Welcome to Canadian Punjabi Post
Follow us on

24

March 2019
ਪੰਜਾਬ

ਪੰਜਾਬ 'ਚ ਆਪ ਪਾਰਟੀ ਦੀ ਮੁੜ ਏਕਤਾ ਦੇ ਆਸਾਰ ਮੱਧਮ

November 01, 2018 01:00 AM

ਚੰਡੀਗੜ੍ਹ, 31 ਅਕਤੂਬਰ (ਪੋਸਟ ਬਿਊਰੋ)- ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਦੋਵਾਂ ਧੜਿਆਂ ਦੀ ਏਕਤਾ ਦੇ ਆਸਾਰ ਤਕਰੀਬਨ ਮੁੱਕ ਗਏ ਹਨ। ਦੋਵਾਂ ਧਿਰਾਂ ਨੇ ਵੱਖੋ-ਵੱਖ ਪ੍ਰੈਸ ਕਾਨਫਰੰਸਾਂ ਕਰਕੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਹਨ। ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਲੋਕ ਸਭਾ ਚੋਣਾਂ ਲਈ ਪੰਜ ਉਮੀਦਵਾਰਾਂ ਦੇ ਨਾਮ ਐਲਾਨ ਕਰ ਕੇ ਦੋਸ਼ ਲਾਇਆ ਕਿ ਬਾਗੀ ਖਹਿਰਾ ਧੜੇ ਵੱਲੋਂ ਏਕਤਾ ਲਈ ਯਤਨਸ਼ੀਲ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੂੰ ਧਮਕੀਆਂ ਦਿਵਾਈਆਂ ਜਾ ਰਹੀਆਂ ਹਨ। ਦੂਜੇ ਪਾਸੇ ਖਹਿਰਾ ਧੜੇ ਨੇ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਪਾਰਟੀ ਨੇ ਪੰਜ ਉਮੀਦਵਾਰਾਂ ਦਾ ਐਲਾਨ ਕਰਕੇ ਏਕਤਾ ਦੇ ਯਤਨਾਂ ਦਾਂ ਭੋਗ ਪਾ ਦਿੱਤਾ ਹੈ।
ਕੱਲ੍ਹ ਪਹਿਲਾਂ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਮੁੱਖ ਬੁਲਾਰਾ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਤੇ ਕਾਨੂੰਨੀ ਵਿੰਗ ਦੇ ਮੁਖੀ ਵਕੀਲ ਜਸਤੇਜ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਲੋਕ ਸਭਾ ਚੋਣਾਂ ਲਈ ਸੰਗਰੂਰ ਤੋਂ ਮੌਜੂਦਾ ਪਾਰਲੀਮੈਂਟ ਮੈਂਬਰ ਭਗਵੰਤ ਮਾਨ, ਫਰੀਦਕੋਟ ਤੋਂ ਮੌਜੂਦਾ ਪਾਰਲੀਮੈਂਟ ਮੈਂਬਰ ਪ੍ਰੋ. ਸਾਧੂ ਸਿੰਘ, ਅੰਮ੍ਰਿਤਸਰ ਤੋਂ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਸ੍ਰੀ ਆਨੰਦਪੁਰ ਸਾਹਿਬ ਤੋਂ ਵਿੱਤ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਹੁਸ਼ਿਆਰਪੁਰ ਤੋਂ ਦੁਆਬਾ ਜ਼ੋਨ ਦੇ ਪ੍ਰਧਾਨ ਡਾ. ਰਵਜੋਤ ਸਿੰਘ ਨੂੰ ਉਮੀਦਵਾਰ ਐਲਾਨ ਕਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਵੱਲੋਂ ਕਰਵਾਏ ਸਰਵੇ ਦੇ ਆਧਾਰ 'ਤੇ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ ਅਤੇ ਬਾਕੀ ਅੱਠ ਉਮੀਦਵਾਰਾਂ ਦਾ ਐਲਾਨ ਨਵੰਬਰ ਵਿੱਚ ਕਰ ਦਿੱਤਾ ਜਾਵੇਗਾ। ਬੁੱਧ ਰਾਮ ਨੇ ਕਿ ਜਦੋਂ ਖਹਿਰਾ ਵਿਰੋਧੀ ਧਿਰ ਦੇ ਆਗੂ ਸਨ ਤਾਂ ਉਸ ਵੇਲੇ ਵੀ ਪੰਜਾਬ ਇਕਾਈ ਨੂੰ ਪੂਰੀ ਖੁਦਮੁਖਤਿਆਰੀ ਸੀ ਅਤੇ ਅੱਜ ਵੀ ਪੰਜਾਬ ਦੀ ਕੋਰ ਕਮੇਟੀ ਵੱਲੋਂ ਚੁਣੇ ਉਮੀਦਵਾਰਾਂ ਉਪਰ ਹੀ ਸਿਆਸੀ ਮਾਮਲਿਆਂ ਬਾਰੇ ਕੇਂਦਰੀ ਕਮੇਟੀ ਨੇ ਮੋਹਰ ਲਾਈ ਹੈ।
ਦੂਸਰੇ ਪਾਸੇ ਸੁਖਪਾਲ ਸਿੰਘ ਖਹਿਰਾ ਨੇ ਹੰਗਾਮੀ ਹਾਲਤ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਦੋਸ਼ ਲਾਇਆ ਕਿ ਦਿੱਲੀ ਦੇ ਸਪਾਂਸਰਡ ਆਗੂਆਂ ਨੇ ਪੰਜ ਉਮੀਦਵਾਰਾਂ ਦਾ ਐਲਾਨ ਕਰਕੇ ਏਕਤਾ ਗੱਲਬਾਤ ਦੇ ਬੂਹੇ ਬੰਦ ਕਰ ਦਿੱਤੇ ਹਨ। ਖਹਿਰਾ ਨੇ ਵਿਧਾਇਕ ਕੰਵਰ ਸੰਧੂ, ਜਗਤਾਰ ਜੱਗਾ, ਜੈਕਿਸ਼ਨ ਰੋੜੀ ਅਤੇ ਪਿਰਮਲ ਸਿੰਘ ਖਾਲਸਾ ਸਮੇਤ ਮੀਡੀਏ ਕੋਲ ਦਾਅਵਾ ਕੀਤਾ ਕਿ ਉਨ੍ਹਾਂ ਏਕਤਾ ਲਈ ਆਪਣੀ ਐਡਹਾਕ ਪੀ ਏ ਸੀ ਨੂੰ ਭੰਗ ਕਰਨ ਦਾ ਮਨ ਬਣਾਇਆ ਸੀ, ਪਰ ਦੂਜੀ ਧਿਰ ਨੇ ਪੰਜ ਉਮੀਦਵਾਰਾਂ ਦਾ ਐਲਾਨ ਕਰਕੇ ਤਾਨਾਸ਼ਾਹੀ ਰਵੱਈਆ ਧਾਰਨ ਕਰ ਲਿਆ ਹੈ ਅਤੇ ਪਾਰਟੀ ਜ਼ਮਾਨਤਾਂ ਜ਼ਬਤ ਕਰਵਾਉਣ ਵਾਲੇ ਪਾਸੇ ਵੱਧ ਰਹੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਅੱਠ ਨਵੰਬਰ ਤੱਕ ਅਲਟੀਮੇਟਮ ਦਿੰਦਿਆਂ ਧਮਕੀ ਦਿੱਤੀ ਕਿ ਜੇ ਉਦੋਂ ਤੱਕ ਪਾਰਟੀ ਨੇ ਗਲਤੀਆਂ ਨਾ ਸੁਧਾਰੀਆਂ ਤਾਂ ਉਨ੍ਹਾਂ ਦਾ ਧੜਾ ਪੰਜਾਬ ਵਿੱਚ ਵੱਖਰੀ ਬਾਡੀ ਬਣਾਉਣ ਦਾ ਐਲਾਨ ਕਰੇਗਾ। ਉਨ੍ਹਾਂ ਕਿਹਾ ਕਿ ਧੜਾ ਸੂਬੇ ਵਿੱਚ ਹੋਰ ਪਾਰਟੀਆਂ ਨਾਲ ਤੀਜੀ ਸਿਆਸੀ ਧਿਰ ਉਸਾਰ ਸਕਦਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਧੀਰੋਆਣਾ ਸਾਹਿਬ ਸਪੋਰਟਸ ਕਲੱਬ ਦੇ ਫੁੱਟਬਾਲ ਖਿਡਾਰੀਆਂ ਨੂੰ ਵਰਦੀਆਂ ਅਤੇ ਕਿੱਟਾਂ ਦਿੱਤੀਆਂ
ਦੋ ਡੱਬਿਆਂ ਤੇ ਟਿਫਨ ਵਿੱਚ ਛਿਪਾ ਕੇ 62.30 ਲੱਖ ਕੈਸ਼ ਲਿਜਾਂਦੇ ਛੇ ਜਣੇ ਗ੍ਰਿਫਤਾਰ
ਜਲੰਧਰ ਗੋਲੀ ਕਾਂਡ ਵਿੱਚ ਵਿਵੇਕ ਮਹਾਜਨ ਤੇ ਰਿਸ਼ੂ ਗ੍ਰਿਫਤਾਰ
ਪੈਪਸੂ ਦੀ ਬੱਸ ਵਿੱਚੋਂ ਚਾਂਦੀ ਦੇ ਬਿਸਕੁਟਾਂ ਦੀ ਵੱਡੀ ਖੇਪ ਫੜੀ
ਯੂਨੀਵਰਸਿਟੀ ਵੱਲੋਂ ‘ਸ਼ਬਦ’ ਦੀ ਥਾਂ ‘ਐਨਥਮ' ਵਜੋਂ ‘ਗੀਤ' ਲਾਗੂ ਕਰਨ ਦਾ ਮਾਮਲਾ ਭਖਿਆ!
ਜ਼ਾਬਤੇ ਦੀ ਉਲੰਘਣਾ ਕਾਰਨ ਚੰਦੂਮਾਜਰਾ ਨੂੰ ਦੂਜਾ ਨੋਟਿਸ ਜਾਰੀ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ: ਮੈਂ ਕਾਂਗਰਸ ਦਾ ਵਫਾਦਾਰ ਸਿਪਾਹੀ, ਭਾਜਪਾ ਵੱਲ ਜਾਣ ਦੀ ਸੋਚਣਾ ਵੀ ਗੁਨਾਹ
ਬਾਦਲ ਅਕਾਲੀ ਦਲ ਨੂੰ ਸੱਟ: ਬ੍ਰਹਮਪੁਰਾ ਦੇ ਭਤੀਜੇ ਉੱਤੇ ਬਿਨਾਂ ਆਗਿਆ ਰੈਲੀ, ਸ਼ਰਾਬ ਪਰੋਸਣ ਦਾ ਕੇਸ ਦਰਜ
ਚੋਣ ਕਮਿਸ਼ਨ ਨੂੰ ਡੀ ਸੀ ਰੋਪੜ ਦੇ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਸ਼ਿਕਾਇਤ
ਬੇਅਦਬੀ ਤੇ ਗੋਲ਼ੀ ਕਾਂਡ: ਡੇਰਾ ਸੱਚਾ ਸੌਦਾ ਦੇ ਮੁਖੀ ਤੋਂ ਪੁੱਛਗਿੱਛ ਤੱਕ ਗੱਲ ਜਾ ਪਹੁੰਚੀ