Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਕੋਰੋਨਾ ਵਾਇਰਸ ਦਾ ਹਮਲਾ-ਕੁਝ ਪੱਖ ਇਹ ਵੀ..

March 31, 2020 08:42 AM

-ਡਾ. ਪਿਆਰਾ ਲਾਲ ਗਰਗ
ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਸੰਸਾਰ ਭਰ ਵਿੱਚ ਕੰਮ-ਕਾਜ ਠੱਪ ਹਨ। ਲੋਕਾਈ ਡਰੀ ਬੈਠੀ ਹੈ। ਕੋਰੋਨਾ ਕੇਸਾਂ ਦੀ ਗਿਣਤੀ ਪਲ ਪਲ ਵਧ ਰਹੀ ਹੈ। ਸੰਸਾਰ ਵਿੱਚ ਅੱਜ ਤੱਕ ਸਾਹਮਣੇ ਆਏ ਕੇਸ ਸੱਤ ਲੱਖ ਨੂੰ ਢੁੱਕੇ ਹਨ। ਚੀਨ ਤੇ ਦੱਖਣੀ ਕੋਰੀਆ ਨੇ ਇਸ ਰੋਗ ਉਤੇ ਕਾਫ਼ੀ ਕਾਬੂ ਪਾ ਲਿਆ ਹੈ। ਸੰਸਾਰ ਵਿੱਚ ਸਭ ਤੋਂ ਵੱਧ ਮੌਤਾਂ ਇਟਲੀ ਵਿੱਚ ਹੋਈਆਂ ਹਨ। ਭਾਰਤ ਵਿੱਚ ਮਰੀਜ਼ਾਂ ਦੀ ਗਿਣਤੀ 1000 ਟੱਪ ਗਈ ਹੈ। ਏਥੇ ਦਹਿਸ਼ਤ, ਅਫ਼ਵਾਹਾਂ, ਅਵਿਗਿਆਨਕ ਦਾਅਵਿਆਂ ਦੀ ਭਰਮਾਰ ਹੈ। ਇਸ ਬਿਮਾਰੀ ਦਾ ਅਜੇ ਕੋਈ ਪੱਕਾ ਇਲਾਜ ਨਹੀਂ ਅਤੇ ਇਹ ਆਪਣੇ ਆਪ ਠੀਕ ਹੋਣ ਵਾਲੀ ਹੈ, ਪਰ ਇਸ ਦੀ ਰੋਕਥਾਮ ਲਈ ਬਹੁਤ ਸਾਰੇ ਕਦਮ ਚੁੱਕੇ ਗਏ ਹਨ ਜਿਨ੍ਹਾਂ ਨਾਲ ਭਾਰਤ ਵਰਗੇ ਵੱਡੇ ਦੇਸ਼ ਵਿੱਚ ਸਿਹਤ ਸੇਵਾਵਾਂ ਦੇ ਮੰਦੇ ਹਾਲ ਦੇ ਬਾਵਜੂਦ ਰੋਕਥਾਮ ਪ੍ਰਭਾਵਸ਼ਾਲੀ ਹੋਣ ਦੇ ਆਸਾਰ ਹਨ।
ਕਈ ਅਜਿਹੇ ਅਵਿਗਿਆਨਕ ਦਾਆਵੇ ਕਰ ਰਹੇ ਹਨ ਕਿ ਇਹ ਗਊ ਮੂਤਰ ਜਾਂ ਗਊ ਗੋਬਰ ਨਾਲ ਠੀਕ ਹੋ ਸਕਦਾ ਹੈ। ਕਈ ਇਹ ਕਹਿ ਕੇ ਸਾਰ ਰਹੇ ਹਨ ਕਿ ਭਾਰਤ ਦੇ ਜੀਨ ਬਹੁਤ ਤਕੜੇ ਹਨ। ਉਸੇ ਆਬਾਦੀ ਨੂੰ, ਜਿਸ ਦੇ ਬਿਨਾਂ ਭੇਦ ਭਾਵ ਜੀਨ ਤਕੜੇ ਹੋਣਾ ਮੰਨਿਆ ਜਾ ਰਿਹਾ ਹੈ, ਨੂੰ ਧਰਮ, ਜਾਤ ਤੇ ਹੋਰ ਆਧਾਰ ਉੱਤੇ ਵਿਤਕਰੇ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਕਈ ਡਾਕਟਰ ਵੀ ਅੱਗ ਲੱਗੀ ਤੋਂ ਪਾਣੀ ਪਾਉਣ ਦੇ ਯਤਨਾਂ ਦੀ ਥਾਂ ਲੋਕਾਂ ਨੂੰ ਅੱਗ-ਰੋਧਕ ਬਣਨ ਦੀ ਸਲਾਹ ਦੇ ਰਹੇ ਹਨ ਜੋ ਤਰਕਹੀਣ ਤੇ ਗੁੰਮਰਾਹਕੁਨ ਹੈ। ਇਸ ਵੇਲੇ ਇਸ ਬਿਮਾਰੀ ਨੂੰ ਰੋਕਥਾਮ ਦੀ ਲੋੜ ਹੈ, ਪਰ ਇਹ ਦਾਨਸ਼ਮੰਦ, ਰੋਕਥਾਮ ਦੇ ਖ਼ਿਲਾਫ਼ ਹਨ ਤੇ ਦਾਅਵੇ ਕਰਦੇ ਹਨ ਕਿ ਰੋਕਥਾਮ ਦੀ ਲੋੜ ਨਹੀਂ, ਇਮਿਊਨਿਟੀ ਵਧਾਉਣ ਦੀ ਲੋੜ ਹੈ। ਇਹ ਇਸ ਤੱਥ ਤੋਂ ਅੱਖਾਂ ਮੀਟ ਲੈਂਦੇ ਹਨ ਕਿ ਭਾਰਤ ਵਿੱਚ ਵੱਡੀ ਗਿਣਤੀ ਲੋਕ ਅਨੀਮੀਆ ਦਾ ਸ਼ਿਕਾਰ ਹਨ। ਪੰਜਾਬ ਵਿੱਚ ਹੀ 52 ਫੀਸਦੀ ਔਰਤਾਂ ਤੇ 22 ਫੀਸਦੀ ਪੁਰਸ਼ ਖੂਨ ਦੀ ਕਮੀ (ਅਨੀਮੀਆ) ਦਾ ਸ਼ਿਕਾਰ ਹਨ। ਇਨ੍ਹਾਂ ਤੋਂ ਬਿਨਾਂ ਬਹੁਤ ਸਾਰੀ ਜਨਤਾ ਕੁਪੋਸ਼ਣ ਦਾ ਸ਼ਿਕਾਰ ਹੈ। ਇਹ ਇਮਿਊਨਿਟੀ ਕਿਵੇਂ ਤੇ ਕਦੋਂ ਵਧਾਉਣਗੇ, ਬਿਮਾਰੀ ਹੱਦਾਂ ਬੰਨੇ ਟੱਪ ਰਹੀ ਹੈ।
ਇਹ ਕਹਿਣਾ ਵੀ ਸਹੀ ਨਹੀਂ ਕਿ ਕੋਰੋਨਾ ਵਿੱਚ ਮੌਤ ਦਰ ਆਮ ਫਲੂ ਤੋਂ ਕਿਤੇ ਘੱਟ ਹੈ। ਇਹ ਗ਼ਲਤ ਬਿਆਨੀ ਹੈ ਅਤੇ ਹਕੀਕਤ ਤੇ ਤੱਥਾਂ ਤੋਂ ਅੱਖਾਂ ਮੀਚ ਦੇ ਕੂੜ ਪ੍ਰਚਾਰ ਦੇ ਤੁੱਲ ਹੈ। ਇਹ ਲੋਕ ਬਿਨਾਂ ਕਿਸੇ ਆਧਾਰ ਦੇ ਵ੍ਹਟਸਐਪ ਰਾਹੀਂ ਸਿਹਤ ਬਾਰੇ ਉਹ ਦਾਅਵੇ ਪੇਸ਼ ਕਰ ਰਹੇ ਹਨ, ਜਿਨ੍ਹਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ। ਅੱਜ ਤੱਕ ਉਨ੍ਹਾਂ ਨੇ ਆਪਣੇ ਦਾਅਵਿਆਂ ਮੁਤਾਬਕ ਵਿਗਿਆਨਕ ਮਾਪਦੰਡਾਂ ਹੇਠ ਕੈਂਸਰ, ਬਲੱਡ ਪ੍ਰੈਸ਼ਰ ਤੇ ਸ਼ੂਗਰ ਦਾ ਇਲਾਜ ਹਫ਼ਤੇ ਦਸ ਦਿਨ ਵਿੱਚ ਪੱਕਾ ਕਰਨ ਦੇ ਸਬੂਤ ਪੇਸ਼ ਨਹੀਂ ਕੀਤੇ। ਇਹੀ ਲੋਕ ਨੇ, ਜੋ ਆਪਣੇ ਆਪ ਨੂੰ ਬਾਬਾ ਰਾਮਦੇਵ ਦੇ ਚੇਲੇ ਵੀ ਦੱਸਦੇ ਹਨ ਤੇ ਗਊ ਮੂਤਰ ਦਾ ਵਪਾਰ ਵਧਾਉਣ ਦੇ ਵਕਤਾ ਬਣਦੇ ਹਨ।
ਅਜਿਹੇ ਕਈ ਲੋਕ ਇਹ ਕਹਿੰਦੇ ਹਨ ਕਿ ਭਾਰਤ ਸਰਕਾਰ ਕੋਲ ਕੋਰੋਨਾ ਦੇ ਇਲਾਜ ਦੇ ਪ੍ਰਬੰਧ ਨਹੀਂ, ਜਦ ਕਿ ਇਕੱਲੇ ਪੰਜਾਬ ਵਿੱਚ ਹੀ ਸਿਹਤ ਵਿਭਾਗ ਨੇ ਸੈਂਕੜੇ ਬਿਸਤਰਿਆਂ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ। ਹਾਂ, ਜਿਸ ਗੱਲ ਅਤੇ ਕਮਜ਼ੋਰੀ ਉਤੇ ਉਂਗਲ ਰੱਖਣ ਦੀ ਲੋੜ ਹੈ, ਉਸ ਤੋਂ ਇਹ ਕੰਨੀ ਕਰਤਾਉਂਦੇ ਹਨ। ਪਹਿਲੀ ਗੱਲ ਹੈ ਕਿ ਇੰਨੀਆਂ ਸਖ਼ਤ ਹਦਾਇਤਾਂ ਨਾਲ ਦਿਹਾੜੀਦਾਰਾਂ ਦੀ ਦਿਹਾੜੀ ਮਰ ਗਈ ਹੈ, ਉਹ ਬਹੁਤੇ ਦਿਨ ਘਰਾਂ ਵਿੱਚ ਨਹੀਂ ਰਹਿ ਸਕਦੇ। ਅਰਥਚਾਰਾ ਜਿਹੜਾ ਪਹਿਲਾਂ ਹੀ ਮਾੜੀ ਹਾਲਤ ਵਿੱਚ ਹੈ, ਹੋਰ ਵੀ ਡੋਲ ਗਿਆ। ਸਕੂਲ ਤੇ ਆਂਗਨਵਾੜੀਆਂ ਬੰਦ ਹੋਣ ਕਾਰਨ ਬੱਚਿਆਂ ਦੇ ਪੌਸ਼ਟਿਕ ਆਹਾਰ ਅਤੇ ਦੁਪਹਿਰ ਦੇ ਭੋਜਨ ਦੇ ਬੰਦ ਹੋਣ ਨਾਲ ਗਰੀਬ ਲੋਕਾਂ ਦੇ ਬੱਚਿਆਂ ਤੇ ਵੱਡਾ ਹਮਲਾ ਹੈ। ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਨ੍ਹਾਂ ਨੂੰ ਭੋਜਨ ਘਰਾਂ ਵਿੱਚ ਭੇਜੇ ਤੇ ਜਿਨ੍ਹਾਂ ਦਿਹਾੜੀਦਾਰਾਂ ਦੀ ਦਿਹਾੜੀ ਖੁੱਸ ਗਈ, ਉਨ੍ਹਾ ਲਈ ਮੁਫ਼ਤ ਭੋਜਨ ਵੰਡਣ ਦਾ ਪ੍ਰਬੰਧ ਕਰੇ।
ਸਰਕਾਰ ਦੀ ਦੂਜੀ ਨਾਕਾਮੀ ਇਸ ਤੱਥ ਵਿੱਚ ਹੈ ਕਿ ਕੋਰੋਨਾ ਵਾਇਰਸ ਹਵਾਈ ਉਡਾਣਾਂ ਰਾਹੀਂ ਇਸ ਦੇਸ਼ ਵਿੱਚ ਆਇਆ ਹੈ। ਇਸਦੇ ਪ੍ਰਵੇਸ਼ ਨੂੰ ਰੋਕਣ ਵਾਸਤੇ ਮੁੱਖ ਰੂਪ ਵਿੱਚ ਹਵਾਈ ਅੱਡਿਆਂ ਦਾ ਪੱਕਾ ਕੰਟਰੋਲ ਜ਼ਰੂਰੀ ਸੀ, ਜੋ ਨਹੀਂ ਕੀਤਾ ਗਿਆ। ਜੇ ਫਰਵਰੀ ਵਿੱਚ ਇਸ ਵਬਾ ਦੇ ਸਾਹਮਣੇ ਆਉਣ ਉਤੇ ਹੀ ਹਵਾਈ ਅੱਡਿਆਂ ਉਤੇ ਹਰ ਯਾਤਰੀ, ਜਿਹੜੇ ਮੌਕੇ ਉੱਤੇ ਸ਼ੱਕੀ ਵੀ ਨਹੀਂ ਸਨ, ਦਾ ਮੁਆਇਨਾ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਪੁਚਾ ਕੇ ਘਰਾਂ ਵਿੱਚ ਵੱਖਰੇ ਰੱਖਣ ਦੀ ਲੋੜ ਸੀ, ਟਰਾਂਸਪੋਰਟ ਦੇ ਖਰਚੇ ਉਨ੍ਹਾਂ ਤੋਂ ਲੈ ਲਏ ਜਾਂਦੇ। ਹਰ ਯਾਤਰੀ ਦੇ ਚਿਪ ਲਾ ਕੇ ਉਸ ਦੀ ਮਾਨੀਟਰਿੰਗ ਕੀਤੀ ਜਾ ਸਕਦੀ ਸੀ। ਇਸ ਤਰ੍ਹਾਂ ਕਰਨ ਨਾਲ ਸਕੂਲਾਂ-ਕਾਲਜਾਂ, ਦਫ਼ਤਰਾਂ ਅਤੇ ਹੋਰ ਅਦਾਰਿਆਂ ਨੂੰ ਬੰਦ ਕਰਨ ਦੀ ਨੌਬਤ ਨਹੀਂ ਸੀ ਆਉਣੀ। ਵਿਦੇਸ਼ ਯਾਤਰਾ ਕਰਨ ਵਾਲਿਆਂ ਦੀ ਸਹੀ ਮਾਨੀਟਰਿੰਗ ਨਾ ਕੀਤੇ ਜਾਣ ਕਰਕੇ ਤੇ ਹੋਰ ਕੋਈ ਹੋਰ ਚਾਰਾਂ ਨਾ ਬਚਣ ਕਰਕੇ 135 ਕਰੋੜ ਲੋਕਾਂ ਨੂੰ ਦੋਜਖ ਦੀ ਭੱਠੀ ਵਿੱਚ ਝੋਕਿਆ ਗਿਆ ਹੈ।
ਜੇ ਇਸ ਵਾਇਰਸ ਦਾ ਚਰਿੱਤਰ ਅਤੇ ਵਰਤਾਰਾ ਦੇਖਿਆ ਜਾਵੇ ਤਾਂ ਇਹ ਹਾਈਪਰਟੋਨਿਕ ਸੇਲਾਈਨ ਵਿੱਚ ਬਚਦਾ ਨਹੀਂ, ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਪਾਣੀ ਵਿੱਚ ਨਮਕ ਪਾ ਕੇ ਹੱਥ ਡੁੱਬੋਣ ਨਾਲ ਇਹ ਵਾਇਰਸ ਹੱਥ ਉਤੇ ਨਹੀਂ ਰਹੇਗਾ ਤੇ ਸੇਲਾਈਨ ਵਾਲਾ ਹੱਥ ਜਿਸ ਹੈਂਡਲ ਆਦਿ ਉਤੇ ਲਗੇਗਾ, ਉਸ ਉਪਰ ਵੀ ਵਾਇਰਸ ਮਰ ਜਾਵੇਗਾ। ਇਸ ਲਈ ਥੋੜ੍ਹਾ ਜਿਹਾ ਨਮਕ ਜੇ ਕੋਲ ਹੋਵੇ ਤਾਂ ਉਸ ਨੂੰ ਹੱਥ ਤੇ ਮਾਮੂਲੀ ਲਾਉਣ ਨਾਲ ਬਾਕੀ ਹੋਰ ਇਹਤਿਆਤ ਦੇ ਨਾਲ ਨਾਲ ਬੱਚਤ ਹੋਣ ਦੀ ਸੰਭਾਵਨਾ ਵਧ ਸਕਦੀ ਹੈ। ਇਹ ਤਰਕ ਭਰਪੂਰ ਵਿਗਿਆਨਿਕ ਤੇ ਮੁਫ਼ਤ ਬਦਲ ਹੈ, ਜਿਸ ਦਾ ਕੋਈ ਨੁਕਸਾਨ ਨਹੀਂ ਜਾਪਦਾ, ਪਰ ਵਾਰ-ਵਾਰ ਹੱਥ ਧੋਣਾ ਤਾਂ ਜ਼ਰੂਰੀ ਹੈ ਹੀ, ਛੇ ਫੁੱਟ ਦੂਰੀ ਉਤੇ ਰਹਿਣਾ ਵੀ ਜ਼ਰੂਰੀ ਹੈ। ਖੰਘ ਜਾਂ ਛਿੱਕ ਮਾਰਨ ਵੇਲੇ ਕੂਹਣੀ ਜਾਂ ਰੁਮਾਲ ਨਾਲ ਮੂੰਹ ਢੱਕਣ ਦੀ ਲੋੜ ਹੈ। ਬਿਮਾਰ ਦੇ ਪਾਸ ਜਾਣ ਵੇਲੇ, ਖੰਘ-ਜ਼ੁਕਾਮ ਵਾਲਿਆਂ ਅਤੇ ਮਰੀਜ਼ਾਂ ਦੇ ਇਲਾਜ ਵਿੱਚ ਲੱਗੇ ਅਮਲੇ ਵਾਸਤੇ ਮਾਸਕ ਪਹਿਨਣ ਦੀ ਲੋੜ ਹੈ। ਸਭ ਤੋਂ ਵੱਧ ਠਰ੍ਹੰਮੇ ਸਹਿਜ, ਸਹਿਯੋਗ ਨਾਲ ਅਫ਼ਵਾਹਾਂ ਤੋਂ ਗੁਰੇਜ਼ ਕਰਕੇ ਸੁਚੇਤ ਰਹਿਣ ਦੀ ਲੋੜ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’