Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਨੈਤਿਕ ਕਦਰਾਂ ਹੀ ਕੰਨਿਆ ਪੂਜਾ

April 03, 2020 08:55 AM

-ਲਕਸ਼ਮੀਕਾਂਤਾ ਚਾਵਲਾ
ਨਰਾਤੇ ਮਾਤਾ ਦੀ ਅਰਾਧਨਾ ਦਾ ਤਿਉਹਾਰ ਹਨ ਜੋ ਹਰ ਸਾਲ ਪੂਰੇ ਦੇਸ਼ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਇਸ ਵਾਰ ਵੀ ਉਤਸ਼ਾਹ ਅਤੇ ਸ਼ਰਧਾ ਹੈ, ਪਰ ਕਰੋਨਾ ਵਾਇਰਸ ਦਾ ਕਹਿਰ ਵਧਣ ਕਾਰਨ ਲੋਕ ਘਰਾਂ ਵਿੱਚ ਹਨ। ਘਰਾਂ ਵਿੱਚ ਕੰਨਿਆ ਪੂਜਾ ਦੀ ਪੂਰੀ ਤਿਆਰੀ ਹੋ ਰਹੀ ਹੈ। ਇਸ ਦੌਰਾਨ ਰੋਜ਼ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਕੁਲ ਮਿਲਾ ਕੇ ਦੁਨੀਆ ਜਾਣਦੀ ਹੈ ਕਿ ਸਾਡੇ ਦੇਸ਼ ਵਿੱਚ ਮਾਂ ਦੇ ਰੂਪ ਵਿੱਚ ਔਰਤ ਦੀ ਪੂਜਾ ਹੁੰਦੀ ਹੈ। ਮਾਂ ਨੂੰ ਪਹਿਲੀ ਗੁਰੂ ਅਤੇ ਧੀ ਨੂੰ ਲੱਛਮੀ ਤੇ ਦੁਰਗਾ ਦੇ ਰੂਪ ਵਿੱਚ ਸਤਿਕਾਰ ਦਿੱਤਾ ਜਾਂਦਾ ਹੈ। ਇਹ ਮੁਲਕ ਦੇ ਸਭਿਆਚਾਰ ਦਾ ਇੱਕ ਪੱਖ ਹੈ, ਪਰ ਅੱਜ ਸਮਾਜਿਕ ਜੀਵਨ ਵਿੱਚ ਕੁਝ ਵਿਕਾਰ ਆ ਗਏ ਹਨ। ਇਹ ਬੇਹੱਦ ਦੁਖਦਾਈ ਹਨ। ਇਨ੍ਹਾਂ ਕਾਰਨ ਦੁਨੀਆ ਸਾਹਮਣੇ ਕਈ ਵਾਰ ਸਾਨੂੰ ਸ਼ਰਮ ਨਾਲ ਸਿਰ ਝੁਕਾਉਣਾ ਪਿਆ ਹੈ। ਦੁਨੀਆ ਭਰ ਦੇ ਲੋਕ ਭਾਰਤ ਵਿੱਚ ਸੈਰ-ਸਪਾਟੇ ਲਈ ਆਉਂਦੇ ਹਨ। ਉਹ ਜਾਣਦੇ ਹਨ ਕਿ ਭਾਰਤ ਵਿੱਚ ਧੀਆਂ ਦਾ ਵਿਸ਼ੇਸ਼ ਸਨਮਾਨ ਹੈ, ਪਰ ਜਦੋਂ ਕਿਸੇ ਵਿਦੇਸ਼ੀ ਔਰਤ ਨਾਲ ਅਸ਼ਲੀਲ ਹਰਕਤਾਂ ਜਾਂ ਬਲਾਤਕਾਰ ਦੀ ਖ਼ਬਰ ਆਉਂਦੀ ਹੈ ਤਾਂ ਸਾਰਾ ਮੁਲਕ ਬਦਨਾਮ ਹੁੰਦਾ ਹੈ। ਸਾਡੇ ਦੇਸ਼ ਇੱਕ ਦਿਨ ਵੀ ਅਜਿਹਾ ਨਹੀਂ ਲੰਘਦਾ ਜਦੋਂ ਕਿਸੇ ਧੀ-ਭੈਣ ਨਾਲ ਬਲਾਤਕਾਰ ਦੀ ਖ਼ਬਰ ਨਾ ਆਵੇ। ਬਲਾਤਕਾਰੀ ਇੰਨੇ ਜ਼ਾਲਮ ਹੋ ਗਏ ਹਨ ਕਿ ਉਹ ਔਰਤ ਨੂੰ ਬੇਪੱਤ ਕਰਨ ਦੇ ਨਾਲ ਕਤਲ ਵੀ ਕਰ ਦਿੰਦੇ ਹਨ। ਖ਼ਬਰ ਮਿਲਦੀ ਹੈ ਕਿ ਇੱਕ ਮੁਟਿਆਰ ਨੂੰ ਅਗਵਾ ਕਰ ਕੇ ਕਾਰ ਵਿੱਚ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਮਗਰੋਂ ਦੋਸ਼ੀ ਉਸ ਨੂੰ ਸੜਕ ਉਤੇ ਸੁੱਟ ਗਏ। ਅਜਿਹੀਆਂ ਖ਼ਬਰਾਂ ਦੀਆਂ ਬਹੁਤੀਆਂ ਮਿਸਲਾਂ ਦੇਣਾ ਜ਼ਰੂਰੀ ਨਹੀਂ ਕਿਉਂਕਿ ਅਜਿਹਾ ਕੁਝ ਸਾਨੂੰ ਨਿੱਤ ਪੜ੍ਹਨ-ਸੁਣਨ ਨੂੰ ਮਿਲਦਾ ਹੈ।
ਮੈਂ ਕਹਿਣਾ ਚਾਹੁੰਦੀ ਹਾਂ ਕਿ ਮੁਲਜ਼ਮਾਂ ਨਾਲ ਕੀ ਗਿਲਾ ਕਰੀਏ। ਹਰ ਵਾਰ ਕੁਝ ਦਿਨ ਪੁਲਸ ਦੌੜ-ਭੱਜ ਕਰਦੀ ਹੈ, ਅਪਰਾਧੀ ਫੜੇ ਜਾਂਦੇ ਹਨ, ਕਾਨੂੰਨੀ ਪ੍ਰਕਿਰਿਆ ਚੱਲਦੀ ਹੈ ਅਤੇ ਦੋਸ਼ੀ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚ ਜਾਂਦੇ ਹਨ। ਸਵਾਲ ਇਹ ਹੈ ਕਿ ਕਿਸੇ ਖ਼ਾਸ ਘਟਨਾ ਮਗਰੋਂ ਸਖ਼ਤ ਕਾਨੂੰਨ ਬਣਾਉਣ ਦਾ ਐਲਾਨ ਜਾਂ ਨੇਤਾਵਾਂ ਦੇ ਦੁੱਖ ਜ਼ਾਹਰ ਕਰਦੇ ਬਿਆਨਾਂ ਦੀਆਂ ਖ਼ਬਰਾਂ ਕਦੋਂ ਤੱਕ ਪੜ੍ਹਦੇ-ਸੁਣਦੇ ਰਹਾਂਗੇ? ਹਰ ਚੇਤੰਨ ਨਾਗਰਿਕ ਸਾਹਮਣੇ ਇਹ ਸਵਾਲ ਹੈ ਕਿ ਆਖ਼ਰ ਮੁਲਕ ਦਾ ਮਾਹੌਲ ਇੰਨਾ ਵਾਸਨਾਮਈ ਕਿਵੇਂ ਹੋ ਗਿਆ ਜੋ ਹਰ ਸਾਲ ਹਜ਼ਾਰਾਂ ਬੱਚੀਆਂ ਅਤੇ ਮੁਟਿਆਰਾਂ ਬਲਾਤਕਾਰ ਜਿਹੇ ਘਿਨੌਣੇ ਜੁਰਮ ਦਾ ਸ਼ਿਕਾਰ ਹੋ ਰਹੀਆਂ ਹਨ। ਕੀ ਪੁਰਸ਼ਾਂ ਦੀ ਮਾਨਸਿਕਤਾ ਵਿੱਚ ਬੇਹੱਦ ਵਿਗਾੜ ਆ ਗਿਆ ਹੈ? ਜਿਸ ਦੇਸ਼ ਵਿੱਚ ਦੂਜੇ ਦੀ ਧੀ, ਭੈਣ ਨੂੰ ਆਪਣੀ ਧੀ-ਭੈਣ ਸਮਝਿਆ ਜਾਂਦਾ ਸੀ, ਜਿੱਥੇ ਭਾਰਤ ਦੀ ਇੱਕ ਧੀ ਨੂੰ ਅਗਵਾ ਕਰਨ ਵਾਲੇ ਨੂੰ ਖ਼ਾਨਦਾਨ ਸਮੇਤ ਤਬਾਹ ਕਰਨਾ ਹੀ ਮਰਿਆਦਾ ਪੁਰਸ਼ੋਤਮ ਦੀ ਮਰਿਆਦਾ ਮੰਨਿਆ ਜਾਂਦਾ ਹੈ, ਉਥੇ ਸਾਡੀ ਮੌਜੂਦਾ ਪੀੜ੍ਹੀ ਕਿਉਂ ਭਟਕ ਗਈ? ਦੋਸ਼ ਇਸ ਦੇਸ਼ ਨੂੰ ਚਲਾਉਣ ਵਾਲਿਆਂ ਦਾ ਵੀ ਹੈ।
ਕੌਣ ਨਹੀਂ ਜਾਣਦਾ ਕਿ ਜ਼ਿਆਦਾਤਰ ਅਪਰਾਧ ਸ਼ਰਾਬ ਦੇ ਨਸ਼ੇ ਵਿੱਚ ਹੋਸ਼ ਗੁਆ ਕੇ ਕੀਤੇ ਜਾਂਦੇ ਹਨ ਅਤੇ ਬਹੁਤੇ ਤਿਉਹਾਰ ਤੇ ਖ਼ੁਸ਼ੀ ਦੇ ਮੌਕੇ ਸ਼ਰਾਬ ਦੀ ਵਰਤੋਂ ਕੀਤੀ ਜਾਂਦੀ ਹੈ। ਦਰਅਸਲ ਸਰਕਾਰਾਂ ਚਾਹੁੰਦੀਆਂ ਹਨ ਕਿ ਲੋਕ ਸ਼ਰਾਬ ਪੀਣ। ਸਰਕਾਰਾਂ ਨੂੰ ਸਰਕਾਰੀ ਖ਼ਜ਼ਾਨਾ ਭਰਨ ਦੀ ਚਿੰਤਾ ਰਹਿੰਦੀ ਹੈ, ਪਰ ਇਸ ਨਾਲ ਸਮਾਜ ਦੀ ਸਿਹਤ ਕਿੰਨੀ ਵਿਗੜੇਗੀ ਅਤੇ ਸੜਕ ਹਾਦਸਿਆਂ ਵਿੱਚ ਕਿੰਨੇ ਲੋਕ ਮਾਰੇ ਜਾਣਗੇ, ਇਸ ਦੀ ਪਰਵਾਹ ਸੱਤਾ ਦੀਆਂ ਸਿਖਰਾਂ 'ਤੇ ਬੈਠੇ ਅਤੇ ਹਾਦਸਿਆਂ ਮਗਰੋਂ ਮਗਰਮੱਛ ਦੇ ਹੰਝੂ ਵਹਾਉਣ ਵਾਲਿਆਂ ਨੂੰ ਹਰਗਿਜ਼ ਨਹੀਂ। ਅਫ਼ਸੋਸਨਾਕ ਖ਼ਬਰਾਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ ਕਿ ਅੱਧਖੜ ਉਮਰ ਦੀ ਔਰਤ ਨੂੰ ਅਗਵਾ ਕਰਕੇ ਸਮੂਹਿਕ ਬਲਾਤਕਾਰ ਮਗਰੋਂ ਕਤਲ ਕਰ ਦਿੱਤਾ ਗਿਆ। ਇਸ ਸਾਰੇ ਸ਼ਰਮਨਾਕ ਅਤੇ ਅਫ਼ਸੋਸਨਾਕ ਕਾਂਡ ਵਿੱਚ ਸ਼ਰਾਬ ਦਾ ਕਸੂਰ ਵੱਧ ਹੈ ਅਤੇ ਸ਼ਰਾਬ ਪੀਣ ਵਾਲਿਆਂ ਦਾ ਤਾਂ ਹੈ ਹੀ। ਸਰਕਾਰ ਦੇ ਨੱਕ ਹੇਠ ਇਸ਼ਤਿਹਾਰਾਂ ਰਾਹੀਂ ਸਮਾਜ ਦਾ ਮਾਹੌਲ ਇੰਨਾ ਵਾਸਨਾਮਈ ਤੇ ਵਿਲਾਸਤਾ ਭਰਿਆ ਹੋ ਚੁੱਕਾ ਹੈ ਕਿ ਅੱਲ੍ਹੜ ਮਨ ਅਤੇ ਛੋਟੀ ਉਮਰ ਦੇ ਮੁੰਡੇ-ਕੁੜੀਆਂ ਅਜਿਹਾ ਕੁਝ ਵੇਖਦੇ ਹਨ ਤਾਂ ਉਨ੍ਹਾਂ ਦੀਆਂ ਸੁੱਤੀਆਂ ਇੱਛਾਵਾਂ ਜਾਗਦੀਆਂ ਹਨ। ਆਮ ਜੀਵਨ ਵਿੱਚ ਜੋ ਵਰਜਿਤ ਹੈ, ਉਹ ਸਾਰਾ ਕੁਝ ਸ਼ਰੇਆਮ ਇਨ੍ਹਾਂ ਚੈਨਲਾਂ ਤੇ ਅਖ਼ਬਾਰਾਂ ਰਾਹੀਂ ਵਿਖਾਇਆ ਜਾਂਦਾ ਹੈ। ਸਰੀਰ ਦੀ ਭੱਦੀ ਨੁਮਾਇਸ਼ ਕਰਕੇ ਪੈਸਾ ਕਮਾਉਣ ਵਾਲੇ ਸੁਰੱਖਿਅਤ ਘਰਾਂ ਵਿੱਚ ਪਹੁੰਚ ਜਾਂਦੇ ਹਨ। ਦੂਜੇ ਪਾਸੇ ਇਹ ਸਭ ਵੇਖ ਕੇ ਭਟਕਿਆ ਵਰਗ ਆਪਣੀ ਵੱਸੋਂ ਬਾਹਰ ਹੋਈਆਂ ਵਾਸਨਾਵਾਂ ਨੂੰ ਤਿ੍ਰਪਤ ਕਰਨ ਲਈ ਕਿਸੇ ਨੂੰ ਵੀ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਥਾਣਿਆਂ, ਅਦਾਲਤਾਂ ਤੇ ਅੰਤ ਜੇਲ੍ਹਾਂ ਤੱਕ ਪੁੱਜਦਾ ਹੈ। ਦੇਸ਼ ਦੇ ਸ਼ਾਸਕ ਅਤੇ ਮੀਡੀਆ ਘਰਾਣਿਆਂ ਦੇ ਮਾਲਕ ਇੰਨੇ ਸੁਆਰਥੀ ਹੋ ਗਏ ਹਨ ਕਿ ਉਹ ਜਵਾਨ ਪੀੜ੍ਹੀ ਦੇ ਅਪਰਾਧਾਂ ਵੱਲ ਵੱਧਦੇ ਕਦਮਾਂ ਨੂੰ ਵੇਖਦੇ ਹੋਏ ਵੀ ਵਾਸਨਾ ਫੈਲਾਉਣ ਦੇ ਧੰਦੇ ਨੂੰ ਬੰਦ ਕਰਨ ਨੂੰ ਤਿਆਰ ਨਹੀਂ। ਹਾਲੇ ਵੀ ਦੇਸ਼ ਦੇ ਲੱਖਾਂ ਬੱਚੇ ਸਕੂਲ ਕਾਲਜਾਂ ਤੱਕ ਨਹੀਂ ਪਹੁੰਚ ਰਹੇ, ਪਰ ਸਿੱਖਿਆ ਦੇ ਮੰਦਿਰਾਂ ਵਿੱਚ ਪਹੁੰਚ ਗਏ ਬੱਚਿਆਂ ਨੂੰ ਵੀ ਨੈਤਿਕ ਸਿੱਖਿਆ ਦੇਣ ਦੀ ਕੋਈ ਖ਼ਾਸ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਜੇ ਸਕੂਲਾਂ ਕਾਲਜਾਂ ਵਿੱਚ ਸਿੱਖਿਆ ਦੇ ਨਾਲ ਸਮਾਜਿਕ ਨੈਤਿਕਤਾ ਨੂੰ ਨਾ ਜੋੜਿਆ ਗਿਆ ਤਾਂ ਅਗਲੀਆਂ ਪੀੜ੍ਹੀਆਂ ਕਿਸ ਰਾਹ ਚਲੀਆਂ ਜਾਣਗੀਆਂ, ਇਸ ਦਾ ਕਿਆਸ ਭਿਆਨਕ ਹੈ। ਦੁੱਖ ਦੀ ਗੱਲ ਇਹ ਹੈ ਕਿ ਨਾਰੀ ਦੀ ਪੂਜਾ ਕਰਨ ਵਾਲੇ ਮੁਲਕ ਵਿੱਚ ਲੱਖਾਂ ਔਰਤਾਂ ਜਿਸਮ ਫਰੋਸ਼ੀ ਦੇ ਧੰਦੇ ਵਿੱਚ ਸ਼ਾਮਲ ਹਨ। ਪਾਠ ਪੂਜਾ, ਦਾਨ ਪੁੰਨ ਤੇ ਤੀਰਥ ਇਸ਼ਨਾਨ ਕਰਕੇ ਸਵਰਗ ਪ੍ਰਾਪਤੀ ਦਾ ਰਸਤਾ ਵਿਖਾਉਣ ਵਾਲੇ ਮੁਲਕ ਦੇ ਲੱਖਾਂ ਧਰਮ ਗੁਰੂ ਵੀ ਇਨ੍ਹਾਂ ਵਿਚਾਰੀਆਂ ਨੂੰ ਨਰਕ ਤੋਂ ਨਿਜਾਤ ਦਿਵਾਉਣ ਲਈ ਕੁਝ ਵੀ ਕਰਦੇ।
ਅੱਜ ਸਾਰੇ ਦੇਸ਼ਵਾਸੀ ਕੰਨਿਆ ਪੂਜਾ ਕਰਨ ਦੀ ਤਿਆਰੀ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਇਹ ਬੇਨਤੀ ਤੇ ਸਵਾਲ ਵੀ ਹੈ ਕਿ ਅਜਿਹਾ ਸਮਾਜ ਬਣਾਉਣ ਲਈ ਤਰੱਦਦ ਕਿਉਂ ਨਹੀਂ ਕਰਦੇ ਜਿਸ ਵਿੱਚ ਧੀਆਂ ਭੈਣਾਂ ਦਾ ਸਨਮਾਨ ਬਣਿਆ ਰਹੇ। ਪੁਲਸ ਦੇ ਡੰਡੇ ਨੈਤਿਕਤਾ ਦਾ ਪਾਠ ਨਹੀਂ ਪੜ੍ਹਾ ਸਕਦੇ ਸਗੋਂ ਇਸ ਲਈ ਨੈਤਿਕ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’