Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਜਦੋਂ ਵੀ ਬਨੇਰੇ ਉਤੇ ਕਾਂ ਬੋਲਦਾ..

April 01, 2020 09:08 AM

-ਸੁਖਵੀਰ ਸਿੰਘ ਕੰਗ
ਦੁਨੀਆਂ ਉੱਤੇ ਪਾਈ ਜਾਂਦੀ ਹਰ ਰਵਾਇਤ, ਕਹਾਵਤ ਜਾਂ ਮਨੌਤ ਦਾ ਖ਼ਾਸ ਪਿਛੋਕੜ ਹੁੰਦਾ ਹੈ ਜੋ ਕਿਸੇ ਤੱਥ ਉੱਤੇ ਆਧਾਰਿਤ ਹੁੰਦਾ ਹੈ। ਯੁੱਗਾਂ ਦੇ ਬਦਲਣ ਨਾਲ ਇਹ ਪਿਛੋਕੜ ਧੁੰਦਲੇ ਪੈ ਜਾਂਦੇ ਹਨ ਜਾਂ ਕਈ ਵਾਰ ਇਸਦੇ ਜ਼ਿੰਮੇਵਾਰ ਤੱਥ ਵਿਸਰ ਜਾਂਦੇ ਹਨ, ਪਰ ਰਵਾਇਤਾਂ ਜਾਂ ਮਨੌਤਾਂ ਚੱਲਦੀਆਂ ਰਹਿੰਦੀਆਂ ਹਨ। ਇਸ ਕਰਕੇ ਇਨ੍ਹਾਂ ਦੀ ਉਤਪਤੀ ਦਾ ਸਬੱਬ ਬਣਨ ਵਾਲੇ ਤੱਥਾਂ ਦਾ ਜ਼ਿਕਰ ਦੁਹਰਾਉਂਦੇ ਰਹਿਣਾ ਜ਼ਰੂਰੀ ਹੋ ਜਾਂਦਾ ਹੈ ਤਾਂ ਕਿ ਲੋਕ ਉਨ੍ਹਾਂ ਦੇ ਅਸਲ ਪਿਛੋਕੜ ਨੂੰ ਜਾਣ ਸਕਣ ਅਤੇ ਉਨ੍ਹਾਂ ਦੀ ਹੋਂਦ ਨੂੰ ਸਹੀ ਢੰਗ ਨਾਲ ਸੰਭਾਲ ਸਕਣ।
ਕਾਂ ਦਾ ਬਨੇਰੇ 'ਤੇ ਬੋਲਣਾ ਉਸ ਘਰ ਮਹਿਬੂਬ ਜਾਂ ਪ੍ਰਾਹੁਣੇ ਦੇ ਆਉਣ ਦਾ ਸੁਨੇਹਾ ਜਾਂ ਸੰਕੇਤ ਮੰਨਿਆ ਜਾਂਦਾ ਹੈ। ਇਸ ਮਨੌਤ ਦਾ ਪਿਛੋਕੜ ਸਾਲਾਂ ਜਾਂ ਸਦੀਆਂ ਨਹੀਂ, ਬਲਕਿ ਕਈ ਯੁੱਗਾਂ ਪੁਰਾਣਾ ਹੈ, ਜਿਸ ਦੇ ਤੱਥ ਸਿੰਧ ਘਾਟੀ ਅਤੇ ਮੈਸੋਪੋਟੀਮੀਆਂ ਦੀਆਂ ਸੱਭਿਆਤਾਵਾਂ ਦੇ ਝਰੋਖਿਆਂ ਵਿੱਚੋਂ ਦਿਸਦੇ ਮਨੁੱਖੀ ਜੀਵਨ ਵਿੱਚ ਲੱਭਦੇ ਹਨ। ਇਨ੍ਹਾਂ ਸੱਭਿਆਤਾਵਾਂ ਦੇ ਦੌਰ ਵਿੱਚ ਮਨੁੱਖੀ ਜੀਵਨ ਰੁੱਖਾਂ, ਜਾਨਵਰਾਂ ਅਤੇ ਪੰਛੀਆਂ ਦੇ ਕਾਫ਼ੀ ਨੇੜੇ ਹੋ ਕੇ ਵਿਚਰਦਾ ਸੀ। ਫਿਰ ਜਿਵੇਂ-ਜਿਵੇਂ ਸੱਭਿਆਤਾਵਾਂ ਦਾ ਵਿਕਾਸ ਹੋਇਆ ਤਾਂ ਹਥਿਆਰਾਂ, ਭਾਂਡਿਆਂ, ਖੇਤੀ, ਭੁੱਖ ਅਤੇ ਆਵਾਜਾਈ ਦੀ ਤਸਵੀਰ ਬਦਲਦੀ ਗਈ ਅਤੇ ਅੱਜ ਤੱਕ ਬਦਲ ਰਹੀ ਹੈ। ਸਿੰਧ ਘਾਟੀ ਅਤੇ ਮੈਸੋਪੋਟੀਮੀਆ ਦੇ ਮਨੁੱਖੀ ਜੀਵਨ ਦਾ ਵਿਕਾਸ ਜਦੋਂ ਦੋਵੇਂ ਤਹਿਜ਼ੀਬਾਂ ਦੇ ਆਪਸੀ ਵਪਾਰ ਤੱਕ ਪਹੁੰਚਿਆ ਤਾਂ ਉਦੋਂ ਤੱਕ ਆਵਾਜਾਈ ਦੇ ਸਾਧਨ ਪੈਦਲ, ਪਸ਼ੂਆਂ ਅਤੇ ਪਹੀਏ ਤੋਂ ਛੋਟੇ ਸਮੁੰਦਰੀ ਜਹਾਜ਼ਾਂ ਤੱਕ ਵਿਕਸਤ ਹੋ ਚੁੱਕੇ ਸਨ। ਦੋ ਸੱਭਿਆਤਾਵਾਂ ਦੇ ਆਪਸੀ ਵਪਾਰ ਦੀਆਂ ਯਾਤਰਾਵਾਂ ਲੰਬੀਆਂ ਹੁੰਦੀਆਂ ਸਨ ਅਤੇ ਸਮਾਂ ਵੀ ਬਹੁਤ ਲੈਂਦੀਆਂ ਸਨ। ਇਹ ਯਾਤਰਾਵਾਂ ਵੱਡੇ ਜੰਗਲਾਂ ਤੇ ਸਮੁੰਦਰਾਂ ਵਿੱਚੋਂ ਗੁਜ਼ਰਦੀਆਂ ਸਨ। ਸਮੁੰਦਰੀ ਵਪਾਰਕ ਯਾਤਰਾ ਲਈ ਵਰਤੇ ਜਾਂਦੇ ਛੋਟੇ ਸਮੁੰਦਰੀ ਜਹਾਜ਼ ਅਜੇ ਬਹੁਤੇ ਮਜ਼ਬੂਤ ਨਹੀਂ ਹੁੰਦੇ ਸਨ, ਇਸ ਕਰਕੇ ਉਹ ਸਮੁੰਦਰ ਦੇ ਕੰਢੇ-ਕੰਢੇ ਚੱਲਦੇ ਸਨ। ਕਈ ਵਾਰ ਸਮੁੰਦਰੀ ਤੂਫਾਨ ਇਨ੍ਹਾਂ ਨੂੰ ਧੱਕ ਕੇ ਸਮੁੰਦਰ ਦੇ ਅੰਦਰ ਦੂਰ ਤੱਕ ਲੈ ਜਾਂਦੇ ਸਨ। ਉਸ ਵੇਲੇ ਤੱਕ ਦਿਸ਼ਾ ਦੱਸਣ ਵਾਲੇ ਯੰਤਰ ਕੰਪਾਸ ਆਦਿ ਈਜਾਦ ਨਹੀਂ ਹੋਏ ਸਨ ਤੇ ਜਹਾਜ਼ ਦੇ ਸਵਾਰ ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀ ਕਿ ਕਿਨਾਰਾ ਕਿੱਧਰ ਹੈ। ਇਸ ਤਰ੍ਹਾਂ ਰਸਤਾ ਭਟਕਣ 'ਤੇ ਉਹ ਆਪਣੇ ਨਾਲ ਪਹਿਲਾਂ ਤੋਂ ਫੜ ਕੇ ਲਿਆਂਦੇ ਕਾਂ ਛੱਡ ਦਿੰਦੇ ਸਨ, ਕਿਉਂਕਿ ਕਾਂ ਦਿਨ ਵੇਲੇ ਹਮੇਸ਼ਾਂ ਮਨੁੱਖੀ ਵਸੋਂ ਵੱਲ ਉਡਦਾ ਹੈ। ਉਨ੍ਹਾਂ ਨੂੰ ਕਾਂ ਦੇ ਉਡਣ ਦੀ ਦਿਸ਼ਾ ਤੋਂ ਪਤਾ ਚੱਲ ਜਾਂਦਾ ਸੀ ਕਿ ਕਿਨਾਰਾ ਜਾਂ ਮਨੁੱਖੀ ਵਸੋਂ ਕਿਸ ਪਾਸੇ ਹੈ। ਇਸੇ ਤਰ੍ਹਾਂ ਜੰਗਲਾਂ ਵਿੱਚ ਵੀ ਰਸਤਾ ਭਟਕਣ 'ਤੇ ਜਾਂ ਮਨੁੱਖੀ ਵਸੋਂ ਲੱਭਣ ਵਾਸਤੇ ਇੱਕ ਜਾਂ ਵੱਧ ਕਾਵਾਂ ਨੂੰ ਛੱਡਿਆ ਜਾਂਦਾ ਸੀ। ਫਿਰ ਕਾਂ ਵਸੋਂ ਵਿੱਚ ਪਹੁੰਚ ਕੇ ਘਰਾਂ ਦੀਆਂ ਕੰਧਾਂ, ਬਨੇਰਿਆਂ ਉੱਤੇ ਬੈਠ ਕੇ ਰੌਲਾ ਪਾਉਂਦੇ ਤਾਂ ਉਨ੍ਹਾਂ ਦੇ ਲੋਕਾਂ ਨੂੰ ਅੰਦਾਜ਼ਾ ਹੋ ਜਾਂਦਾ ਸੀ ਕਿ ਕੋਈ ਆਉਣ ਵਾਲਾ ਹੈ। ਹਰ ਵਾਰੀ ਵਪਾਰੀਆਂ ਅਤੇ ਯਾਤਰੀਆਂ ਵੱਲੋਂ ਛੱਡੇ ਕਾਂ ਉਨ੍ਹਾਂ ਤੋਂ ਪਹਿਲਾਂ ਪਿੰਡ ਵਿੱਚ ਪਹੁੰਚ ਜਾਂਦੇ ਅਤੇ ਬੋਲਦੇ ਸਨ। ਇਸ ਤਰ੍ਹਾਂ ਉਹ ਕਿਸੇ ਦੀ ਆਮਦ ਦਾ ਸੁਨੇਹਾ ਬਣ ਜਾਂਦੇ ਸਨ।
ਉਨ੍ਹਾਂ ਸਮਿਆਂ ਵਿੱਚ ਇਹ ਵਪਾਰਕ ਯਾਤਰਾਵਾਂ ਦੂਰੀ ਤੈਅ ਕਰਨ ਲਈ ਸਮਾਂ ਬਹੁਤ ਲੈਂਦੀਆਂ ਸਨ ਤੇ ਸੰਚਾਰ ਦੇ ਸਾਧਨ ਵੀ ਨਹੀਂ ਸਨ। ਇਸ ਕਰਕੇ ਵਪਾਰਕ ਯਾਤਰਾਵਾਂ 'ਤੇ ਜਾਣ ਵਾਲੇ ਲੋਕ ਲੰਬਾ ਸਮਾਂ ਆਪਣੇ ਚਾਹੁਣ ਵਾਲਿਆਂ ਤੋਂ ਦੂਰ ਰਹਿੰਦੇ ਸਨ। ਪਿੱਛੇ ਉਨ੍ਹਾਂ ਦੇ ਪਰਵਾਰਾਂ ਨੂੰ ਆਪਣੇ ਮਹਿਬੂਬ ਦੀ ਲੰਬੀ ਉਡੀਕ ਕਰਨੀ ਪੈਂਦੀ ਸੀ। ਇਥੇ ਮਹਿਸੂਸ ਸ਼ਬਦ ਕੇਵਲ ਆਸ਼ਕਾਂ ਤੱਕ ਸੀਮਤ ਨਹੀਂ ਹੈ।
ਸੁਨੇਹੇ ਦੇ ਮਾਮਲੇ ਵਿੱਚ ਭਾਵੇਂ ਕਬੁੂਤਰ ਵੀ ਰੁਮਾਂਟਿਕ ਕਹਾਣੀਆਂ ਦਾ ਹਿੱਸਾ ਰਿਹਾ ਹੈ, ਪਰ ਵਿਛੋੜੇ ਦੌਰਾਨ ਕਾਂ ਨੂੰ ਹੀ ਯਾਦ ਕੀਤਾ ਜਾਂਦਾ ਹੈ। ਜਦੋਂ ਔਸੀਆਂ ਪਾਉਣ ਦੀ ਹੱਦ ਤੱਕ ਕਿਸੇ ਦੀ ਉਡੀਕ ਹੋਵੇ ਤਾਂ ਕਾਂ ਦੇ ਬੋਲਣ ਤੋਂ ਲੈ ਕੇ ਹਰ ਆਹਟ ਮਹਿਬੂਬ ਦੇ ਆਉਣ ਦਾ ਭੁਲੇਖਾ ਪਾਉਂਦੀ ਹੈ:
* ਚੰੁਝ ਵੇ ਤੇਰੀ ਕਾਲਿਆ ਕਾਵਾਂ ਸੋਨੇ ਨਾਲ ਮੜ੍ਹਾਵਾਂ।
ਜਾਹ ਆਖੀਂ ਮੇਰੇ ਮਾਹੀਏ ਨੂੰ
ਮੈਂ ਨਿੱਤ ਔਂਸੀਆਂ ਪਾਵਾਂ।
* ਨੀਂ ਅੜੀਓ! ਕਾਗ ਬਨੇਰੇ ਬੋਲਿਆ।
ਮੇਰਾ ਔਂਸੀਆਂ ਪਾਉਂਦੀ ਦਾ,
ਨਰਮ ਕਾਲਜਾ ਡੋਲਿਆ।
ਜਦੋਂ ਤਹਿਜ਼ੀਬ ਬਦਲਦੀ ਹੈ ਤਾਂ ਤਰਜੀਹਾਂ ਵੀ ਬਦਲ ਜਾਂਦੀਆਂ ਹਨ। ਉਸ ਵੇਲੇ ਜਦੋਂ ਕਾਂ ਲੋਕਾਂ ਦੀ ਜ਼ਰੂਰਤ ਸੀ ਤਾਂ ਕਾਂ ਦੀ ਕਦਰ ਵੀ ਸੀ। ਦਿਸ਼ਾ ਦੱਸਣ ਵਾਲੇ ਯੰਤਰਾਂ ਦੀ ਖੋਜ ਹੋਣ ਨਾਲ ਕਾਂ ਦੀ ਜ਼ਰੂਰਤ ਖ਼ਤਮ ਹੋ ਗਈ ਤੇ ਸੰਚਾਰ ਦੇ ਵਿਕਸਤ ਹੋਣ ਨਾਲ ਹੋਰ ਕਦਰ ਘੱਟ ਗਈ ਤੇ ਕਾਂ ਘ੍ਰਿਣਾ ਦਾ ਪਾਤਰ ਬਣ ਗਿਆ ਕਿ ਇਹ ਗੰਦ ਖਾਂਦਾ ਹੈ, ਰੌਲਾ ਬਹੁਤ ਪਾਉਂਦਾ ਹੈ, ਇਹ ਚਲਾਕ ਹੈ, ਇਹ ਬੱਚਿਆਂ ਹੱਥੋਂ ਟੁੱਕ ਖੋਹ ਲੈਂਦਾ ਹੈ ਆਦਿ। ਬਾਬਾ ਫ਼ਰੀਦ ਦੇ ਸਲੋਕ ਵੀ ਇਸ ਗੱਲ ਦਾ ਜ਼ਿਕਰ ਕਰਦੇ ਹਨ:
ਫਰੀਦਾ ਤਨੁ ਸੁਕਾ ਪਿੰਜਰੁ ਥੀਆ
ਤਲੀਆਂ ਖੂੰਡਹਿ ਕਾਗ॥
ਅਜੈ ਸੁ ਰਬੁ ਨ ਬਾਹੁੜਿਓ
ਦੇਖੁ ਬੰਦੇ ਕੇ ਭਾਗ॥
ਕਾਗਾ ਕਰੰਗ ਢੰਢੋਲਿਆ
ਸਗਲਾ ਖਾਇਆ ਮਾਸੁ॥
ਏ ਦੁਇ ਨੈਨਾ ਮਤਿ ਛੁਹਉ
ਪਿਰ ਦੇਖਨ ਕੀ ਆਸ॥
ਸੱਭਿਅਤਾ ਤੇ ਸਧਾਨਾਂ ਦੇ ਵਿਕਾਸ ਦੇ ਨਤੀਜੇ ਵਜੋਂ ਮਨੁੱਖ ਮਸ਼ੀਨਾਂ ਦੇ ਨੇੜੇ ਹੁੰਦਾ ਚਲਾ ਗਿਆ ਅਤੇ ਰੁੱਖ, ਪਸ਼ੂਆਂ ਅਤੇ ਪੰਛੀਆਂ ਤੋਂ ਦੂਰ ਹੁੰਦਾ ਗਿਆ। ਇਸ ਪ੍ਰਕਿਰਿਆ ਦਾ ਸ਼ਿਕਾਰ ਕਾਂ ਵੀ ਹੋਇਆ, ਪਰ ਇਸ ਸਭ ਦੇ ਬਾਵਜੂਦ ਅੱਜ ਵੀ ਕਾਂ ਸਾਡੇ ਲੋਕ ਗੀਤਾਂ, ਬੋਲੀਆਂ, ਸਿੱਠਣੀਆਂ ਅਤੇ ਕਹਾਣੀਆਂ ਦਾ ਅਹਿਮ ਪਾਤਰ ਹੈ:
* ਜਾਂਦਾ ਹੋਇਆ ਦੱਸ ਨਾ ਗਿਆ,
ਲਿਖ ਚਿੱਠੀਆਂ ਕਿੱਧਰ ਨੂੰ ਪਾਵਾਂ।
* ਕੋਇਲਾਂ ਕੂਕਦੀਆਂ,
ਕਿਤੇ ਬੋਲ ਵੇ ਚੰਦਰਿਆ ਕਾਵਾਂ
* ਦਿਲ ਮੇਰੇ ਨੂੰ ਵੱਢ ਵੱਢ ਖਾਵੇਂ,
ਕਾਹਨੂੰ ਐਵੇਂ ਬੋਲੀਆਂ ਪਾਵੇਂ
ਚੁੱਪ ਕਰ ਜਾ ਮੈਂ ਤੈਨੂੰ ਸਮਝਾਵਾਂ,
ਐਵੇਂ ਬੋਲ ਨਾ ਬਨੇਰੇ ਉਤੇ ਕਾਵਾਂ
ਸੱਜਣਾ ਨਹੀਂ ਆਉਣਾ।
* ਖਾਧੇ ਸੀ ਮਾਂਹ, ਜੰਮੇ ਸੀ ਕਾਂ,
ਕਾਵਾਂਰੌਲੀ ਪਾਉਂਦੀਆਂ
ਵੇ ਨਾਜ਼ਰ ਤੇਰੀਆਂ ਨਾਨਕੀਆਂ
ਕਾਂ ਆਮ ਤੌਰ 'ਤੇ ਵੱਡੇ ਝੰਡਾਂ ਵਿੱਚ ਰਹਿੰਦਾ ਹੈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਾਂ ਹੁੰਦੇ ਹਨ। ਇਹ ਝੁੰਡ ਰਾਤ ਬਿਤਾਉਣ ਲਈ ਮਨੁੱਖੀ ਆਬਾਦੀ ਤੋਂ ਥੋੜ੍ਹੇ ਹਟਵੇਂ ਕਿਸੇ ਬੀੜ ਜਾਂ ਬਾਗ਼ ਨੂੰ ਟਿਕਾਣਾ ਬਣਾਉਂਦੇ ਹਨ। ਦਿਨ ਚੜ੍ਹਦੇ ਸਾਰ ਕਾਂ ਡਿਊਟੀ 'ਤੇ ਜਾਣ ਵਾਂਗ ਆਲੇ ਦੁਆਲੇ ਦੇ ਵੀਹ-ਪੱਚੀ ਪਿੰਡਾਂ ਵਿੱਚ ਛੋਟੇ ਗਰੁੱਪ ਬਣਾ ਕੇ ਵੰਡੇ ਜਾਂਦੇ ਹਨ ਅਤੇ ਸਾਰਾ ਦਿਨ ਉਥੇ ਬਿਤਾਉਣ ਪਿੱਛੋਂ ਸ਼ਾਮ ਪੈਣ 'ਤੇ ਆਪਣੇ ਰੈਣ ਬਸੇਰੇ ਨੂੰ ਪਰਤ ਜਾਂਦੇ ਹਨ। ਇਹ ਰੋਜ਼ਾਨਾ ਇੱਕੋਂ ਰਸਤੇ ਤੋਂ ਆਉਣ ਜਾਣ ਕਰਦੇ ਹਨ। ਹਰ ਸਾਲ ਆਪਣੇ ਵੰਸ਼ ਵਾਧੇ ਲਈ ਇਹ ਝੁੰਡ ਹਾੜ੍ਹ, ਸਾਉਣ ਤੇ ਭਾਦੋਂ ਦੇ ਮਹੀਨੇ ਛੋਟੇ ਗਰੁੱਪਾਂ ਵਿੱਚ ਵੰਡਿਆ ਜਾਂਦਾ ਹੈ। ਪਿੰਡਾਂ ਜਾਂ ਸ਼ਹਿਰਾਂ ਦੇ ਨੇੜਲੇ ਦਰੱਖਤਾਂ ਨੂੰ ਟਿਕਾਣਾ ਬਣਾ ਕੇ ਆਲ੍ਹਣੇ ਪਾਉਂਦਾ ਹੈ। ਬੱਚਿਆਂ ਦੇ ਪਾਲਣ ਅਤੇ ਖੁਰਾਕ ਕਾਰਨ ਇਹ ਥੋੜ੍ਹੇ ਚਿਰ ਦਾ ਟਿਕਾਣਾ ਵਸੋਂ ਦੇ ਵੱਧ ਨੇੜੇ ਰੱਖਣਾ ਜ਼ਰੂਰੀ ਹੁੰਦਾ ਹੈ। ਕਾਂ ਦੇ ਬੱਚਿਆਂ ਨੂੰ ਕਾਕੜੇ ਕਿਹਾ ਜਾਂਦਾ ਹੈ, ਜੋ ਸਾਉਣ ਦੇ ਮਹੀਨੇ ਨਿਕਲਦੇ ਤੇ ਪਲਦੇ ਹਨ ਕਿਉਂਕਿ ਇਸ ਮਹੀਨੇ ਖੁਰਾਕ ਦੀ ਵੀ ਬਹੁਤਾਤ ਹੁੰਦੀ ਹੈ। ਬੱਚੇ ਪਲ ਜਾਣ 'ਤੇ ਇਹ ਛੋਟੇ ਗਰੁੱਪ ਫਿਰ ਵੱਡੇ ਝੁੰਡ ਵਿੱਚ ਪਰਤ ਜਾਂਦੇ ਹਨ ਅਤੇ ਪਹਿਲਾਂ ਵਾਲੇ ਰੈਣ ਬਸੇਰੇ 'ਤੇ ਸਾਲ ਦਾ ਬਾਕੀ ਸਮਾਂ ਕੱਟਦੇ ਹਨ। ਭਾਵੇਂ ਕਾਂ ਹੋਰ ਪੰਛੀਆਂ ਦੇ ਆਂਡੇ ਭੰਨ ਕੇ ਪੀ ਜਾਂਦਾ ਹੈ, ਪਰ ਕਈ ਵਾਰ ਕਾਂ ਨਾਲ ਵੀ ਠੱਗੀ ਵੱਜ ਜਾਂਦੀ ਹੈ। ਕੋਇਲ ਆਪਣੇ ਆਂਡੇ ਆਪ ਨਹੀਂ ਸੇਜਦੀ ਤੇ ਨਾ ਬੱਚੇ ਪਾਲਦੀ ਹੈ। ਉਹ ਧੋਖੇ ਨਾਲ ਕਾਂ ਦੇ ਆਂਡੇ ਭੰਨ ਕੇ ਉਸ ਦੇ ਆਲ੍ਹਣੇ ਵਿੱਚ ਆਪ ਆਂਡੇ ਦੇ ਜਾਂਦੀ ਹੈ। ਦੋਹਾਂ ਦੇ ਆਂਡੇ ਤੇ ਬੱਚੇ ਇੱਕੋ ਜਿਹੇ ਹੋਣ ਕਾਰਨ ਸ਼ਾਤਰ ਮੰਨਿਆ ਜਾਂਦਾ ਕਾਂ ਅਣਜਾਣੇ ਵਿੱਚ ਕੋਇਲ ਦੇ ਬੱਚੇ ਪਾਲਦਾ ਹੈ। ਉਡਾਰ ਹੋ ਜਾਣ 'ਤੇ ਕੋਇਲ ਵਾਪਸ ਆ ਕੇ ਮਿੱਠੀ ਬੋਲੀ ਬੋਲਦੀ ਹੈ ਤਾਂ ਬੱਚੇ ਮਾਂ ਦੀ ਆਵਾਜ਼ 'ਤੇ ਮੋਹਿਤ ਹੋ ਕੇ ਉਸਦੇ ਨਾਲ ਉਡ ਜਾਂਦੇ ਹਨ ਅਤੇ ਕਾਂ ਵਿਚਾਰਾ ਦੇਖਦਾ ਹੀ ਰਹਿ ਜਾਂਦਾ ਹੈ।
ਕਾਵਾਂ ਦੀਆਂ ਬਹੁਤ ਨਸਲਾਂ ਹਨ। ਹਰ ਨਸਲ ਦੀ ਆਵਾਜ਼ ਵੱਖਰੀ ਹੁੰਦੀ ਹੈ। ਪੰਜਾਬ ਵਿੱਚ ਪਾਏ ਜਾਂਦੇ ਕਾਵਾਂ ਦੀ ਗਰਦਨ ਤੇ ਛਾਤੀ ਸੁਰਮਈ ਅਤੇ ਬਾਕੀ ਸਰੀਰ ਕਾਲਾ ਹੁੰਦਾ ਹੈ। ਨਸਲ ਅਤੇ ਖੇਤਰ ਅਨੁਸਾਰ ਇਨ੍ਹਾਂ ਦੀਆਂ ਉਪ ਭਾਸ਼ਾਵਾਂ ਹੁੰਦੀਆਂ ਹਨ, ਪਰ ਇਹ ਦੂਜੇ ਖੇਤਰ ਦੀ ਬੋਲੀ ਨੂੰ ਆਸਾਨੀ ਨਾਲ ਸਿੱਖ ਸਮਝ ਲੈਂਦੇ ਹਨ। ਸਰੀਰ ਦੇ ਅਕਾਰ ਦੇ ਅਨੁਪਾਤ ਅਨੁਸਾਰ ਕਾਂ ਦਾ ਦਿਮਾਗ਼ ਕਾਫ਼ੀ ਜੀਵਾਂ ਤੋਂ ਵੱਡਾ ਹੁੰਦਾ ਹੈ। ਜਿਸ ਕਰਕੇ ਕਾਂ ਦੀ ਸਭ ਤੋਂ ਸਿਆਣੀ ਮੰਨੀ ਜਾਂਦੀ ਨਸਲ ‘ਨਿਊ ਕੈਲੇਡੋਨੀਅਨ' ਕਾਂ ਔਜ਼ਾਰਾਂ ਦੀ ਵਰਤੋਂ ਕਰਨ ਦੀ ਯੋਗਤਾ ਰੱਖਦਾ ਹੈ। ਕਾਂ ਦੁਰ-ਵਿਹਾਰ ਕਰਨ ਵਾਲੇ ਜਾਂ ਨੁਕਸਾਨ ਪਹੁੰਚਾਉਣ ਵਾਲੇ ਚਿਹਰੇ ਦੀ ਪਛਾਣ ਅਤੇ ਨਰਾਜ਼ਗੀ ਕਾਇਮ ਰੱਖਣ ਦੀ ਸੂਝ ਰੱਖਦੇ ਹਨ। ਇਹ ਆਪਣੇ ਕਿਸੇ ਸਾਥੀ ਦੀ ਮੌਤ ਹੋ ਜਾਣ ਉੱਤੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਕੇਵਲ ਦੁੱਖ ਪ੍ਰਗਟ ਨਹੀਂ ਕਰਦੇ, ਸਗੋਂ ਉਸਦੀ ਮੌਤ ਦੇ ਕਾਰਨ ਵੀ ਲੱਭਦੇ ਹਨ ਤੇ ਅੱਗੇ ਤੋਂ ਉਸ ਕਾਰਨ ਜਾਂ ਖ਼ਤਰੇ ਤੋਂ ਸੁਚੇਤ ਰਹਿਣ ਦਾ ਸਬਕ ਲੈਂਦੇ ਹਨ। ਇਸ ਤਰ੍ਹਾਂ ਕਾਂ ਬਹੁਤ ਸਿਆਣਾ ਅਤੇ ਚਤੁਰ ਪੰਛੀ ਹੈ ਅਤੇ ਸਾਡੇ ਮਨੁੱਖੀ ਸੱਭਿਆਚਾਰ ਵਿੱਚ ਅਹਿਮ ਥਾਂ ਰੱਖਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’