Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਪੰਜਾਬ

ਪੰਜਾਬ ਵਿੱਚ ਸਵਾ ਲੱਖ ਵਿਆਹਾਂ ਉੱਤੇ ਕੋਰੋਨਾ ਦਾ ਪ੍ਰਛਾਵਾਂ

March 31, 2020 08:35 AM

ਚੰਡੀਗੜ੍ਹ, 30 ਮਾਰਚ (ਪੋਸਟ ਬਿਊਰੋ)- ਕੋਰੋਨਾ ਵਾਇਰਸ ਦੇ ਵਧਦੇ ਖਤਰੇ ਕਾਰਨ ਪੰਜਾਬ ਦੇ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਨੇ 15 ਮਾਰਚ ਤੋਂ ਵਿਆਹਾਂ ਲਈ ਸ਼ਰਾਬ ਦੇ ਪਰਮਿਟ ਦੇਣੇ ਬੰਦ ਕਰ ਦਿੱੱਤੇ ਸਨ ਤੇ ਵਿਆਹ ਸਮਾਗਮ ਅੱਧ ਮਾਰਚ ਤੋਂ ਬੰਦ ਹੋ ਗਏ ਸਨ। ਪੰਜਾਬ ਵਿੱਚ ਗਿਆਰਾਂ ਸੌ ਰਜਿਸਟਰ ਮੈਰਿਜ ਪੈਲੇਸ ਤੇ ਚਾਰ ਸੌ ਦੇ ਕਰੀਬ ਛੋਟੇ ਅਣਰਜਿਸਟਰਡ ਮੈਰਿਜ ਪੈਲੇਸ ਹਨ। ਇੱਕ ਅੰਦਾਜ਼ੇ ਮੁੁਤਾਬਕ ਵਿਆਹ ਬੰਦ ਹੋਣ ਕਰਕੇ 31 ਮਾਰਚ ਤੱਕ ਮੈਰਿਜ ਪੈਲੇਸ ਮਾਲਕਾਂ ਨੂੰ ਪੰਜਾਹ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਰਾਜ ਦੇ ਸ਼ਰਾਬ ਠੇਕੇਦਾਰਾਂ ਨੂੰ ਵਿਆਹ ਮੌਕੇ ਰੋਜ਼ਾਨਾ ਵਿਕਰੀ ਬੰਦ ਹੋਣ ਦਾ ਭਾਰੀ ਨੁਕਸਾਨ ਉਠਾਉਣਾ ਪਿਆ ਹੈ। ਏਥੇ ਰੋਜ਼ 15 ਕਰੋੜ ਰੁਪਏ ਦੀ ਸ਼ਰਾਬ ਵਿਕਦੀ ਸੀ ਅਤੇ ਪਿਛਲੇ ਦਸ ਦਿਨਾਂ ਤੋਂ ਠੇਕੇ ਬੰਦ ਹੋਣ ਕਾਰਨ 150 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਤੇ ਵਿਆਹਾਂ ਲਈ ਪੰਦਰਾਂ ਦਿਨਾਂ ਤੋਂ ਸ਼ਰਾਬ ਨਹੀਂ ਵਿਕਣ ਕਾਰਨ ਅਗਲੇ ਮਹੀਨੇ ਵਿਕਣ ਦੀ ਆਸ ਘੱਟ ਹੈ। ਇਸ ਲਈ ਸ਼ਰਾਬ ਤੋਂ ਵੱਡਾ ਨੁਕਸਾਨ ਝੱਲਣਾ ਪਵੇਗਾ। ਠੇਕੇਦਾਰ ਮੰਗ ਕਰਦੇ ਹਨ ਕਿ ਉਨ੍ਹਾਂ ਨੂੰ ਕਰਫਿਊ ਦੀ ਢਿੱਲ ਸਮੇਂ ਦੋ ਘੰਟੇ ਠੇਕੇ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ।
ਦੂਸਰੇ ਪਾਸੇ ਪਾਮਜ਼ ਜ਼ੀਰਕਪੁਰ ਮੈਰਿਜ ਪੈਲੇਸ ਦੇ ਮਾਲਕ ਸੰਦੀਪ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਕੋਲ ਮਾਰਚ ਵਿੱਚ ਦਸ ਦੇ ਕਰੀਬ ਵਿਆਹਾਂ ਦੇ ਸਮਾਗਮ ਬੁੱਕ ਸਨ, ਪਰ 14 ਮਾਰਚ ਤੋਂ ਬਾਅਦ ਕੋਈ ਵਿਆਹ ਨਹੀਂ ਹੋ ਸਕਿਆ ਅਤੇ ਅਪ੍ਰੈਲ ਦੀ ਬੁਕਿੰਗ ਵੀ ਰੱਦ ਕਰਨੀ ਪੈ ਰਹੀ ਹੈ। ਹਰ ਮੈਰਿਜ ਪੈਲੇਸ ਦੀ ਮਾਰਚ ਵਿੱਚ ਹੀ ਅੱਠ ਤੋਂ ਲੈ ਕੇ ਦਸ ਵਿਆਹਾਂ ਦੇ ਸਮਾਗਮਾਂ ਦੀ ਬੁਕਿੰਗ ਸੀ, ਜਿਹੜੀ ਰੱਦ ਕਰਨੀ ਪਈ ਹੈ। ਇਸ ਨਾਲ ਕੇਵਲ ਮੈਰਿਜ ਪੈਲੇਸ ਨੂੰ ਨਹੀਂ, ਕੇਟਰਿੰਗ ਸਰਵਿਸ, ਸਜਾਵਟ, ਗੀਤ ਸੰਗੀਤ ਡੀ ਜੇ ਵਾਲਿਆਂ, ਫੋਟੋਗ੍ਰਾਫਰਾਂ, ਢੋਲੀਆਂ ਆਦਿ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਦਿਹਾੜੀ 'ਤੇ ਕਾਫੀ ਸਟਾਫ ਆਉਂਦਾ ਸੀ, ਉਸ ਦਾ ਕੰਮ ਵੀ ਬੰਦ ਹੋ ਗਿਆ ਹੈ। ਇਸ ਕਰਕੇ ਵਿਆਹਾਂ ਨਾਲ ਸਬੰਧਤ ਕਾਰੋਬਾਰ ਦਾ ਨੁਕਸਾਨ ਕਾਫੀ ਵੱਡਾ ਹੈ। ਕੋਰੋਨਾ ਵਾਇਰਸ ਕਾਰਨ ਤਕਰਬੀਨ ਸਵਾ ਲੱਖ ਵਿਆਹ ਨਹੀਂ ਹੋਏ। ਫਿਰ ਕਦੋਂ ਹੋਣਗੇ, ਕਹਿਣਾ ਮੁਸ਼ਕਲ ਹੈ। ਅਪ੍ਰੈਲ ਵਿੱਚ ਹੋਣ ਵਾਲੇ ਵਿਆਹਾਂ ਦੀ ਬੁਕਿੰਗ ਰੱਦ ਹੋਣ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਗਰਮੀਆਂ ਤੋਂ ਬਾਅਦ ਹੀ ਵਿਆਹ ਹੋਣਗੇ।
ਇੱਕ ਹੋਰ ਮੈਰਿਜ ਪੈਲੇਸ ਦੇ ਮਾਲਕ ਨੇ ਕਿਹਾ ਕਿ ਸਾਰਾ ਕਾਰੋਬਾਰ ਬੰਦ ਹੋ ਗਿਆ ਤੇ ਮੰਦੀ ਦਾ ਦੌਰ ਆ ਗਿਆ ਹੈ ਤੇ ਇਸ ਕਰਕੇ ਅਗਲੇ ਸਮੇਂ ਵਿੱਚ ਹੋਣ ਵਾਲੇ ਵਿਆਹਾਂ 'ਤੇ ਲੋਕ ਖਰਚੇ ਘੱਟ ਕਰਨਗੇ। ਖਰੜ ਦੇ ਇੱਕ ਪਰਵਾਰ ਨੇ ਆਪਣੇ ਲੜਕੇ ਦੇ ਵਿਆਹ ਲਈ ਕਾਰਡ ਵੰਡਣੇ ਸ਼ੁਰੂ ਕੀਤੇ ਸਨ ਤਾਂ ਹਾਲਾਤ ਖਰਾਬ ਹੋਣ ਕਰਕੇ ਵਿਆਹ ਰੱਦ ਕਰਨਾ ਪਿਆ। ਉਨ੍ਹਾਂ ਨੂੰ ਰਿਸ਼ਤੇਦਾਰਾਂ ਨੇ ਸਲਾਹ ਦਿੱਤੀ ਕਿ ਵਿਆਹ ਗੁਰਦੁਆਰਾ ਸਾਹਿਬ ਵਿੱਚ ਕਰ ਲਿਆ ਜਾਵੇ ਪਰ ਲਾੜੀ ਤੇ ਲਾੜਾ ਨਹੀਂ ਮੰਨੇ ਕਿਉਂਕਿ ਉਹ ਧੂਮਧਾਮ ਨਾਲ ਵਿਆਹ ਕਰਾਉਣਾ ਚਾਹੁੰਦੇ ਸਨ। ਦੋਵਾਂ ਦੇ ਮਾਪਿਆਂ ਨੇ ਸ਼ਗਨਾਂ ਦੀ ਮਠਿਆਈ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੂੰ ਵੰਡ ਦਿੱਤੀ ਤੇ ਕਿ ਵਿਆਹ ਦੀ ਤਾਰੀਕ ਬਾਅਦ ਵਿੱਚ ਦੱਸਾਂਗੇ। ਵਿਦੇਸ਼ ਤੋਂ ਆਏ ਲਾੜੇ ਨੇ ਵਿਆਹ ਲਈ ਕਾਫੀ ਦੂਰ ਤੋਂ ਰਿਸ਼ਤੇਦਾਰ ਸੱਦੇ ਸਨ ਪਰ ਉਹ ਨਵਾਂਸ਼ਹਿਰ ਦੇ ਨੇੜਲੇ ਪਿੰਡ ਦਾ ਵਾਸੀ ਸੀ ਤੇ ਨਵਾਂਸ਼ਹਿਰ ਪਹਿਲਾਂ ਹੀ ਸੂਬੇ ਵਿੱਚ ਕੋਰੋਨਾ ਵਾਇਰਸ ਫੈਲਾਉਣ ਦਾ ਕੇਂਦਰ ਬਣ ਗਿਆ ਹੋਣ ਕਾਰਨ ਡਰਦੇ ਹੋਏ ਉਸ ਦੇ ਕਰੀਬੀ ਰਿਸ਼ਤੇਦਾਰ ਵੀ ਵਿਆਹ ਨਹੀਂ ਗਏ ਤੇ ਕੁਝ ਕੁ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਵਿਆਹ ਕਰਨਾ ਪਿਆ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ