Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਲੋਕ ਨਾਇਕ ਦੁੱਲਾ ਭੱਟੀ

March 31, 2020 08:45 AM

-ਸੁਖਵਿੰਦਰ ਸਿੰਘ ਮੁੱਲਾਂਪੁਰ
ਲੋਕ ਨਾਇਕ ਦੁੱਲਾ ਭੱਟੀ ਦਾ ਜਨਮ ਪਿਤਾ ਰਾਏ ਫ਼ਰੀਦ ਖ਼ਾਨ ਭੱਟੀ ਤੇ ਮਾਤਾ ਲੱਧੀ ਦੇ ਘਰ 1547 ਈਸਵੀ ਵਿੱਚ ਲਾਹੌਰ ਲਾਗੇ ਪਿੰਡੀ ਭੱਟੀਆਂ ਸਾਂਦਲ ਬਾਰ ਵਿੱਚ ਹੋਇਆ ਸੀ। ਇਹ ਇਲਾਕਾ ਰਾਵੀ ਤੇ ਝਨਾਂ ਦਰਿਆ ਦੇ ਵਿਚਕਾਰ ਪੈਂਦਾ ਹੈ। ਦੁੱਲੇ ਦੇ ਦਾਦੇ ਨਾ ਨਾਮ ਸਾਂਦਲ ਭੱਟੀ ਸੀ। ਉਹ 32 ਪਿੰਡਾਂ ਦਾ ਸਰਦਾਰ ਸੀ। ਮੁਗ਼ਲ ਸਰਕਾਰ ਨੇ ਜ਼ਮੀਨਾਂ 'ਤੇ ਲਗਾਨ (ਟੈਕਸ) ਲਾ ਦਿੱਤਾ ਸੀ। ਦੁੱਲੇ ਦੇ ਦਾਦੇ ਨੇ ਸਰਕਾਰ ਨੂੰ ਲਗਾਨ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਅਕਬਰ ਬਾਦਸ਼ਾਹ ਨੇ ਇਨ੍ਹਾਂ 'ਤੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ। ਦੁੱਲੇ ਦੇ ਪਿਤਾ ਅਤੇ ਦਾਦੇ ਨੇ ਮੁਗ਼ਲਾਂ ਨਾਲ ਟੱਕਰ ਲੈਣੀ ਸ਼ੁੁਰੂ ਕਰ ਦਿੱਤੀ। ਇਸ ਕਾਰਨ ਅਕਬਰ ਨੇ ਲੋਕਾਂ ਵਿੱਚ ਦਹਿਸ਼ਤ ਪਾਉਣ ਖ਼ਾਤਰ ਉਨ੍ਹਾਂ ਦੇ ਸਿਰ ਕਲਮ ਕਰਾ ਕੇ ਸਿਰ ਲਾਹੌਰ ਕਿਲ੍ਹੇ ਦੇ ਮੁੱਖ ਦਰਵਾਜ਼ੇ 'ਤੇ ਟੰਗ ਦਿੱਤੇ ਸਨ। ਦੁੱਲੇ ਦਾ ਜਨਮ ਆਪਣੇ ਪਿਤਾ ਰਾਏ ਫ਼ਰੀਦ ਖ਼ਾਨ ਦੀ ਮੌਤ ਤੋਂ ਚਾਰ ਮਹੀਨੇ ਪਿੱਛੋਂ ਹੋਇਆ ਸੀ। ਦੁੱਲਾ ਜਨਮ ਵੇਲੇ ਹੀ ਹੱਡਾਂ-ਪੈਰਾਂ ਤੋਂ ਨਰੋਆ ਸੀ।
ਦੁੱਲੇ ਦੀ ਮਾਂ ਲੱਧੀ ਅਤੇ ਦਾਦੀ ਨੇ ਉਸ ਦੇ ਜਨਮ ਦੀ ਬਹੁਤ ਖ਼ੁਸ਼ੀ ਮਨਾਈ। ਦੁੱਲੇ ਨੂੰ ਪੜ੍ਹਨ ਲਾਇਆ ਗਿਆ, ਪਰ ਉਸ ਦਾ ਮਨ ਪੜ੍ਹਾਈ ਵਿੱਚ ਨਾ ਲੱਗਾ। ਉਹ ਵੱਖਰੇ ਸੁਭਾਅ ਦਾ ਮਾਲਕ ਸੀ। ਉਸ ਨੇ ਜਵਾਨੀ ਵਿੱਚ ਪੈਰ ਧਰਦੇ ਸਾਰ ਮੁੰਡਿਆਂ ਦਾ ਜੁੱਟ ਬਣਾ ਲਿਆ। ਦੁੱਲਾ ਰਸਤੇ ਵਿੱਚ ਬੈਠ ਜਾਂਦਾ ਤੇ ਖ਼ੂਹ ਤੋਂ ਪਾਣੀ ਭਰਨ ਆਉਂਦੀਆਂ ਔਰਤਾਂ ਦੇ ਘੜਿਆਂ ਨੂੰ ਗੁਲੇਲਾਂ ਨਾਲ ਪੱਥਰ ਮਾਰ ਕੇ ਭੰਨ ਦਿੰਦਾ। ਇੱਕ ਦਿਨ ਨੰਦੀ ਨਾਂ ਦੀ ਔਰਤ ਨੇ ਦੁੱਲੇ ਨੂੰ ਮਿਲਣਾ ਮਾਰ ਕੇ ਕਿਹਾ, ‘ਦੁੱਲਿਆ! ਔਰਤਾਂ ਦੇ ਘੜੇ ਭੰਨਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ? ਜੇਕਰ ਅਣਖ ਹੈ ਤਾਂ ਜਾਹ, ਮੁਗ਼ਲਾਂ ਨਾਲ ਮੱਥਾ ਲਾ ਜਿਹੜੇ ਤੇਰੇ ਪਿਓ-ਦਾਦੇ ਨੂੰ ਬੰਨ੍ਹ ਕੇ ਲਾਹੌਰ ਲੈ ਗਏ ਸਨ। ਉਥੇ ਉਨ੍ਹਾਂ ਦੇ ਸਿਰ ਵੱਢ ਕੇ ਉਚੇ ਬੁਰਜ 'ਤੇ ਲਟਕਾ ਦਿੱਤਾ ਸਨ।’ ਇਹ ਸੁਣ ਕੇ ਦੁੱਲਾ ਘਰ ਆ ਕੇ ਮਾਂ ਲੱਧੀ ਨੂੰ ਪੁੱਛਣ ਲੱਗਾ, ‘ਮਾਂ, ਮੇਰੇ ਪਿਓ-ਦਾਦਾ ਕਿੱਥੇ ਹਨ?’ ਲੱਧੀ ਨੇ ਸਾਰੀ ਕਹਾਣੀ ਦੁੱਲੇ ਨੂੰ ਦੱਸ ਦਿੱਤੀ। ਦਾਸਤਾਨ ਸੁਣ ਕੇ ਦੁੱਲੇ ਦਾ ਖੂਨ ਉਬਾਲੇ ਖਾਣ ਲੱਗਾ। ਉਸ ਨੇ ਕਿਹਾ, ‘ਮਾਂ, ਮੈਂ ਸਾਰੇ ਲਾਹੌਰ ਤਬਾਹ ਕਰ ਦੇਵਾਂਗਾ। ਮੁਗ਼ਲਾਂ ਦੀਆਂ ਬਸਤੀਆਂ ਢਾਹ ਦਿਵਾਂਗਾ।’ ਲੱਧੀ ਨੇ ਕਿਹਾ ਕਿ ‘ਮੈਨੂੰ ਬਹੁਤ ਖ਼ੁਸ਼ੀ ਹੈ ਕਿ ਪਿਓ-ਦਾਦੇ ਦਾ ਬਦਲਾ ਦੁੱਲਾ ਲਵੇਗਾ।’ ਜਿੱਥੇ ਪਿਓ-ਦਾਦੇ ਦੀਆਂ ਘਰ ਵਿੱਚ ਬੰਦੂੂਕਾਂ-ਤਲਵਾਰਾਂ ਪਈਆਂ ਸਨ, ਲੱਧੀ ਨੇੇ ਉਹ ਦਰਵਾਜ਼ਾਂ ਦੁੱਲੇ ਲਈ ਖੋਲ੍ਹ ਦਿੱਤਾ। ਦੁੱਲੇ ਨੇ ਤਲਵਾਰਾਂ-ਬੰਦੂਕਾਂ ਆਪਣੇ ਦੋਸਤਾਂ ਵਿੱਚ ਵੰਡ ਦਿੱਤੀਆਂ। ਦੁੱਲਾ ਅਮੀਰਾਂ ਨਾਲ ਲੁੱਟਾਂ-ਖੋਹਾਂ ਕਰਦਾ ਤੇ ਲੁੱਟਿਆ ਹੋਇਆ ਮਾਲ ਗ਼ਰੀਬਾਂ ਵਿੱਚ ਵੰਡ ਦਿੰਦਾ। ਉਸ ਨੇ ਸਰਕਾਰੀ ਖ਼ਜ਼ਾਨੇ ਵੀ ਲੁੱਟਣੇ ਸ਼ੁਰੂ ਕਰ ਦਿੱਤੇ। ਉਹ ਲੁੱਟੇ ਮਾਲ ਨਾਲ ਗ਼ਰੀਬ ਲੜਕੀਆਂ ਦੇ ਵਿਆਹ ਕਰਵਾ ਦਿੰਦਾ ਤੇ ਜੋ ਕੁਝ ਬਚਦਾ, ਉਹ ਗ਼ਰੀਬਾਂ ਵਿੱਚ ਵੰਡ ਦਿੰਦਾ। ਇਸ ਤਰ੍ਹਾਂ ਦੁੱਲੇ ਨੇ ਸਾਂਦਲ ਬਾਰ ਦੇ ਇਲਾਕੇ ਵਿੱਚ ਲੋਕ-ਪੱਖੀ ਹਕੂਮਤ ਕਾਇਮ ਕਰ ਲਈ। ਅਕਬਰ ਬਾਦਸ਼ਾਹ ਨੇ ਦੁੱਲੇ ਨੂੰ ਡਾਕੂ ਦਾ ਨਾਂ ਦਿੱਤਾ, ਪਰ ਦੁੱਲਾ ਡਾਕੂ ਨਹੀਂ, ਗ਼ਰੀਬਾਂ ਦਾ ਮਸੀਹਾ ਸੀ। ਉਸ ਨੇ ਅਕਬਰ ਨੂੰ ਵੰਗਾਰਨਾ ਸ਼ੁਰੂ ਕਰ ਦਿੱਤਾ ਤੇ ਸਰਕਾਰ ਨੂੰ ਲਗਾਨ ਦੇਣ ਤੋਂ ਜਵਾਬ ਦੇ ਦਿੱਤਾ। ਅਕਬਰ ਬਾਦਸ਼ਾਹ ਨੇ ਦੁੱਲੇ ਦੀ ਦਿਨੋ-ਦਿਨ ਵੱਧਦੀ ਚੜ੍ਹਤ ਤੋਂ ਤੰਗ ਆ ਕੇ ਆਪਣੀ ਰਾਜਧਾਨੀ ਆਗਰੇ ਤੋਂ ਲਾਹੌਰ ਤਬਦੀਲ ਕਰ ਲਈ, ਜੋ ਅਠਾਰਾਂ ਸਾਲ ਤੱਕ ਲਾਹੌਰ ਹੀ ਰਹੀ।
ਕਾਬਲ ਦਾ ਵਪਾਰੀ ਅਲੀ ਅਕਬਰ ਬਾਦਸ਼ਾਹ ਵਾਸਤੇ 500 ਘੋੜੇ ਖ਼ਰੀਦ ਕੇ ਲਿਜਾ ਰਿਹਾ ਸੀ। ਦੁੱਲੇ ਨੇ ਉਹ ਘੋੜੇ ਖੋਹ ਕੇ ਆਪਣੇ ਦੋਸਤਾਂ ਨੂੰ ਵੰਡ ਦਿੱਤੇ। ਅਲੀ ਸੌਦਾਗਰ ਨੇ ਦੁੱਲੇ ਨੂੰ ਅਕਬਰ ਦਾ ਡਰਾਵਾ ਵੀ ਦਿੱਤਾ, ਪਰ ਉਸ ਨੇ ਅਲੀ ਨੂੰ ਕੁੱਟ ਕੇ ਭਜਾ ਦਿੱਤਾ। ਦੁੱਲੇ ਨੂੰ ਮੁਗ਼ਲਾਂ ਨਾਲ ਦੁਸ਼ਮਣੀ ਵਿਰਾਸਤ ਵਿੱਚ ਮਿਲੀ ਹੋਈ ਸੀ। ਇੱਕ ਮੁਗ਼ਲ ਕਾਫ਼ਲਾ ਕੀਮਤੀ ਸਾਮਾਨ ਸਮੇਤ ਉਕਤ ਇਲਾਕੇ ਤੋਂ ਲੰਘ ਰਿਹਾ ਸੀ। ਉਹ ਸਾਮਾਨ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਜਾਣਾ ਸੀ। ਦੁੱਲੇ ਨੇ ਉਸ ਕਾਫ਼ਲੇ 'ਤੇ ਹਮਲਾ ਕਰ ਕੇ ਲੁੱਟ ਲਿਆ। ਉਸ ਨੇ ਕਾਫ਼ਲੇ ਦੇ ਸਰਦਾਰ ਬੱਗਾ ਮਲਕਿਆਂ ਦਾ ਸਿਰ ਕਲਮ ਕਰ ਕੇ ਬਾਦਸ਼ਾਹ ਨੂੰ ਭੇਜ ਦਿੱਤਾ। ਨਾਲ ਕਹਿ ਦਿੱਤਾ ਕਿ ਦੁੱਲੇ ਵੱਲੋਂ ਇਹ ਤੋਹਫ਼ਾ ਕਬੂਲ ਕਰੋ। ਇਹ ਦੇਖ ਕੇ ਅਕਬਰ ਬਹੁਤ ਖ਼ਫਾ ਹੋਇਆ। ਉਸ ਨੇ ਆਪਣੇ ਫ਼ੌਜੀ ਪਿੰਡੀ ਭੱਟੀਆਂ ਭੇਜ ਦਿੱਤੇ। ਦੁੱਲਾ ਨਾਨਕੇ ਗਿਆ ਸੀ। ਫ਼ੌਜੀ ਲਸ਼ਕਰਾਂ ਨੇ ਪਿੰਡੀ ਭੱਟੀਆਂ 'ਤੇ ਕਬਜ਼ਾ ਕਰ ਕੇ ਦੁੱਲੇ ਦੀ ਭੈਣ ਬਖ਼ਤੋਂ ਨਿਸ਼ਾਂ ਮਾਰ ਦਿੱਤੀ। ਮਾਂ ਲੱਧੀ ਅਤੇ ਦੋ ਬੀਵੀਆਂ ਖੁੱਲਰਾਂ ਅਤੇ ਨੂਰਾਂ ਨੂੰ ਕੈਦ ਕਰ ਲਿਆ। ਜਦ ਦੁੱਲੇ ਨੂੰ ਪਤਾ ਲੱਗਾ ਤਾਂ ਉਸ ਨੇ ਫ਼ੌਜੀ ਲਸ਼ਕਰ ਰਸਤੇ ਵਿੱਚ ਘੇਰ ਲਏ। ਕਾਫ਼ਲੇ ਦਾ ਸਰਦਾਰ ਲੱਧੀ ਦੇ ਪੈਰਾਂ ਵਿੱਚ ਡਿੱਗ ਪਿਆ, ਜਿਸ ਕਾਰਨ ਦੁੱਲੇ ਨੇ ਉਸਦੀ ਜਾਨ ਬਖਸ਼ ਦਿੱਤੀ। ਉਸ ਨੇ ਗ਼੍ਰਿਫ਼ਤਾਰ ਔਰਤਾਂ ਛੁਡਾ ਲਈਆਂ।
ਇੱਕ ਬਹੁਤ ਗ਼ਰੀਬ ਬ੍ਰਾਹਮਣ ਸੁੰਦਰ ਦਾਸ ਦੀਆਂ ਦੋ ਲੜਕੀਆਂ ਸੁੰਦਰੀ ਤੇ ਮੁੰਦਰੀ ਸਨ। ਉਨ੍ਹਾਂ ਦੇ ਰਿਸ਼ਤੇ ਤੈਅ ਹੋ ਚੁੱਕੇ ਸਨ, ਪਰ ਸੁੰਦਰ ਦਾਸ ਕੋਲ ਵਿਆਹ ਲਈ ਪੈਸੇ ਨਹੀਂ ਸਨ। ਲੜਕੀਆਂ ਸੋਹਣੀਆਂ ਹੋਣ ਕਰਕੇ ਸਰਕਾਰ ਦਰਬਾਰ ਵੱਲੋਂ ਉਨ੍ਹਾਂ ਨੂੰ ਚੁੱਕ ਕੇ ਲਿਆਉਣ ਦਾ ਹੁਕਮ ਹੋ ਗਿਆ ਸੀ। ਜਦ ਇਸ ਦਾ ਪਤਾ ਸੁੰਦਰ ਦਾਸ ਨੂੰ ਲੱਗਾ ਤਾਂ ਉਸ ਨੇ ਦੁੱਲੇ ਤੱਕ ਪਹੁੰਚ ਕੀਤੀ। ਦੁੱਲੇ ਨੇ ਉਸ ਨੂੰ ਕਿਹਾ ਕਿ ਲੜਕੇ ਵਾਲਿਆਂ ਨੂੰ ਕਹਿ ਦੇ ਕਿ ਲੜਕੀਆਂ ਨੂੰ ਵਿਆਹ ਕੇ ਲੈ ਜਾ, ਪਰ ਲੜਕੇ ਵਾਲਿਆਂ ਨੇ ਸਰਕਾਰੀ ਦਰਬਾਰ ਤੋਂ ਡਰਦਿਆਂ ਦਿਨ ਵੇਲੇ ਆਉਣ ਤੋਂ ਜਵਾਬ ਦੇ ਦਿੱਤਾ। ਫਿਰ ਵਿਆਹ ਦਾ ਪ੍ਰਬੰਧ ਰਾਤ ਨੂੰ ਜੰਗਲ ਵਿੱਚ ਕੀਤਾ ਗਿਆ। ਚਾਨਣ ਵਾਸਤੇ ਲੱਕੜਾਂ ਦੀ ਅੱਗ ਬਾਲੀ ਗਈ। ਦੁੱਲੇ ਨੇ ਵਿਆਹ ਵਾਸਤੇ ਲੋਕਾਂ ਦੇ ਘਰਾਂ ਤੋਂ ਉਗਰਾਹੀ ਕੀਤੀ। ਜਿਨ੍ਹਾਂ ਦੇ ਨਵੇਂ ਬੱਚੇ ਜਨਮੇ ਸਨ, ਉਨ੍ਹਾਂ ਦੇ ਘਰੋਂ ਵੀ ਦਾਨ ਇਕੱਠਾ ਕੀਤਾ ਗਿਆ। ਦੁੱਲੇ ਕੋਲ ਸੇਰ ਸ਼ੱਕਰ ਸੀ, ਜੋ ਉਸ ਨੇ ਸ਼ਗਨ ਵਜੋਂ ਦੇ ਦਿੱਤੀ। ਉਦੋਂ ਤੋਂ ਲੋਹੜੀ ਮਨਾਉਣ ਦੀ ਰਸਮ ਚੱਲ ਪਈ। ਇੰਜ ਦੁੱਲੇ ਭੱਟੀ ਦਾ ਸਬੰਧ ਲੋਹੜੀ ਨਾਲ ਵੀ ਹੈ।
ਸਰਕਾਰੀ ਖ਼ਜ਼ਾਨੇ ਨੂੰ ਲੁੱਟਣ ਅਤੇ ਸਰਕਾਰ ਵਿਰੁੱਧ ਜੰਗ ਛੇੜਨ ਦੇ ਦੋਸ਼ ਹੇਠ ਦੁੱਲੇ ਨੂੰ ਗ਼੍ਰਿਫ਼ਤਾਰ ਕਾਰਨ ਲਈ ਅਕਬਰ ਬਾਦਸ਼ਾਹ ਨੇ ਫ਼ੌਜੀ ਦਸਤੇ ਪਿੰਡੀ ਭੱਟੀਆਂ ਭੇਜ ਦਿੱਤੇ। ਉਥੇ ਜੰਗ ਦੌਰਾਨ ਦੁੱਲੇ ਨੂੰ ਘੇਰਾ ਪਾ ਕੇ ਗ਼੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਅਕਬਰ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਬਾਦਸ਼ਾਹ ਨੇ ਦੁੱਲੇ ਨੂੰ ਫਾਂਸੀ ਦਾ ਹੁਕਮ ਦੇ ਦਿੱਤਾ। ਫਾਂਸੀ ਵਾਲੇ ਦਿਨ 26 ਮਾਰਚ 1599 ਨੂੰ ਬਹੁਤ ਸਾਰੇ ਲੋਕਾਂ ਦਾ ਇਕੱਠ ਲਾਹੌਰ ਵਿੱਚ ਜੁੜ ਗਿਆ। ਨੌ ਲੱਖਾ ਬਾਜ਼ਾਰ ਵਿੱਚ ਦੁੱਲੇ ਨੂੰ ਫਾਂਸੀ ਦਿੱਤੀ ਗਈ। ਦੁੱਲੇ ਭੱਟੀ ਦੀ ਲਾਸ਼ ਵਾਰਸਾਂ ਨੂੰ ਨਹੀਂ ਦਿੱਤੀ ਗਈ। ਉਸ ਨੂੰ ਮਿਆਣੀ ਸ਼ਾਹ ਦੇ ਕਬਰਸਤਾਨ ਵਿੱਚ ਦਫ਼ਨਾਇਆ ਗਿਆ। ਇਥੇ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਦੁੱਲੇ ਦੀ ਮੌਤ ਦੇ ਸੋਗ ਵਜੋਂ ਲੋਕਾਂ ਨੇ ਕਈ ਦਿਨਾਂ ਤੱਕ ਚੁੱਲ੍ਹੇ ਵੀ ਨਹੀਂ ਸਨ ਬਾਲੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ