Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਪਾਕਿਸਤਾਨ ਵਿੱਚ ਕੈਦ '83 ਜਵਾਨ’ ਜੋ ਭੁਲਾ ਦਿੱਤੇ ਗਏ

April 02, 2020 08:25 AM

-ਕਰਣ ਥਾਪਰ
ਇੱਕ ਝਟਕੇ ਲਈ ਤੁਸੀਂ ਆਪਣੇ ਆਪ ਨੂੰ ਤਿਆਰ ਕਰ ਲਓ, ਪਰ ਇੱਕ ਗੱਲ ਸਮਝ ਲਓ ਕਿ ਇਸ ਦਾ ਕੋਰੋਨਾ ਵਾਇਰਸ ਨਾਲ ਕੋਈ ਲੈਣ-ਦੇਣਾ ਨਹੀਂ, ਫਿਰ ਵੀ ਇਹ ਵਿਆਕੁਲ ਕਰ ਦੇਣ ਵਾਲੀ ਗੱਲ ਹੈ। ਕਿਹਾ ਜਾਂਦਾ ਹੈ ਕਿ 83 ਭਾਰਤੀ ਜਵਾਨ ਪਾਕਿਸਤਾਨ ਦੀ ਕੈਦ ਵਿੱਚ ਹਨ। ਕੁਝ ਤਾਂ 1965 ਅਤੇ 1971 ਦੇ ਜੰਗੀ ਕੈਦੀ ਹਨ। ਇੰਝ ਜਾਪਦਾ ਹੈ ਕਿ ਸਾਰੀਆਂ ਸਰਕਾਰਾਂ ਨੇ ਜਾਂ ਉਨ੍ਹਾਂ ਨੂੰ ਭੁਲਾ ਦਿੱਤਾ ਹੈ ਜਾਂ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਜੀ ਹਾਂ, ਇਨ੍ਹਾਂ ਦੀ ਗਿਣਤੀ ਭਾਰਤ ਸਰਕਾਰ ਦੇ ਅਧਿਕਾਰਤ ਅੰਕੜਿਆਂ ਅਨੁਸਾਰ 83 ਹੈ।
ਚੰਦਰ ਸੁਤਾ ਡੋਗਰਾ ਨੇ ਇਸ ਬਾਰੇ ਆਪਣੀ ਕਿਤਾਬ ਵਿੱਚ ਲਿਖਿਆ ਕਿ ਇੱਕ ਹੱਕਾ-ਬੱਕਾ ਕਰਨ ਵਾਲੀ ਕਹਾਣੀ ਦੱਸਦੀ ਹੈ ਕਿ ਸਾਧਾਰਨ ਤੌਰ 'ਤੇ ਇਸ ਬਾਰੇ ਕਿਸੇ ਨੇ ਧਿਆਨ ਨਹੀਂ ਦਿੱਤਾ, ਜਿਵੇਂ ਦੇਣਾ ਚਾਹੀਦਾ ਸੀ। ਅਜਿਹੇ ਜਵਾਨਾਂ ਦੀ ਦਰਦ ਭਰੀ ਕਹਾਣੀ ਹੈ, ਜਿਨ੍ਹਾਂ ਨੂੰ ਗਲਤੀ ਨਾਲ ਮ੍ਰਿਤਕ ਮੰਨ ਲਿਆ ਹੈ। ਕੁਝ ਦਾ ਕਹਿਣਾ ਹੈ ਕਿ ਇਹ ਜੰਗ ਦੌਰਾਨ ਲਾਪਤਾ ਹਨ, ਪਰ ਇੱਕ ਭਰੋਸੇਯੋਗ ਸਬੂਤ ਹੈ ਕਿ ਇਹ ਜਵਾਨ ਪਾਕਿਸਤਾਨ 'ਚ ਹਨ ਅਤੇ ਉਨ੍ਹਾਂ 'ਚੋਂ ਯਕੀਨੀ ਤੌਰ 'ਤੇ ਕੁਝ ਨੂੰ ਮ੍ਰਿਤਕ ਮੰਨਿਆ ਜਾਂਦਾ ਹੈ। ਅਸੀਂ ਲਗਾਤਾਰ ਉਨ੍ਹਾਂ ਦੇ ਵਾਰਿਸਾਂ ਨੂੰ ਇਹ ਦੱਸਦੇ ਹਾਂ ਕਿ ਉਹ ਜੰਗੀ ਕੈਦੀ ਹਨ।
ਮੇਜਰ ਅਸ਼ੋਕ ਸੂਰੀ ਦੀ ਕਹਾਣੀ ਤੋਂ ਵੱਧ ਕੋਈ ਹੋਰ ਵਿਖਿਆਨ ਹੋ ਹੀ ਨਹੀਂ ਸਕਦਾ। ਸ਼ੁਰੂ-ਸ਼ੁਰੂ ਵਿੱਚ ਇਹ ਕਿਹਾ ਜਾਂਦਾ ਰਿਹਾ ਕਿ ਪੰਜ ਦਸੰਬਰ 1971 ਦੀ ਜੰਗ 'ਚ ਸ਼ਹੀਦ ਹੋਏ ਉਨ੍ਹਾਂ ਦੇ ਪਿਤਾ ਨੂੰ ਇਸ ਬਾਰੇ ਚਾਰ ਟੈਲੀਗ੍ਰਾਮਜ਼ ਪ੍ਰਾਪਤ ਹੋਈਆਂ, ਪਰ ਪਾਕਿਸਤਾਨ ਰੇਡੀਓ ਦਾ ਦਾਅਵਾ ਸੀ ਕਿ ਉਹ ਜ਼ਿੰਦਾ ਸਨ। ਕੁਝ ਨਿੱਜੀ ਜਾਂਚ ਪਿੱਛੋਂ ਇਹ ਦਾਅਵੇ ਨਾਲ ਕਿਹਾ ਜਾਂਦਾ ਰਿਹਾ ਹੈ ਕਿ ਉਨ੍ਹਾਂ ਦੇ ਪਰਵਾਰ ਨੂੰ ਮੇਜਰ ਅਸ਼ੋਕ ਦੇ ਦੋ ਪੱਤਰ ਮਿਲੇ, ਜਿਨ੍ਹਾਂ ਦੀ ਪੁਸ਼ਟੀ ਹੱਥਲਿਖਤ ਮਾਹਿਰ ਨੇ ਕੀਤੀ। ਸਤਿੰਦਰ ਲਾਂਬਾ, ਜੋ ਪਾਕਿਸਤਾਨ 'ਚ ਉਸ ਸਮੇਂ ਡਿਪਲੋਮੈਟ ਸਨ ਅਤੇ ਬਾਅਦ ਵਿੱਚ ਹਾਈ ਕਮਸ਼ਨਰ ਬਣੇ, ਦਾ ਯਕੀਨ ਸੀ ਕਿ ਸੂਰੀ ਸੱਤਰ ਦੇ ਦਹਾਕੇ ਦੇ ਦੌਰਾਨ ਜ਼ਿੰਦਾ ਸਨ। ਗੈਰ-ਅਧਿਕਾਰਤ ਆਮ ਮੁਆਫੀ ਦੀ ਸਹਿਮਤੀ ਪ੍ਰਗਟਾਈ ਗਈ। ਸਰਕਾਰ ਲਈ ਤਿੰਨ ਸਾਲਾਂ ਤੋਂ ਵੱਧ ਦਾ ਸਮਾਂ ਇਸ ਧਾਰਨਾ ਨੂੰ ਬਦਲਣ ਵਿੱਚ ਲੱਗ ਗਿਆ ਕਿ ਉਹ ਜੰਗ ਦੌਰਾਨ ਲਾਪਤਾ ਹੋਏ ਹਨ ਕਿ ਮਾਰੇ ਗਏ। ਡੋਗਰਾ ਦਾ ਕਹਿਣਾ ਹੈ ਕਿ ਜੇ ਇਹ ਪਹਿਲਾਂ ਤੋਂ ਸਪੱਸ਼ਟ ਕਰ ਲਿਆ ਜਾਂਦਾ ਤਾਂ ਅਸੀਂ ਉਨ੍ਹਾਂ ਨੂੰ ਵਾਪਸ ਲਿਆਉਣ ਵਿੱਚ ਕਾਮਯਾਬ ਹੋ ਜਾਂਦੇ, ਪਰ ਭਾਰਤ ਨੇ ਇਹ ਮੰਨਿਆ ਕਿ ਉਹ ਮ੍ਰਿਤਕ ਹਨ, ਇਸ ਲਈ ਪਾਕਿਸਤਾਨ ਨੇ ਉਨ੍ਹਾਂ ਨੂੰ ਵਾਪਸ ਲਿਆਉਣ 'ਚ ਕੋਈ ਲਾਜ਼ਮੀਪੁਣਾ ਨਹੀਂ ਦਿਖਾਇਆ। ਡੋਗਰਾ ਦੀ ਕਿਤਾਬ ‘ਪੰਜ ਕਾਰਨ’ ਬਾਰੇ ਵਿਚਾਰ-ਵਟਾਂਦਰਾ ਕਰਦੇ ਹਾਂ ਕਿ ਆਖਰ ਕਿਉਂ ਇਹ 83 ਜਵਾਨ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਕਮਜ਼ੋਰ ਹੋ ਗਏ।
ਪਹਿਲਾ ਕਾਰਨ ਇਹ ਹੈ ਕਿ ਜਦੋਂ 1972 'ਚ ਜੰਗੀ ਕੈਦੀਆਂ ਦੀ ਅਦਲਾ-ਬਦਲੀ ਹੋਈ, ਉਦੋਂ ਭਾਰਤ ਸਰਕਾਰ ਇਸ ਗੱਲ ਲਈ ਫਿਕਰਮੰਦ ਸੀ ਕਿ ਪਾਕਿਸਤਾਨ ਬੰਗਲਾ ਦੇਸ਼ ਨੂੰ ਮਾਨਤਾ ਦੇ ਦੇਵੇ। ਨਤੀਜੇ ਵਜੋਂ ਸਰਕਾਰ ਨੇ ਸਹੀ ਢੰਗ ਨਾਲ ਇਹ ਯਕੀਨੀ ਨਹੀਂ ਬਣਾਇਆ ਕਿ ਸਾਰੇ ਜੰਗੀ ਕੈਦੀ ਮੁੜ ਆਏ ਹਨ। ਸਰਕਾਰ ਦੇ ਲਈ ਇਹ ਮੁੱਖ ਪਹਿਲਕਦਮੀ ਨਹੀਂ ਸੀ। ਦੂਸਰਾ ਇਹ ਕਿ ਭਾਰਤ ਨੇ ਆਪਣੇ ਜਵਾਨਾਂ ਦੀ ਘੱਟ ਗਿਣਤੀ ਹੋਣ ਕਾਰਨ ਇਜ਼ਰਾਈਲ ਦੀ ਦੁਸ਼ਮਣ ਦੇ ਜੰਗੀ ਕੈਦੀਆਂ ਦੀ ਅਦਲਾ-ਬਦਲੀ ਵਿਵਸਥਾ ਨੂੰ ਨਹੀਂ ਅਪਣਾਇਆ। ਜਦੋਂ ਪਾਕਿਸਤਾਨ ਨੇ ਇੱਕ ਦੇ ਬਦਲੇ ਤਿੰਨ ਦਾ ਸੁਝਾਅ ਦਿੱਤਾ, ਉਦੋਂ ਭਾਰਤ ਨੇ ਇਸ ਨੂੰ ਨਕਾਰ ਦਿੱਤਾ। ਤੀਸਰਾ ਕਾਰਨ ਹੈ ਕਿ ਭਾਰਤ ਨੇ ਇਸ ਗੱਲ ਵਿੱਚ ਯਕੀਨ ਨਹੀਂ ਕੀਤਾ ਕਿ ਉਹ ਇਸ ਮੁੱਦੇ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ (ਆਈ ਸੀ ਜੇ) ਵਿੱਚ ਲੈ ਜਾਵੇ ਜਾਂ ਫਿਰ ਇਸ 'ਚ ਤੀਸਰੀ ਪੱਧਰ ਨੂੰ ਸ਼ਾਮਲ ਕੀਤਾ ਜਾਵੇ ਕਿਉਂਕਿ ਉਸ ਨੂੰ ਡਰ ਸੀ ਕਿ ਇਸ ਤੋਂ ਉਤਸ਼ਾਹਤ ਹੋ ਕਿ ਪਾਕਿਸਤਾਨ ਨੂੰ ਕਸ਼ਮੀਰ ਦਾ ਅੰਤਰਰਾਸ਼ਟਰੀਕਰਨ ਕਰਨ ਦਾ ਮੌਕਾ ਮਿਲ ਜਾਵੇਗਾ।
ਜੇ ਇਹ ਤਿੰਨੇ ਕਾਰਨ ਭਾਰਤੀ ਸਰਕਾਰਾਂ ਦੇ ਵਤੀਰੇ 'ਚ ਖੋਟ ਨੂੰ ਪੇਸ਼ ਕਰਦੇ ਹਨ ਤਾਂ ਡੋਗਰਾ ਦੇ ਹੋਰ ਕਾਰਨਾਂ ਦੀ ਪਛਾਣ ਕਰਦੇ ਹਨ, ਜੋ ਸੁਝਾਉਂਦੇ ਹਨ ਕਿ ਇਹ ਸਭ ਪਾਕਿਸਤਾਨ ਦੀ ਸ਼ਰਾਰਤ ਸੀ। ਪਹਿਲਾ ਇਹ ਕਿ ਪਾਕਿਸਤਾਨ ਨੇ ਸ਼ਾਇਦ ਸੌਦੇਬਾਜ਼ੀ ਲਈ ਕੁਝ ਭਾਰਤੀ ਜੰਗੀ ਕੈਦੀਆਂ ਨੂੰ ਆਪਣੇ ਕੋਲ ਰੱਖਿਆ, ਕਿਉਂਕਿ 1971 ਦੀ ਜੰਗ ਤੋਂ ਬਾਅਦ ਪਾਕਿਸਤਾਨ ਦੇ ਅਧਿਕਾਰੀਆਂ ਨੇ ਜੰਗੀ ਜੁਰਮਾਂ ਲਈ ਟਰਾਇਲ ਝੱਲਿਆ, ਪਰ ਇਹ ਟਰਾਇਲ ਕਦੇ ਹੋਏ ਹੀ ਨਹੀਂ ਅਤੇ ਕੈਦ ਰੱਖੇ ਗਏ ਜੰਗੀ ਕੈਦੀ ਭੁਲਾ ਦਿੱਤੇ ਗਏ। ਆਖਰ ਉਨ੍ਹਾਂ ਨੇ ਲਿਖਿਆ ਹੈ ਕਿ ਹੋ ਸਕਦਾ ਹੈ ਕਿ ਪਾਕਿਸਤਾਨ ਨੇ ਜੰਗੀ ਕੈਦੀਆਂ ਦੀ ਖਰਾਬ ਦਿਮਾਗੀ ਅਤੇ ਸਰੀਰਕ ਹਾਲਤ ਜਾਂ ਕਈ ਸਾਲਾਂ ਤੱਕ ਤਸ਼ੱਦਦ ਅਤੇ ਝੱਲੇ ਗਏ ਜ਼ਖਮਾਂ ਕਾਰਨ ਉਨ੍ਹਾਂ ਨੂੰ ਵਾਪਸ ਭੇਜਣ ਬਾਰੇ ਅਤੇ ਉਨ੍ਹਾਂ ਦੀ ਪਾਕਿਸਤਾਨ 'ਚ ਹਾਜ਼ਰੀ ਨੂੰ ਨਹੀਂ ਮੰਨਿਆ। ਚੌਥਾ ਕਾਰਨ ਇਹ ਹੈ ਕਿ ਪਾਕਿਸਤਾਨ ਨਾਲ ਸੰਬੰਧਤ ਇਹ ਕਾਰਨ ਬੇਹੱਦ ਗੁੰਝਲਦਾਰ ਅਤੇ ਦਿਲਚਸਪ ਹੈ। ਉਸ ਦਾ ਮੰਨਣਾ ਹੈ ਕਿ ਲਾਂਸ ਨਾਇਕ ਜਸਪਾਲ ਸਿੰਘ ਵਰਗੇ ਕੁਝ ਜੰਗੀ ਕੈਦੀ ਓਮਾਨ ਵਰਗੇ ਮੱਧ ਪੂਰਬੀ ਦੇਸ਼ਾਂ 'ਚ ਭੇਜ ਦਿੱਤੇ ਗਏ ਹੋਣ ਕਿਉਂਕਿ ਉਸ ਨੂੰ ਜੰਗ ਦੇ ਖਤਮ ਹੋਣ ਦੇ ਇੰਨੇ ਸਾਲਾਂ ਬਾਅਦ ਭਾਰਤੀ ਜੰਗੀ ਕੈਦੀਆਂ ਨੂੰ ਵਾਪਸ ਕਰਨ 'ਚ ਸ਼ਰਮ ਆ ਰਹੀ ਹੋਵੇਗੀ। ਇੱਕ ਵਾਰ ਇਹ ਗੱਲੋਂ ਅੱਖੋਂ ਓਹਲੇ ਹੋ ਗਈਆਂ ਤਾਂ ਪਾਕਿਸਤਾਨੀ ਦਿਮਾਗ 'ਚੋਂ ਵੀ ਇਹ ਗੱਲਾਂ ਨਿਕਲ ਗਈਆਂ ਹੋਣਗੀਆਂ।
ਆਪਣੇ ਗੁਆਂਢੀ ਦੇ ਕਾਰਿਆਂ ਨੂੰ ਜਾਣ ਕੇ ਇਸ ਤੋਂ ਪਹਿਲਾਂ ਤੁਸੀਂ ਗੁੱਸੇ ਵਿੱਚ ਕੁੱਦ ਪਓ, ਤੁਸੀਂ ਥੋੜ੍ਹਾ ਸੰਜਮ ਰੱਖੋ। ਵਿਰੋਧੀ ਕਹਾਣੀ ਵੀ ਬਰਾਬਰ ਦੀ ਸੱਚੀ ਹੈ। ਪਾਕਿਸਤਾਨ ਦਾ ਮੰਨਣਾ ਹੈ ਕਿ ਉਨ੍ਹਾਂ ਦੇ 18 ਫੌਜੀ ਭਾਰਤੀ ਕੈਦ 'ਚ ਹਨ, ਇਸ ਲਈ ਉਹ ਅਸਮਰੱਥ ਹਨ। ਅਜਿਹਾ ਸਮਾਂ ਸੀ, ਜਦੋਂ ਸਾਡੀਆਂ ਸਰਕਾਰਾਂ ਇਸੇ ਤਰ੍ਹਾਂ ਦੀ ਸੋਚ ਰੱਖਦੀਆਂ ਸਨ, ਪਰ ਅੱਜ ਦੋਵਾਂ ਪਾਸਿਆਂ ਵੱਲੋਂ ਪਰਵਾਰਾਂ ਦੀ ਤਰਾਸਦੀ ਬਾਰੇ ਸੋਚੋ। ਕੁਝ ਸਮਾਂ ਉਨ੍ਹਾਂ ਦੇ ਮਾਪਿਆਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਮਰੇ ਨਹੀਂ, ਜ਼ਿੰਦਾ ਹਨ ਜਾਂ ਫਿਰ ਲਾਪਤਾ ਜਾਂ ਜੰਗ ਦੌਰਾਨ ਸ਼ਹੀਦ ਹੋ ਗਏ ਹਨ। ਮਾਪਿਆਂ ਨੂੰ ਇਹ ਆਸ ਰਹਿੰਦੀ ਹੈ ਕਿ ਉਗ ਜੰਗੀ ਕੈਦੀ ਹਨ ਜਾਂ ਜ਼ਿੰਦਾ ਹਨ ਅਤੇ ਉਨ੍ਹਾਂ ਨੂੰ ਮਰਨ ਉਪਰੰਤ ਬਹਾਦਰੀ ਲਈ ਐਵਾਰਡ ਮਿਲੇਗਾ। ਦਹਾਕਿਆਂ ਤੋਂ ਉਨ੍ਹਾਂ ਨੇ ਝੱਲਿਆ ਹੈ ਕਿਉਂਕਿ ਸਰਕਾਰਾਂ ਉਨ੍ਹਾਂ ਲਈ ਚਿੰਤਤ ਨਹੀਂ ਤਾਂ ਕਿ ਸੱਚ ਦਾ ਸਾਹਮਣਾ ਕੀਤਾ ਜਾ ਸਕੇ, ਜਦ ਕਿ ਆਪਣੇ ਦੇਸ਼ ਲਈ ਲੜਨ ਵਾਲੇ ਜਵਾਨ ਆਪਣੇ ਹੀ ਦੇਸ਼ਵਾਸੀਆਂ ਵੱਲੋਂ ਭੁਲਾ ਦਿੱਤੇ ਗਏ। ਕੋਹਿਮਾ ਜੰਗੀ ਯਾਦਗਾਰ ਦਾ ਕਹਿਣਾ ਹੈ ਕਿ ‘‘ਤੁਹਾਡੇ ਕੱਲ੍ਹ ਲਈ ਅਸੀਂ ਆਪਣਾ ਅੱਜ ਗੁਆ ਦਿੱਤਾ।'' ਮਿਸਾਲ ਦੇ ਤੌਰ 'ਤੇ ਇਸ ਤੋਂ ਬਿਹਤਰ ਸਮਾਧੀ ਲੇਖ ਇਹ ਹੋਵੇਗਾ, ‘‘ਸਾਡੇ ਅੱਜ ਲਈ ਅਸੀਂ ਆਪਣੇ ਕੱਲ੍ਹ ਨੂੰ ਨਕਾਰ ਦਿੱਤਾ।''

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”