰਗਟਾਉਣ ਦੀਆਂ ਰਵਾਇਤਾਂ ਵੀ ਬਦਲੀਆਂ

April 03, 2020 11:01 PM

ਯੇਰੂਸ਼ਲਮ, 3 ਅਪ੍ਰੈਲ (ਪੋਸਟ ਬਿਊਰੋ)- ਕੋੋਰੋਨਾ ਵਾਇਰਸ ਦੇ ਕਹਿਰ ਹੇਠ ਪ੍ਰਸ਼ਾਸਨ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਤੋਂ ਇਜ਼ਰਾਈਲ ਤੇ ਫਲਸਤੀਨ 'ਚ ਅੰਤਿਮ ਵਿਦਾਇਗੀ ਵੇਲੇ ਯਾਤਰਾ, ਲਾਸ਼ ਦਫ਼ਨਾਉਣ ਤੇ ਸ਼ੋਕ ਪ੍ਰਗਟਾਉਣ ਦੇ ਤੌਰ-ਤਰੀਕੇ ਬਦਲ ਗਏ ਹਨ। ਇਸ ਪਵਿੱਤਰ ਭੂਮੀ ਦੇ ਯਹੂਦੀਆਂ ਨਾਲ ਮੁਸਲਮਾਨਾਂ ਨੂੰ ਵੀ ਰਵਾਇਤਾਂ ਬਦਲੀਆਂ ਪਈਆਂ ਹਨ। ਇਜ਼ਰਾਈਲ 'ਚ ਯਹੂਦੀਆਂ ਦੀਆਂ ਲਾਸ਼ਾਂ ਨੂੰ ਇੱਕ ਖਾਸ ਗਾਊਨ ਵਿੱਚ ਲਪੇਟ ਕੇ ਬਿਨ੍ਹਾਂ ਕੇਫਨ ਦੇ ਦਫ਼ਨਾਉਣ ਦੀ ਰਵਾਇਤ ਹੈ, ਪਰ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਕੇ ਮਰਨ ਵਾਲਆਂ ਦੀਆਂ ਲਾਸ਼ਾਂ ਨੂੰ ਚੰਗੀ ਤਰ੍ਹਾਂ ਧੋਇਆ ਜਾਂਦਾ ਹੈ। ਇਸ ਕੰਮ ਨੂੰ ਸੁਰੱਖਿਆ ਸਮਾਨ ਪਾ ਕੇ ਬਹੁਤ ਸਾਵਧਾਨੀ ਨਾਲ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਇਸ ਲਾਸ਼ ਨੂੰ ਮੋਟੀ ਪਲਾਸਟਿਕ 'ਚ ਲਪੇਟ ਦਿੱਤਾ ਜਾਂਦਾ ਅਤੇ ਦਫ਼ਨਾਉਣ ਤੋਂ ਪਹਿਲਾਂ ਇੱਕ ਪਲਾਸਟਿਕ ਸ਼ੀਟ 'ਚ ਲਪੇਟਿਆਂ ਜਾਂਦਾ ਹੈ।
ਯਹੂਦੀਆਂ ਲਈ ਕੰਮ ਕਰਦੀ ਇਜ਼ਰਾਈਲ ਦੀ ਮੁੱਖ ਸੰਸਥਾ ਚੇਵਰਾ ਕਦੀਸ਼ਾ ਲਈ ਕੰਮ ਕਰ ਰਹੇ ਯਾਕੋਬ ਕੁਰਤਜ਼ ਨੇ ਕਿਹਾ ਕਿ ਅਸੀਂ ਇਸ ਵਕਤ ਠੀਕ ਤਰ੍ਹਾਂ ਆਪਣੀਆਂ ਭਾਵਨਾਵਾਂ ਪ੍ਰਗਟ ਨਹੀਂ ਕਰ ਸਕਦੇ। ਸਾਨੂੰ ਨਹੀਂ ਪਤਾ ਕਿ ਇਨ੍ਹਾਂ ਹਾਲਾਤ 'ਚ ਕਿੰਨੇ ਲੋਕਾਂ ਦਾ ਅੰਤਿਮ ਸਸਕਾਰ ਕਰਨਾ ਪਵੇਗਾ। ਅਸੀਂ ਬਹੁਤ ਡਰੇ ਹੋਏ ਹਾਂ। ਯੇਰੂਸਲਮ ਅਤੇ ਫਲਸਤੀਨ ਇਲਾਕੇ 'ਚ ਮੁੱਖ ਮੰਤਰੀ ਮੁਹੰਮਦ ਹੁਸੈਨ ਨੇ ਕਿਹਾ ਕਿ ਮੁਸਲਮਾਨਾਂ ਦੀਆਂ ਲਾਸ਼ਾਂ ਦਫਨਾਉਣ ਦੇ ਲਈ ਸਰਕਾਰ ਨੇ ਨਵਾਂ ਆਦੇਸ਼ ਦਿੱਤਾ ਹਨ। ਨਵੇਂ ਨਿਯਮ ਅਨੁਸਾਰ ਲਾਸ਼ ਨੂੰ ਨਹਾਉਣ ਤੇ ਕਫਨ 'ਚ ਲਪੇਟਣ ਤੋਂ ਰੋਕ ਦਿੱਤਾ ਗਿਆ ਅਤੇ ਬਾਡੀ ਬੈਗ ਸਮੇਤ ਲਾਸ਼ ਨੂੰ ਦਫਨਾਉਣਾ ਪਵੇਗਾ। ਇਜ਼ਰਾਈਲ 'ਚ ਕੋਰੋਨਾ ਨਾਲ ਹੁਣ 29 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਫਲਸਤੀਨ 'ਚ ਇੱਕ ਦੀ ਜਾਨ ਗਈ ਹੈ। ਨਵੇਂ ਨਿਯਮਾਂ ਅਨੁਸਾਰ ਯਹੂਦੀਆਂ ਵਿੱਚ ਪ੍ਰਚਲਿਤ ਸੱਤ ਦਿਨ ਦਾ ਸ਼ੋਕ ਮੰਨਣ ਦੀ ਰਵਾਇਤ 'ਤੇ ਵੀ ਡੂੰਘਾ ਅਸਰ ਪਿਆ ਹੈ। ਮਰਨ ਵਾਲਿਆਂ ਨੂੰ ਦਫਨਾਉਣ ਤੋਂ ਬਾਅਦ ਅਗਲੇ ਸੱਤ ਦਿਨ ਤੱਕ ਲੋਕ ਤੇ ਰਿਸ਼ਤੇਦਾਰ ਘਰ ਆ ਕੇ ਸ਼ੋਕ ਪ੍ਰਗਟਾਉਂਦੇ ਹਨ। ਖਾਣ-ਪੀਣ ਦੀਆਂ ਚੀਜ਼ਾਂ ਲਿਆਉਂਦੇ ਹਨ ਤੇ ਮਰਨ ਵਾਲੇ ਨੂੰ ਯਾਦ ਕਰਦੇ ਹਨ, ਪਰ ਅੱਜਕੱਲ੍ਹ ਲੋਕ ਇਸ ਤੋਂ ਪਰਹੇਜ਼ ਕਰ ਰਹੇ ਹਨ।
ਗਾਜ਼ਾ ਪੱਟੀ ਤੇ ਪੱਛਮੀ ਕੰਢੇ ਦੇ ਮਰਨ ਵਾਲਿਆਂ ਦੇ ਪਰਵਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਸੰਵੇਦਨਾਵਾਂ ਨੂੰ ਪ੍ਰਵਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹਾਬ ਨਸਰਲਦੀਨ ਦੇ ਭਰਾ ਦੀ ਪਿਛਲੇ ਹਫ਼ਤੇ ਕੈਂਸਰ ਨਾਲ ਮੌਤ ਹੋਈ। ਉਸ ਨੇ ਕਿਹਾ ਕਿ ਉਹ ਲਾਸ਼ ਨੂੰ ਅਲ ਅਕਸਾ ਮਸਜਿਦ ਲਿਜਾਣਾ ਚਾਹੁੰਦੇ ਸਨ, ਪਰ ਪਾਬੰਦੀ ਕਾਰਨ ਉਨ੍ਹਾਂ ਨੂੰ ਲਾਸ਼ ਕਬਰਿਸਤਾਨ ਸਿੱਧੀ ਲਿਆਉਣੀ ਪਈ। ਉਨ੍ਹਾਂ ਨੇ ਲਾਸ਼ ਉਥੇ ਦਫ਼ਨਾ ਦਿੱਤੀ ਤੇ ਲੋਕਾਂ ਦੀਆਂ ਸੰਵੇਦਨਾਵਾਂ ਉਥੇ ਪ੍ਰਵਾਨ ਕਰ ਲਈਆਂ। ਉਨ੍ਹਾਂ ਨੇ ਲੋਕਾਂ ਨੇ ਕਿਹਾ ਕਿ ਹੱਥ ਨਾ ਮਿਲਾਓ, ਨਾ ਗਲੇ ਲੱਗੋ ਅਤੇ ਨਾ ਚੁੰਮੋ। ਇਹ ਬਹੁਤ ਗਮਗੀਨ ਹੈ, ਪਰ ਇਸ ਦੌਰ ਵਿੱਚ ਕੀਤਾ ਕੀ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਨੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਇਹ ਵੀ ਕਿਹਾ ਹੈ ਕਿ ਉਹ ਤਿੰਨ ਦਿਨ ਵੀ ਰਵਾਇਤ ਸ਼ੋਕ ਪ੍ਰਗਟਾਉਣ ਦੀ ਮਿਆਦ 'ਚ ਘਰ ਆਉਣ ਦੀ ਜ਼ਹਿਮਤ ਨਾ ਉਠਾਉਣ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ