Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਭਾਰਤ

ਵਿਦੇਸ਼ੋਂ ਮੁੜੇ ਭਾਰਤੀ ਵਿਦਿਆਰਥੀਆਂ ਦਾ ਬਾਈਕਾਟ ਹੋਈ ਜਾਂਦੈ

April 02, 2020 08:19 AM

ਨਵੀਂ ਦਿੱਲੀ, 1 ਅਪ੍ਰੈਲ (ਪੋਸਟ ਬਿਊਰੋ)-ਕੋਰੋਨਾ ਵਾਇਰਸ ਤੋਂ ਬਚਣ ਲਈ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਭਾਰਤ ਵਾਪਸ ਆਏ ਵਿਦਿਆਰਥੀਆਂ ਦਾ ਸਥਾਨਕ ਲੋਕ ਬਾਈਕਾਟ ਕਰ ਰਹੇ ਹਨ। ਉਨ੍ਹਾਂ ਨੂੰ ਸਮਾਜਕ ਕਲੰਕ ਅਤੇ ਦੁਸ਼ਮਣੀ ਵਰਗੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਨਾਗਰਿਕ ਉਨ੍ਹਾਂ ਦੀ ਟਰੈਵਲ ਹਿਸਟਰੀ ਬਾਰੇ ਵੱਖ-ਵੱਖ ਤਰ੍ਹਾਂ ਦੀਆਂ ਦੁਸ਼ਮਣੀ ਭਰੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਇਟਲੀ ਦੇ ਸਿਏਨਾ ਯੂਨੀਵਰਸਿਟੀ 'ਚ ਮਾਸਟਰ ਡਿਗਰੀ ਕਰ ਰਹੇ 25 ਸਾਲਾ ਵਿਦਿਆਰਥੀ ਦਾ 19 ਮਾਰਚ ਨੂੰ ਭਾਰਤ ਪਹੁੰਚਦੇ ਹੀ ਕੋਰੋਨਾ ਦੇ ਵਾਇਰਸ ਬਾਰੇ ਟੈਸਟ ਕੀਤਾ ਗਿਆ, ਪਰ ਇਹ ਨੈਗੇਟਿਵ ਆਇਆ। ਉਹ ਇਸ ਵਕਤ ਕਾਲੀਕੱਟ ਵਿੱਚ ਘਰ ਵਿੱਚ 14 ਦਿਨਾਂ ਲਈ ਆਈਸੋਲੇਟ ਹੈ। ਉਸ ਦੇ ਘਰ ਪਹੁੰਚਣ ਤੋਂ ਪਹਿਲਾਂ ਉਸ ਦੇ ਮਾਂ-ਬਾਪ ਇੱਕ ਰਿਸ਼ਤੇਦਾਰ ਦੇ ਕੋਲ ਚਲੇ ਗਏ। ਉਹ ਡਰਿਆ ਹੋਇਆ ਹੈ ਅਤੇ ਉਦਾਸ ਹੈ। ਉਸ ਨੇ ਦੱਸਿਆ, ਮੇਰੀ ਮਾਂ ਮੈਨੂੰ ਖਾਣਾ ਦੇਣ ਆਉਂਦੀ ਹੈ, ਪਰ ਘਰ ਦੀ ਦਹਲਿੀਜ਼ 'ਤੇ ਖਾਣਾ ਰੱਖ ਕੇ ਚਲੀ ਜਾਂਦੀ ਹੈ। ਮੇਰੇ ਗੁਆਂਢੀ ਮੇਰੇ ਤੋਂ ਦੂਰ ਰਹਿੰਦੇ ਹਨ ਅਤੇ ਅਜਿਹੀਆਂ ਅਫਵਾਹਾਂ ਫੈਲਾ ਰਹੇ ਹਨ, ਜਿਵੇਂ ਮੈਂ ਅਸਲ ਵਿੱਚ ਕੋਰੋਨਾ ਪਾਜ਼ੀਟਿਵ ਹਾਂ। ਮੈਂ ਪੁਲਸ ਨੂੰ ਸ਼ਿਕਾਇਤ ਕੀਤੀ ਹੈ। ਇਸ ਵਕਤ ਮੈਨੂੰ ਦੂਜੀ ਟੈਸਟ ਰਿਪੋਰਟ ਦਾ ਇੰਤਜ਼ਾਰ ਹੈ।
ਦੂਸਰੇ ਦੇਸ਼ਾ ਤੋਂ ਘਰ ਪਰਤਣ ਵਾਲੇ ਦਰਜਨਾਂ ਵਿਦਿਆਰਥੀਆਂ ਦੀ ਲਗਭਗ ਇਹੋ ਕਹਾਣੀ ਹੈ। ਚੇਨਈ 'ਚ ਬ੍ਰਿਟੇਨ ਤੋਂ ਮੁੜੀ ਇੱਕ ਵਿਦਿਆਰਥਣ ਨੇ ਦੱਸਿਆ ਕਿ ਆਈਸੋਲੇਟ ਦੌਰਾਨ ਗੁਆਂਢੀਆਂ ਨੇ ਉਸ ਦੀ ਮਦਦ ਕੀਤੀ। ਜਾਣ ਪਛਾਣ ਵਾਲੇ, ਗੁਆਂਢੀ, ਪਰਵਾਰ ਅਤੇ ਦੋਸਤਾਂ ਨੇ ਇਨ੍ਹਾਂ ਵਿਦਿਆਰਥੀਆਂ ਦੇ ਭਾਰਤ ਪਰਤਣ 'ਤੇ ਇਨ੍ਹਾਂ ਤੋਂ ਦੂਰੀ ਬਣਾ ਲਈ ਹੈ। ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਬਾਰੇ ਪੁਲਸ ਨੂੰ ਕਾਲ ਕਰ ਕੇ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਇਟਲੀ ਤੋਂ ਮੁੜੇ ਇੱਕ ਵਿਦਿਆਰਥੀ ਬਾਰੇ ਅਫਵਾਹ ਫੈਲਾ ਦਿੱਤੀ ਗਈ ਕਿ ਉਹ ਮੰਦਰ ਗਿਆ ਸੀ, ਜਿਸ ਕਾਰਨ ਇਸ ਨੂੰ ਮਾੜੇ ਵਿਹਾਰ ਦਾ ਸਾਹਮਣਾ ਕਰਨਾ ਪਿਆ, ਜਦ ਕਿ ਉਸ ਦਾ ਕਹਿਣਾ ਹੈ ਕਿ ਉਹ ਘਰ ਵਿੱਚ ਹੀ ਸੀ।
ਆਈਸੋਲੇਟ ਵਿੱਚ ਰਹਿ ਰਹੀ ਤੇਲੰਗਾਨਾ ਦੀ ਵਿਦਿਆਰਥਣ ਨੇ ਦੱਸਿਆ ਕਿ ਮੇਰੇ ਗੁਆਂਢੀ ਮੇਰੇ ਮਾਂ-ਬਾਪ ਨਾਲ ਵੀ ਗੱਲ ਕਰਨ ਤੋਂ ਡਰਦੇ ਹਨ। ਬੰਗਲੌਰ ਦੀ ਇੱਕ ਔਰਤ ਨੇ ਘਰ ਪਰਤਣ ਤੋਂ ਬਾਅਦ ਬਹੁਤ ਮੁਸ਼ਕਲ ਸਮਾਂ ਗੁਜ਼ਾਰਿਆ। ਥੱਕ ਹਾਰ ਕੇ ਉਹ ਬਹੁਤ ਦੂਰ ਆਪਣੇ ਪਿੰਡ ਚਲੀ ਗਈ ਹੈ। ਵਿਦੇਸ਼ ਤੋਂ ਮੁੜੇ ਕਈ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਅਪਾਰਟਮੈਂਟ ਬਲਾਕਾਂ ਵਿੱਚ ਦੁਰ-ਵਿਹਾਰ ਝੱਲਣਾ ਪੈ ਰਿਹਾ ਹੈ। ਦਿੱਲੀ ਦੇ ਇੱਕ ਪਰਵਾਰ ਨੇ ਕਿਹਾ ਕਿ ਗੁਆਂਢ ਵਿਚਲੀ ਕਰਿਆਨੇ ਦੀ ਦੁਕਾਨ ਤੱਕ ਜਾਣਾ ਉਨ੍ਹਾਂ ਲਈ ਦੁਖਦਾਈ ਹੋ ਗਿਆ ਅਤੇ ਸਥਾਨਕ ਵਪਾਰੀ ਵੀ ਸਾਮਾਨ ਦੇਣ ਲਈ ਤਿਆਰ ਨਹੀਂ ਹੁੰਦੇ ਹਨ। ਕੋਲਕਾਤਾ ਦੇ ਇੱਕ ਮਾਂ-ਬਾਪ ਨੇ ਕਿਹਾ ਕਿ ਉਸ ਦੇ ਨਾਲ ਉਨ੍ਹਾਂ ਗੁਆਂਢੀਆਂ ਨੇ ਮਾੜਾ ਵਿਹਾਰ ਕੀਤਾ ਜੋ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਜਾਣਦੇ ਸਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼