Welcome to Canadian Punjabi Post
Follow us on

17

November 2018
ਭਾਰਤ

ਸਜ਼ਾ ਦੇ ਖਿਲਾਫ ਆਸਾ ਰਾਮ ਦੀ ਅਰਜ਼ੀ ਉਤੇ ਹਾਈ ਕੋਰਟ ਵਿੱਚ ਸੁਣਵਾਈ

November 01, 2018 01:05 AM

ਜੈਪੁਰ, 31 ਅਕਤੂਬਰ (ਪੋਸਟ ਬਿਊਰੋ)- ਆਪਣੇ ਗੁਰੂਕੁਲ ਦੀ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਦੋਸ਼ੀ ਆਸਾ ਰਾਮ ਦੀ ਸਜ਼ਾ ਦੇ ਖਿਲਾਫ ਅਰਜਲੀ ਉੱਤੇ ਕੱਲ੍ਹ ਜੋਧਪੁਰ ਹਾਈ ਕੋਰਟ 'ਚ ਸੁਣਵਾਈ ਦੌਰਾਨ ਜਸਟਿਸ ਨਿਰਮਲਜੀਤ ਕੌਰ ਤੇ ਜਸਟਿਸ ਵਿਨੀਤ ਕੁਮਾਰ ਮਾਥੁਰ ਦੀ ਬੈਂਚ ਨੇ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਆਸਾ ਰਾਮ ਦੇ ਵਕੀਲ ਮਹੇਸ਼ ਬੋੜਾ ਨੇ ਦਲੀਲ ਦਿੱਤੀ ਕਿ ਸ਼ਰਤ ਚੰਦਰ ਦੀ ਪਟੀਸ਼ਨ ਲਈ ਰਿਕਾਰਡ ਪਹਿਲਾਂ ਹੀ ਹਾਈ ਕੋਰਟ ਦੀ ਸਿੰਗਲ ਬੈਂਚ ਵਿੱਚ ਹੈ। ਇਸ ਉਤੇ ਅਦਾਲਤ ਨੇ ਨੋਟਿਸ ਜਾਰੀ ਕੀਤਾ ਹੈ। ਆਸਾ ਰਾਮ ਨੂੰ ਉਮਰ ਕੈਦ ਦੀ ਸਜ਼ਾ ਇਸ ਸਾਲ 25 ਅਪ੍ਰੈਲ ਨੂੰ ਸੁਣਾਈ ਗਈ ਸੀ। ਪੰਜ ਸਾਲ ਤੋਂ ਜੋਧਪੁਰ ਸੈਂਟਰਲ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਆਸਾ ਰਾਮ ਵੱਲੋਂ ਜ਼ਿਲਾ ਪੈਰੋਲ ਕਮੇਟੀ ਅੱਗੇ ਪੈਰੋਲ ਲਈ ਅਰਜ਼ੀ ਦਿਤੀ ਗਈ ਹੈ।
ਨੰਦੀਗ੍ਰਾਮ, ਅਹਿਮਦਾਬਾਦ ਦੇ ਆਸਾ ਰਾਮ ਦੇ ਭਾਣਜੇ ਰਮੇਸ਼ ਨੇ ਇਸ ਸਬੰਧ 'ਚ ਜ਼ਿਲਾ ਪੈਰੋਲ ਕਮੇਟੀ ਸਾਹਮਣੇ ਅਰਜ਼ੀ ਪੇਸ਼ ਕਰਕੇ ਆਸਾ ਰਾਮ ਲਈ 20 ਦਿਨ ਦੀ ਪੈਰੋਲ ਮੰਗੀ ਹੈ। ਅਰਜ਼ੀ ਵਿੱਚ ਕਿਹਾ ਗਿਆ ਕਿ 25 ਅਪ੍ਰੈਲ 2018 ਨੂੰ ਆਸਾ ਰਾਮ ਨੂੰ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਹੈ। ਆਸਾ ਰਾਮ ਦੇ ਟਰਾਇਲ ਦੌਰਾਨ ਤੇ ਅੱਜ ਤੱਕ ਪੰਜ ਸਾਲ ਦੀ ਸਜ਼ਾ ਕੱਟ ਚੁੱਕੇ ਹਨ, ਅਜਿਹੇ 'ਚ ਜੇਲ੍ਹ ਦੇ ਪੈਰੋਲ ਨਿਯਮਾਂ ਮੁਤਾਬਕ ਉਨ੍ਹਾਂ ਨੂੰ ਪਹਿਲੀ ਪੈਰੋਲ ਦਿੱਤੀ ਜਾ ਸਕਦੀ ਹੈ। ਅੱਗੇ ਜ਼ਿਲਾ ਕਮੇਟੀ ਤੈਅ ਕਰੇਗੀ ਕਿ ਆਸਾ ਰਾਮ ਨੂੰ ਪੈਰੋਲ ਦਿੱਤੀ ਜਾਵੇ ਜਾਂ ਨਹੀਂ। ਇਹ ਖਦਸ਼ਾ ਹੈ ਕਿ ਆਸਾ ਰਾਮ ਜੇਲ੍ਹ ਤੋਂ ਬਾਹਰ ਆ ਕੇ ਆਪਣੇ ਸਮਰਥਕਾਂ ਨੂੰ ਭੜਕਾਉਣ ਦਾ ਕੰਮ ਕਰ ਸਕਦਾ ਹੈ। ਇਸ ਲਈ ਪੈਰੋਲ 'ਤੇ ਫੈਸਲਾ ਮੁਸ਼ਕਿਲ ਹੈ।

Have something to say? Post your comment