Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਕੋਰੋਨਾ ਦੇ ਭੈੜੇ ਅਸਰਾਂ ਵਿੱਚੋਂ ਨਿਕਲਣ ਵਿੱਚ ਸਮਾਂ ਲੱਗੇਗਾ

April 03, 2020 08:54 AM

-ਡਾਕਟਰ ਵਰਿੰਦਰ ਭਾਟੀਆ
ਕੋਰੋਨਾ ਦੇ ਆਰਥਿਕ ਭੈੜੇ ਅਸਰਾਂ ਨੂੰ ਕਾਬੂ ਪਾਉਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੇ ਅਨੇਕ ਐਲਾਨ ਕੀਤੇ ਹਨ। ਕੋਰੋਨਾ ਵਾਇਰਸ ਦੀ ਇਨਫੈਕਸ਼ਨ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਰਾਤ ਅੱਠ ਵਜੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਪੂਰੇ ਦੇਸ਼ ਵਿੱਚ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਕੀਤਾ। ਇਸ ਵਿੱਚ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਹਾਲਾਤ ਕੁਝ ਅਜਿਹੇ ਹਨ ਕਿ ਪਹਿਲਾਂ ਜਦੋਂ ਸਾਡਾ ਸਮਾਂ ਸੀ ਤਾਂ ਸਾਡੇ ਕੋਲ ਸਮਾਂ ਨਹੀਂ ਸੀ। ਅੱਜ ਸਾਡੇ ਕੋਲ ਸਮਾਂ ਹੀ ਸਮਾਂ ਹੈ ਤੇ ਸਾਡਾ ਸਮਾਂ ਨਹੀਂ। ਕਾਰੋਬਾਰ ਰੁਕ ਗਿਆ, ਦੁਕਾਨਾਂ ਬੰਦ, ਆਵਾਜਾਈ 'ਤੇ ਰੋਕ ਹੈ। ਪਹਿਲਾਂ ਤੋਂ ਮੁਸ਼ਕਲਾਂ ਝੱਲ ਰਹੀ ਭਾਰਤੀ ਅਰਥ ਵਿਵਸਥਾ ਲਈ ਕੋਰੋਨਾ ਦਾ ਹਮਲਾ ਵੱਡੀ ਮੁਸੀਬਤ ਲਿਆਇਆ ਹੈ। ਸਰਕਾਰ ਨਿਵੇਸ਼ ਰਾਹੀਂ, ਨਿਯਮਾਂ ਵਿੱਚ ਰਾਹਤ ਅਤੇ ਆਰਥਿਕ ਮਦਦ ਦੇ ਕੇ ਅਰਥ ਵਿਵਸਥਾ ਨੂੰ ਰਫਤਾਰ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਸਾਰੇ ਯਤਨਾਂ ਦੇ ਬਾਵਜੂਦ ਕੋਰੋਨਾ ਦੇ ਕਾਰਨ ਪੈਦਾ ਹੋਏ ਹਾਲਾਤ ਨੇ ਅਰਥ ਵਿਵਸਥਾ ਦਾ ਪਹੀਆ ਜਾਮ ਕਰ ਦਿੱਤਾ ਹੈ, ਨਾ ਕੋਈ ਉਤਪਾਦਨ ਅਤੇ ਨਾ ਕੋਈ ਮੰਗ।
ਲੋਕ ਘਰਾਂ ਵਿੱਚ ਹਨ ਤੇ ਦੁਕਾਨਾਂ 'ਤੇ ਤਾਲੇ ਲੱਗੇ ਹਨ। ਕੌਮਾਂਤਰੀ ਰੇਟਿੰਗ ਏਜੰਸੀ ਸਟੈਂਡਰਡ ਐਂਡ ਪੂਅਰਜ਼ ਨੇ ਇੱਕ ਅਪ੍ਰੈਲ ਤੋਂ ਸ਼ੁਰੂ ਹੋ ਰਹੇ ਵਿੱਤੀ ਸਾਲ (2020-21) ਲਈ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ ਡੀ ਪੀ) ਦੀ ਵਾਧਾ ਦਰ ਦਾ ਅਨੁਮਾਨ ਘਟਾ ਕੇ 5.2 ਫੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 6.5 ਫੀਸਦੀ ਜੀ ਡੀ ਪੀ ਵਾਧਾ ਦਰ ਦਾ ਅਨੁਮਾਨ ਲਾਇਆ ਸੀ। ਇਸ ਨਾਲ ਅਗਲੇ ਸਾਲ 2021-22 ਲਈ ਰੇਟਿੰਗ ਏਜੰਸੀ ਨੇ 6.9 ਫੀਸਦੀ ਜੀ ਡੀ ਪੀ ਵਾਧਾ ਦਰ ਦਾ ਅਨੁਮਾਨ ਲਾਇਆ ਹੈ। ਇਸ ਤੋਂ ਪਹਿਲਾਂ ਇਹ ਅਨੁਮਾਨ ਸੱਤ ਫੀਸਦੀ ਸੀ। ਸਟੈਂਡਰਡ ਐਂਡ ਪੂਅਰਜ਼ ਅਨੁਸਾਰ ਏਸ਼ੀਆ-ਪ੍ਰਸ਼ਾਂਤ ਖੇਤਰ ਨੂੰ ਕੋਵਿਡ-19 ਨਾਲ ਲਗਭਗ 620 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਸਰਕਾਰ ਨੇ ਲਾਕਡਾਊਨ ਦਾ ਐਲਾਨ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਫੈਲਣ ਤੋਂ ਰੋਕਣ ਲਈ ਕੀਤਾ ਹੈ, ਲਾਕਡਾਊਨ ਦੀ ਗੰਭੀਰਤਾ ਨਾਲ ਪਾਲਣਾ ਕੋਰੋਨਾ ਵਾਇਰਸ ਦੇ ਵਿਰੁੱਧ ਜਿੱਤ ਤਾਂ ਦਿਵਾ ਸਕਦੀ ਹੈ, ਪਰ ਇਹ ਭਾਰਤ ਦੀ ਅਰਥ ਵਿਵਸਥਾ 'ਤੇ ਕੀ ਅਸਰ ਪਾਵੇਗੀ, ਇਹ ਵੀ ਦੇਖਣਾ ਹੋਵੇਗਾ।
ਆਰਥਿਕ ਮਾਹਰਾਂ ਦੇ ਅਨੁਸਾਰ ਲਾਕਡਾਊਨ ਦਾ ਸਭ ਤੋਂ ਵੱਧ ਅਸਰ ਗੈਰ ਰਸਮੀ ਖੇਤਰ 'ਤੇ ਪਵੇਗਾ ਅਤੇ ਸਾਡੀ ਅਰਥ ਵਿਵਸਥਾ ਦਾ ਪੰਜਾਹ ਫੀਸਦੀ ਜੀ ਡੀ ਪੀ ਗੈਰ ਰਸਮੀ ਖੇਤਰ ਤੋਂ ਆਉਂਦਾ ਹੈ। ਇਹ ਖੇਤਰ ਲਾਕਡਾਊਨ ਦੌਰਾਨ ਕੰਮ ਨਹੀਂ ਕਰ ਸਕਦਾ। ਉਹ ਕੱਚਾ ਮਾਲ ਨਹੀਂ ਖਰੀਦ ਸਕਦੇ, ਬਣਾਇਆ ਮਾਲ ਬਾਜ਼ਾਰ 'ਚ ਨਹੀਂ ਵੇਚ ਸਕਦੇ ਤਾਂ ਉਨ੍ਹਾਂ ਦੀ ਕਮਾਈ ਬੰਦ ਹੋ ਜਾਵੇਗੀ। ਸਾਡੇ ਦੇਸ਼ 'ਚ ਛੋਟੇ-ਛੋਟੇ ਕਾਰਖਾਨੇ ਤੇ ਲਘੂ ਉਦਯੋਗਾਂ ਦੀ ਬਹੁਤ ਵੱਡੀ ਗਿਣਤੀ ਹੈ। ਉਨ੍ਹਾਂ ਨੂੰ ਨਕਦੀ ਦੀ ਸਮੱਸਿਆ ਹੋ ਜਾਵੇਗੀ ਕਿਉਂਕਿ ਉਨ੍ਹਾਂ ਦੀ ਕਮਾਈ ਨਹੀਂ ਹੋਵੇਗੀ। ਇਹ ਲੋਕ ਬੈਂਕ ਵੀ ਨਹੀਂ ਜਾ ਸਕਦੇ। ਇਸ ਲਈ ਉਚੇ ਵਿਆਜ 'ਤੇ ਕਰਜ਼ਾ ਲੈਂਦੇ ਹਨ ਅਤੇ ਕਰਜ਼ੇ ਦੇ ਜਾਲ ਵਿੱਚ ਫਸ ਜਾਂਦੇ ਹਨ। ਗੈਰ ਰਸਮੀ ਖੇਤਰਾਂ 'ਚ ਫੇਰੀ ਵਾਲੇ, ਵਿਕਰੇਤਾ, ਕਲਾਕਾਰ, ਲਘੂ ਉਦਯੋਗ ਅਤੇ ਸਰਹੱਦ ਤੋਂ ਪਾਰ ਵਪਾਰ ਸ਼ਾਮਲ ਹਨ। ਇਸ ਵਰਗ ਤੋਂ ਸਰਕਾਰ ਕੋਲ ਟੈਕਸ ਨਹੀਂ ਆਉਂਦਾ, ਲਾਕਡਾਊਨ ਮੌਕੇ ਕੋਰੋਨਾ ਵਾਇਰਸ ਦੇ ਅਸਰ ਨਾਲ ਵੀ ਕੰਪਨੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਜੋ ਲੋਕ ਬਿਮਾਰ ਹਨ, ਉਹ ਕੰਮ ਨਹੀਂ ਕਰ ਸਕਦੇ। ਕਿੰਨੇ ਲੋਕ ਸੈਲਫ ਆਈਸੋਲੇਸ਼ਨ 'ਚ ਹਨ, ਜਿਨ੍ਹਾਂ ਦਾ ਆਪਣਾ ਕਾਰੋਬਾਰ ਜਾਂ ਦੁਕਾਨ ਹੈ, ਉਹ ਬਿਮਾਰੀ ਕਾਰਨ ਉਸ ਨੂੰ ਚਲਾ ਨਹੀਂ ਸਕਣਗੇ, ਜੋ ਖਰਚਾ ਬਿਮਾਰੀ ਉਪਰ ਹੋਵੇਗਾ, ਉਹ ਬੱਚਤ 'ਚੋਂ ਕੱਢਿਆ ਜਾਵੇਗਾ। ਜੇ ਇਹ ਵਾਇਰਸ ਕੰਟਰੋਲ 'ਚ ਨਾ ਆਇਆ ਤਾਂ ਇਹ ਅਸਰ ਹੋਰ ਕਿਤੇ ਵੱਧ ਹੋ ਸਕਦਾ ਲਾਕਡਾਊਨ ਨਾਲ ਲੋਕ ਘਰ 'ਚ ਬੈਠਣਗੇ, ਇਸ ਨਾਲ ਕੰਪਨੀਆਂ ਵਿੱਚ ਕੰਮ ਨਹੀਂ ਹੋਵੇਗਾ ਅਤੇ ਕੰਮ ਨਾ ਹੋਣ ਕਰ ਕੇ ਵਪਾਰ ਕਿਵੇਂ ਹੋਵੇਗਾ ਅਤੇ ਅਰਥ ਵਿਵਸਥਾ ਅੱਗੇ ਕਿਵੇਂ ਵਧੇਗੀ। ਲੋਕ ਜਦੋਂ ਘਰ ਬੈਠਦੇ ਹਨ, ਟੈਕਸੀ ਬਿਜ਼ਨਸ, ਹੋਟਲ ਸੈਕਟਰ, ਰੈਸਟੋਰੈਂਟ, ਫਿਲਮ, ਮਲਟੀਪਲੈਕਸ ਸਾਰੇ ਪ੍ਰਭਾਵਤ ਹੁੰਦੇ ਹਨ। ਜਿਸ ਸਰਵਿਸ ਲਈ ਲੋਕਾਂ ਨੂੰ ਬਾਹਰ ਜਾਣ ਦੀ ਲੋੜ ਪੈਂਦੀ ਹੈ, ਉਸ 'ਤੇ ਬਹੁਤ ਅਸਰ ਪਵੇਗਾ। ਘਰ ਦੀ ਵਰਤੋਂ ਲਈ ਆਟਾ, ਚੌਲ, ਕਣਕ, ਸਬਜ਼ੀ, ਦੁੱਧ-ਦਹੀਂ ਤਾਂ ਲੋਕ ਖਰੀਦਣਗੇ, ਪਰ ਜੋ ਲਗਜ਼ਰੀ ਦੀਆਂ ਚੀਜ਼ਾਂ ਹਨ, ਜਿਵੇਂ ਟੀ ਵੀ, ਕਾਰ, ਏ ਸੀ ਇਨ੍ਹਾਂ ਸਭ ਚੀਜ਼ਾਂ ਦੀ ਖਪਤ ਕਾਫੀ ਘੱਟ ਹੋ ਜਾਵੇਗੀ। ਇਸ ਦਾ ਇੱਕ ਕਾਰਨ ਇਹ ਹੈ ਕਿ ਲੋਕ ਘਰ 'ਚੋਂ ਬਾਹਰ ਹੀ ਨਹੀਂ ਜਾ ਸਕਣਗੇ, ਇਸ ਲਈ ਇਹ ਸਭ ਨਹੀਂ ਖਰੀਦਣਗੇ। ਦੂਸਰਾ ਇਹ ਹੋਵੇਗਾ ਕਿ ਲੋਕਾਂ ਦੇ ਦਿਮਾਗ ਵਿੱਚ ਨੌਕਰੀ ਜਾਣ ਦਾ ਬਹੁਤ ਡਰ ਬੈਠ ਗਿਆ ਹੈ। ਉਸ ਕਾਰਨ ਵੀ ਲੋਕ ਪੈਸਾ ਖਰਚ ਕਰਨਾ ਘੱਟ ਕਰ ਦੇਣਗੇ। ਇਨ੍ਹਾਂ ਸਭ ਮੁਸ਼ਕਲਾਂ ਤੋਂ ਅਸੀਂ ਪ੍ਰੇਸ਼ਾਨ ਨਹੀਂ ਹੋਣਾ ਕਿਉਂਕਿ ਇਹ ਸਭ ਰੰਗੀਨ ਸਵੇਰਾ ਹੋਣ ਤੋਂ ਪਹਿਲਾਂ ਦੀ ਮੱਸਿਆ ਦੀ ਰਾਤ ਦੇ ਬਰਾਬਰ ਹੈ।
ਬੇਸ਼ੱਕ ਕੋਰੋਨਾ ਨਾਲ ਪੈਦਾ ਕੀਤੀਆਂ ਭਿਆਨਕ ਆਰਥਿਕ ਸਥਿਤੀਆਂ ਰੋਕ 'ਚ ਰਹਿਣ ਲਈ ਮਜਬੂਰ ਕਰ ਰਹੀਆਂ ਹਨ। ਕੋਰੋਨਾ ਦੇ ਆਰਥਿਕ ਭੈੜੇ ਅਸਰਾਂ 'ਚੋਂ ਨਿਕਲਣ ਵਿੱਚ ਦੇਸ਼ ਨੂੰ ਸਮਾਂ ਲੱਗੇਗਾ। ਸਮਾਜਕ, ਆਰਥਿਕ ਮੰਜਰ ਰੱਸੀ 'ਤੇ ਚੱਲਣ ਵਰਗਾ ਹੈ, ਪਰ ਇਸ ਤੋਂ ਵੱਧ ਜ਼ਰੂਰੀ ਕੇਂਦਰ ਤੇ ਸੂਬਾ ਪ੍ਰਸ਼ਾਸਨ ਲਈ ਦੇਸ਼ 'ਚ ਮੌਜੂਦਾ ਲੋਕਾਂ ਦੀ ਇਨਸਾਨੀ ਜਾਨ ਨੂੰ ਹਰ ਹਾਲਤ ਵਿੱਚ ਸੁਰੱਖਿਅਤ ਰੱਖਣਾ ਹੈ। ਇਸ ਵਿੱਚ ਸਾਡਾ ਆਪਸੀ ਸਹਿਯੋਗ ਨਿਹਿੱਤ ਹੈ। ਯਕੀਨਨ ਇਸ ਰਾਸ਼ਟਰੀ ਆਫਤ ਮੌਕੇ ਅਸੀਂ ਆਪਣੇ ਹੌਸਲੇ ਦੀ ਅਗਨੀ ਪ੍ਰੀਖਿਆ ਨੂੰ ਅੱਵਲ ਢੰਗ ਨਾਲ ਪਾਸ ਕਰਾਂਗੇ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”