Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਆਮਦ ਬਨਾਮ ਅਲਵਿਦਾ

March 31, 2020 08:49 AM

-ਕੁਲਮਿੰਦਰ ਕੌਰ
ਕੁਝ ਮਹੀਨੇ ਪਹਿਲਾਂ ਮੇਰੇ ਵ੍ਹਟਸਐਪ ਉੱਤੇ ਮੇਰੀ ਮਾਂ ਦੀ ਆਈਕੋਨ ਫੋਟੋ ਵਾਲੇ ‘ਦਾਦੀ ਦੇ ਲਾਡਲੇ' ਗਰੁੱਪ `ਤੇ ਨਜ਼ਰ ਪਈ। ਕਹਾਣੀ ਸਮਝ ਆਈ ਕਿ ਵਿਦੇਸ਼ ਵੱਸਦੀ ਮਾਂ ਦੀ ਪੋਤਰੀ ਨੇ ਇਹ ਗਰੁੱਪ ਸ਼ੁਰੂ ਕੀਤਾ ਸੀ ਅਤੇ ਇਸ ਵਿੱਚ ਪਹਿਲੀ ਅਤੇ ਦੂਜੀ ਪੀੜ੍ਹੀ ਸ਼ਾਮਲ ਹੈ। ਦੂਜੀ ਪੀੜ੍ਹੀ ਵਿੱਚੋਂ ਬਹੁਗਿਣਤੀ ਵਿਦੇਸ਼ੀ ਧਰਤੀ `ਤੇ ਹਨ। ਦੇਸ਼-ਵਿਦੇਸ਼ ਬੈਠੀ ਪਹਿਲੀ ਅਤੇ ਦੂਜੀ ਪੀੜ੍ਹੀ ਨਾਲ ਆਪਸੀ ਮੋਹ ਦੀਆਂ ਤੰਦਾਂ ਜੋੜਨ ਦਾ ਵਧੀਆ ਉਪਰਾਲਾ ਲੱਗਾ। ਅਮਰੀਕਾ ਵੱਸਦੇ ਭਤੀਜੇ ਨੇ ਆਪਣੀ ਮਾਂ, ਭਾਵ ਮੇਰੀ ਭਾਬੀ ਦੀ ਫੋਟੋ ਪਾਈ, ਦੇਖ ਕੇ ਦਿਲੋਂ ਆਵਾਜ਼ ਨਿਕਲੀ-ਵੇਖਾਂ! ਮੇਰੀ ਦੇਸੀ ਭਾਬੀ ਅਮਰੀਕਨ ਬਣੀ ਖੜ੍ਹੀ ਹੈ, ਕਿਧਰੇ ਘੁੰਮਣ ਫਿਰਨ ਗਏ ਸਨ। ਮੇਰਾ ਭਰਾ 15 ਸਾਲ ਪਹਿਲਾਂ ਇਸ ਦੁਨੀਆ ਤੋਂ ਚਲਾ ਗਿਆ। ਇਨ੍ਹਾਂ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਅਮਰੀਕਾ ਰਹਿੰਦਾ ਹੈ। ਧੀਆਂ ਨੂੰ ਚੰਗੇ ਵਰ-ਘਰ ਮਿਲੇ ਹੋਏ ਹਨ।
ਅੱਜਕੱਲ੍ਹ ‘ਦਾਦੀ ਦੇ ਲਾਡਲੇ' ਗਰੁੱਪ ਉਦਾਸ, ਚੁੱਪ ਤੇ ਗਮਗੀਨ ਹੈ, ਗਰੁੱਪ ਵਿੱਚੋਂ ਮੇਰੀ ਮਾਂ ਦੀ ਇਹ ਅਮਰੀਕਨ ਨੂੰਹ ਵਿਛੋੜਾ ਦੇ ਗਈ ਹੈ। ਇਸ ਦਾ ਸਬੱਬ ਬੜਾ ਵਚਿੱਤਰ ਅਤੇ ਆਚੰਭਿਤ ਕਰਨ ਵਾਲਾ ਹੈ।.. ਭਾਬੀ ਚਾਰ ਸਾਲ ਪਹਿਲਾਂ ਸਥਾਈ ਵੀਜ਼ੇ ਉਤੇ ਅਮਰੀਕਾ ਚਲੇ ਗਈ, ਜਿੱਥੇ ਆਪਣੇ ਦੋਵੇਂ ਪੋਤਰੇ ਅਤੇ ਨੂੰਹ ਪੁੱਤ ਨਾਲ ਵਧੀਆਂ ਜ਼ਿੰਦਗੀ ਮਾਣ ਰਹੀ ਸੀ। ਸਾਲ ਕੁ ਪਹਿਲਾਂ ਮੁੰਡੇ ਨੇ ਇਨ੍ਹਾਂ ਦੇ ਹਿੱਸੇ ਆਈ ਹਵੇਲੀ ਵਿੱਚ ਬਣਾਈ ਕੋਠੀ ਵੇਚ ਦਿੱਤੀ, ਅਖੇ, ਦਾਦੀ ਨਹੀਂ ਰਹੀ ਤੇ ਮਾਂ ਨੇ ਉਥੇ ਇਕੱਲੀ ਨੇ ਕੀ ਜਾਣਾ! ਦੋਹਾਂ ਭੈਣਾਂ ਦੇ ਵੀ ਪੱਕੇ ਵੀਜ਼ੇ ਲਈ ਪੇਪਰ ਲੱਗੇ ਹੋਏ ਹਨ। ਕੁਦਰਤ ਦੀ ਕਰਨੀ, ਦਸੰਬਰ ਵਿੱਚ ਮੁੰਡੇ ਨੇ ਗਿੱਲ ਇੰਜਨੀਅਰਿੰਗ ਕਾਲਜ ਦੇ ਜਮਾਤੀਆਂ ਨਾਲ ਮੇਲ-ਮਿਲਾਪ ਦੀ ਸਿਲਵਰ ਜੁਬਲੀ ਦਾ ਹਿੱਸਾ ਬਣਨ ਦਾ ਮਨ ਬਣਾਇਆ ਤਾਂ ਮਾਂ ਵੀ ਤਿਆਰ ਹੋ ਗਈ, ਅਖੇ, ਮੈਂ ਧੀਆਂ ਕੋਲ ਛੇ ਮਹੀਨੇ ਰਹਿ ਆਵਾਂਗੀ।
ਆਉਂਦੇ ਵਕਤ ਏਅਰਪੋਰਟ ਉਤੇ ਖਿੱਚੀਆਂ ਫੋੋਟੋਆਂ ਵਿੱਚ ਚਿਹਰੇ ਦੇ ਹਾਵ-ਭਾਵ ਦੱਸਦੇ ਸਨ ਕਿ ਆਪਣੇ ਵਤਨ ਆਉਣ ਦੀ ਕਿੰਨੀ ਤੜਫ ਤੇ ਖੁਸ਼ੀ ਹੰੁਦੀ ਹੈ। ਧੀਆਂ ਨੇ ਪਰਵਾਰ ਸਮੇਤ ਸ਼ਤਾਬਦੀ ਤੋਂ ਉਤਰਦੀ ਮਾਂ ਦੇ ਸੁਆਗਤ ਵਿੱਚ ਗੁਲਦਸਤੇ ਭੇਂਟ ਕੀਤੇ। ਛੋਟੇ ਧੀ-ਜਵਾਈ ਮਲਸੀਆਂ ਕਿਸੇ ਕਾਲਜ ਵਿੱਚ ਨੌਕਰੀ ਉੱਤੇ ਹਨ। ਵੱਡੇ ਧੀ-ਜਵਾਈ ਨਕੋਦਰ ਸਿਵਲ ਹਸਪਤਾਲ ਦੇ ਕੁਆਰਟਰ ਵਿੱਚ ਰਹਿੰਦੇ ਨੇ, ਜਵਾਈ ਉਥੇ ਖੂਨਦਾਨ ਵਿੰਗ ਦਾ ਸੁਪਰਵਾਈਜ਼ਰ ਹੈ। ਥੋੜ੍ਹੇ ਦਿਨਾਂ ਬਾਅਦ ਸਾਨੂੰ ਮਿਲਣ ਮੁਹਾਲੀ ਪਹੁੰਚ ਗਏ। ਮੁੰਡਾ ਆਪਣੇ ਦੋਸਤਾਂ ਨਾਲ ਰੱਝਿਆ ਰਹਿੰਦਾ ਅਤੇ ਇਹ ਦੋ ਦਿਨ ਮੇਰੇ ਕੋਲ ਰਹੇ। ਅਸੀਂ ਬੇਸ਼ੁਮਾਰ ਗੱਲਾਂ ਕੀਤੀਆਂ, ਸ਼ਾਇਦ ਹੀ ਕਦੇ ਇੰਜ ਮਿਲ ਬੈਠੀਆਂ ਹੋਵਾਂਗੀਆਂ!
ਸਾਰਿਆਂ ਨੂੰ ਮਿਲ ਕੇ ਹਫ਼ਤੇ ਬਾਅਦ ਵੱਡੀ ਧੀ ਕੋਲ ਨਕੋਦਰ ਪਹੁੰਚ ਗਏ। ਉਥੋਂ ਮੁੰਡਾ ਤਾਂ ਇੱਕ ਮਹੀਨੇ ਬਾਅਦ ਜਨਵਰੀ ਵਿੱਚ ਵਾਪਸ ਅਮਰੀਕਾ ਪਹੁੰਚ ਗਿਆ, ਇਨ੍ਹਾਂ ਦੀ ਵਾਪਸੀ ਟਿਕਟ 14 ਮਈ ਦੀ ਸੀ। ਸੁਖ-ਆਨੰਦ ਵਿੱਚ ਸਮਾਂ ਬੀਤ ਰਿਹਾ ਸੀ, ਪਰ ਇੱਕ ਦਿਨ ਸਵੇੇਰੇ ਰੋਜ਼ ਵਾਂਗ ਚਾਹ-ਪਾਣੀ ਪੀ ਕੇ ਬਾਥਰੂਮ ਵਿੱਚ ਵੜੇ। ਜ਼ਿਆਦਾ ਸਮਾਂ ਲੰਘ ਗਿਆ ਤਾਂ ਧੀ ਨੇ ਦਰਵਾਜ਼ਾ ਖੜਕਾਇਆ, ਪਰ ਕੁੰਡੀ ਨਾ ਖੋਲ੍ਹੀ। ਦਰਵਾਜ਼ਾ ਤੋੜ ਕੇ ਬਾਹਰ ਕੱਢਿਆ ਤਾਂ ਬਰੇਨ ਹੈਮਰੇਜ ਕਾਰਨ ਬੇਹੋਸ਼ ਸਨ। ਜਲੰਧਰ ਦੇ ਕਿਸੇ ਵੱਡੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਟੈਸਟਾਂ ਨੇ ਦਿਮਾਗ ਦਾ ਬਹੁਤਾ ਹਿੱਸਾ ਖ਼ਤਮ ਹੋ ਜਾਣ ਦਾ ਸਬੂਤ ਦਿੱਤਾ, ਡਾਕਟਰਾਂ ਨੇ ਬਚਾਅ ਨਾ ਹੋ ਸਕਣ ਵੱਲ ਇਸ਼ਾਰਾ ਕੀਤਾ। ਬਟਾਲੇ ਵਿੱਚ ਇੱਕ ਹਸਪਤਾਲ ਦੇ ਡਾਕਟਰ, ਮੇਰੇ ਮਾਮੇ ਦੇ ਧੀ-ਜਵਾਈ ਨੇ ਵੀ ਰਿਪੋਰਟਾਂ ਦੇਖ ਕੇ ਇਹੀ ਪੁਸ਼ਟੀ ਕੀਤੀ, ਤੇ ਮਹੀਨਾ ਪਹਿਲਾਂ ਗਏ ਮੁੰਡੇ ਨੂੰ ਵਾਪਸ ਬਲਾਉਣ ਵਾਸਤੇ ਕਹਿ ਦਿੱਤਾ। ਪੁੱਤਰ ਆ ਗਿਆ, ਸਿੱਧਾ ਦਸ ਵਜੇ ਹਸਪਤਾਲ ਪਹੁੰਚ ਗਿਆ। ਮਾਂ ਨੂੰ ਮਿਲਿਆ ਤਾਂ ਉਸ ਇੱਕ ਅੱਖ ਪੁੱਟ ਕੇ ਕੁਝ ਹੰਝੂ ਵੀ ਵਹਾਏ। ਆਸ ਬੱਝੀ ਕਿ ਸ਼ਾਇਦ ਕੁਦਰਤ ਕੋਈ ਕ੍ਰਿਸ਼ਮਾ ਦਿਖਾ ਦੇਵੇ। ਅਗਲੇ ਦਿਨ ਸਲਾਹ-ਮਸ਼ਵਰੇ ਹੋਣ ਲੱਗੇ ਕਿ ਡਾਕਟਰ ਤੋਂ ਪੁੁੱਛ ਕੇ ਕਿਤੇ ਹੋਰ ਸ਼ਿਫਟ ਕਰ ਲਈਏ, ਕਿਸੇ ਬਿਧ ਮਾਂ ਨੂੰ ਬਚਾ ਲਈਏ। ਇਨ੍ਹਾਂ ਘੜੀਆਂ ਦੌਰਾਨ ਵੱਡੇ ਜਵਾਈ ਨੂੰ ਅੰਦਰ ਡਾਕਟਰ ਨੇ ਬੁਲਾ ਕੇ ਦੱਸਿਆ ਕਿ ਸਾਹ ਲੈਣਾ ਵੀ ਔਖਾ ਹੈ। ਇਸ ਉਸ ਦੇ ਅੰਤਲੇ ਸਾਹ ਹੀ ਸਨ, ਫਿਰ ਉਹ ਸਦਾ ਲਈ ਸ਼ਾਂਤ ਹੋ ਗਈ।
ਫੈਸਲਾ ਹੋ ਗਿਆ ਸੀ। ਦੇਹ ਮੌਰਚਰੀ ਵਿੱਚ ਰਖਵਾ ਕੇ ਵਾਪਸ ਨਕੋਦਰ ਚੱਲ ਪਏ, ਸਾਨੂੰ ਵੀ ਫੋਨ ਆ ਗਏ। ਨਕੋਦਰ ਜਾ ਕੇ ਫਿਰ ਬੇਚੈਨੀ ਕਿ ਮਾਂ ਦਾ ਸਰਕਾਰ ਅਤੇ ਰਸਮਾਂ ਕਿੱਥੇ ਹੋਣ। ਪਿੰਡ ਵਾਲਾ ਜੱਦੀਪੁਸ਼ਤੀ ਘਰ ਚਾਚੇ ਕੋਲ ਹੈ। ਉਸ ਕੋਲ ਗੱਲ ਪਹੁੰਚੀ ਤਾਂ ਚਾਚੇ ਚਾਚੀ ਨੇ ਸੰਸਕਾਰਾਂ ਤੇ ਰਿਸ਼ਤੇ-ਨਾਤਿਆਂ ਨੂੰ ਅਹਿਮੀਅਤ ਦਿੰਦਿਆਂ ਉਨ੍ਹਾਂ ਦੀ ਬਾਂਹ ਫੜੀ ਅਤੇ ਕਿਹਾ, ‘‘ਭਾਬੀ ਜਿਸ ਘਰ ਵਿਆਹੀ ਆਈ ਸੀ, ਉਥੋਂ ਵਿਦਾ ਵੀ ਕਰਾਂਗੇ।''
ਅਮਰੀਕਾ ਤੋਂ ਨੂੰਹ ਦੇ ਆ ਜਾਣ ਉਤੇ ਭਾਬੀ ਨੂੰ ਜਲੰਧਰ ਤੋਂ ਸਿੱਧਾ ਪਿੰਡ ਉਸੇ ਪੁਰਾਣੇ ਘਰ ਲਿਆਂਦਾ ਗਿਆ, ਉਥੋਂ ਹੀ ਅੰਤਿਮ ਵਿਦਾਇਗੀ ਹੋਈ। ਸ਼ਾਇਦ ਇਹ ਵਿਧਾ ਵੀ ਕੁਦਰਤ ਆਪ ਬਣਾਉਂਦੀ ਹੈ। ਜਦੋਂ ਅਗਨੀ ਭੇਂਟ ਕੀਤਾ ਤਾਂ ਸਾਰਾ ਨਗਰ ਖੇੜਾ ਇਕੱਠਾ ਹੋਇਆ। 14 ਮਈ ਨੂੰ ਵਾਪਸ ਅਮਰੀਕਾ ਮੁੜਨ ਵਾਲੀ ਭਾਬੀ ਪੰਜ ਮਾਰਚ ਨੂੰ ‘ਅਲਵਿਦਾ ਅਮਰੀਕਾ' ਆਖ ਕੇ ਆਪਣੇ ਨਗਰ ਖੇੜੇ ਦੀ ਭੋਇੰ ਵਿੱਚ ਹੀ ਸਦਾ ਲਈ ਇੱਕ-ਮਿੱਕ ਹੋ ਗਈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ