Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਕੋਵਿਡ-19 ਨਾਲ ਸੰਘਰਸ਼ ਦੌਰਾਨ ਓਸਲਰ ਫਾਊਂਡੇਸ਼ਨ ਇੱਕਠੇ ਕਰੇਗੀ 1 ਮਿਲੀਅਨ ਡਾਲਰ

April 02, 2020 06:43 AM

ਬਰੈਂਪਟਨ, 1 ਅਪਰੈਲ (ਪੋਸਟ ਬਿਊਰੋ) : ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸ਼ਨ (ਓਸਲਰ ਫਾਊਂਡੇਸ਼ਨ) ਵੱਲੋਂ ਕੋਵਿਡ-19 ਨਾਲ ਵਿੱਢੀ ਗਈ ਲੜਾਈ ਵਾਸਤੇ ਵਿਲੀਅਮ ਓਸਲਰ ਹੈਲਥ ਸਿਸਟਮ (ਓਸਲਰ) ਲਈ ਇਕ ਮਿਲੀਅਨ ਡਾਲਰ ਇੱਕਠੇ ਕਰਨ ਦਾ ਐਲਾਨ ਕੀਤਾ ਗਿਆ ਹੈ।
ਜਿ਼ੰਦਗੀਆਂ ਬਚਾਉਣ ਲਈ ਲੋੜੀਂਦਾ ਸਾਜ਼ੋ ਸਮਾਨ ਖਰੀਦਣ ਵਾਸਤੇ ਓਸਲਰ ਦੇ ਹੈਲਥ ਕੇਅਰ ਵਰਕਰਜ਼ ਦੀ ਆਰਥਿਕ ਮਦਦ ਲਈ ਹੈਲਥ ਕੇਅਰ ਹੀਰੋਜ਼ ਕੈਂਪੇਨ ਲਾਂਚ ਕੀਤੀ ਗਈ ਹੈ। ਇਸ ਦੌਰਾਨ ਇੱਕਠੇ ਕੀਤੇ ਗਏ ਫੰਡਾਂ ਨਾਲ ਲੋੜੀਂਦਾ ਸਾਜੋ਼ ਸਮਾਨ, ਜਿਵੇਂ ਕਿ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ (ਪੀਪੀਈ), ਵੈਂਟੀਲੇਟਰਜ਼, ਸਟਰੈਚਰਜ਼, ਵਾਈਟਲ ਸਾਈਨ ਮੌਨੀਟਰਜ਼ ਤੇ ਥਰਮਾਮੀਟਰ ਆਦਿ, ਫੌਰੀ ਤੌਰ ਉੱਤੇ ਖਰੀਦਿਆ ਜਾਵੇਗਾ। ਜਿਹੜੇ ਲੋਕ ਇਸ ਸਬੰਧ ਵਿੱਚ ਡੋਨੇਸ਼ਨ ਦੇਣੀ ਚਾਹੁੰਦੇ ਹਨ ਉਹ oslerfoundation.org/covid19 ੳੱੁਤੇ ਵਿਜਿ਼ਟ ਕਰ ਸਕਦੇ ਹਨ।
ਓਸਲਰ ਫਾਊਂਡੇਸ਼ਨ ਦੇ ਚੇਅਰ ਬੌਬ ਪੀਕੌਕ ਨੇ ਆਖਿਆ ਕਿ ਸਾਡੇ ਹਸਪਤਾਲਾਂ ਦੀਆਂ ਲੋੜਾਂ ਫੌਰੀ ਤੌਰ ਉੱਤੇ ਪੂਰੀਆਂ ਹੋਣੀਆਂ ਬਹੁਤ ਜ਼ਰੂਰੀ ਹਨ ਤੇ ਸਿਹਤ ਸੰਭਾਲ ਲਈ ਓਸਲਰ ਉੱਤੇ ਨਿਰਭਰ ਕਰਨ ਵਾਲਿਆਂ ਦੀ ਹੈਲਥ ਤੇ ਸੇਫਟੀ ਯਕੀਨੀ ਬਣਾਉਣ ਲਈ ਕਮਿਊਨਿਟੀ ਦਾ ਸਹਿਯੋਗ ਵੀ ਜ਼ਰੂਰੀ ਹੈ। ਉਨ੍ਹਾਂ ਅੱਗੇ ਆਖਿਆ ਕਿ ਅਸੀਂ ਇਹ ਜਾਣਦੇ ਹਾਂ ਕਿ ਕਈਆਂ ਲਈ ਇਹ ਸਮਾਂ ਬਹੁਤ ਮੁਸ਼ਕਲ ਹੈ ਤੇ ਇਸ ਸੰਕਟ ਦੀ ਘੜੀ ਨਾਲ ਮੱਥਾ ਲਾਉਣ ਲਈ ਫੰਡਾਂ ਦੀ ਬਹੁਤ ਲੋੜ ਹੈ।
ਆਰਬੀਸੀ ਡੌਮੀਨੀਅਨ ਸਕਿਊਰਿਟੀਜ਼ ਨਾਲ ਵੈਲਥ ਸਲਾਹਕਾਰ ਵਜੋਂ ਕੰਮ ਕਰ ਰਹੇ ਤੇ ਓਸਲਰ ਫਾਊਂਡੇਸ਼ਨ ਬੋਰਡ ਮੈਂਬਰ ਸਟੀਵ ਰੌਬਿਨਸਨ ਵੱਲੋਂ ਇਸ ਸਮੇਂ ਹਾਸਲ ਹੋਣ ਵਾਲੀ 250,000 ਡਾਲਰ ਤੱਕ ਦੀ ਰਕਮ ਦੇ ਬਰਾਬਰ ਰਕਮ ਦਿੱਤੀ ਜਾ ਰਹੀ ਹੈ। ਇਸ ਤੋਂ ਭਾਵ ਹੈ ਕਿ ਹੁਣ ਤੱਕ ਜਿੰਨੀ ਵੀ ਡੋਨੇਸ਼ਨ ਹਾਸਲ ਹੋਈ ਹੈ ਉਹ ਦੁੱਗਣੀ ਹੋ ਚੱੁਕੀ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ