Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਸੱਤ ਫੁੱਟ ਡੂੰਘੇ ਪਾਣੀ 'ਚ ਮੀਟਿੰਗ

March 30, 2020 08:04 AM

-ਬਲਦੇਵ ਸਿੰਘ ਬੱਲੀ
ਗੱਲ ਅੱਸੀਵਿਆਂ ਦੇ ਆਰੰਭ ਦੀ ਹੈ। ਉਦੋਂ ਪੰਜਾਬ ਵਿੱਚ ਕਾਂਗਰਸ ਆਗੂ ਦਰਬਾਰਾ ਸਿੰਘ ਦੀ ਅਗਵਾਈ ਵਾਲੀ ਸਰਕਾਰ ਹੁੰਦੀ ਸੀ। ਉਨ੍ਹਾਂ ਗੱਦੀ ਉਤੇ ਬੈਠਦਿਆਂ ਹੀ ਬੱਸਾਂ ਦੇ ਕਿਰਾਏ ਵਿੱਚ ਵਾਧਾ ਕਰ ਦਿੱਤਾ ਤਾਂ ਸਮੁੱਚੇ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਬੱਸ ਕਿਰਾਇਆ ਅੰਦੋਲਨ ਸ਼ੁਰੂ ਕਰ ਦਿੱਤਾ, ਜਿਸ ਨੂੰ ਫੇਲ੍ਹ ਕਰਨ ਲਈ ਸਰਕਾਰ ਨੇ ਫੜੋ-ਫੜਾਈ ਸ਼ੁਰੂ ਕਰ ਦਿੱਤੀ। ਗ਼੍ਰਿਫ਼ਤਾਰੀਆਂ ਦੇ ਬਾਵਜੂਦ ਰੋਸ ਮੁਜ਼ਹਾਰੇ, ਧਰਨੇ, ਘਿਰਾਓ ਦਾ ਸਿਲਸਿਲਾ ਜਾਰੀ ਰਿਹਾ। ਗ਼੍ਰਿਫ਼ਤਾਰੀ ਲਈ ਪੇਸ਼ ਹੁੰਦੇ ਆਗੂਆਂ ਤੇ ਵਰਕਰਾਂ ਨੂੰ ਪੁਲਸ ਗ਼੍ਰਿਫ਼ਤਾਰ ਕਰਦੀ ਅਤੇ ਦੇਰ ਸ਼ਾਮ ਸ਼ਹਿਰ ਤੋਂ ਦੂਰ ਕਿਤੇ ਉਜਾੜ ਵਿੱਚ ਛੱਡ ਆਉਂਦੀ। ਖੱਜਲ ਖੁਆਰ ਹੁੰਦੇ ਆਗੂ ਅਤੇ ਵਰਕਰ ਦੇਰ ਰਾਤ ਆਪੋ-ਆਪਣੇ ਟਿਕਾਣਿਆਂ ਉਤੇ ਪੁੱਜ ਸਕਦੇ ਪਰ ਉਹ ਦੂਜੇ ਦਿਨ ਗ਼੍ਰਿਫ਼ਤਾਰੀ ਲਈ ਫਿਰ ਹਾਜ਼ਰ ਹੋ ਜਾਂਦੇ।
ਅੰਦੋਲਨ ਕਾਰਨ ਘਰਾਂ ਵਿੱਚੋਂ ਗ਼੍ਰਿਫ਼ਤਾਰ ਕੀਤੇ ਆਗੂ ਅਤੇ ਵਰਕਰ ਜੇਲ੍ਹਾਂ ਵਿੱਚ ਬੰਦ ਹੋਣ ਦੇ ਬਾਵਜੂਦ ਪੂਰੇ ਜੋਸ਼ ਅਤੇ ਹੌਸਲੇ ਵਿੱਚ ਸਨ। ਜੇਲ੍ਹਾਂ ਵਿੱਚ ਬੰਦ ਇਨ੍ਹਾਂ ਲੋਕਾਂ ਉਤੇ ਪੁਲਸ ਨੇ ਝੁੂਠੇ ਕੇਸ ਦਰਜ ਕੀਤੇ ਸਨ ਜਿਨ੍ਹਾਂ ਵਿੱਚੋਂ ਮੈਂ ਵੀ ਇੱਕ ਸਾਂ। ਉਸ ਦਿਨ ਆਮ ਵਾਂਗ ਮੈਂ ਸਾਰਾ ਦਿਨ ਆਪਣੀ ਕਰਮਭੂਮੀ ਬਲਾਚੌਰ ਵਿੱਚ ਸਾਂ। ਇੱਕ ਪੰਜਾਬੀ ਅਖ਼ਬਾਰ ਲਈ ਕੰਮ ਕਰਨ ਕਰਕੇ ਕਿਸੇ ਖ਼ਬਰ ਦੇ ਸਬੰਧ ਵਿੱਚ ਥਾਣੇ ਵੀ ਗਿਆ ਪਰ ਜਦੋਂ ਸ਼ਾਮ ਨੂੰ ਘਰ ਵਾਪਸ ਆ ਕੇ ਸੌਣ ਦੀ ਤਿਆਰੀ ਕਰ ਰਿਹਾ ਸਾਂ ਕਿ ਘਰ ਦਾ ਦਰਵਾਜ਼ਾ ਖੜਕਿਆ। ਪਿਤਾ ਜੀ ਨੇ ਦਰਵਾਜ਼ਾਂ ਖੋਲ੍ਹਿਆ ਤਾਂ ਬਾਹਰ ਖੜ੍ਹੇ ਪੁਲਸ ਮੁਲਾਜ਼ਮਾਂ ਨੇ ਮੇਰੇ ਬਾਰੇ ਪੁੱਛਿਆ। ਪਿਤਾ ਜੀ ਨੇ ਮੇਰੇ ਸੁੱਤਾ ਹੋਣ ਦੀ ਗੱਲ ਅਜੇ ਆਖੀ ਸੀ, ਪਰ ਉਦੋਂ ਨੂੰ ਮੈਂ ਵੀ ਬਾਹਰ ਆ ਗਿਆ ਸਾਂ।
ਮੈਂ ਪੁਲਸ ਮੁਲਜ਼ਮਾਂ ਕੋਲ ਜਾ ਕੇ ਉਨ੍ਹਾਂ ਤੋਂ ਆਉਣ ਦਾ ਕਾਰਨ ਪੁੱਛਿਆ। ਜਵਾਬ ਮਿਲਿਆ, ‘ਡੀ ਐਸ ਪੀ ਸਾਹਿਬ ਨੇ ਤੁਹਾਨੂੰ ਯਾਦ ਕੀਤਾ ਹੈ।' ਸਮਝ ਤਾਂ ਮੈਂ ਗਿਆ ਸੀ ਕਿ ਇਸ ਵੇਲੇ ਉਨ੍ਹਾਂ ਦਾ ਮੈਨੂੰ ਯਾਦ ਕਰਨਾ ਸਿਰਫ ਤੇ ਸਿਰਫ ਬੱਸ ਕਿਰਾਇਆ ਅੰਦੋਲਨ ਹੀ ਹੋ ਸਕਦਾ ਹੈ। ਅੰਦੋਲਨ ਦੇ ਹੱਕ ਵਿੱਚ ਅਤੇ ਸਿਆਸਤਦਾਨਾਂ ਦੀਆਂ ਕਰਤੂਤਾਂ ਦਾ ਪਰਦਾ ਫਾਸ਼ ਕਰਦੀਆਂ ਸੱਚੀਆਂ ਅਤੇ ਤਿੱਖੀ ਸੁਰ ਵਾਲੀਆਂ ਖ਼ਬਰਾਂ ਕਾਰਨ ਇੰਨੀ ਕੁ ਖੁਆਰੀ ਤਾਂ ਹੋਣੀ ਹੀ ਸੀ।
ਇਸ ਤੋਂ ਪਹਿਲਾਂ ਕਿ ਮੈਂ ਕੋਈ ਜਵਾਬ ਦਿੰਦਾ, ਮੇਰੇ ਪਿਤਾ ਜੀ ਕਹਿਣ ਲੱਗੇ ਕਿ ਕੋਈ ਗੱਲ ਨਹੀਂ, ਸਵੇਰੇ ਆ ਕੇ ਡੀ ਐਸ ਪੀ ਨੂੰ ਮਿਲ ਲਵੇਗਾ, ਪਰ ਪੁਲਸ ਮੁਲਾਜ਼ਮ ਆਖਣ ਲੱਗੇ, ‘ਸਾਡੀ ਮਜ਼ਬੂਰੀ ਹੈ ਜੀ। ਅਸੀਂ ਤਾਂ ਹੁਕਮ ਵਜਾਉਣਾ ਹੈ ਜੀ। ਸਰਕਾਰ ਦਾ ਹੁਕਮ ਹੈ ਜੀ। ਕੱਲ੍ਹ ਨੂੰ ਇਨ੍ਹਾਂ ਦੀ ਸਰਕਾਰ ਬਣ ਗਈ ਤੇ ਫਿਰ ਸਾਨੂੰ ਇਨ੍ਹਾਂ ਦਾ ਵੀ ਹੁਕਮ ਮੰਨਣਾ ਪੈਣਾ ਹੈ ਜੀ।' ਗੱਲ ਪੂਰੀ ਤਰ੍ਹਾਂ ਸਾਫ਼ ਹੋ ਚੁੱਕੀ ਸੀ ਅਤੇ ਮੈਂ ਉਨ੍ਹਾਂ ਨਾਲ ਪਿੰਡ ਦੀ ਪੰਚਾਇਤ ਦੀ ਹਜ਼ਾਰੀ ਦੀ ਸ਼ਰਤ `ਤੇ ਜਾਣ ਨੂੰ ਤਿਆਰ ਹੋ ਗਿਆ। ਮੈਨੂੰ ਪਤਾ ਸੀ ਕਿ ਉਥੇ ਹਵਾਲਾਤ ਵਿੱਚ ਬੰਦ ਕਰਨ ਤੋਂ ਪਹਿਲਾਂ ਇਨ੍ਹਾਂ ਨੇ ਮੇਰੀ ਪੱਗ ਲੁਹਾ ਕੇ ਬਾਹਰ ਰੱਖ ਦੇਣੀ ਹੈ, ਇਸ ਦੇ ਬਾਵਜੂਦ ਮੈਂ ਤੁਰਨ ਤੋਂ ਪਹਿਲਾਂ ‘ਪੱਗ ਬੰਨ੍ਹਣੀ' ਆਖ ਕੇ ਸ਼ੀਸ਼ਾ ਆਪਣੇ ਅੱਗੇ ਰੱਖ ਲਿਆ। ਪੰਚਾਇਤ ਦੇ ਆਉਣ `ਤੇ ਮੈਂ ਪੁਲਸ ਨੂੰ ਤੁਰਨ ਦਾ ਇਸ਼ਾਰਾ ਕਰਕੇ ਪਲਾਕੀ ਮਾਰ ਕੇ ਉਨ੍ਹਾਂ ਦੀ ਜੀਪ ਵਿੱਚ ਜਾ ਬੈਠਾ। ਉਹ ਪੂਰੀ ਰਾਤ ਹਵਾਲਤ ਵਿੱਚ ਗੁਜ਼ਰੀ। ਸਵੇਰੇ ਅਦਾਲਤ ਵਿੱਚ ਪੇਸ਼ੀ ਹੋਈ ਤਾਂ ਸਬ ਜੇਲ੍ਹ ਹੁਸ਼ਿਆਰਪੁਰ ਭੇਜ ਦਿੱਤਾ ਗਿਆ। ਜਿੱਥੇ ਸਮਾਂ ਗੁਜ਼ਾਰਦਿਆਂ ਬੜਾ ਕੁਝ ਪੜ੍ਹਨ ਸਿੱਖਣ ਨੂੰ ਮਿਲਿਆ।
ਕਰੀਬ ਡੇਢ ਮਹੀਨੇ ਬਾਅਦ ਆਗੂਆਂ ਅਤੇ ਸਰਕਾਰ ਨਾਲ ਹੋਈ ਗੱਲਬਾਤ ਮਗਰੋਂ ਰਿਹਾਈ ਹੋਈ ਤਾਂ ਮੈਨੂੰ ਆਪਣੇ ਖ਼ਿਲਾਫ਼ ਦਰਜ ਕੇਸ ਬਾਰੇ ਜਾਣ ਕੇ ਹੈਰਾਨੀ ਹੋਈ। ਦਰਜ ਕੇਸ ਦੇ ਮੁਤਾਬਕ ਮੈਨੂੰ ਆਪਣੇ ਸਾਥੀਆਂ ਨਾਲ ਬਿਸਤ ਦੁਆਬ ਨਹਿਰ ਦੇ ਪੁਲ ਹੇਠਾਂ ਬੱਸਾਂ ਦੀ ਸਾੜ ਫੂਕ ਕਰਨ ਲਈ ਮੀਟਿੰਗ ਕਰਨ ਦੇ ਦੋਸ਼ ਵਿੱਚ ਫੜਿਆ ਦੱਸਿਆ ਗਿਆ ਸੀ। ਇਸ ਨਾਲ ਸਾਫ ਹੋ ਗਿਆ ਕਿ ‘ਮੀਟਿੰਗ' ਵਾਲੇ ਉਸ ਦਿਨ ਨਹਿਰ ਸੱਤ ਫੁੱਟ ਡੂੰਘੇ ਪਾਣੀ ਨਾਲ ਨੱਕੋ-ਨੱਕ ਭਰੀ ਹੋਈ ਸੀ। ਇੱਕ ਦਿਨ ਬਾਜ਼ਾਰ ਤੁਰੇ ਜਾਂਦੇ ਥਾਣੇਦਾਰ ਨੂੰ ਜਦੋਂ ਮੈਂ ਇਹ ਗੱਲ ਰਤਾ ਕੁ ਟਕੋਰ ਕਰਕੇ ਆਖੀ ਤਾਂ ਉਹ ਤੁਰੰਤ ਚੌਕ ਵੱਲ ਮੁੜ ਗਿਆ। ਕਮਾਲ ਇਹ ਹੈ ਕਿ ਸਾਡੀ ਪੁਲਸ ਕੁਝ ਵੀ ਕਰ ਸਕਦੀ ਹੈ! ਇਹ ਸਿਲਸਿਲਾ ਅੱਜ ਵੀ ਰੁਕਿਆ ਨਹੀਂ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”