Welcome to Canadian Punjabi Post
Follow us on

28

March 2024
 
ਭਾਰਤ

ਬਰੇਲੀ ਵਿੱਚ ਬਾਹਰੋਂ ਆਏ ਪ੍ਰਵਾਸੀ ਮਜ਼ਦੂਰਾਂ ਉੱਤੇ ਕੈਮੀਕਲ ਘੋਲ ਕੇ ਛਿੜਕਾਅ ਕਰਨ ਤੋਂ ਵਿਵਾਦ

April 01, 2020 09:02 AM

ਲਖਨਊ, 31 ਮਾਰਚ (ਪੋਸਟ ਬਿਊਰੋ)- ਕੋਰੋਨਾ ਵਾਇਰਸ ਦੀ ਲਾਗ ਨੂੰ ਵਧਣ ਤੋਂ ਰੋਕਣ ਲਈ ਦੂਜੇ ਰਾਜਾਂ ਤੇ ਜ਼ਿਲਿਆਂ ਤੋਂ ਆਏ ਪਰਵਾਸੀ ਮਜ਼ਦੂਰਾਂ ਨੂੰ ਲਾਗ ਮੁਕਤ ਕਰਨ ਲਈ ਐਤਵਾਰ ਨੂੰ ਬਰੇਲੀ ਬਸ ਅੱਡੇ ਉੱਤੇ ਟਰੈਫਿਕ ਪੁਲਸ ਅਤੇ ਫਾਇਰ ਬ੍ਰੀਗੇਡ ਦੀ ਟੀਮ ਨੇ ਸੋਡੀਅਮ ਹਾਈਪੋਕਲੋਰਾਈਡ ਦਾ ਘੋਲ ਉਨ੍ਹਾਂ ਉੱਤੇ ਛਿੜਕ ਦਿੱਤਾ।
ਨੋਇਡਾ ਜ਼ਿਲਾ ਹਸਪਤਾਲ ਦੇ ਚੀਫ ਮੈਡੀਕਲ ਅਫਸਰ ਡਾਕਟਰ ਅਨੁਰਾਗ ਭਾਰਗਵ ਦੇ ਮੁਤਾਬਕ ਸੋਡੀਅਮ ਹਾਈਪੋਕਲੋਰਾਈਡ ਘੋਲ ਇੱਕ ਤਰ੍ਹਾਂ ਦਾ ਕੈਮੀਕਲ ਹੈ ਜਿਸ ਦੇ 0.5 ਫੀਸਦੀ ਘੋਲ (ਜਿਸ ਨੂੰ ਡਾਇਕਿਨ ਘੋਲ ਵੀ ਕਿਹਾ ਜਾਂਦਾ ਹੈ) ਦੀ ਵਰਤੋਂ ਕਿਸੇ ਵੀ ਚੀਜ਼ ਨੂੰ ਲਾਗ ਤੋਂ ਮੁਕਤ ਕਰਨ ਲਈ ਹੁੰਦੀ ਹੈ। ਆਮ ਤੌਰ 'ਤੇ ਹਸਪਤਾਲਾਂ ਵਿੱਚ ਇਸ ਦੇ 0.5 ਜਾਂ ਇੱਕ ਫੀਸਦੀ ਘੋਲ ਦੀ ਵਰਤੋਂ ਸਫਾਈ ਲਈ ਹੁੰਦੀ ਹੈ।
ਮਜ਼ਦੂਰਾਂ ਉੱਤੇ ਕੈਮੀਕਲ ਦਾ ਇਹ ਸਪਰੇਅ ਕਰਨ ਦੀ ਸਮਾਜਵਾਦੀ ਪਾਰਟੀ, ਬਸਪਾ ਅਤੇ ਕਾਂਗਰਸ ਨੇ ਆਲੋਚਨਾ ਕੀਤੀ ਹੈ। ਵਿਰੋਧੀ ਧਿਰ ਦੇ ਆਗੂਆਂ ਦੇ ਬਿਆਨਾਂ ਮਗਰੋਂ ਬਰੇਲੀ ਦੇ ਜ਼ਿਲਾ ਅਧਿਕਾਰੀ ਨੇ ਇਸ ਘਟਨਾ ਨਾਲ ਜੁੜੇ ਲੋਕਾਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਹੈ। ਜ਼ਿਲਾ ਅਧਿਕਾਰੀ ਨਿਤੀਸ਼ ਕੁਮਾਰ ਨੇ ਕਿਹਾ, ਪ੍ਰਭਾਵਤ ਲੋਕਾਂ ਦਾ ਮੁੱਖ ਮੰਤਰੀ ਦਫਤਰ ਦੇ ਹੁਕਮਾਂ 'ਤੇ ਇਲਾਜ ਕੀਤਾ ਜਾ ਰਿਹਾ ਹੈ। ਬਰੇਲੀ ਨਗਰ ਨਿਗਮ ਅਤੇ ਅੱਗ ਬੁਝਾਊ ਵਿਭਾਗ ਦੀਆਂ ਟੀਮਾਂ ਨੂੰ ਬਸਾਂ ਨੂੰ ਕੀਟਾਣੂ ਮੁਕਤ ਕਰਨ ਨੂੰ ਕਿਹਾ ਗਿਆ ਸੀ, ਪਰ ਉਨ੍ਹਾਂ ਗਲਤੀ ਨਾਲ ਇਹ ਕੁਝ ਕਰ ਦਿੱਤਾ। ਸੰਬੰਧਤ ਲੋਕਾਂ ਦੇ ਵਿਰੁੱਧ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।
ਬਰੇਲੀ ਦੇ ਚੀਫ ਫਾਇਰ ਅਫਸਰ ਸੀ ਐੱਮ ਸ਼ਰਮਾ ਨੂੰ ਇਸ 'ਤੇ ਕੋਈ ਪਛਤਾਵਾ ਨਹੀਂ। ਉਨ੍ਹਾਂ ਇਸ ਕਾਰਵਾਈ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ, ਕਿਸੇ ਵੀ ਚੰਗੇ ਕੰਮ ਵਿੱਚ ਕੁਝ ਤਕਲੀਫ ਹੁੰਦੀ ਹੀ ਹੈ। ਘੋਲ ਦੇ ਛਿੜਕਾਅ ਨਾਲ ਜੇ ਕੁਝ ਬੂੰਦਾਂ ਅੱਖਾਂ ਵਿੱਚ ਚਲੀਆਂ ਜਾਣ ਤਾਂ ਦੋ ਚਾਰ ਸੈਕਿੰਡਾਂ ਦੀ ਜਲਣ ਹੁੰਦੀ ਹੈ, ਜਿਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਉਥੇ ਇਸ ਘੋਲ ਦਾ ਛਿੜਕਾਅ ਜ਼ਰੂਰੀ ਸੀ, ਜਿਸ ਨਾਲ ਬਿਮਾਰੀ ਕੰਟਰੋਲ ਹੋਵੇਗੀ।
ਜਾਣਕਾਰ ਸੂਤਰਾਂ ਮੁਤਾਬਕ ਐਤਵਾਰ ਰਾਤ ਟੀਮਾਂ ਨੇ ਸੈਂਕੜੇ ਲੋਕਾਂ ਨੂੰ ਪਹਿਲਾਂ ਇੱਕ ਥਾਂ ਬੈਠਣ ਲਈ ਕਿਹਾ, ਫਿਰ ਉਨ੍ਹਾਂ 'ਤੇ ਅੱਗ ਬੁਝਾਊ ਗੱਡੀਆਂ ਨਾਲ ਛਿੜਕਾਅ ਕੀਤਾ। ਘੋਲ ਦਾ ਪਾਣੀ ਅੱਖਾਂ ਵਿੱਚ ਜਾਣ ਨਾਲ ਕੁਝ ਲੋਕਾਂ ਦੀਆਂ ਅੱਖਾਂ ਲਾਲ ਹੋ ਗਈਆਂ, ਬੱਚੇ ਜ਼ਿਆਦਾ ਪਰੇਸ਼ਾਨ ਹੋਏ। ਕੁਝ ਦੇਰ ਲਈ ਉਥੇ ਭਾਜੜ ਮੱਚ ਗਈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ