Welcome to Canadian Punjabi Post
Follow us on

24

March 2019
ਭਾਰਤ

ਮੁਕੇਸ਼ ਅੰਬਾਨੀ ਕਹਿੰਦੈ: ਭਾਰਤ ਦੁਨੀਆ ਦਾ ਤੀਜਾ ਸਭ ਤੋਂ ਅਮੀਰ ਦੇਸ਼ ਬਣਨ ਜਾ ਰਿਹੈ

November 01, 2018 01:10 AM

ਨਵੀਂ ਦਿੱਲੀ, 31 ਅਕਤੂਬਰ (ਪੋਸਟ ਬਿਊਰੋ)- ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਕਿਹਾ ਹੈ ਕਿ ਸਾਡਾ ਦੇਸ਼ ਵਿਸ਼ਵ ਦਾ ਤੀਜਾ ਸਭ ਤੋਂ ਅਮੀਰ ਦੇਸ਼ ਬਣਨ ਵਾਲਾ ਹੈ।
ਮੁਕੇਸ਼ ਅੰਬਾਨੀ ਨੇ ਕਿਹਾ ਕਿ ਪਹਿਲੀਆਂ ਤਿੰਨ ਉਦਯੋਗਿਕ ਕ੍ਰਾਂਤੀਆਂ ਤੋਂ ਖੁੰਝ ਜਾਣ ਤੋਂ ਬਾਅਦ ਭਾਰਤ ਤਕਨੀਕ ਪਸੰਦ ਯੁਵਾ ਆਬਾਦੀ ਦੇ ਦਮ ਉਤੇ ਚੌਥੀ ਉਦਯੋਗਿਕ ਕ੍ਰਾਂਤੀ ਦੀ ਅਗਵਾਈ ਕਰਨ ਦੀ ਹਾਲਤ ਵਿੱਚ ਹੈ। ਉਸ ਨੇ 24ਵੇਂ ਮੋਬੀਕੈਮ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਦਾ ਡਿਜੀਟਲ ਬਦਲਾਅ ਬੇਮਿਸਾਲ ਤੇ ਅਚਾਨਕ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਾਇਰਲੈਸ ਬਰਾਡ ਬੈਂਡ ਦੇ ਮਾਮਲੇ 'ਚ ਸਿਰਫ 24 ਮਹੀਨਿਆਂ ਵਿੱਚ 155ਵੇਂ ਸਥਾਨ ਤੋਂ ਚੋਟੀ ਤੱਕ ਦਾ ਸਫਰ ਤੈਅ ਕੀਤਾ ਹੈ। ਉਨ੍ਹਾਂ ਨੇ ਯਾਦ ਦਿਵਾਇਆ ਕਿ 1990 ਦੇ ਦਹਾਕੇ ਵਿੱਚ ਜਦੋਂ ਰਿਲਾਇੰਸ ਸੋਧ ਅਤੇ ਪੈਟਰੋ ਕੈਮੀਕਲਜ਼ ਪ੍ਰੋਜੈਕਟ ਬਣ ਰਹੀ ਸੀ, ਭਾਰਤ ਦਾ ਕੁੱਲ ਘਰੇਲੂ ਉਤਪਾਦਨ (ਜੀ ਡੀ ਪੀ) ਕਰੀਬ 350 ਅਰਬ ਡਾਲਰ ਸੀ ਅਤੇ ਦੇਸ਼ ਬੇਹੱਦ ਗੰਭੀਰ ਆਰਥਿਕ ਸੰਕਟ ਵਿੱਚੋਂ ਬਾਹਰ ਨਿਕਲਿਆ ਸੀ। ਉਨ੍ਹਾਂ ਕਿਹਾ ਕਿ ਬਹੁਤ ਘੱਟ ਲੋਕਾਂ ਨੇ ਸੋਚਿਆ ਹੋਵੇਗਾ ਕਿ ਸਾਡੇ ਦੇਸ਼ ਦੀਆਂ ਸੰਭਾਵਨਾਵਾਂ ਇੰਨੀਆਂ ਰੋਸ਼ਨ ਹਨ। ਅੱਜ ਸਾਡੀ ਜੀ ਡੀ ਪੀ ਕਰੀਬ 3000 ਅਰਬ ਡਾਲਰ ਦੀ ਹੋ ਗਈ ਹੈ ਅਤੇ ਅਸੀਂ ਸੰਸਾਰ ਦੇ ਤੀਜੇ ਸਭ ਤੋਂ ਅਮੀਰ ਦੇਸ਼ ਬਣਨ ਦੀ ਰਾਹ 'ਤੇ ਹਾਂ। ਉਨ੍ਹਾ ਕਿਹਾ ਕਿ ਮੋਬਾਈਲ ਕੰਪਿਊਟਿੰਗ ਵੱਡੇ ਪੱਧਰ 'ਤੇ ਡਾਟੇ ਦੀ ਖਪਤ ਲਈ ਮੁੱਖ ਸਰੋਤ ਹੈ ਅਤੇ ਇਸ ਨੇ ਯੁਵਾ ਭਾਰਤੀਆਂ ਨੂੰ ਵਿਆਪਕ ਬਦਲਾਅ ਵਾਲੀ ਸੋਚ ਲਈ ਜ਼ਮੀਨ ਦਿੱਤੀ ਹੈ। ਅੰਬਾਨੀ ਨੇ ਕਿਹਾ ਕਿ ਕੋਲਾ ਤੇ ਬਿਜਲੀ ਅਤੇ ਤੇਲ 'ਤੇ ਆਧਾਰਤ ਕ੍ਰਮਵਾਰ ਪਹਿਲੀ ਤੇ ਦੂਜੀ ਉਦਯੋਗਿਕ ਕ੍ਰਾਂਤੀਆਂ ਵਿੱਚ ਭਾਰਤ ਹਾਸ਼ੀਏ 'ਤੇ ਰਿਹਾ। ਕੰਪਿਊਟਰ ਕੇਂਦਰਿਤ ਤੀਜੀ ਕ੍ਰਾਂਤੀ 'ਚ ਭਾਰਤ ਨੇ ਦੌੜ ਵਿੱਚ ਭਾਗ ਲੈਣਾ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਚੌਥੀ ਉਦਯੋਗਿਕ ਕ੍ਰਾਂਤੀ ਹੁਣ ਸਾਡੇ 'ਤੇ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਕਾਂਗਰਸ ਵੱਲੋਂ ਗੰਭੀਰ ਦੋਸ਼: ਯੇਦੀਯੁਰੱਪਾ ਨੇ ਭਾਜਪਾ ਆਗੂਆਂ ਨੂੰ 1800 ਕਰੋੜਦਿੱਤੇ
ਕ੍ਰਿਕਟ ਖਿਡਾਰੀ ਗੌਤਮ ਗੰਭੀਰ ਭਾਜਪਾ ਵਿੱਚ ਸ਼ਾਮਲ
ਭਾਜਪਾ ਨੇ ਅਡਵਾਨੀ ਦੀ ਟਿਕਟ ਖੋਹ ਕੇ ਅਮਿਤ ਸ਼ਾਹ ਦੀ ਝੋਲੀ ਪਾ ਦਿੱਤੀ
ਪ੍ਰਿਅੰਕਾ ਗਾਂਧੀ ਦੇ ਖਿਲਾਫ ਯੂ ਪੀ ਵਿੱਚ ਤਿਰੰਗੇ ਦੇ ਅਪਮਾਨ ਕਰਨ ਦੀ ਸਿ਼ਕਾਇਤ
ਮੋਦੀ ਫਿਰ ਵਾਰਾਣਸੀ ਤੋਂ ਚੋਣ ਲੜਨਗੇ, ਅਮਿਤ ਸ਼ਾਹ ਗਾਂਧੀਨਗਰ ਤੋਂਦਿੱਲੀ ਦਾ ਰਾਹ ਕੱਢਣਗੇ
ਭਾਰਤ ਦੀ ਸੌ ਕਰੋੜ ਆਬਾਦੀ ਜਲ ਸੰਕਟ ਦੇ ਖੇਤਰ ਵਿੱਚ
ਜੰਮੂ-ਕਸ਼ਮੀਰ ਰਾਜਨੀਤੀ: ਦੋ ਸੀਟਾਂ ਕਾਂਗਰਸ, ਇੱਕ ਨੈਸ਼ਨਲ ਕਾਨਫਰੰਸ, ਤਿੰਨ ਤੋਂ ਦੋਸਤਾਨਾ ਮੁਕਾਬਲਾ ਹੋਵੇਗਾ
ਐਨ ਜੀ ਟੀ ਨੇ ਆਵਾਜ਼ ਪ੍ਰਦੂਸ਼ਣ ਨੂੰ ਵੀ ਗੰਭੀਰ ਅਪਰਾਧ ਕਿਹਾ
ਸੀ ਆਰ ਪੀ ਐਫ ਜਵਾਨ ਨੇ ਗੋਲੀਆਂ ਮਾਰ ਕੇ ਤਿੰਨ ਸਾਥੀ ਮਾਰੇ
ਸੈਫਈ ਵਿੱਚ ਹੋਲੀ ਮੌਕੇ ਦੋ ਪਲੇਟਫਾਰਮ ਸਜੇ, ਪਰਿਵਾਰ ਨੇ ਵੱਖ-ਵੱਖ ਹੋਲੀ ਮਨਾਈ