Welcome to Canadian Punjabi Post
Follow us on

17

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਭਾਰਤ

ਚੀਨ ਦੀਆਂ ਟੈਸਟ ਕਿੱਟਾਂ ਵਿੱਚ ਖ਼ਾਮੀਆਂ ਨਿਕਲਣ ਪਿੱਛੋਂ ਭਾਰਤ ਨੇ ਖਰੀਦ ਸੂਚੀ ਤੋਂ ਕੱਟੀਆਂ

April 02, 2020 08:18 AM

ਨਵੀਂ ਦਿੱਲੀ, 1 ਅਪ੍ਰੈਲ (ਪੋਸਟ ਬਿਊਰੋ)- ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਭਾਰਤ ਸਰਕਾਰ ਜਲਦੀ ਹੀ ਚੀਨ ਨੂੰ ਨਿੱਜੀ ਸੁਰੱਖਿਆ ਜੰਤਰ (ਪੀ ਪੀ ਈ)-ਮਾਸਕ, ਆਈ ਗੇਅਰ, ਹੋਰ ਜ਼ਰੂਰੀ ਵਸਤਾਂ ਸਮੇਤ ਵੈਂਟੀਲੇਟਰ ਖਰੀਦਣ ਲਈ ਆਰਡਰ ਦੇਵੇਗੀ, ਪਰ ਕੁਝ ਦੇਸ਼ਾਂ ਵੱਲੋਂ ਪ੍ਰੀਖਣ ਕਿੱਟਸ (ਟੈਸਟਿੰਗ ਕਿੱਟਸ) ਵਿੱਚ ਖ਼ਾਮੀਆਂ ਨਿਕਲਣ ਪਿੱਛੋਂ ਇਸ ਖਰੀਦ ਦੀ ਇਸ ਸੂਚੀ ਵਿੱਚ ਚੀਨੀ ਪ੍ਰੀਖਣ ਕਿੱਟਸ ਨੂੰ ਸ਼ਾਮਲ ਨਹੀਂ ਕੀਤਾ ਗਿਆ।
ਚੀਨ ਵੱਲੋਂ ਸਪਲਾਈ ਕੀਤੀਆਂ ਪ੍ਰੀਖਣ ਕਿੱਟਾਂ ਨੂੰ ਸਪੇਨ, ਚੈਕ ਗਣਰਾਜ ਅਤੇ ਤੁਰਕੀ ਨੇ ਨੁਕਸਦਾਇਕ ਮੰਨਿਆ ਹੈ ਅਤੇ ਫਿਲੀਪੀਨਸ ਨੇ ਵੀ ਨੁਕਸਦਾਇਕ ਕਿੱਟ ਦੀ ਸੂਚਨਾ ਦਿੱਤੀ ਹੈ। ਸਪਨੇ ਦੇ ਸਿਹਤ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਪਿਛਲੇ ਸ਼ੁੱਕਰਵਾਰ ਇੱਕ ਚੀਨੀ ਕੰਪਨੀ ਨੇ ਹਜ਼ਾਰਾਂ ਨੁਕਸਦਾਇਕ ਪ੍ਰੀਖਣ ਕਿਟਾਂ ਨੂੰ ਬਦਲਣ ਦੀ ਪੇਸ਼ਕਸ਼ ਕੀਤੀ ਹੈ। ਸਪੇਨ ਦੇ ਸਿਹਤ ਮੰਤਰੀ ਸਲਵਾਡੋਰ ਇੱਲਾ ਦੇ ਅਨੁਸਾਰ 6,40,000 ਪ੍ਰੀਖਣ ਕਿੱਟਸ ਦੀ ਪਹਿਲੀ ਖੇਪ 'ਚ ਕਈ ਪ੍ਰੀਖਣ ਕਿੱਟਾਂ ਪੀੜਤ ਮਰੀਜ਼ਾਂ ਦੀ ਪੂਰੀ ਪਛਾਣ ਕਰਨ ਵਿੱਚ ਸਫਲ ਨਹੀਂ ਹੋ ਸਕੀਆਂ। ਪਿਛਲੇ ਵੀਰਵਾਰ ਸਪੇਨ ਨੇ 58,000 ਕਿੱਟਾਂ ਵਾਪਸ ਕਰਨ ਦਾ ਐਲਾਨ ਕੀਤਾ ਸੀ ਅਤੇ ਪਿਛਲੇ ਹਫਤੇ ਇਹ ਪਤਾ ਲੱਗਾ ਸੀ ਕਿ ਭਾਰਤ ਵੈਂਟੀਲੇਟਰਸ, ਐੱਨ-95 ਮਾਸਕ ਅਤੇ ਨਿੱਜੀ ਸੁਰੱਖਿਆ ਉਪਕਰਨਾਂ ਆਦਿ ਮੈਡੀਕਲ ਵਸਤਾਂ ਦੀ ਖਰੀਦ ਲਈ ਚੀਨ ਨਾਲ ਸੌਦਾ ਕਰ ਰਿਹਾ ਹੈ। ਇਹ ਭਾਰਤ ਦਾ ਦਬਾਅ ਘੱਟ ਕਰ ਸਕਦਾ ਹੈ ਕਿਉਂਕਿ ਇਹ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਨਾਲ ਨਜਿੱਠਣ ਲਈ ਤਿਆਰ ਹੈ। ਭਾਰਤ ਵਿੱਚ ਐਨ-95 ਮਾਸਕ ਅਤੇ ਨਿੱਜੀ ਸੁਰੱਖਿਆ ਉਪਕਰਨਾਂ (ਪੀ ਪੀ ਈ) ਬਣਾਉਣ ਨੂੰ ਭਾਰੀ ਧੱਕਾ ਲੱਗਾ, ਕਿਉਂਕਿ ਇਹ ਸਾਮਾਨ ਚੀਨ ਅਤੇ ਦੱਖਣ ਕੋਰੀਆ ਤੋਂ ਇੰਪੋਰਟ ਕੀਤੇ ਜਾਂਦੇ ਹਨ ਤੇ ਦੋਵਾਂ ਦੇਸ਼ਾਂ ਵਿੱਚ ਕੋਰੋਨਾ ਦੇ ਕਹਿਰ ਤੋਂ ਬਾਅਦ ਸਪਲਾਈ ਵਿੱਚ ਵੱਡੀ ਗਿਰਾਵਟ ਆਈ ਹੈ।
ਕੱਲ੍ਹ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਫੋਨ ਉਤੇ ਦੋਵਾਂ ਦੇਸ਼ਾਂ 'ਚ ਕੋਰੋਨਾ ਵਾਇਰਸ ਦੇ ਪ੍ਰਭਾਵ ਬਾਰੇ ਗੱਲਬਾਤ ਕੀਤੀ ਤਾਂ ਵਾਂਗ ਨੇ ਭਾਰਤ ਨੂੰ ਅਪੀਲ ਕੀਤੀ ਕਿ ਇਸ ਵਾਇਰਸ ਨੂੰ ਚਾਈਨੀਜ਼ ਬ੍ਰਾਂਡ ਨਾ ਕੀਤਾ ਜਾਵੇ, ਇਸ ਨਾਲ ਦੁਨੀਆ ਵਿੱਚ ਚੀਨ ਦਾ ਅਕਸ ਖਰਾਬ ਹੁੰਦਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ